Video paused

TikTok ਬਾਰੇ ਇਹ ਖਬਰ ਕਿਸੇ ਨਹੀਂ ਸੁਣੀ ਹੋਣੀ | TikTok India

Playing next video...

TikTok ਬਾਰੇ ਇਹ ਖਬਰ ਕਿਸੇ ਨਹੀਂ ਸੁਣੀ ਹੋਣੀ | TikTok India

Surkhab Tv
Followers

#TikTok #BanInIndia #TechNews TikTok ਬਾਰੇ ਇਹ ਖਬਰ ਕਿਸੇ ਨਹੀਂ ਸੁਣੀ ਹੋਣੀ | TikTok India ਮਦਰਾਸ ਹਾਈਕੋਰਟ ਵਲੋਂ ਲਏ ਫੈਸਲੇ ਤੇ ਮੋਹਰ ਲਾਉਂਦਿਆਂ ਭਾਰਤੀ ਸੁਪ੍ਰੀਮ ਕੋਰਟ ਨੇ Social App TikTok ਤੇ ਪਾਬੰਦੀ ਲਗਾ ਦਿਤੀ ਹੈ ਤੇ Google PlayStore ਅਤੇ Apple Store ਤੋਂ ਇਹ App ਹੁਣ Download ਨਹੀਂ ਹੋ ਸਕੇਗੀ। ਪਹਿਲਾਂ ਥੋੜਾ ਦੱਸ ਦਈਏ ਕਿ ਇਹ TikTok ਆਖ਼ਿਰ ਹੈ ਕੀ ?? TikTok ਇੱਕ ਚੀਨੀ ਕੰਪਨੀ ByteDance ਦੀ App ਹੈ ਜੋ ਕਿ ਪਹਿਲਾਂ Musicly ਦੇ ਨਾਮ ਨਾਲ ਚਲਦੀ ਸੀ। ਫਿਰ ਇਸਨੂੰ ByteDance ਨੇ ਖਰੀਦ ਲਿਆ ਤੇ ਇਸਦਾ ਨਾਮ Tiktok ਕਰ ਦਿੱਤਾ। ਇਸ ਐਪ ਤੇ ਤੁਸੀਂ ਨਿੱਕੀਆਂ ਨਿੱਕੀਆਂ ਵੀਡੀਓਜ਼ ਬਣਾ ਸਕਦੇ ਹੋ ਜੋ ਕਿ ਕਈ ਤਰਾਂ ਦੀਆਂ ਹੁੰਦੀਆਂ ਹਨ। ਇਸ ਵਿਚ ਗੀਤ,ਡਾਇਲੋਗ, ਆਦਿ ਹੁੰਦਾ ਹੈ ਜਿਨਾਂ ਨੇ ਤੁਸੀਂ ਐਕਟਿੰਗ ਕਰਨੀ ਹੈ ਜਾਂ ਲਿਪਸਿੰਗ ਕਰਨੀ ਹੈ ਯਾਨੀ ਬੁੱਲ ਹਿਲਾਉਣੇ ਹਨ,ਬਾਕੀ ਦਾ ਕੰਮ ਇਹ ਐਪ ਕਰਦੀ ਹੈ। ਇਸ ਵਿਚ ਕਾਫੀ features ਵੀ ਹਨ ਜਿਨਾਂ ਨਾਲ ਤੁਹਾਡੇ ਮੂੰਹ ਤੇ ਕਈ ਤਰਾਂ ਦੇ effects ਲਗਦੇ ਹਨ। ਸੋ ਕੁਲ ਮਿਲਾਕੇ ਇਹ ਐਪ ਟਾਈਮਪਾਸ ਦਾ ਵਧੀਆ ਸਾਧਨ ਹੈ। ਪਰ ਹੌਲੀ ਹੌਲੀ ਇਸ ਵਿਚ ਅਸ਼ਲੀਲ ਡਾਇਲੋਗ,ਗਲਤ ਇਸ਼ਾਰੇ ਵਾਲਿਆਂ ਵੀਡੀਓ ਬਣਾਇਆ ਜਾਣ ਲੱਗੀਆਂ ਜਿਸ ਨਾਲ ਇਸ ਖਿਲਾਫ ਲੋਕਾਂ ਵਿਚ ਰੋਸ ਆਇਆ ਤੇ ਅਖੀਰ ਇਸਤੇ ਬੈਨ ਲਾਉਣ ਤੱਕ ਦੀ ਨੌਬਤ ਆ ਗਈ। ਕੋਰਟ ਨੇ ਕਿਹਾ ਹੈ ਕਿ ਇਸ App ਨਾਲ ਫੈਲਦੀ ਅਸ਼ਲੀਲਤਾ ਨਾਲ ਬੱਚਿਆਂ ਤੇ ਬੁਰਾ ਅਸਰ ਪੈਂਦਾ ਹੈ ਇਸ ਕਰਕੇ ਇਸਨੂੰ ਬੰਦ ਕਰਨਾ ਜਰੂਰੀ ਹੈ। ਇਸ ਐਪ ਤੇ ਸਭ ਤੋਂ ਜਿਆਦਾ users 12 ਤੋਂ 18 ਸਾਲ ਦੇ ਬੱਚੇ ਹਨ। ਕੋਰਟ ਨੇ ਇਹ ਵੀ ਕਿਹਾ ਕਿ ਇਸ ਐਪ ਤੇ ਪਰੋਸਿਆ ਜਾਂਦਾ sexual content ਭਾਰਤੀ ਕਲਚਰ ਨੂੰ ਗੰਦਾ ਕਰ ਰਿਹਾ ਹੈ। ਸੋ ਹੁਣ ਤੁਸੀਂ ਟਿਕਟੋਕ ਨੂੰ ਕਿਸੇ ਵੀ download platform ਤੋਂ download ਨਹੀਂ ਕਰ ਸਕੋਗੇ। ਪਰ ਇਥੇ ਅਸੀਂ ਦੱਸ ਦਈਏ ਕਿ ਟਿਕਟੋਕ ਤੇ ਲਾਇਆ ਇਹ ਬੈਨ ਅੱਧਾ ਬੈਨ ਹੀ ਕਿਹਾ ਜਾ ਸਕਦਾ ਹੈ...ਜੀ ਹਾਂ ਅੱਧਾ ਬੈਨ....। ਉਹ ਇਸ ਤਰਾਂ ਕਿ ਇਹ ਐਪ ਨਵਾਂ ਡਾਊਨਲੋਡ ਤਾਂ ਨਹੀਂ ਹੋਵੇਗਾ ਪਰ ਜਿਨਾਂ ਦੇ PHONES ਚ ਇਹ ਪਹਿਲਾਂ ਹੀ Install ਹੈ ਉਹ ਇਸਨੂੰ ਅਜੇ ਵੀ ਵਰਤ ਸਕਦੇ ਹਨ ਤੇ ਵਰਤ ਰਹੇ ਹਨ। ਇਸ ਐਪ ਨੂੰ ਨਵਾਂ ਡਾਊਨਲੋਡ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ appsstores ਤੋਂ ਹਟਾਇਆ ਜਾ ਚੁੱਕਾ ਹੈ ਪਰ ਜਿਨਾਂ ਦੇ phones ਚ ਇਹ ਪਹਿਲਾਂ ਹੀ ਇੰਸਟਾਲ ਹੈ,ਯਾਨੀ ਉਹਨਾਂ ਨੇ ਇਸਨੂੰ delete ਜਾਂ uninstall ਨਹੀਂ ਕੀਤਾ ਉਹ ਤਾਂ ਅਜੇ ਵੀ ਇਸਨੂੰ ਵਰਤ ਸਕਦੇ ਹਨ ਤੇ ਵਰਤ ਰਹੇ ਹਨ। ਸੋ ਇਸਨੂੰ ਬੈਨ ਨਹੀਂ ਕਿਹਾ ਜਾ ਸਕਦਾ। ਦੂਜੀ ਗੱਲ ਕਿ ਇਸ ਤਰਾਂ ਡਾਊਨਲੋਡ ਕਰਨ ਤੋਂ ਪਾਬੰਦੀ ਲਾਉਣਾ ਇਸਦਾ ਹੱਲ ਨਹੀਂ ਕਿਹਾ ਜਾ ਸਕਦਾ। ਪੰਜਾਬੀ ਦੀ ਕਹਾਵਤ ਹੈ "ਪੰਚਾਂ ਦਾ ਕਿਹਾ ਸਿਰ ਮੱਥੇ,ਪਰਨਾਲਾ ਓਥੇ ਦਾ ਓਥੇ" ਸੋ ਜਿਨਾਂ ਕੋਲ ਇਹ ਪਹਿਲਾਂ ਹੀ ਇੰਸਟਾਲ ਹੈ ਉਹਨਾਂ ਨੂੰ ਇਸ ਨਾਲ ਕੀ ਫਰਕ ਪੈਣਾ,ਹਾਂ ਨਵੇਂ ਡਾਊਨਲੋਡ ਨਾ ਹੋਣਗੇ ਤਾਂ ਸਿਰਫ ਨਵੇਂ users ਘੱਟ ਹੋਣਗੇ। ਕਿਉਂਕਿ ਟਿਕਟੋਕ ਬੈਨ ਹੋ ਗਈ ਤਾਂ ਕੀ ਹੋਇਆ,ਇਸਦੀ ਥਾਂ ਕੋਈ ਨਵੀਂ ਐਪ ਆ ਸਕਦੀ ਹੈ ਸੋ ਇਹ ਕੋਈ ਪੱਕਾ ਹੱਲ ਨਹੀਂ ਕਿਹਾ ਜਾ ਸਕਦਾ। ਹਾਂ ਇਹ ਹੋ ਸਕਦਾ ਸੀ ਕਿ ਜਿਵੇਂ ਫੇਸਬੁੱਕ ਜਾਂ YOUTUBE ਆਦਿ ਉੱਤੇ ADULT CONTENT ਪੋਸਟ ਕਰਨ ਤੇ USERS ਨੂੰ ਬਲਾਕ ਕੀਤਾ ਜਾਂਦਾ ਜਾਂ ਵਾਰਨਿੰਗ ਦਿੱਤੀ ਜਾਂਦੀ ਹੈ ਜਾਂ ਫਿਰ ਸਬੰਧਿਤ CONTENT ਨੂੰ ਹੀ DELETE ਕਰ ਦਿੱਤਾ ਜਾਂਦਾ ਹੈ,ਉਸ ਹਿਸਾਬ ਨਾਲ TIKTOK ਤੇ ਵੀ ਅਜਿਹਾ ਕੁਝ ਕੀਤਾ ਜਾ ਸਕਦਾ ਸੀ ਕਿ ਅੱਗੇ ਤੋਂ ਗਲਤ CONTENT ਪਾਉਣ ਵਾਲਾ ਕੋਈ ਵੀ USER ਦੋਬਾਰਾ ਅਜਿਹਾ ਨਾ ਕਰੇ। ਬਾਕੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਕੇਸ ਦੀ ਅਗਲੀ ਸੁਣਵਾਈ ਅਜੇ 23 ਅਪ੍ਰੈਲ ਜਾਂ 24 ਅਪ੍ਰੈਲ ਨੂੰ ਹੋਣੀ ਬਾਕੀ ਹੈ ਤੇ ਉਸਤੋਂ ਬਾਅਦ ਹੀ ਫੈਸਲਾ ਆਵੇਗਾ ਕਿ ਇਸ ਬੈਨ ਨੂੰ ਕਿਥੋਂ ਤੱਕ ਲਿਜਾਇਆ ਜਾਂਦਾ ਹੈ। ਕੀ ਇਸ ਐਪ ਨੂੰ ਸਿਰਫ ਡਾਊਨਲੋਡ ਕਰਨ ਤੋਂ ਹੀ ਰੋਕਿਆ ਜਾਵੇਗਾ ਜਿਵੇਂ ਕਿ ਹੁਣ ਤੱਕ ਕੀਤਾ ਗਿਆ ਹੈ ਜਾਂ ਫਿਰ ਇਸਨੂੰ ਕਿਸੇ ਹੋਰ ਤਰੀਕੇ ਨਾਲ ਜਿਨਾਂ ਦੇ PHONES ਵਿਚ ਇਹ ਇੰਸਟਾਲ ਹੈ ਉਹਨਾਂ ਨੂੰ ਵੀ DELETE ਕਰਵਾਇਆ ਜਾਵੇਗਾ। ਸੋ ਅਗਲੇ ਫੈਸਲੇ ਤੱਕ TIKTOK ਨੂੰ ਅਲਵਿਦਾ ਕਹੋ ਜਿਨਾਂ ਕੋਲ ਇੰਸਟਾਲ ਨਹੀਂ ਹੈ ਤੇ ਜਿਨਾਂ ਦੇ ਫੋਨਾਂ ਚ ਇਹ ਅਜੇ ਇੰਸਟਾਲ ਹੈ ਉਹ ਵੀ ਉਦਣ ਤੱਕ ਇਸਨੂੰ ਵਰਤ ਸਕਦੇ ਹਨ। ਅਗਲੇ ਫੈਸਲੇ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਹੁਣ ਤੱਕ ਦਾ ਅੱਧਾ ਬੈਨ ਪੂਰਾ ਬੈਨ ਹੁੰਦਾ ਜਾਂ ਨਹੀਂ ?? (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **

Show more