Video paused

ਵਿਵਾਦਿਤ ਬਿਆਨ ਨੇ ਫਸਾਇਆ Bhagwant Mann | Lok Sabha Speech

Playing next video...

ਵਿਵਾਦਿਤ ਬਿਆਨ ਨੇ ਫਸਾਇਆ Bhagwant Mann | Lok Sabha Speech

Surkhab Tv
Followers

ਵਿਵਾਦਿਤ ਬਿਆਨ ਨੇ ਫਸਾਇਆ Bhagwant Mann | Lok Sabha Speech ਸਾਂਸਦ ਭਗਵੰਤ ਮਾਨ ਵਲੋਂ ਸੰਸਦ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਭਗਤ ਸਿੰਘ ਦੇ ਬਰਾਬਰ ਦੱਸੇ ਜਾਣ ਤੇ ਵਿਵਾਦ ਖੜਾ ਹੋ ਚੁੱਕਾ ਹੈ। ਭਗਵੰਤ ਮਾਨ ਨੇ ਸੰਸਦ ਵਿਚ ਬੋਲਦਿਆਂ ਕਿਹਾ ਕਿ 300 ਸਾਲਾਂ 2 ਵਿਚ ਹੀ ਲੀਡਰ ਹੋਏ ਹਨ ਇੱਕ ਗੁਰੂ ਗੋਬਿੰਦ ਸਿੰਘ ਤੇ ਦੂਜਾ ਭਗਤ ਸਿੰਘ ਜਿਨ੍ਹਾਂ ਐਲਕਸ਼ਨ ਨਹੀਂ ਲੜੀ ਜੰਗ ਲੜੀ। ਪਰ ਬੌਧਿਕ ਪੱਖ ਤੋਂ ਊਣੇ ਭਗਵੰਤ ਮਾਨ ਸ਼ਾਇਦ ਇਹ ਭੁੱਲ ਗਏ ਕਿ ਦਸਮ ਪਾਤਸ਼ਾਹ ਦਾ ਫਲਸਫਾ ਤੇ ਕੁਰਬਾਨੀ,ਉਹਨਾਂ ਦੀ ਸਖਸ਼ੀਅਤ ਸਿਰਫ ਹਿੰਦੁਸਤਾਨ ਲਈ ਨਹੀਂ ਸੀ ਸਗੋਂ ਸਮੁੱਚੀ ਮਾਨਵਤਾ ਲਈ ਸੀ ਜਦੋਂ ਕਿ ਭਗਤ ਸਿੰਘ ਨੇ ਜੋ ਕੁਝ ਵੀ ਕੀਤਾ ਉਹ ਇੱਕ ਦੇਸ਼ ਖਾਤਿਰ ਸੀ ਨਾ ਕਿ ਮਨੁੱਖਤਾ ਖਾਤਿਰ। ਦਸਮ ਪਾਤਸ਼ਾਹ ਨੇ ਕਿਸੇ ਵੀ ਬੇਦੋਸ਼ੇ ਦਾ ਖੂਨ ਨਹੀਂ ਸੀ ਵਹਾਇਆ ਜਦੋਂ ਕਿ ਭਗਤ ਸਿੰਘ ਨੇ ਬੇਦੋਸ਼ੇ ਸਾਂਡਰਸ ਤੇ ਹੌਲਦਾਰ ਚੰਨਣ ਸਿੰਘ ਮਾਰਿਆ। ਇਸ ਬਾਰੇ ਬੋਲਦਿਆਂ ਅਕਾਲੀ ਦਲ ਬਾਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਦਾ ਦਿਮਾਗ ਖਰਾਬ ਹੋ ਚੁੱਕਾ ਹੈ ਜੋ ਇਸ ਤਰਾਂ ਦੇ ਬਿਆਨ ਦੇ ਰਿਹਾ ਹੈ। ਦੱਸ ਦਈਏ ਕਿ ਸੁਖਬੀਰ ਬਾਦਲ ਵੀ ਉਸ ਮੌਕੇ ਸੰਸਦ ਵਿਚ ਮੌਜੂਦ ਸਨ ਪਰ ਉਸ ਸਮੇਂ ਉਹਨਾਂ ਵਲੋਂ ਭਗਵਾਨ ਮਾਨ ਨੂੰ ਟੋਕਿਆ ਨਹੀਂ ਗਿਆ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਗਵੰਤ ਮਾਨ ਵਲੋਂ ਭਗਤ ਸਿੰਘ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਦੀ ਤੁਲਨਾ ਕਰਨ ਨਾਲ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਜੇ ਭਾਵਗੰਤ ਮਾਨ ਦੇ ਬਿਆਨ ਦਾ ਵਿਸ਼ਲੇਸ਼ਣ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਭਗਤ ਸਿੰਘ ਨਾਚੀਜ ਹੈ। ਗੁਰੂ ਨਿਰੰਕਾਰ ਹੈ ਓਸ ਦੀ ਸਿਫਤ ਕਰਨੀ ਵੀ ਹੈ ਤਾਂ ਸੌ ਵਾਰ ਸੋਚੋ ਕਿਤੇ ਕੋਈ ਬੋਲ ਕਬੋਲ ਨਾਂ ਹੋ ਜਾਵੇ। ਗੁਰੂ ਦੀ ਬਖਸ਼ਿਸ਼ ਚੋੰ ਲੱਖਾਂ ਐਸੇ ਸੂਰਮੇਂ ਬਲੀ ਬਲਵਾਨ ਪੈਦਾ ਹੋਏ ਜਿਹਨਾਂ ਸਾਹਮਣੇ ਭਗਤ ਸਿੰਘ ਦਾ ਕੱਦ ਇਤਨਾਂ ਬੌਣਾ ਹੈ ਕਿ ਦਿਖਦਾ ਨਹੀੰ। ਕਿਸੇ ਵੀ ਮਨੁੱਖ ਵੱਲੋੰ ਗੁਰੂ ਦੀ ਬਰਾਬਰੀ ਤੇ ਕਿਸੇ ਭਗਤ ਸਿਉ ਵਰਗੇ ਦਾ ਨਾਮ ਲੈਣਾ ਬੱਜਰ ਗਲਤੀ ਹੈ। ਭਗਵੰਤ ਮਾਨ ਨੂੰ ਗੁਰੂ ਦਾ ਕਿੰਨਾ ਕ ਸਤਕਾਰ ਹੈ ਸਭ ਜਾਣਦੇ ਹਨ ਉਹ ਸ਼ਰਾਬ ਪੀ ਕੇ ਗੁਰੂ ਦੀ ਹਜੂਰੀ ਚ ਜਾ ਸਕਦਾ ਹੈ ਤਾਂ ਉਹ ਗੁਰੂ ਨੂੰ ਕੋਈ ਆਮ ਲੀਡਰ ਸਮਜਣ ਦੀ ਗਲਤੀ ਵੀ ਕਰ ਸਕਦਾ ਹੈ। ਭਗਤ ਸਿੰਘ ਵਰਗੇ ਨਾਚੀਜ ਅਣਗਿਣਤ ਪੈਦਾ ਹੋਣ ਤੇ ਅੰਨਤ ਸ਼ਹੀਦੀਆਂ ਦੇਣ ਫਿਰ ਵੀ ਗੁਰੂ ਦੇ ਚਰਨਾਂ ਦੀ ਧੂੜ ਦੇ ਬਰਾਬਰ ਨਹੀੰ ਹੋ ਸਕਦੇ। ਇਸ ਮਸਲੇ ਤੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰ ਫਿਰ ਝਾੜੂ ਭਗਤ ਗੁੱਸਾ ਕਰ ਜਾਂਦੇ ਨੇ ਕਿ ਭਗਵੰਤ ਮਾਨ ਪੰਜਾਬ ਦਾ ਇਕੱਲਾ ਲੀਡਰ ਜੋ ਬੋਲਦਾ। ਠੀਕ ਹੈ ਬੋਲਦਾ ਹੋ ਪਰ ਇਸਦਾ ਮਤਲਬ ਇਹ ਨਹੀਂ ਕਿ ਇੱਕ ਪਾਸੇ ਰੂਹਾਨੀਅਤ ਦਾ ਮੁਜੱਸਮਾ ਦਸਮ ਪਿਤਾ ਹੋਣ ਤੇ ਭਗਵੰਤ ਮਾਨ ਵਰਗਾ ਕੋਈ ਬੰਦਾ ਉਹਨਾਂ ਦੇ ਬਰਾਬਰ ਭਗਤ ਸਿੰਘ ਨੂੰ ਖੜਾ ਕਰ ਦੇਵੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **

Show more