Video paused

Canada\'s Next PM Jagmeet Singh !! ਬਣੇਗਾ ਪ੍ਰਧਾਨ ਮੰਤਰੀ

Playing next video...

Canada\'s Next PM Jagmeet Singh !! ਬਣੇਗਾ ਪ੍ਰਧਾਨ ਮੰਤਰੀ

Surkhab Tv
Followers

#JagmeetSingh #CanadaPolls #SikhPrimeMinister Canada's Next PM Jagmeet Singh !! ਕਹਿੰਦੇ "ਅੱਤਵਾਦੀ" ਹੈ ਇਸ 21 ਅਕਤੂਬਰ ਨੂੰ ਕਨੇਡਾ ਵਿਚ ਵੋਟਾਂ ਪੈਣਗੀਆਂ ਤੇ ਕਨੇਡਾ ਨੂੰ ਨਵਾਂ ਪ੍ਰਧਾਨ ਮੰਤਰੀ ਮਿਲੇਗਾ। ਪ੍ਰਧਾਨ ਮੰਤਰੀ ਦੀ ਦੌੜ ਵਿਚ ਸਿੱਖ ਜਗਤ ਵਲੋਂ ਵੱਡੇ ਚਿਹਰੇ ਦੇ ਰੂਪ ਵਿਚ ਸਰਦਾਰ ਜਗਮੀਤ ਸਿੰਘ ਵੀ ਕਨੇਡਾ ਦੀ ਇਸ ਸਮੇਂ ਦੀ ਵਿਰੋਧੀ ਪਾਰਟੀ NDP ਵਲੋਂ ਮੈਦਾਨ ਵਿਚ ਹਨ। ਵੋਟਾਂ ਦਾ ਫੈਸਲਾ ਕੀ ਹੋਵੇਗਾ,ਇਹ ਤਾਂ 21 ਅਕਤੂਬਰ ਨੂੰ ਪਤਾ ਲਗੇਗਾ ਪਰ ਜੋ ਖਾਸ ਗੱਲ ਹੈ ਉਹ ਇਹ ਹੈ ਕਿ ਭਾਰਤ ਸਰਕਾਰ ਜਿਸਨੂੰ ਅੱਤਵਾਦੀ ਕਹਿੰਦੀ ਹੈ,ਓਹੀ ਜਗਮੀਤ ਸਿੰਘ ਕਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਹੋ ਸਕਦਾ ਹੈ। ਅਸੀਂ ਇਥੇ ਹਰਪ੍ਰੀਤ ਸਿੰਘ ਜਵੰਦਾ ਦਾ ਲਿਖਿਆ ਲੇਖ ਤੁਹਾਡੇ ਨਾਲ ਸਾਂਝਾ ਕਰਤਨ ਜਾ ਰਹੇ ਹਾਂ ਜਿਸ ਵਿਚ ਉਹਨਾਂ ਲਿਖਿਆ ਕਿ ਸ੍ਰ ਜਗਮੀਤ ਸਿੰਘ ਬਾਰੇ ਟਾਇਮਸ ਆਫ ਇੰਡੀਆ (Times Of India) ਵਿਚ ਛਪੀ ਇੱਕ ਖਬਰ ਦੇ ਕੁਝ ਰੀਵਿਊ ਪੜ੍ਹਦਿਆਂ ਨਜਰ ਇੱਕ ਦਿਲਚਸਪ ਕੁਮੈਂਟ ਤੇ ਆ ਕੇ ਰੁਕ ਜਿਹੀ ਗਈ। ਕੁਮੈਂਟ ਕੁਝ ਏਦਾਂ ਸੀ ਕੇ "ਇਸ ਖਾਲਿਸਤਾਨੀ ਅੱਤਵਾਦੀ ਨੂੰ ਬਣ ਲੈਣ ਦਿਓ ਕਨੇਡਾ ਦਾ ਪ੍ਰਧਾਨ ਮੰਤਰੀ..ਇਸਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਹੀ ਵਾਪਿਸ ਮੋੜਾਂਗੇ "। ਦੂਜੀ ਟਿੱਪਣੀ ਸੀ ਕਿ " ਕੀ ਹੋ ਗਿਆ ਗੋਰਿਆਂ ਨੂੰ ? ਓਹਨਾ ਨੂੰ ਕੋਈ ਹੋਰ ਨੀ ਲੱਭਿਆ ਇਸ ਮਹੱਤਵਪੂਰਨ ਅਹੁਦੇ ਤੇ ਪੁਜੀਸ਼ਨ ਲਈ ?" ਕੁਝ ਚਿਰ ਸੋਚ ਵਿਚਾਰ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚਿਆ ਕੇ ਕਿਓਂ ਨਾ ਇਸ ਖਤਰਨਾਕ ਅੱਤਵਾਦੀ ਜਗਮੀਤ ਸਿੰਘ ਦੀਆਂ ਦਹਿਸ਼ਤਪਸੰਦ ਕਾਰਵਾਈਆਂ ਤੇ ਥੋੜੀ ਬਹੁਤ ਖੋਜ ਕੀਤੀ ਜਾਵੇ। ਸੰਤਾਲੀ ਤੋਂ ਪਹਿਲਾਂ ਅੰਗਰੇਜ਼ੀ ਹਕੂਮਤ ਖਿਲਾਫ ਲੜਨ ਵਾਲੇ ਮਹਾਨ ਘੁਲਾਟੀਏ ਸ.ਸੇਵਾ ਸਿੰਘ ਠੀਕਰੀਵਾਲ ਦੇ ਵਿਹੜੇ ਵਿਚ 1979 ਨੂੰ ਜੰਮਿਆ ਪੜਪੋਤ੍ਰਾ ਜਗਮੀਤ ਸਿੰਘ ਦੱਸਦਾ ਹੈ ਕੇ ਨਿੱਕੇ ਹੁੰਦਿਆਂ ਕਨੇਡਾ ਦੇ ਸਕੂਲ ਵਿਚ ਵੱਖਰੀ ਦਿੱਖ ਪਹਿਰਾਵੇ ਅਤੇ ਰੰਗ ਰੂਪ ਕਾਰਨ ਹੁੰਦੀਆਂ ਨਸਲੀ ਟਿੱਪਣੀਆਂ ਪਿਛੋਂ ਹੁੰਦੀ ਬਹਿਸ ਅਕਸਰ ਹੀ ਹੱਥੋਂ-ਪਾਈ ਤੱਕ ਜਾ ਅੱਪੜਦੀ। ਫੇਰ ਅਕਸਰ ਹੀ ਵੱਡੇ ਗਰੁੱਪਾਂ ਵੱਲੋਂ ਉਸ ਨੂੰ ਬਹੁਤ ਬੁਰੀ ਤਰਾਂ ਕੁੱਟਿਆ ਮਾਰਿਆ ਤੇ ਜਲੀਲ ਕੀਤਾ ਜਾਂਦਾ ਸੀ। ਪਰ ਇਸ ਗੁਰੂ ਦੇ ਸਿੰਘ ਅੰਦਰ ਹਰੇਕ ਧੱਕੇਸ਼ਾਹੀ ਖਿਲਾਫ ਕੁਝ ਕਰ ਗੁਜਰਨ ਦੀ ਭਾਵਨਾ ਵਾਲਾ ਦਸਮ ਪਿਤਾ ਦਾ ਸਿਧਾਂਤ ਹੋਰ ਪਰਪੱਕ ਹੁੰਦਾ ਗਿਆ। ਸੇਲ੍ਫ਼-ਡਿਫੈਂਸ (ਸਵੈ-ਰਖਿਆ) ਲਈ ਮਾਰਸ਼ਲ ਆਰਟ ਦੀ ਸਖਤ ਟਰੇਨਿੰਗ ਲਈ ਤੇ ਫੇਰ ਪ੍ਰੋਫੈਸ਼ਨਲ ਕੁਸ਼ਤੀ ਸਿੱਖ ਕੇ ਉਨਟਾਰੀਓ ਸਟੇਟ ਦੀ ਇੱਕ ਬਹੁਤ ਹੀ ਮਹੱਤਵਪੂਰਨ ਚੈਂਪੀਅਨਸ਼ਿਪ ਤੇ ਕਬਜਾ ਕੀਤਾ।ਬਾਇਓਲੋਜਿਕ ਸਾਇੰਸ ਦੀ ਡਿਗਰੀ ਅਤੇ ਫੇਰ ਟਾਰਾਂਟੋ ਦੀ ਯਾਰ੍ਕ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਲੈ ਕੇ ਸਥਾਪਿਤ ਹੋਇਆ ਇਹ ਪੇਸ਼ੇਵਰ ਅਤੇ ਕਾਮਯਾਬ ਵਕੀਲ ਜਗਮੀਤ ਸਿੰਘ ਪੰਜਾਬੀ ਅੰਗਰੇਜ਼ੀ ਅਤੇ ਫ਼੍ਰੇਂਚ ਭਾਸ਼ਾ ਨੂੰ ਪਾਣੀ ਵਾਂਙ ਬੋਲਣ ਦੀ ਸਮਰਥਾ ਰੱਖਦਾ ਹੈ। ਗੁਰੂ ਦੇ ਲਾਲ ਨੇ ਆਪਣੇ ਨਾਮ ਨਾਲੋਂ "ਧਾਲੀਵਾਲ" ਗੋਤ ਹਟਾ ਕੇ ਸਿਰਫ 'ਸਿੰਘ' ਇਸ ਲਈ ਲਿਖਣਾ ਸ਼ੁਰੂ ਕਰ ਦਿੱਤਾ ਤਾਂ ਕੇ ਦਸਮ ਪਾਤਸ਼ਾਹ ਦੇ ਬਰਾਬਰਤਾ ,ਇਕਸਾਰਤਾ ਅਤੇ ਸਾਂਝੀਵਾਲਤਾ ਵਾਲੇ ਸਿਧਾਂਤ ਨੂੰ ਕੋਈ ਠੇਸ ਨਾ ਪਹੁੰਚੇ। ਨੌਮੀਨੇਸ਼ਨ ਦੌਰਾਨ ਇੱਕ ਗੋਰੀ ਵੱਲੋਂ ਮੁਸਲਿਮ ਦਾ ਲੇਬਲ ਲਾ ਕੇ ਸ਼ਰੀਅਤ ਬਾਰੇ ਜਾਣ ਬੁਝ ਕੇ ਪੁੱਛੇ ਗਏ ਸੁਆਲ ਨੂੰ ਜਿਸ ਬਖੂਬੀ ਨਾਲ ਹੈਂਡਲ ਕੀਤਾ,ਉਸ ਕਲਾ ਨੇ ਇਸ ਨੂੰ ਕਨੇਡੀਅਨ ਸਮਾਜ ਦਾ ਨਾਇਕ ਬਣਾ ਦਿੱਤਾ। ਸੰਨ ਚੁਰਾਸੀ ਵਿਚ ਦਿੱਲੀ ਵਿਚ ਹੋਈ ਸਮੂਹਕ ਨਸਲਕੁਸ਼ੀ ਦੇ ਦੋਸ਼ੀ ਕੇਂਦਰੀ ਮੰਤਰੀ ਕਮਲ ਨਾਥ ਦੀ ਕਨੇਡਾ ਫੇਰੀ ਦੌਰਾਨ ਉਸ ਦਾ ਡਟ ਕੇ ਵਿਰੋਧ ਕੀਤਾ ਅਤੇ ਕੌਮ ਨਾਲ ਵਾਪਰੀ ਚੁਰਾਸੀ ਵੇਲੇ ਦੀ ਲਹੂ ਭਿੱਜੀ ਕਹਾਣੀ ਲੋਕਲ ਤੇ ਨੈਸ਼ਨਲ ਮੀਡਿਆ ਵਿਚ ਚੰਗੀ ਤਰਾਂ ਉਜਾਗਰ ਕੀਤੀ। ਸ਼ਾਇਦ ਇਸ ਵਰਤਾਰੇ ਕਰਕੇ ਹੀ ਉਸਨੂੰ ਭਾਰਤ ਦੀਆਂ ਏਜੰਸੀਆਂ ਹੱਥੋਂ ਬਲੈਕ ਲਿਸਟ ਵੀ ਹੋਣਾ ਪਿਆ। ਮਗਰੋਂ ਆਪਣੇ ਪੁਰਖਿਆਂ ਦੀ ਧਰਤੀ (India) ਜਾਣ ਲਈ ਦਿੱਤੀ ਗਈ ਵੀਜੇ ਦੀ ਅਰਜੀ ਖਤਰਨਾਕ ਅੱਤਵਾਦੀ ਗਰਦਾਨ ਕੇ ਰੱਦ ਕਰ ਦਿੱਤੀ ਗਈ। ਅਗਲੀ ਗੱਲ ਜਗਮੀਤ ਸਿੰਘ ਭਾਵੇਂ ਜਿੱਤਦਾ ਏ ਜਾਂ ਹਾਰਦਾ? ਉਹ ਦਸ ਫੀਸਦੀ ਵੋਟਾਂ ਖੜਦਾ ਏ ਜਾਂ ਵੀਹ ਫੀਸਦੀ, ਇਹ ਉਨ੍ਹਾਂ ਮਤਲਬ ਨਹੀਂ ਰੱਖਦਾ ਜਿੰਨਾ ਇਹ ਮਹੱਤਵ ਰੱਖਦਾ ਕਿ ਉਹ ਕੀ ਕਰਨ ਰਿਹਾ ਤੇ ਕਿੱਦਾਂ ਕਰ ਰਿਹਾ। ਆਪਾਂ ਸੋਚਦੇ ਆ ਕਿ ਚੋਣਾਂ ਚ ਪਹਿਲਾਂ ਵੀ ਸਿੱਖ ਉਮੀਦਵਾਰ ਖਲੋਤੇ ਨੇ। ਉਹਨਾਂ ਦੀਆਂ ਪ੍ਰਾਪਤੀਆਂ ਆਪਣੇ ਥਾਂ ਨੇ। ਸ.ਹਰਜੀਤ ਸਿੰਘ ਸੱਜਣ ਵਰਗੇ ਰੱਖਿਆ ਮੰਤਰੀ ਦੇ ਵੱਕਾਰੀ ਅਹੁਦਿਆਂ ਤੱਕ ਪਹੁੰਚ ਗਏ ਹਨ। ਇਸ ਤੋਂ ਅਗਾਂਹ ਤੇ ਪਰਧਾਨ ਮੰਤਰੀ ਈ ਰਹਿ ਜਾਂਦਾ। ਫੇਰ ਜਗਮੀਤ ਸਿੰਘ ਦਾ ਇੱਡਾ ਖਾਸ ਧਿਆਨ ਕਿਉਂ? ਜਗਮੀਤ ਸਿੰਘ ਦਾ ਇੱਕ ਵੱਡੀ ਪਾਰਟੀ (ਐਨ ਡੀ ਪੀ ) ਦੇ ਮੁੱਖ ਅਹੁਦੇ ਲਈ ਚੁਣੇ ਜਾਣਾ ਈ ਅਹਿਮ ਗੱਲ ਹੈ। ਪਾਰਟੀ ਦਾ ਨੇਤਾ ਹੋਣਾ, ਉਸ ਦੀ ਅਗਵਾਈ ਕਰਨੀ ਬੜੀ ਅਹਿਮ ਗੱਲ ਹੁੰਦੀ ਹੈ। ਦੂਜਾ ਉਹ ਸਿਰਫ ਕਾਬਲੀਅਤ ਦੇ ਸਿਰ ਤੇ ਚੋਣਾਂ ਲੜ ਰਿਹਾ। ਉਸਦੇ ਪਿੱਛੇ ਉਸਦੇ ਪਰਿਵਾਰਕ ਪਿਛੋਕੜ ਜਾਂ ਉਸਦੀ ਕਿਸੇ ਵਖਰੇਵੇਂ ਵਾਲੀ ਸੋਚ ਵਾਲੀ ਪਾਰਟੀ ਨਾਲ ਜੁੜੇ ਹੋਣਾ ਨਹੀਂ ਹੈ। ਦੂਜਾ ਉਹ ਕਿਸੇ ਤਰ੍ਹਾਂ ਸਮਝੌਤਾ ਕਰਕੇ ਅੱਗੇ ਨਹੀਂ ਆਇਆ । ਉਹ ਜਗਮੀਤ ਸਿੰਘ ਤੋਂ "ਜੈਗ ਧਾਲੀਵਾਲ" ਨਹੀਂ ਬਣਿਆ । ਉਹ ਖੱਟੇ ਨੀਲੇ ਦੁਮਾਲੇ ਤੋਂ ਕਾਲੀ ਛੋਟੀ ਪੱਗ ਤੇ ਨਹੀਂ ਆਇਆ । ਉਸ ਨੇ ਗਾਂਹ ਵਧਣ ਲਈ ਆਪਣੇ ਭਾਈਚਾਰੇ ਦੇ ਮੁੱਦੇ ਅੱਖੋਂ ਪਰੋਖੇ ਨਹੀਂ ਕੀਤੇ। ਮਨੁੱਖੀ ਅਧਿਕਾਰਾਂ ਦੀ ਹਰ ਗੱਲ ਪਿੱਛੇ ਉਹ ਡਟਿਆ ਰਿਹਾ । ਉਹ ਚੁਰਾਸੀ ਦੇ ਸਿੱਖ ਕਤਲੇਆਮ, ਕਨਿਸ਼ਕ ਕਾਂਡ ਤੇ ਹੋਰ ਮੁੱਦਿਆਂ ਤੇ ਨਿਡਰਤਾ ਨਾਲ ਆਪਣੇ ਪੱਖ ਨੂੰ ਸਪੱਸ਼ਟ ਕਰਦਾ ਰਿਹਾ ਏ । ਉਹਨੇ ਆਪਣੀ ਸ਼ਵੀ ਕਾਇਮ ਕੀਤੀ ਹੈ । ਉਸਦੀਆਂ ਪਾਈਆਂ ਪੈੜਾਂ ਕਨੇਡਾ ਦੇ ਹਰ ਸਿੱਖ ਲਈ ਇੱਕ ਮਿਸਾਲ ਬਣਨਗੀਆਂ । ਉਹ ਹੋਰ ਨਵੇਂ ਸਿੱਖ ਮੁੰਡਿਆਂ ਦਾ ਰਾਹ ਦਿਸੇਰਾ ਬਣੂਗਾ । ਇਹੋ ਉਸਦਾ ਵਾਰ ਵਾਰ ਜ਼ਿਕਰ ਹੋਣ ਦਾ ਕਾਰਨ ਆ। ਜਗਮੀਤ ਸਿੰਘ ਜੇ ਜੇਤੂ ਨਹੀਂ ਵੀ ਹੁੰਦਾ ਤਾਂ ਵੀ ਉਸ ਦੀ ਇਹ ਪ੍ਰਾਪਤੀ ਇਤਹਾਸ ਵਿੱਚ ਉਸ ਨੂੰ ਅਹਿਮ ਥਾਂ ਦੇਵੇਗੀ । ਸੋਚ ਕੇ ਵੇਖੋ ਉਸਦਾ ਇਸ ਜਗ੍ਹਾ ਤੇ ਹੋਣਾ ਹੀ ਖਾਸ ਏ । ਬਾਕੀ ਜਿੱਤ ਹਾਰ ਤੇ ਜੱਗ ਤੇ ਬਣੀ ਆਈ ਏ... ਸਾਡੇ ਵਲੋਂ ਢੇਰ ਸਾਰੀਆਂ ਦੁਆਵਾਂ ਨੇ ਜਗਮੀਤ ਲਈ.... (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **

Show more