ਹੰਝੂ ਨਹੀਂ ਰੁਕਣੇ ਜਾਣਕੇ,ਜੋ ਨਿੱਕੇ ਲਾਲਾਂ ਨਾਲ ਹੋਇਆ | Chote Sahibzade | Surkhab TV Xclusive
ਸਾਹਿਬਜ਼ਾਦਿਆਂ ਨਾਲ ਇੰਝ ਵੀ ਹੋਇਆ ਸੀ | Last Moments of Chote Sahibzade | Surkhab TV Xclusive ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸਾਨੂੰ ਬੱਸ ਪੁਆਇੰਟ ਤੋਂ ਪੁਆਇੰਟ ਹੀ ਪਤਾ ਹੈ ਕੇ ਅਨੰਦਪੁਰ ਦੇ ਕਿਲੇ ਤੋਂ ਬਾਹਰ ਨਿਕਲਕੇ ਪਰਿਵਾਰ ਵਿਛੜਿਆ,ਵੱਡੇ ਸਾਹਿਬਜ਼ਾਦੇ ਦਸਮ ਪਾਤਸ਼ਾਹ ਨਾਲ ਚਮਕੌਰ ਵਲ ਨਿਕਲ ਗਏ ਤੇ ਜੰਗ ਵਿਚ ਸ਼ਹੀਦ ਹੋਏ ਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਨਾਲ ਰਹੇ ਤੇ ਅੱਗੇ ਜਾ ਕੇ ਗੰਗੂ ਦਾ ਮਿਲਣਾ,ਮੋਰਿੰਡੇ ਹਵਾਲਾਤ ਵਿਚ ਰਾਤ ਕੱਟਣੀ ਤੇ ਫਿਰ ਸਰਹਿੰਦ ਦਾ ਸਫ਼ਰ ਜਿਥੇ ਓਹਨਾ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ,ਪਰ ਕੀ ਕਿਸੇ ਨੂੰ ਪਤਾ ਹੈ ਹੈ ਕੇ ਓਸ ਤੋਂ ਪਹਿਲਾਂ ਓਹਨਾ ਨਾਲ ਕੀ ਬੀਤੀ ? ਓਹਨਾ ਨੂੰ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ ? ਓਹਨਾ ਨਾਲ ਸ਼ਹਾਦਤ ਤੋਂ ਪਹਿਲਾਂ ਕੀ ਕੀ ਵਾਪਰਿਆ ? ਅੱਜ ਜੋ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਕੁਝ ਪ੍ਰਮੁੱਖ ਸਰੋਤਾਂ ਤੋਂ ਲਈ ਗਈ ਹੈ ਜਿਨਾਂ ਵਿਚ ਭਾਈ ਦੋਨਾ ਸਿੰਘ ਹੰਡੂਰੀਆ ਜੋ ਕਿ ਉਸ ਸਮੇਂ ਦਸਮ ਪਾਤਸ਼ਾਹ ਦੇ ਨਾਲ ਹੀ ਰਹਿੰਦੇ ਸਨ,ਉਹਨਾਂ ਦੀ ਕਿਤਾਬ "ਕਥਾ ਗੂਰੂ ਸੁਤਨ ਜੀ ਕੀ",ਇਸਤੋਂ ਇਲਾਵਾ ਡਾਕਟਰ ਗੰਡਾ ਸਿੰਘ ਤੇ ਗਿਆਨੀ ਸੋਹਣ ਸਿੰਘ ਸੀਤਲ ਦੀਆਂ ਲਿਖਤਾਂ ਚੋਂ ਹਵਾਲੇ ਦਿੱਤੇ ਗਏ ਹਨ। ਗੰਗੂ ਦੇ ਘਰ ਤੋਂ ਅਗਲਾ ਸਫ਼ਰ ਇਸ ਤਰਾਂ ਸੀ ਕਿ- 1) ਮਾਤਾ ਗੁਜਰੀ ਜੀ ਦੇ ਨਾਲ ਵਿਛੜੇ ਸਿੱਖ ਭਾਈ ਦੋਨਾ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿਚ ਲਿਖੀ ਕਿਤਾਬ "ਕਥਾ ਗੂਰੂ ਸੁਤਨ ਜੀ ਕੀ" ਅਨੁਸਾਰ ਛੋਟੇ ਸਾਹਿਜਾਦਿਆਂ ਨੂੰ ਹੱਥ ਘੜੀਆਂ ਲਗਾ ਕੇ ਤੋਰ ਕੇ ਮੋਰਿੰਡੇ ਲਿਆਂਦਾ ਗਿਆ ਤੇ ਮੋਰਿੰਡੇ ਤੋ ਸਰਹਿੰਦ ਤਕਰੀਬਨ 25 ਕਿਲੋਮੀਟਰ ਨੰਗੇ ਪੈਰ ਠੰਢ 'ਚ ,ਭੁੱਖੇ ਰੱਖਕੇ ਤੋਰ ਕੇ ਲਿਆਦਾ ਗਿਆ। 2) 9 ਪੋਹ ਦੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਕਾਲ ਕੋਠੜੀ ਚ ਭੁੱਖੇ ਰੱਖਿਆ ਗਿਆ ਅਤੇ ਕੋਈ ਵੀ ਕੱਪੜਾ ਨਹੀਂ ਦਿੱਤਾ ਗਿਆ। ਠੰਡ ਵਿੱਚ ਸਾਰੀ ਰਾਤ ਓਸ ਕਾਲ ਕੋਠੜੀ ਵਿੱਚ ਕੱਟੀ ਉਹ ਵੀ ਠੰਡੀ ਜ਼ਮੀਨ ਉੱਪਰ। 3) 10 ਪੋਹ ਨੂੰ ਸਰਹੰਦ ਲਿਆਂਦਾ ਗਿਆ ਜਿਥੇ ਵਜੀਰ ਖਾਨ ਗੁਰੂ ਜੀ ਨੂੰ ਏਨੇ ਲੰਬਾ ਸਮਾਂ ਘੇਰਾ ਪਾ ਕੇ ਵੀ ਨਾ ਫੜ ਸਕਣ ਕਾਰਨ ਮਾਯੂਸ ਪਰਤਿਆ ਸੀ ਤੇ ਜਦੋਂ ਓਸ ਨੂੰ ਮਾਤਾ ਜੀ ਅਤੇ ਛੋਟੇ ਸਾਹਿਜਾਦਿਆਂ ਦੀ ਗਿਰਫਤਾਰੀ ਬਾਰੇ ਪਤਾ ਲੱਗਾ ਓਸ ਨੇ ਸੋਚਿਆ ਕਿ ਮਾਂ ਤੇ ਪੁੱਤਰਾ ਦਾ ਮੋਹ ਓਸ ਨੂੰ ਮੇਰੇ ਕੋਲ ਖਿੱਚ ਲਿਆਵੇਗਾ ਤੇ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇਗਾ। 4) ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਓਸ ਸਮੇਂ ਠੰਡੇ ਬੁਰਜ ਦੇ ਥੱਲਿਓ ਪਾਣੀ ਵਗਦਾ ਸੀ ਜਿਸ ਨਾਲ ਹਵਾ ਟਕਰਾਅ ਕੇ ਉੱਪਰ ਵੱਲ ਆਉਂਦੀ ਸੀ ਤਾਂ ਅੱਤ ਦੀ ਗਰਮੀ ਵਿਚ ਵੀ ਕੰਬਣੀ ਛੇੜ ਦਿੰਦੀ ਸੀ। ਅੱਤ ਦੀ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਇਹ ਬੁਰਜ ਹੁਣ ਢਾਹ ਕੇ ਨਵਾਂ ਬਣਾ ਦਿੱਤਾ ਗਿਆ ਹੈ। 5) ਮਾਤਾ ਜੀ ਤੇ ਬੱਚੇ ਠੰਡੇ ਫਰਸ਼ ਉੱਪਰ ਬੈਠ ਗਏ ਤੇ ਮਾਤਾ ਜੀ ਕੋਲ ਸਿਰਫ ਬੱਚਿਆ ਦੇ ਥੋਡੇ ਜਿਹੇ ਕੱਪੜੇ ਸਨ। ਓਸ ਰਾਤ ਵੀ ਓਹਨਾ ਨੂੰ ਖਾਣ ਲਈ ਕੁਝ ਨਾ ਦਿੱਤਾ ਗਿਆ। 6) ਦੋ ਦਿਨਾਂ ਬਾਅਦ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਿਹਰੀ ਵਿਚ ਪੇਸ਼ ਕੀਤਾ ਗਿਆ। ਡਾਕਟਰ ਗੰਡਾ ਸਿੰਘ ਅਨੁਸਾਰ ਸਾਹਿਬਜ਼ਾਦਿਆਂ ਦੀਆਂ ਨੱਕ ਦੀਆਂ ਟੋਡਰੀਆ ਲਾਲ ਹੋ ਗਈਆਂ ਸਨ,ਬੁੱਲ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ। ਕਾਜ਼ੀ ਨੇ ਕਿਹਾ ਕਿ ਇਹਨਾ ਹਕੂਮਤ ਦੇ ਬਾਗੀਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏ। ਫੈਂਸਲਾ ਸੁਣਾ ਦਿੱਤਾ ਗਿਆ ਤੇ ਸਾਹਿਬਜ਼ਾਦਿਆਂ ਨੇ ਆਕੇ ਮਾਤਾ ਜੀ ਨੂੰ ਜਾ ਸਾਰੀ ਗੱਲ ਦੱਸੀ ਕੇ ਕੱਲ ਸਾਨੂੰ ਨੀਹਾਂ ਵਿੱਚ ਚਣਵਾ ਦਿੱਤਾ ਜਾਵੇਗਾ। ਮਾਤਾ ਜੀ ਨੇ ਆਪਣੀ ਸਾਰੀ ਉਮਰ ਦੀ ਸੇਵਾ ਭਾਵਨਾ ਤੇ ਰੱਬੀ ਕਮਾਈ ਓਸ ਰਾਤ ਆਪਣੇ ਪੋਤਿਆਂ ਤੇ ਲਾ ਦਿੱਤੀ। ਇਤਿਹਾਸ ਦਸਦਾ ਹੈ ਕੇ ਸ਼ਹਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗੱਠੜੀ ਵਿਚੋਂ ਨੀਲੇ ਚੋਲੇ ਛੋਟੇ ਸਾਹਬਜ਼ਾਦਿਆਂ ਦੇ ਪਾਏ,ਦਸਤਾਰਾਂ ਸਜਾਈਆਂ ਅਤੇ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ। ਗਿਆਨੀ ਸੋਹਣ ਸਿੰਘ ਸੀਤਲ ਅਨੁਸਾਰ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਥੋਡਾ ਅੱਗੇ ਜਾ ਕੇ ਪਿੱਛੇ ਮਾਤਾ ਜੀ ਵੱਲ ਵੇਖਦੇ ਹਨ ਤੇ ਕਹਿੰਦੇ ਹਨ ਕਿ ਦਾਦੀ ਜੀ ਮਾਤਾ ਜੀ ਮਾਤਾ ਜੀਤੋ ਦੇ ਅਕਾਲ ਚਲਾਣੇ ਤੋਂ ਬਾਅਦ ਤੁਸੀਂ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ ਪਿੱਛੇ ਆ ਜਾਣਾ। ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ,ਕੰਧ ਡਿੱਗ ਪਈ ਤੇ ਬੇਹੋਸ਼ ਹੋਣ ਤੇ ਹੋਸ਼ ਵਿੱਚ ਆਉਣ ਤੇ ਖ਼ੰਜਰ ਤਿੱਖੇ ਕਰ ਰਹੇ ਜ਼ਲਾਦਾਂ ਨੇ ਦੁਬਾਰਾ ਫੇਰ ਪੁੱਛਿਆ ਗਿਆ ਕਿ ਇਸਲਾਮ ਕਬੂਲ ਕਰੋ ਅਜੇ ਵੀ ਮੌਕਾ ਹੈ ਓਸ ਵਕਤ ਆਵਾਜ਼ ਆਈ ਕਿ "ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਹੈ ਅਕਾਲ ਕਿਸੀ ਸਹਿਨਸ਼ਾਹ ਕੀ ਸ਼ਾਨ ਸੇ ਉਪਦੇਸ਼ ਅਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ ਕਹਿ ਰਹੇ ਹੈ ਹੁਮ ਤੁਮ੍ਹੇ ਖੁਦਾ ਕੀ ਜ਼ੁਬਾਨ ਸੇ"। ਦੋਹਾਂ ਸਾਹਿਜ਼ਾਦਿਆਂ ਨੂੰ ਸ਼ਾਸਨ ਬੇਗ ਤੇ ਵਾਸ਼ਨਾ ਬੇਗ ਜਲਾਦ ਨੇ ਆਪਣੇ ਗੋਡਿਆਂ ਦੇ ਥੱਲੇ ਲਿਆ। ਪੌਣੇ ਗਿਆਰਾਂ ਤੋ ਸਾਡੇ ਗਿਆਰਾਂ (10:45 ਤੋਂ 11:30) ਦੇ ਸਮੇਂ ਵਿੱਚ ਸਾਹ ਦੀ ਨਲੀ ਕੱਟ ਕੇ ਸਹੀਦ ਕੀਤਾ ਗਿਆ। ਇਤਿਹਾਸਕ ਗ੍ਰੰਥ ਬੰਸਾਵਲੀ ਨਾਮੇ ਵਿਚ ਲਿਖਿਆ ਹੈ ਕਿ ਬਾਬਾ ਜ਼ੋਰਾਵਰ ਸਿੰਘ ਦੋ ਤੋਂ ਢਾਈ ਮਿੰਟ ਵਿੱਚ ਸ਼ਹੀਦ ਹੋ ਗਏ ਤੇ ਬਾਬਾ ਫਤਹਿ ਸਿੰਘ ਲਗਭਗ ਅੱਧੀ ਘੜੀ ਯਾਨੀ ਬਾਰਾ ਮਿੰਟ ਚਰਨ ਮਾਰਦੇ ਰਹੇ ਤੇ ਖੂਨ ਨਿਕਲਦਾ ਰਿਹਾ ਭਾਵ ਸਹਿਕਦੇ,ਤਸਫੜੇ ਰਹੇ ਤੇ ਹੌਲੀ ਹੌਲੀ ਚਰਨ ਹਿਲਣੇ ਬੰਦ ਹੋ ਗਏ। ਇਹ ਸਿਰਫ ਉਹਨਾ ਮਹਾਨ ਰੂਹਾ ਨੂੰ ਸਰਧਾਂਜਲੀ ਮਾਤਰ ਹੈ, ਯਕੀਨਨ ਬਹੁਤ ਕੁਝ ਅਜੇਹਾ ਵੀ ਵਾਪਰਿਆ ਹੋਵੇਗਾ ਜੋ ਹਲੇ ਸਬਦਾ ਦੀ ਪਹੁੰਚ ਤੋ ਬਾਹਰ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **