ਜਹਾਜ ਦੇ ਟਾਇਰਾਂ ਵਿੱਚ ਲੁਕ ਕੇ ਪੁੱਜਾ England | Punjabi Boy Delhi to Heathrow (London)
ਜਹਾਜ ਦੇ ਟਾਇਰਾਂ ਵਿੱਚ ਲੁਕ ਕੇ ਪੁੱਜਾ England | Punjabi Boy Delhi to Heathrow (London) ਨੌਜਵਾਨ ਪੀੜ੍ਹੀ ਵਿੱਚ ਵਿਦੇਸ਼ ਜਾਣ ਦਾ ਰੁਝਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਕਈ ਲੋਕ ਤਾਂ ਵਿਦੇਸ਼ ਵਿੱਚ ਜਾਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਬੈਠੇ ਨੇ.. ਤੁਹਾਨੂੰ ਵੀ ਕਦੇ ਨਾ ਕਦੇ ਅਜਿਹੇ ਬੰਦੇ ਮਿਲੇ ਹੋਣਗੇ ਜੋ ਜਹਾਜ਼ ਨਾਲ ਲਮਕ ਕੇ ਵਿਦੇਸ਼ ਜਾਣ ਨੂੰ ਤਿਆਰ ਹੁੰਦੇ ਹਨ। ਕੁਝ ਵਿਦਵਾਨ ਇਸ ਵਰਤਾਰੇ ਨੂੰ ਬੇਰੁਜ਼ਗਾਰੀ ਨਾਲ ਜੋੜ ਕੇ ਦੇਖਦੇ ਹਨ ਪਰ ਰੁਜ਼ਗਾਰ ਨਾ ਮਿਲਣਾ ਇਸ ਦਾ ਇੱਕੋ-ਇੱਕ ਕਾਰਨ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਕਈ ਸਰਕਾਰੀ ਨੌਕਰੀਆਂ ਅਤੇ ਚੰਗੀਆਂ ਜਾਇਦਾਦਾਂ ਵਾਲੇ ਵੀ ਸੂਬੇ ਨੂੰ ਛੱਡ ਰਹੇ ਹਨ। ਖੈਰ ਇਹ ਤਾਂ ਮੋਜੂਦਾ ਸਮੇਂ ਦਾ ਹਾਲ ਹੈ ਪਰ ਅੱਜ ਤੋਂ ਕਈ ਦਹਾਕੇ ਪਹਿਲਾਂ ਇੱਕ ਪੰਜਾਬੀ ਨੌਜਵਾਨ ਨੇ ਇੰਗਲਂਡ ਜਾਣ ਲਈ ਆਪਣੀ ਜੋ ਕੀਤਾ ਉਹ ਸੁਣ ਕੇ ਤਾਂ ਹਰ ਕਿਸੇ ਦੀ ਰੂਹ ਕੰਬ ਜਾਵੇਗੀ .. ਦਰਅਸਲ 1996 ਵਿੱਚ ਇੱਕ ਕਾਰ ਮਕੈਨਿਕ ਪਰਦੀਪ ਸੈਣੀ ਜਿਸਦੀ ਉਮਰ 23 ਸਾਲ ਸੀ ਉਸ ਨੇ ਵਿਦੇਸ਼ ਜਾਣ ਦੀ ਅਨੋਖੀ ਜੁਗਤ ਸੋਚੀ ਉਹਨਾਂ ਸੋਚਿਆ ਕਿ ਜੇ ਪੇਸੇ ਲੇ ਜਹਾਜ ਚ ਬੈਠ ਕੇ ਵਿਦੇਸ਼ ਨਹੀਂ ਜਾ ਸਕਦੇ ਤਾ ਲੁਕ ਛਿਪ ਕੇ ਤਾਂ ਜਾਇਆ ਹੀ ਜਾ ਸਕਦਾ ਹੈ .. ਆਪਣੇ ਭਰਾ ਵਿਜੇ ਸੈਣੀ ਨਾਲ ਤਰਕੀਬ ਸਾਂਝੀ ਕਰਕੇ ਦੋਨੋ ਜਣੇ ਏਅਰਪੋਰਟ ਪੁੱਜ ਗਏ.. ਉਸ ਸਮੇਂ ਸਕਿਉਰਟੀ ਸਿਸਟਮ ਤਨੇ ਜਿਅਦਾ ਹਾਇ ਟੈਕ ਨਾ ਹੋਣ ਕਰਕੇ ਕਿਸੇ ਨਾ ਕਿਸੇ ਤਰਾਂ ਦੋਨੋ ਭਰਾ ਏਅਰਪੋਰਟ ਅੰਦਰ ਦਾਖਿਲ ਹੋ ਗਏ .. ਉਹਨਾਂ ਦੇਖਿਆ ਕਿ ਇੱਜਕ ਜਹਾਜ ਉਡਾਨ ਭਰਨ ਲਈ ਤਿਆਰ ਬਰ ਤਿਆਰ ਸੀ ਇਹ ਜਹਾਜ ਸੀ British Airways ਦਾ Boeing 747.. ਜੋ ਦਿੱਲੀ ਤੋਂ ਲੰਡਨ ਦੇ Heathrow ਜਾ ਰਿਹਾ ਸੀ, ਬਸ ਫਿਰ ਕਿ ਸੀ ਦੋਹਾਂ ਭਰਾਵਾ ਸੁਪਨਾ ਸੱਚ ਹੁੰਦਾ ਦਿਸਿਆ ਤੇ ਫਿਰ ਦੋਂਨੋ ਭਰਾ ਜਹਾਜ ਦੇ ਟਾਇਰਾਂ ਦੀ ਉਪਰ ਵਾਲੀ ਥਾਂ ਤੇ ਬੈਠ ਗਏ..ਜਿੱਥੇ ਬਹੁਤ ਥੋੜੀ ਜਿਹੀ ਜਗਾ ਹੁੰਦੀ ਹੈ ਜਿੱਥੇ ਉਡਣ ਤੋਂ ਬਾਅਦ ਟਾਇਰ ਫਿੱਟ ਹੁੰਦੇ ਹਨ.. ਹਵਾਈ ਅੱਡੇ ਤੋਂ ਉਡਾਣ ਭਰ ਕੇ ਕੁੱਝ ਹਿ ਸਮੇਂ ਚ ਜਹਾਜ ਹਵਾਂ ਚ ਹੁਲਾਰੇ ਖਾਣ ਲੱਗ ਪਿਆ.. ਜਹਾਜ ਕਰੀਬ 50 ਹਜਾਰ ਫੁੱਟ ਦੀ ਉਚਾਈ ਤੇ ਪਹੁੰਚ ਗਿਆ ਜਿੱਥੇ ਦਾ ਤਾਪਮਾਨ -60 ਡਿਗਰੀ ਦੇ ਕਰੀਬ ਸੀ ..ਟਾਇਰ ਚੈਂਬਰ ਵਿਚ ਦੋਹਾਂ ਨੂੰ - 50 ਡਿਗਰੀ ਸੈਲਸੀਅਸ ਤੋਂ - 60 ਡਿਗਰੀ ਤਾਪਮਾਨ ਤੱਕ ਰਹਿਣਾ ਪਿਆ (ਇਹ ਤਾਪਮਾਨ ਅੰਟਰਾਕਟਿਕਾ ਦੇ ਸਭ ਤੋਂ ਠੰਢੇ ਇਲਾਕਿਆਂ ਦੇ ਸਾਲਾਨਾ ਔਸਤ ਤਾਪਮਾਨ ਦੇ ਬਰਾਬਰ ਹੈ।) ਤੇ ਆਕਸੀਜਨ ਦੀ ਕਮੀ ਕਰਕੇ ਦੋਹਾਂ ਭਰਾਵਾਂ ਦੇ ਦਿਲ ਦੀ ਧੜਕਣ ਘਟਣ ਲੱਗ ਪਈ ਹੁਣ ਦੋਹਾਂ ਦੀ ਜਿੰਦਗੀ ਰੱਬ ਹੱਥ ਹੀ ਸੀ 10 ਘੰਟਿਆਂ ਦੀ ਲੰਬੀ ਫਲਾਇਟ ਤੋਂ ਬਾਅਦ ਜਹਾਜ ਲੰਡਨ ਦੇ ਏਅਰਪੋਰਟ ਤੇ ਲੈਂਡ ਕਰਨਾ ਸੀ.. ਜਹਾਜ ਅਜੇ ਕਰੀਬ ੨ ਹਜਾਰ ਫੁੱਟ ਉੱਚਾਈ ਤੇ ਸੀ ਕਿ ਪਰਦੀਪ ਦੇ ਭਰਾ ਵਿਜੇ ਸੈਣੀ ਦੀ ਠੰਡ ਨਾਲ ਜੰਮੀ ਬਾਡੀ ਧਰਤੀ ਤੇ ਡਿੱਗ ਪਈ.. ਪਰਦੀਪ ਸੈਣੀ ਵੀ ਠੰਡ ਨਾਲ ਪੂਰੀ ਤਰਾਂ ਜੰਮ ਚੁੱਕਾ ਸੀ. ਕੁੱਝ ਸਮੇਂ ਬਾਅਦ ਜਹਾਜ ਏਅਰਪੋਸਰਟ ਤੇ ਲੈਂਡ ਹੋਇਆ.. ਜਦ ਏਅਰਪੋਰਟ ਅਥਾਰਟੀ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਵੀ ਬਹੁਤ ਹੈਰਾਨ ਹੋਏ ਕਿ ਕੋਈ ਇਨਸਾਨ ਇਤਨੀ ਉਚਾਈ ਤੇ ਕਿਵੇਂ ਜੀਵਤ ਰਹਿ ਸਕਦਾ ਹੈ .. ਪਰਦੀਪ ਸੈਣੀ ਦੀ ਕਿਸਮਤ ਨੇ ਉਸਦਾ ਸਾਥ ਜਰੂਰ ਦਿੱਤਾ... ਏਅਰਪੋਰਟ ਅਥਾਰਟੀ ਵੱਲੋਂ ਪਰਦੀਪ ਨੂੰ ਹਸਪਤਾਲ ਲੈ ਜਾਇਆ ਗਿਆ ਆਖਿਰ ਉਸਦੀ ਜਾਨ ਬਚ ਗਈ ਡਾਕਟਰ ਵੀ ਇਸ ਨੂੰ ਕੁਦਰਤ ਦਾ ਕ੍ਰਿਸ਼ਮਾਂ ਹੀ ਮੰਨਦੇ ਸਨ ਕਿ ਕੋਈ ਬਗੈਰ ਆਕਸੀਜਨ ਦੇ ਜੰਮਾ ਦੇਣ ਵਾਲੀ ਠੰਡ ਵਿੱਚ ਕਿਵੇਂ ਬਚ ਸਕਦਾ ਹੈ .. 1996 ਤੋਂ ਹੀ ਪਰਦੀਪ ਸੈਣੀ ਨੇ ਇੰਗਲੈਂਡ ਵਿੱਚ ਪਤਕੇ ਹੋਣ ਲਈ ਲੰਬੀ ਲੜਾਈ ਲੜੀ ਤੇ ਫਿਰ ਸੰਨ 2014 ਵਿੱਚ ਬ੍ਰਿਟਸ਼ ਸਰਕਾਰ ਨੇ ਇਸਦੀ ਬਹਾਦਰੀ ਦੇਖਦਿਆਂ ਇਸ ਨੂੰ ਪੱਕਾ ਕਰ ਦਿੱਤਾ ..ਪਰਦੀਪ ਸੈਣੀ ਹੁਣ ਵੀ ਆਪਣੇ ਪਰਿਵਾਰ ਨਾਲ ਇੰਗਲੈਂਡ ਵਿੱਚ ਰਹਿ ਰਿਹਾ ਹੈ.. ਤੇ ਨਾਲ ਹੀ Heathrow ਵਿੱਚ ਇੱਕ ਕੰਪਨੀ ਵਿੱਚ ਡਰਾਇਵਰ ਦੀ ਨਕਰੀ ਕਰ ਰਿਹਾ ਹੈ ਆਉ ਇਸ ਬਾਰੇ ਵੀ ਤਹਾਨੂੰ ਦੱਸਦੇ ਹਾਂ .. ਸਭ ਨੂੰ ਜਿੱਥੇ ਅੱਜ ਪਰਦੀਪ ਸੈਣੀ ਦੀ ਖੁਸ਼ਹਾਲ ਜਿੰਦਗੀ ਦੀ ਖੁਸ਼ੀ ਹੈ ਉੱਥੇ ਉਸਦੇ ਭਰਾ ਦੇ ਵਿੱਛੜ ਜਾਣ ਦਾ ਵੀ ਦੁੱਖ ਹੈ .. ਜਿੱਥੇ ੳੱਜ ਪੰਜਾਬ ਦੇ ਨੋਜਵਾਨ ਵੀ ਵਿਦੇਸ਼ ਜਾਣ ਲਈ ਕਈ ਤਰਾਂ ਦੇ ਤਰੀਕੇ ਅਪਣਾ ਰਹੇ ਨੇ ਗਲਤ ਏਜੰਟਾਂ ਕੋਲ ਵੀ ਫਸਦੇ ਨੇ. ਉਹਨਾਂ ਨੂੰ ਬੇਨਤੀ ਹੈ ਕਿ ਕੁਦਰਤ ਦੀ ਬਖਸ਼ੀ ਇਸ ਜਿੰਦਗੀ ਦਾ ਮੁੱਲ ਸਮਝੋ ਤੇ ਕਦੀ ਵੀ ਗਲਤ ਤਰੀਕੇ ਨਾਲ ਵਿਦੇਸ਼ ਜਾਣ ਦਾ ਰਾਹ ਨਾ ਅਪਣਾਵੌ .. ਹਰ ਬੰਦੇ ਦੀ ਕਿਸਮਤ ਪਰਦੀਪ ਸੈਣੀ ਵਰਗਿ ਲੱਕੀ ਨਹੀਂ ਹੁੰਦੀ .. (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **