Video paused

ਗੁਰਦਵਾਰੇ ਢਾਹੁਣ ਤੁਰੀਆਂ ਸਰਕਾਰਾਂ !! Guru Nanak Patshah ਨਾਲ ਸਬੰਧਿਤ ਅਸਥਾਨ ਢਾਹਿਆ | Mangu Math Odisha

Playing next video...

ਗੁਰਦਵਾਰੇ ਢਾਹੁਣ ਤੁਰੀਆਂ ਸਰਕਾਰਾਂ !! Guru Nanak Patshah ਨਾਲ ਸਬੰਧਿਤ ਅਸਥਾਨ ਢਾਹਿਆ | Mangu Math Odisha

Surkhab Tv
Followers

ਗੁਰਦਵਾਰੇ ਢਾਹੁਣ ਤੁਰੀਆਂ ਸਰਕਾਰਾਂ !! Guru Nanak Patshah ਨਾਲ ਸਬੰਧਿਤ ਅਸਥਾਨ ਢਾਹਿਆ | Mangu Math Odisha ਅੱਜ ਦੀ ਵੱਡੀ ਖਬਰ ਆ ਰਹੀ ਹੈ ਉੜੀਸਾ ਤੋਂ ਜਿਥੇ ਸਿੱਖ ਧਰਮ ਨਾਲ ਸਬੰਧਿਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਗਿਆ ਹੈ। ਓੜੀਸਾ ਸੂਬੇ ਵਿੱਚ ਪੈਂਦੇ ਜਗਨਨਾਥ ਪੂਰੀ ਵਿੱਚ ਸਿੱਖ ਧਰਮ ਨਾਲ ਸਬੰਧਿਤ ਇਤਿਹਾਸਕ ਸਥਾਨ ਮੰਗੂ ਮੱਟ ਨੂੰ ਤੋੜਨ ਦਾ ਕੰਮ ਓੜੀਸਾ ਸਰਕਾਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਸਿੱਖ ਸੰਸਥਾਵਾਂ ਅਤੇ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਕੀਤੀਆਂ ਅਪੀਲਾਂ ਨੂੰ ਰੱਦ ਕਰਦਿਆਂ ਓੜੀਸਾ ਸਰਕਾਰ ਨੇ ਇਸ ਇਤਿਹਾਸਕ ਅਸਥਾਨ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇਸ ਇਤਿਹਾਸਕ ਸਥਾਨ 'ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਚਰਨ ਪਾਏ ਸਨ। ਇਸ ਸਥਾਨ 'ਤੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਦੀ ਸੱਚੀ ਆਰਤੀ ਦਾ ਸ਼ਬਦ, "ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ" ਉਚਾਰਿਆ ਸੀ। ਇਸ ਸਥਾਨ ਨੂੰ ਸਦੀਆਂ ਤੱਕ ਸੰਭਾਲਿਆ ਗਿਆ ਪਰ ਹੁਣ ਵਿਕਾਸ ਦੇ ਨਾਂ 'ਤੇ ਇਸ ਸਥਾਨ ਨੂੰ ਢਾਹਿਆ ਗਿਆ ਹੈ। ਵਕੀਲ ਸੁਖਵਿੰਦਰ ਕੌਰ ਵੱਲੋਂ ਮੀਡੀਆ ਨੂੰ ਭੇਜੀਆਂ ਗਈਆਂ ਤਸਵੀਰਾਂ ਤੋਂ ਨਜ਼ਰ ਆਉਂਦਾ ਹੈ ਕਿ ਮੰਗੂ ਮੱਟ ਦਾ ਇੱਕ ਹਿੱਸਾ ਢਾਹ ਦਿੱਤਾ ਗਿਆ ਹੈ ਤੇ ਬਾਕੀ ਹਿੱਸੇ ਨੂੰ ਢਾਹੁਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਅੰਮ੍ਰਿਤਸਰ ਟਾਇਮਸ ਦੀ ਰਿਪੋਰਟ ਅਨੁਸਾਰ ਉੜੀਸਾ ਸਰਕਾਰ ਨੇ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸਕ ਸਥਾਨ ਮੰਗੂ ਮੱਟ ਨੂੰ ਢਾਹ ਦਿੱਤਾ ਹੈ। ਦੱਸਣਯੋਗ ਹੈ ਕਿ ਉੜੀਸਾ ਸਰਕਾਰ ਨੇ ਜਗਨਨਾਥ ਮੰਦਰ ਦੇ ‘ਮੇਘਾਨਾਦ ਪ੍ਰਾਚੀਰ’ ਦੇ 75 ਮੀਟਰ ਅੰਦਰਲੇ ਹਿੱਸੇ ਵਿੱਚ ਵਿਰਾਸਤੀ ਲਾਂਘੇ ਦਾ ਰਸਤਾ ਬਣਾਉਣ ਲਈ ਇਤਿਹਾਸਕ ਤੌਰ ’ਤੇ ਅਹਿਮਅਤ ਰੱਖਦੇ ਮੱਟ ਨੂੰ ਢਾਹੁਣ ਦਾ ਫ਼ੈਸਲਾ ਲਿਆ। ਸੋ ਇਸ ਬਾਬਤ ਹੁਣ ਸ੍ਰੀ ਅਕਾਲ ਤਖਤ ਜਾਂ ਸ਼੍ਰੋਮਣੀ ਕਮੇਟੀ ਕੀ ਕਾਰਵਾਈ ਕਰਦੇ ਹਨ ਇਹ ਵੇਖਣ ਵਾਲੀ ਗੱਲ ਹੋਵੇਗੀ। ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕੀਤਾ ਜਾਵੇ ਤਾਂ ਜੋ ਇਸ ਇਤਿਹਾਸਕ ਅਸਥਾਨ ਨੂੰ ਬਚਾਇਆ ਜਾ ਸਕੇ। ਦੱਸ ਦਈਏ ਕਿ ਇਸਤੋਂ ਪਹਿਲਾਂ ਗੁਰਦਵਾਰਾ ਗਿਆਨ ਗੋਦੜੀ ਸਾਹਿਬ ਵੀ ਢਾਹਿਆ ਜਾ ਚੁੱਕਾ ਹੈ ਜੋ ਕਿ ਹਰਿਦੁਆਰ ਸਥਿਤ ਸੀ,ਇਹ ਅਸਥਾਨ ਵੀ ਗੁਰੂ ਨਾਨਕ ਪਾਤਸ਼ਾਹ ਨਾਲ ਸਬੰਧਿਤ ਸੀ। ਫਿਰ ਗੁਰਦਵਾਰਾ ਗੁਰੂ ਡਾਂਗਮਾਰ ਸਾਹਿਬ ਅਤੇ ਗੁਰਦਵਾਰਾ ਪੱਥਰ ਸਾਹਿਬ ਨਾਲ ਛੇੜਛਾੜ ਕੀਤੀ ਗਈ। ਗੁਰਦਵਾਰਾ ਡਾਂਗਮਾਰ ਦਾ ਸਾਰਾ ਸਰੂਪ ਬਦਲ ਦਿਤਾ ਗਿਆ ਹੈ ਤੇ ਹੁਣ ਗੁਰਦਵਾਰਾ ਪੱਥਰ ਸਾਹਿਬ ਦਾ ਸਰੂਪ ਵੀ ਬਦਲਿਆ ਗਿਆ। ਬਾਬੇ ਨਾਨਕ ਦਾ ਤਾਂ ਖੁੱਲ੍ਹਾ ਵਿਹੜਾ ਹੈ। ਉਹ ਹਰ ਇਕ ਨਾਲ ਪਿਆਰ ਕਰਦਾ ਹੈ। ਬਾਬੇ ਨੇ ਭਾਰਤ ਦੀ ਸੁੱਤੀ ਹੋਈ ਆਤਮਾ ਤੇ ਅਣਖ ਨੂੰ ਜਗਾਇਆ, ''ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥'' ਗੁਰੂ ਤੇਗ ਬਹਾਦਰ ਜੀ ਨੇ ਅਪਣਾ ਬਲਿਦਾਨ ਦੇ ਕੇ ਟਿੱਕੇ ਤੇ ਜਨੇਊ ਦੀ ਰਖਿਆ ਕੀਤੀ ਸੀ। ਹੁਣ ਭਾਰਤ ਦੀਆਂ ਸਰਕਾਰਾਂ ਗੁਰਦਵਾਰੇ ਢਾਹ ਕੇ ਸਿੱਖਾਂ ਕੋਲੋਂ ਕਿਹੜੀ ਗੱਲ ਦਾ ਬਦਲਾ ਲੈ ਰਹੀਆਂ ਹਨ ? ਇਹ ਸਵਾਲ ਹਰ ਸਿੱਖ ਨੂੰ ਸਰਕਾਰਾਂ ਨੂੰ ਪੁੱਛਣਾ ਚਾਹੀਦਾ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **

Show more