Video paused

ਜਦੋਂ ਕੀਤਾ Gurdas Maan ਦਾ ਮੂੰਹ ਕਾਲਾ,ਖੜ-ਖੜ ਦੇਖਣ ਲੱਗੇ ਲੋਕ | Sikh Youth Of Panjab

Playing next video...

ਜਦੋਂ ਕੀਤਾ Gurdas Maan ਦਾ ਮੂੰਹ ਕਾਲਾ,ਖੜ-ਖੜ ਦੇਖਣ ਲੱਗੇ ਲੋਕ | Sikh Youth Of Panjab

Surkhab Tv
Followers

#GurdasMaan #Punjabi #SikhYouth ਜਦੋਂ ਕੀਤਾ Gurdas Maan ਦਾ ਮੂੰਹ ਕਾਲਾ,ਖੜ-ਖੜ ਦੇਖਣ ਲੱਗੇ ਲੋਕ | Sikh Youth Of Panjab ਬੀਤੇ ਕੁਝ ਦਿਨਾਂ ਤੋਂ ਹਿੰਦੀ ਭਾਸ਼ਾ ਮਾਹਿਰਾਂ ਅਤੇ ਕੁਝ ਪੰਜਾਬੀ ਗਾਇਕਾਂ ਵੱਲੋਂ ਪੰਜਾਬੀ ਭਾਸ਼ਾ ਦੇ ਖਿਲਾਫ ਕੀਤੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਪੰਜਾਬੀ ਭਾਸ਼ਾ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿੱਖ ਯੂਥ ਆਫ ਪੰਜਾਬ ਦੇ ਜਲੰਧਰ ਯੂਨਿਟ ਵੱਲੋਂ ਇਹਨਾਂ ਮਾਹਿਰਾਂ ਅਤੇ ਗਾਇਕਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਹ ਰੋਸ ਪ੍ਰਦਰਸ਼ਨ ਜਲੰਧਰ ਦੇ ਨਕੋਦਰ ਚੌਕ ਵਿਖੇ ਕੀਤਾ ਗਿਆ ਜਿੱਥੇ ਪਾਰਟੀ ਦੇ ਕਾਰਕੁਨਾਂ ਵੱਲੋਂ ਜਨਰਲ ਸਕੱਤਰ ਗੁਰਨਾਮ ਸਿੰਘ ਮੂਨਕਾਂ ਦੀ ਅਗਵਾਈ ਵਿੱਚ ਨੋਜਵਾਨਾ ਨੇ ਪੰਜਾਬੀ ਬੋਲੀ ਦੇ ਹੱਕ ਵਿੱਚ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਗਾਇਕ ਗੁਰਦਾਸ ਮਾਨ ਦੇ ਪੋਸਟਰ ਉਤੇ ਮੂੰਹ ਤੇ ਕਾਲਖ ਵੀ ਮਲੀ ਗਈ। ਸਿੱਖ ਯੂਥ ਆਫ ਪੰਜਾਬ ਦੇ ਆਗੂਆਂ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਰੋਸ ਪ੍ਰਦਰਸ਼ਨ ਮਾਂ ਬੋਲੀ ਪੰਜਾਬੀ ਦੇ ਹੱਕ ਅਤੇ ਹਿੰਦੂ ਰਾਸ਼ਟਰ ਦੇ ਖਿਲਾਫ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਗੁਰੂਆਂ, ਪੀਰਾਂ, ਪੈਗ਼ੰਬਰਾਂ, ਸ਼ਹੀਦਾਂ ਵੱਲੋਂ ਵਰਸਾਈ ਹੋਈ ਹੈ ਅਤੇ ਉਹ ਇਸਦਾ ਨਿਰਾਦਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਪੰਜਾਬੀ ਗਾਇਕ ਗੁਰਦਾਸ ਮਾਨ ਦੇ ਦੁਨੀਆ ਭਰ ਵਿਚ ਹੋ ਰਹੇ ਵਿਰੋਧ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੋਈ ਛੋਟੀ ਗੱਲ ਨਹੀਂ ਉਨ੍ਹਾਂ ਕਿਹਾ ਕਿ ਇਸ ਸਮੇ ਦੁਨੀਆਂ ਦੇ ਅਲੱਗ ਅਲੱਗ ਕੋਨਿਆਂ ਵਿੱਚ ਵੱਸਦੇ ਪੰਜਾਬੀ ਗੁਰਦਾਸ ਮਾਨ ਵੱਲੋਂ ਪੰਜਾਬੀ ਭਾਸ਼ਾ ਦੇ ਖਿਲਾਫ ਕੀਤੀ ਗਈ ਟਿੱਪਣੀ ਦਾ ਵਿਰੋਧ ਕਰ ਰਹੇ ਹਨ ਅਤੇ ਇਹ ਵਿਰੋਧ ਜਿੱਥੇ ਹੋਰ ਗਾਇਕਾਂ ਅਤੇ ਪੰਜਾਬੀ ਦੇ ਕਪੂਤਾਂ ਨੂੰ ਕੰਨ ਕਰਨਗੇ ਓਥੇ ਇਹ ਵਿਰੋਧ ਪੰਜਾਬੀ ਖਿਲਾਫ ਬੁਣੀਆਂ ਜਾ ਰਹੀਆਂ ਸਾਜ਼ਿਸ਼ਾਂ ਪ੍ਰਤੀ ਪੰਜਾਬੀਆਂ ਨੂੰ ਚੁਕੰਨਾ ਵੀ ਕਰਨਗੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **

Show more