ਜਦੋਂ Kashmir ਵਿੱਚ ਪਿਆ ਕਾਲ,Maharaja Ranjit Singh ਨੇ ਕੀਤਾ ਕੁਝ ਅਜਿਹਾ...
ਜਦੋਂ Kashmir ਵਿੱਚ ਪਿਆ ਕਾਲ,Maharaja Ranjit Singh ਨੇ ਕੀਤਾ ਕੁਝ ਅਜਿਹਾ... #MaharajaRanjitSingh #SikhEmpire #Covid19 ਜਿਵੇਂ ਕਿ ਅੱਜ ਦੇ ਸਮੇਂ 2020 ਵਿਚ ਕੋਰੋਨਾ ਜਿਹੀ ਬਿਮਾਰੀ ਨੇ ਪੂਰੇ ਸੰਸਾਰ ਨੂੰ ਜਕੜਿਆ ਹੋਇਆ ਹੈ। ਦੁਨੀਆ ਦੀਆਂ Super Power ਕਹਾਉਣ ਵਾਲਿਆਂ ਅਮਰੀਕਾ ਵਰਗੀਆਂ ਤਾਕਤਾਂ ਵੀ ਇਸ ਮੌਕੇ ਬੇਬੱਸ ਨਜ਼ਰ ਆ ਰਹੀਆਂ ਹਨ। ਇਸਤੋਂ ਪਹਿਲਾਂ ਵੀ ਸਮੇਂ ਸਮੇਂ ਤੇ ਮਹਾਂਮਾਰੀਆਂ-ਬਿਮਾਰੀਆਂ ਦੁਨੀਆ ਤੇ ਆਉਂਦੀਆਂ ਰਹੀਆਂ ਹਨ ਜਿਸ ਨਾਲ ਲੱਖਾਂ-ਕਰੋੜਾਂ ਮੌਤਾਂ ਹੁੰਦੀਆਂ ਰਹੀਆਂ। ਜੇ ਅੱਜ ਵੀ ਦੁਨੀਆਭਰ ਵਿਚ ਮੌਤਾਂ ਦੇ ਅੰਕੜੇ ਦੇਖੀਏ ਤਾਂ ਅੱਜ ਦੇ ਸਮੇਂ ਵੀ ਦੁਨੀਆਭਰ ਵਿਚ ਰੋਜਾਨਾ ਡੇਢ ਲੱਖ ਦੇ ਕਰੀਬ ਲੋਕ ਵੱਖ ਵੱਖ ਬਿਮਾਰੀਆਂ ਨਾਲ ਮਰਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਖਾਲਸਾ ਰਾਜ ਦੀ ਗੱਲ ਜਦੋਂ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਕਸ਼ਮੀਰ ਉਸ ਸਮੇਂ ਖਾਲਸਾ ਰਾਜ ਦਾ ਹੀ ਹਿੱਸਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਸਿਵਲ ਪ੍ਰਸ਼ਾਸਨ ਨੂੰ ਚਾਰ ਸੂਬਿਆਂ ਲਹੋਰ, ਮੁਲਤਾਨ, ਕਸ਼ਮੀਰ ਅਤੇ ਪੇਸ਼ਾਵਰ ਵਿਚ ਵੰਡਿਆ ਹੋਇਆ ਸੀ। ਸੂਬੇ ਦਾ ਮੁਖੀ ਸੂਬੇਦਾਰ (ਨਾਜ਼ਮ) ਹੁੰਦਾ ਸੀ। ਸੂਬਾ ਅਗਾਂਹ ਪਰਗਨਿਆਂ, ਤਾਲੁਕਿਆਂ ਅਤੇ ਮੋਜਿਆਂ ਵਿਚ ਵੰਡਿਆ ਜਾਂਦਾ ਸੀ। ਸੰਮਤ 1890 ਯਾਨੀ ਬਿਕ੍ਰਮੀ ਸੱਮਤ 1833 ਵਿਚ ਕਸ਼ਮੀਰ ਵਿਚ ਵੱਡਾ ਕਾਲ ਪੈ ਗਿਆ। ਕਸ਼ਮੀਰ ਦੇ ਲੋਕ ਇਸ ਮੁਸ਼ਕਿਲ ਦੀ ਘੜੀ ਪੰਜਾਬ ਵੱਲ ਭੱਜੇ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਇਸ ਕਾਲ ਬਾਰੇ ਪਤਾ ਲੱਗਾ ਤਾਂ ਮਹਾਰਾਜੇ ਨੇ ਉਹਨਾਂ ਲੋਕਾਂ ਦੀ ਹਰ ਤਰਾਂ ਮਦਦ ਕੀਤੀ। ਜਿਹੜੇ ਲੋਕ ਕਸ਼ਮੀਰ ਤੋਂ ਲਾਹੌਰ ਪਹੁੰਚੇ ਸਨ ਉਹਨਾਂ ਦੀ ਦੇਖਭਾਲ ਤੇ ਮਦਦ ਵਾਸਤੇ ਖੁਦਾਬਖਸ਼ ਕੋਤਵਾਲ ਪੁਲਿਸ ਦੀ ਨਿਯੁਕਤੀ ਕੀਤੀ ਗਈ ਜੋ ਕਿ ਉਹਨਾਂ ਦੀ ਰੋਜਾਨਾ ਦੀ ਰਿਪੋਰਟ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਾਇਆ ਕਰਦਾ ਸੀ। ਦੀਵਾਨ ਬੇਲੀ ਰਾਮ ਤੇ ਹੋਰ ਅਹੁਦੇਦਾਰ ਇਹਨਾਂ ਲੋਕਾਂ ਦੀ ਖਰਚ ਖੁਰਾਕ ਦੇ ਪ੍ਰਬੰਧ ਲਈ ਨਿਯੁਕਤ ਕਿਤੇ ਗਏ। ਇਸ ਮੌਕੇ ਜਿਹੜੇ ਕਸ਼ਮੀਰ ਦੇ ਲੋਕ ਅੰਮ੍ਰਿਤਸਰ ਆਏ ਸਨ ਉਹਨਾਂ ਦੀ ਗਿਣਤੀ ਕਈ ਹਜਾਰ ਸੀ ਤੇ ਮਹਾਰਾਜਾ ਨੇ ਉਹਨਾਂ ਦੀ ਮਦਦ ਲਈ,ਰੋਟੀ ਪਾਣੀ ਲਈ ਅਨਾਜ ਦੇ ਭੰਡਾਰ ਖੁੱਲੇ ਤੇ ਮੁਫ਼ਤ ਵਰਤਾ ਦਿੱਤੇ। ਸਰਦਾਰ ਲਹਿਣਾ ਸਿੰਘ ਮਜੀਠੀਆ ਤੇ ਮੀਆਂ ਸਮਦੋ ਅਹਿਲਕਾਰਾਂ ਵਜੋਂ ਇਹਨਾਂ ਲੋਕਾਂ ਦੀ ਦੇਖਭਾਲ ਲਈ ਨਿਯੁਕਤ ਕਿਤੇ ਗਏ। ਜਦੋਂ ਤੱਕ ਕਸ਼ਮੀਰ ਵਿਚ ਇਹ ਕਾਲ ਪਿਆ ਰਿਹਾ,ਮਹਾਰਾਜਾ ਰਣਜੀਤ ਸਿੰਘ ਵਲੋਂ ਉਹਨਾਂ ਸਮਾਂ ਇਹ ਸਾਰੀਆਂ ਸਹੂਲਤਾਂ ਕਸ਼ਮੀਰ ਦੇ ਲੋਕਾਂ ਨੂੰ ਲਗਾਤਾਰ ਮੁਫ਼ਤ ਵਿਚ ਦਿੱਤੀਆਂ ਜਾਂਦੀਆਂ ਰਹੀਆਂ। ਲੈਪਲ ਗ੍ਰਿਫਿਨ ਨੇ ਆਪਣੀ ਲਿਖਤ 'ਦੀ ਪੰਜਾਬ ਚੀਫਸ' ਚ ਲਿਖਿਆ ਹੈ ਕਿ ਇਸ ਸਮੇ ਮਹਾਰਾਜਾ ਨੇ 50,000 ਮਣ ਅਨਾਜ ਮੁਫਤ ਵੰਡਿਆ। ਹਿਸਾਬ ਲਾਓ ਕਿ 1 ਮਣ ਵਿਚ 40 ਕਿੱਲੋ ਹੁੰਦੇ ਹਨ ਤੇ 50,000 ਮਣ ਕਰੀਬ 18,66,209 ਕਿੱਲੋ ਬਣਦੇ ਹਨ। ਸੋ ਐਸਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜੋ ਅਸਲ ਵਿਚ ਆਪਣੀ ਪਰਜਾ ਦਾ ਆਪਣਾ ਰਾਜ ਸੀ। ਐਸਾ ਰਾਜਾ ਜੋ ਲੋੜ ਪੈਣ ਤੇ ਆਪਣੇ ਲੋਕਾਂ ਦੀ ਹਰ ਤਰਾਂ ਦੀ ਮਦਦ ਕਰਦਾ ਸੀ। ਐਸਾ ਰਾਜਾ ਜੋ ਮੁਸੀਬਤ ਵਿਚ ਆਪਣੇ ਲੋਕਾਂ ਲਈ ਹਰ ਉਹ ਕਾਰਜ ਕਰਦਾ ਸੀ ਜੋ ਜਰੂਰੀ ਹੁੰਦਾ ਸੀ। ਇਸੇ ਕਰਕੇ ਵਿਧਾਤਾ ਸਿੰਘ ਤੀਰ ਨੇ ਇੱਕ ਕਵਿਤਾ ਲਿਖੀ ਸੀ 'ਪਾਂਡੀ ਪਾਤਸ਼ਾਹ' ਜਿਸ ਵਿਚ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਸੀ- "ਰਾਜਾ ਤਾਂ 'ਰਾਖਾ ਹੈ', 'ਭੰਡਾਰਾ ਪਰਜਾ ਦਾ'। ਤੜਕੇ ਤੋਂ ਸ਼ਾਮਾਂ ਤੱਕ, ਦਰਵਾਜੇ ਖੁਲ੍ਹੇ ਹਨ। ਅੰਨ ਹਰ ਕੋਈ ਲੈ ਜਾਵੇ, ਹੈ ਸਾਰਾ ਪਰਜਾ ਦਾ। ਕਾਲ ਪਏ ਸਮੇਂ ਜਦੋਂ ਇੱਕ ਬੁੱਢੇ ਮੋਚੀ ਦੇ ਤੋਤਲੀ ਜ਼ੁਬਾਨ ਤੇ ਪੋਤੇ ਨੇ ਸੁਣਿਆ ਕਿ ਰਾਜੇ ਨੇ ਅੰਨ ਭੰਡਾਰ ਖੋਲ ਦਿੱਤੇ ਨੇ,ਅੰਨ ਜਿਹੜਾ ਮਰਜੀ ਲਿਜਾ ਸਕਦਾ ਤਾਂ ਉਹ ਮੋਚੀ ਤੇ ਉਸਦਾ ਪੋਤਰਾ ਚਲੇ ਗਏ,ਜਦੋਂ ਅੰਨ ਦੀ ਪੰਡ ਚੁੱਕਣ ਲੱਗੇ ਤਾਂ ਉਹ ਭਾਰੀ ਸੀ ਮੋਚੀ ਬੁੱਢਾ ਤੇ ਪੋਤਰਾ ਨਿਆਣਾ,ਦੋਵਾਂ ਤੋਂ ਪੰਡ ਨਾ ਚੁੱਕ ਹੋਈ ਇਹਨੇ ਨੂੰ ਇੱਕ ਸਰਦਾਰ ਆਇਆ ਤੇ ਓਹਨੇ ਕਿਹਾ ਲਿਆਓ ਬਾਬਾ ਜੀ ਮੈਂ ਪੰਡ ਚੱਕ ਕੇ ਘਰ ਛੱਡ ਆਉਂਦਾ ਘਰੇ ਪੰਡ ਲਾਹ ਕੇ ਜਦੋਂ ਉਹ ਸਰਦਾਰ ਮੁੜਨ ਲੱਗਾ ਤਾਂ ਮੋਚੀ ਨੇ ਪੁੱਛਿਆ ਤੂੰ ਕੌਣ ਏ ? "ਸਰਦਾਰਾ ! ਜੀਉਂਦਾ ਰਹੁ, ਕੀ ਨਾਂ ਹੈ ਦੱਸ ਤੇਰਾ। ਤੂੰ ਮੁੱਲ ਲੈ ਲੀਤਾ ਏ, ਇਸ ਬੁੱਢੜੇ ਮੋਚੀ ਨੂੰ। ਕਬਰਾਂ ਵਿੱਚ ਪੈ ਕੇ ਵੀ, ਗਾਵੇਗਾ ਯੱਸ ਤੇਰਾ।" ਅੱਗੋਂ ਕੀ ਹੋਇਆ... ਉਸ ਹੀਰੇ ਪਾਂਡੀ ਨੇ, ਝਟ ਚਾਦਰ ਲਾਹ ਦਿੱਤੀ। ਬਰਦੀ ਵੀ ਸ਼ਾਹੀ ਏ, ਸਿਰ ਤੇ ਵੀ ਕਲਗੀ ਏ। ਬੁੱਢੜੇ ਦੇ ਦਿਲ ਅੰਦਰ, ਇਕ ਹਲਚਲ ਪਾ ਦਿੱਤੀ। "ਬਾਬਾ ਮੈਂ ਰਾਜਾ ਹਾਂ, ਨਾਂ ਹੈ 'ਰਣਜੀਤ' ਮੇਰਾ। ਨੇਕੀ ਹੈ ਕਾਰ ਮੇਰੀ, ਸਾਂਝਾ ਹੈ ਧਰਮ ਮੇਰਾ। ਪਰਜਾ ਲਈ ਜਾਨ ਦਿਆਂ, ਪੇਸ਼ਾ ਹੈ 'ਪ੍ਰੀਤ' ਮੇਰਾ। ਵਾਲੀਆਂ ਕਾਬਲ ਦੀਆਂ ਕੰਧਾਂ ਤਕ, ਮੈਂ ਪਾਉਂਦਾ ਘੂਕਰ ਹਾਂ। ਪਰ ਪਿਆਰੇ ਬਾਬਾ ਜੀ, ਪਰਜਾ ਦਾ ਕੂਕਰ ਹਾਂ। ਐਸਾ ਸੀ ਮਹਾਰਾਜਾ ਰਣਜੀਤ ਸਿੰਘ...ਜਿਸਨੂੰ ਅੱਜ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ Best ਸ਼ਾਸ਼ਕ ਹੋਣ ਦਾ ਮਾਣ ਮਿਲਿਆ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **