ਹੁਣ SGPC ਠੋਕੇਗੀ ਮਨਦੀਪ ਮੰਨੇ ਤੇ ਮਾਨਹਾਨੀ ਦਾ ਮੁਕੱਦਮਾ | Longowal | Mandeep Manna
ਹੁਣ SGPC ਠੋਕੇਗੀ ਮਨਦੀਪ ਮੰਨੇ ਤੇ ਮਾਨਹਾਨੀ ਦਾ ਮੁਕੱਦਮਾ | Longowal | Mandeep Manna ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਲਗਾਏ ਗਏ ਪੰਡਾਲ ਦੇ ਮਾਮਲੇ ਨੂੰ ਕੁਝ ਲੋਕਾਂ ਵੱਲੋਂ ਜਾਣਬੁਝ ਕੇ ਤੂਲ ਦਿੱਤੀ ਜਾ ਰਹੀ ਹੈ। ਇਹ ਪੰਡਾਲ ਸ਼੍ਰੋਮਣੀ ਕਮੇਟੀ ਵੱਲੋਂ ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਲੌਂਗੋਵਾਲ ਨੇ ਕਿਹਾ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਮਨਦੀਪ ਸਿੰਘ ਮੰਨਾ ਵੱਲੋਂ ਪੰਡਾਲ ਸਬੰਧੀ ਤੱਥਾਂ ਤੋਂ ਰਹਿਤ ਕੀਤੀ ਗਈ ਬਿਆਨਬਾਜ਼ੀ ਵਿਰੁੱਧ ਸ਼੍ਰੋਮਣੀ ਕਮੇਟੀ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਮੰਨਾ ਖਿਲਾਫ਼ ਮਾਨਹਾਨੀ ਦਾ ਮੁਕੱਦਮਾ ਦਰਜ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਏ ਗਏ ਪੰਡਾਲ ਤੇ ਹੋਰ ਸੇਵਾਵਾਂ ਲਈ ਦਿੱਤਾ ਗਿਆ ਟੈਂਡਰ ਬਿਲਕੁਲ ਨਿਯਮਾਂ ਅਨੁਸਾਰ ਹੈ। ਇਸ ਲਈ ਬਕਾਇਦਾ ਤੌਰ ’ਤੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣ ਮਗਰੋਂ ਹੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਸੀ। ਇਸ ਸਬੰਧੀ ਮੁਕੰਮਲ ਸ਼ਰਤਾਂ ਸ਼੍ਰੋਮਣੀ ਕਮੇਟੀ ਵੈੱਬਸਾਈਟ ’ਤੇ ਪਾਈਆਂ ਗਈਆਂ ਸਨ ਤੇ ਸ਼ਰਤਾਂ ਪੂਰੀਆਂ ਕਰਨ ਵਾਲੀ ਫ਼ਰਮ ਨੂੰ ਸਬ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਟੈਂਡਰ ਦਿੱਤਾ ਗਿਆ। ਲੌਂਗੋਵਾਲ ਨੇ ਇਹ ਵੀ ਸਾਫ਼ ਕੀਤਾ ਕਿ ਇਹ ਟੈਂਡਰ ਇਕੱਲਾ ਪੰਡਾਲ ਲਈ ਹੀ ਨਹੀਂ ਸੀ, ਸਗੋਂ ਇਸ ਵਿੱਚ ਸੰਗਤ ਲਈ ਅਨੇਕਾਂ ਹੋਰ ਸੇਵਾਵਾਂ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜਿਸ ਨੂੰ ਇਕੱਲੇ ਪੰਡਾਲ ਦਾ ਖਰਚਾ ਦੱਸ ਕੇ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਉਸ ਵਿੱਚ ਦਰਜ਼ਨਾਂ ਹੋਰ ਕੰਮ ਵੀ ਸ਼ਾਮਲ ਸਨ। ਇਕੱਲਾ ਪੰਡਾਲ ਤਾਂ ਸਿਰਫ ਕਰੀਬ ਸਾਢੇ 3 ਕਰੋੜ ਦੇ ਖਰਚਿਆਂ ਵਿੱਚ ਲਾਇਆ ਸੀ। ਇਸ ਵਿੱਚ ਵੀ ਵਾਤਾਨਕੂਲ ਤੇ ਵਾਟਰਪਰੂਫ ਪੰਡਾਲ ਦੇ ਨਾਲ-ਨਾਲ 3ਡੀ ਗੇਟ, ਮੀਡੀਆ ਸੈਂਟਰ, ਜੋੜੇ ਘਰ, ਗੱਠੜੀ ਘਰ, ਵੀਆਈਪੀ ਲੌਂਜ਼ ਤੇ ਪਖਾਨੇ ਆਦਿ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਸੇ ਟੈਂਡਰ ਵਿੱਚ ਹੀ 9 ਤੋਂ 12 ਨਵੰਬਰ ਤੱਕ ਅੰਤਰਰਾਸ਼ਟਰੀ ਪੱਧਰ ਦਾ ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ, ਵੀਡੀਓ ਪ੍ਰੋਜੈਕਸ਼ਨ ਮੈਪਿੰਗ, ਬੇਬੇ ਨਾਨਕੀ ਨਿਵਾਸ ਤੋਂ ਲੈ ਕੇ ਇੱਕ ਕਿਲੋਮੀਟਰ ਮਾਰਗ ’ਤੇ ਐਲਡੀਡੀ ਲਾਈਟਾਂ ਵਾਲੇ ਸਜ਼ਾਵਟੀ ਗੇਟ, ਲਾਈਟਾਂ ਤੇ ਸੜਕ ਦੇ ਦੋਹੀਂ ਪਾਸੀਂ ਵੱਡ-ਅਕਾਰੀ ਐਲਈਡੀ ਸਕਰੀਨਾਂ, ਲੇਜ਼ਰ ਸ਼ੋਅ, ਸਟੇਡੀਅਮ ਦੀ ਲਾਈਟਿੰਗ, ਸਾਊਂਡ, ਬਿਜਲਈ ਸਪਲਾਈ ਲਈ ਜਨਰੇਟਰ, ਵਿਛਾਈ, ਸੀਸੀਟੀਵੀ ਕੈਮਰੇ, ਅੱਗ ਬਝਾਊ ਯੰਤਰ ਆਦਿ ਲਈ 4 ਕਰੋੜ 51 ਲੱਖ ਰੁਪਏ ਦੇ ਖਰਚੇ ਸ਼ਾਮਲ ਹਨ। ਇਸ ਤੋਂ ਇਲਾਵਾ ਡਰੋਨ ਸ਼ੋਅ ਪ੍ਰਾਜੈਕਟ ’ਤੇ 1 ਕਰੋੜ 75 ਲੱਖ ਰੁਪਏ ਦਾ ਖਰਚਾ ਵੀ ਇਸੇ ਟੈਂਡਰ ਦਾ ਹੀ ਹਿੱਸਾ ਸੀ। ਇਸੇ ਤਰ੍ਹਾਂ ਇਸ ਟੈਂਡਰ ਤਹਿਤ ਸੰਗਤ ਲਈ ਹੋਰ ਵੀ ਕਈ ਪ੍ਰਬੰਧ ਕੀਤੇ ਗਏ ਸਨ। ਭਾਈ ਲੌਂਗੋਵਾਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੰਗਤ ਲਈ ਕੀਤੇ ਗਏ ਪ੍ਰਬੰਧਾਂ ’ਤੇ ਵੀ ਕੁਝ ਲੋਕਾਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਮਨਘੜਤ ਬਿਆਨਬਾਜ਼ੀ ਤੋਂ ਫੋਕੀ ਸ਼ੋਹਰਤ ਹਾਸਲ ਕਰਨ ਵਾਲੇ ਲੋਕਾਂ ਤੋਂ ਸੁਚੇਤ ਰਹਿਣ। ਦੱਸ ਦਈਏ ਕਿ ਅੰਮ੍ਰਿਤਸਰ ਤੋਂ ਮਨਦੀਪ ਸਿੰਘ ਮੰਨਾ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ ਉਹਨਾਂ ਵਲੋਂ 550 ਸਾਲ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਪ੍ਰਬੰਧਾਂ ਤੇ ਸਵਾਲ ਕੀਤੇ ਸਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **