ਕੀ ਸੀ \'ਅਨੰਦਪੁਰ ਦਾ ਮਤਾ\' ? ਸਾਡਾ Youth ਇਸ ਬਾਰੇ ਜਾਣਦਾ ਵੀ ਨਹੀਂ
#AnandpurResolution #PunjabRights #RareInfo ਕੀ ਸੀ 'ਅਨੰਦਪੁਰ ਦਾ ਮਤਾ' ? ਸਾਡਾ Youth ਇਸ ਬਾਰੇ ਜਾਣਦਾ ਵੀ ਨਹੀਂ ਪੰਜਾਬ ਦੀਆਂ ਹੱਕੀ ਮੰਗਾਂ ਬਾਰੇ ਭਾਵੇਂ ਅੱਜ ਡਾਕਟਰ ਧਰਮਵੀਰ ਗਾਂਧੀ ਵਰਗੇ ਲੀਡਰ ਆਵਾਜ਼ ਉਠਾਉਂਦੇ ਹਨ। ਉਹ ਮੰਗਾਂ ਜੋ ਬਿਲਕੁਲ ਜਾਇਜ ਹਨ ਤੇ ਜਿਨਾਂ ਤੇ ਪੰਜਾਬ ਦਾ ਹੱਕ ਵੀ ਹੈ। ਭਾਵੇਂ ਕਿ ਇਹ ਮੰਗਾਂ ਪੰਜਾਬ ਦੀ ਅੱਜ ਦੀ ਬਾਕੀ ਲੀਡਰਸ਼ਿਪ ਨਹੀਂ ਮੰਗਦੀ। ਅੱਜ ਅਸੀਂ ਅਜਿਹੀਆਂ ਹੀ ਉਹਨਾਂ 18 ਮੰਗਾਂ ਬਾਰੇ ਦਸਾਂਗੇ ਜੋ ਅਨੰਦਪੁਰ ਦੇ ਮਤੇ ਦੇ ਰੂਪ ਵਿਚ ਪ੍ਰਵਾਨ ਹੋਈਆਂ ਸਨ ਤੇ ਸਰਕਾਰ ਕੋਲੋਂ ਇਹਨਾਂ ਹੱਕਾਂ ਦੀ ਮੰਗ ਕੀਤੀ ਗਈ ਸੀ। ਇਹ ਮੰਗਾਂ ਭਾਵੇਂ ਕਿ ਪਹਿਲਾਂ ਵੀ ਸਮੇਂ ਸਮੇਂ ਤੇ ਪੰਜਾਬ ਵਲੋਂ ਦਿੱਲੀ ਦਰਬਾਰ ਅੱਗੇ ਰੱਖੀਆਂ ਜਾਂਦੀਆਂ ਰਹੀਆਂ ਹਨ ਪਰ ਹਰ ਵਾਰ ਇਹਨਾਂ ਹੱਕੀ ਮੰਗਾਂ ਨੂੰ ਵੱਖਵਾਦ ਤੇ ਅੱਤਵਾਦ ਕਹਿਕੇ ਭੰਡਿਆ ਜਾਂਦਾ ਰਿਹਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਇਹਨਾਂ ਹੀ ਮੰਗਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿਚ 1982 ਵਿਚ ਕੇਂਦਰ ਸਰਕਾਰ ਕੋਲੋਂ ਮੰਗਿਆ ਸੀ ਪਰ ਉਦੋਂ ਵੀ ਸੰਤ ਜੀ ਨੂੰ ਅੱਤਵਾਦੀ ਤੇ ਵੱਖਵਾਦੀ ਕਹਿਕੇ ਇਹਨਾਂ ਮੰਗਾਂ ਨੂੰ ਨਾ ਮੰਨਿਆ ਗਿਆ ਤੇ ਸ੍ਰੀ ਅਕਾਲ ਤਖਤ ਤੇ ਹਮਲਾ ਕਰਕੇ ਢਾਹ ਦਿੱਤਾ ਗਿਆ। ਸੋ ਜਾਣਦੇ ਹਾਂ ਉਹ 18 ਮਤੇ ਜੋ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਵਿਚ ਸ਼ਾਮਿਲ ਸਨ- 1. ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ 94% ਕੁਰਬਾਨੀਆਂ ਕੀਤੀਆਂ, ਸੋ ਇਹ ਗੱਲ ਨੂੰ ਮੁੱਖ ਰੱਖਦਿਆਂ ਅਮੇਰਿਕਾ, ਕੈਨੇਡਾ ਵਾਂਗ ਪੰਜਾਬ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ। 2. ਪੰਜਾਬ ਵਿੱਚੋਂ ਲੰਘਦੇ ਦਰਿਆਵਾਂ ਨੂੰ ਇੰਟਰਨੈਸ਼ਨਲ ਕਾਨੂੰਨ ਅਨੁਸਾਰ, ਪਹਿਲਾ ਪਾਣੀਆਂ ਦੇ ਕਬਜੇ ਦਾ ਹੱਕ ਪੰਜਾਬ ਨੂੰ ਦਿੱਤਾ ਜਾਵੇ। 3. ਦੇਸ਼ ਦੇ ਕਾਨੂੰਨੀ ਨੋਟਾਂ ਤੇ 1947 ਤੋਂ ਪਹਿਲਾਂ ਫਾਂਸੀ ਚੜ੍ਹਨ ਵਾਲੇ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਜਾਣ ਜੋ ਕਿ ਹੁਣ ਸਿਰਫ ਗਾਂਧੀ ਦੀ ਲੱਗੀ ਹੈ। 4. ਹਿੰਦੂਆਂ ਦੇ ਚਾਰ ਧਾਰਮਿਕ ਅਸਥਾਨ (ਮੀਟ, ਸ਼ਰਾਬ, ਤੰਬਾਕੂ ਨਹੀਂ ਵਰਤੇ ਜਾਂਦੇ) ਪਵਿੱਤਰ ਸ਼ਹਿਰ ਐਲਾਨੇ ਗਏ ਹਨ ਜਿਵੇਂ ਹਰਿਦੁਆਰ, ਰਿਸ਼ੀਕੇਸ਼, ਬਗੈਰਾ ਇਸੇ ਤਰਾਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। 5. ਪੰਜਾਬ ਵਿੱਚ ਪੈਦਾ ਹੋਣ ਵਾਲੀ ਹਰ ਫ਼ਸਲ ਜਿਵੇਂ ਕਣਕ, ਝੋਨਾਂ ਦੀ ਕੀਮਤ ਪੰਜਾਬ ਸਰਕਾਰ ਤੈਅ ਕਰੇਗੀ। ਤਾਂ ਜੋ ਸੈਂਟਰ ਸਰਕਾਰ ਆਪਣੀ ਮਨਮਰਜੀ ਦੇ ਭਾਅ ਤੇ ਨਾਂ ਖਰੀਦ ਸਕੇ, ਜਿਵੇਂ ਕਿ ਅੱਜ ਖਰੀਦ ਰਹੀ ਹੈ ਮਨਮਰਜੀ ਨਾਲ। 6. ਹਿੰਦੂਆਂ ਦੇ ਚਾਰ ਵੱਡੇ ਧਾਮਾਂ ਉੱਤੇ, ਚਾਰ ਵੱਡੇ ਅਕਾਸ਼ਬਾਣੀ ਟ੍ਰਾਂਸਮੀਟਰ 24 ਘੰਟੇ ਚੱਲਦੇ ਹਨ, ਸੋ ਇਸ ਤਰਾਂ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਟ੍ਰਾਂਸਮੀਟਰ ਲਾਇਆ ਜਾਵੇ ਤਾਂ ਜੋ ਸਾਰੇ ਦੂਰ ਦੁਰਾਡੇ ਸਿੱਖ ਗੁਰਬਾਣੀ ਸੁਣ ਸਕਣ ਜਿਸ ਦਾ ਖਰਚਾ ਵੀ ਸਿੱਖ ਆਪ ਦੇਣਗੇ। 7. ਜੋ 1947 ਤੋਂ ਪਹਿਲਾਂ ਅੰਗਰੇਜਾਂ ਦੇ ਰਾਜ ਵਿੱਚ ਕੋਈ ਪੰਜਾਬੀ ਫਾਂਸੀ ਚੜਿਆ ਉਸਦੀ ਸ਼ਹੀਦੀ ਵਾਲੇ ਦਿਨ ਉਸ ਇਲਕੇ ਵਿੱਚ ਫੰਡ ਵੰਡੇ ਜਾਣ। 8. ਸਰਕਾਰੀ ਤੌਰ ਤੇ ਸਮਾਰੋਹ ਕੀਤੇ ਜਾਣ ਤਾਂ ਜੋ ਸ਼ਹੀਦ ਦੀ ਸ਼ਹੀਦੀ ਦਾ ਮਾਣ ਇਲਾਕੇ ਵਿੱਚ ਬਰਕਰਾਰ ਹੋਵੇ। 9. ਚੰਡੀਗੜ੍ਹ ਅਤੇ ਸਾਰੇ ਪੰਜਾਬੀ ਬੋਲਦੇ ਇਲਾਕੇ ਜੋ ਕਿ ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿੱਚ ਸਨ ਪੰਜਾਬ ਨੂੰ ਦਿੱਤੇ ਜਾਣ। 10. BA ਜਾਂ MA ਜਾਂ ਇਸ ਤੋਂ ਵੱਧ ਪੜਾਈ ਕਰਨ ਵਾਲੇ ਨੂੰ, ਜਿੰਨਾਂ ਚਿਰ ਉਸ ਨੂੰ ਨੌਕਰੀ ਨਹੀਂ ਮਿਲਦੀ, ਗੁਜਾਰੇ ਜੋਗਾ ਭੱਤਾ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਵਿੱਚ ਪੜਾਈ ਦਾ ਉਤਸ਼ਾਹ ਬਣੇਂ। 11. ਸਿੱਖ ਗੁਰੂਆਂ ਦੇ ਖਿਲਾਫ ਬੋਲਣ ਵਾਲੇ ਡੇਰੇਆਂ ਨੂੰ ਕਦੇ ਵੀ ਕੇਂਦਰ ਸਰਕਾਰ ਕਿਤੇ ਵੀ ਪ੍ਰੋਗਰਾਮ ਕਰਨ ਦੀ ਮਨਾਹੀ ਕਰ ਦੇਵੇ। 12. ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਗ ਲਾਉਣ ਵਾਲੇ ਉੱਤੇ ਕਤਲ ਦਾ ਮੁਕੱਦਮਾਂ ਦਰਜ ਹੋਵੇ ਕਿਉਂ ਕਿ ਅਸੀਂ ਇਹਨਾਂ ਨੂੰ ਹਾਜਰ ਨਾਜਰ ਪ੍ਰਤੱਖ ਗੁਰੂ ਮੰਨਦੇ ਹਾਂ। 13. ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਰੀਬ ਦੁਕਾਨਦਾਰ ਜੋ ਕਿ ਬਹੁਤੇ ਹਿੰਦੂ ਹਨ ਉਹਨਾਂ ਦੀ ਚੂੰਗੀ ਅਤੇ ਦੁਕਾਨਾਂ ਦਾ ਟੈਕਸ ਮੁਆਫ ਕੀਤਾ ਜਾਵੇ। 14. ਪੰਜਾਬ ਤੋਂ ਬਾਹਰ ਵਸਦੇ ਅਮੀਰ ਪੰਜਾਬੀਆਂ ਨੂੰ ਪੰਜਾਬ ਵਿੱਚ ਪੈਸਾ ਲਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਪਹਿਲ ਦੇ ਅਧਾਰ ਦੇ ਸਹੂਲਤਾਂ ਅਤੇ ਸੁਰੱਖਿਆ ਦਿੱਤੀ ਜਾਵੇ। 15. ਹਥਿਆਰ ਲੈਣ ਲਈ ਲਾਈਸੈਂਸ ਬਣਾਉਣ ਦਾ ਤਰੀਕਾ ਅਸਾਨ ਕੀਤਾ ਜਾਵੇ। 16. ਪੰਜਾਬ ਵਿੱਚ ਚੰਗੀ ਪੜਾਈ ਕਰਨ ਵਾਲਿਆਂ ਲਈ ਜਿਆਦਾ ਵਜੀਫੇ ਅਤੇ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਵੱਡੇ ਇਨਾਮ ਵੰਡੇ ਜਾਣ। 17. ਅਫੀਮ ਅਤੇ ਡੋਡੇ ਖਾਣ ਵਾਲਿਆਂ ਦੇ ਲਾਈਸੈਂਸ ਬਣਾਏ ਜਾਣ ਤਾਂ ਜੋ ਪੰਜਾਬ ਦੀ ਨਵੀਂ ਪਨੀਰੀ ਨੂੰ ਇਸ ਤੋਂ ਬਚਾਇਆ ਜਾ ਸਕੇ ਭਾਵ ਖੁੱਲੇਆਮ ਬਿਨਾਂ ਲਾੲੀਸੈਂਸ ਕਿਸੇ ਨੂੰ ਵੀ ਖਾਣ ਅਤੇ ਵੇਚਣ ਦੀ ਸਖ਼ਤ ਮਨਾਹੀ ਹੋਵੇ। 18. ਪੁਲਿਸ ਦੀਆਂ ਤਾਕਤਾਂ ਘਟਾਈਆਂ ਜਾਣ, ਔਰਤਾਂ ਨੂੰ ਕਿਸੇ ਵੀ ਦੋਸ਼ ਵਿੱਚ ਫੜੇ ਜਾਣ ਤੇ ਪੁਲਿਸ ਸਟੇਸ਼ਨ ਨਾਂ ਲੈਕੇ ਜਾਇਆ ਜਾਵੇ ਕਿਉਂਕਿ ਉੱਥੇ ਔਰਤਾਂ ਦੀ ਬੇਪੱਤੀ ਹੁੰਦੀ ਹੈ। ਧਿਆਨ ਨਾਲ ਦੇਖੀਏ ਤਾਂ ਇਹਨਾਂ ਮੰਗਾਂ ਵਿਚ ਕੋਈ ਵੀ ਮੰਗ ਅੱਤਵਾਦ ਵਾਲੀ ਜਾਣ ਵੱਖਵਾਦ ਵਾਲੀ ਨਹੀਂ ਸੀ, ਸਿਰਫ਼ ਤਿੰਨ-ਚਾਰ ਮੰਗਾਂ ਸਿੱਖ ਧਰਮ ਨਾਲ ਸਬੰਧਿਤ ਹਨ, ਜਿਹਨਾਂ ਨਾਲ ਕਿਸੇ ਦਾ ਨੁਕਸਾਨ ਨਹੀਂ ਸੀ ਹੋ ਰਿਹਾ ਬਾਕੀ ਸਭ ਪੰਜਾਬੀਆਂ ਵਾਸਤੇ ਸਾਂਝੀਆਂ ਮੰਗਾਂ ਸਨ, 'ਜੋ ਕਿ ਪੂਰੀਆਂ ਹੋ ਜਾਂਦੀਆਂ ਤਾਂ ਅੱਜ ਸਾਡੇ ਨੌਜਵਾਨ ਬੇਰੁਜਗਾਰ ਅਤੇ ਵਿਦੇਸ਼ਾਂ ਵਿੱਚ ਧੱਕੇ ਨਾਂ ਖਾਂਦੇ, ਕਿਸਾਨ ਆਤਮ ਹੱਤਿਆ ਨਾਂ ਕਰਦੇ, ਧੀਆਂ ਭੈਣਾਂ ਦੀਆਂ ਇੱਜਤਾਂ ਨਾਂ ਲੁੱਟ ਹੁੰਦੀਆਂ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਂ ਸੜਦੇ, ਪੰਜਾਬ ਵਿੱਚ ਡੱਮੀ ਸਾਧਾਂ ਦੇ ਵੱਗ ਨਾਂ ਤੁਰੇ ਫਿਰਦੇ, ਪੰਜਾਬ ਦੇ ਨੌਜਵਾਨ ਨਸ਼ੇ ਵਿੱਚ ਗਲਤਾਨ ਨਾਂ ਹੁੰਦੇ। ਪਰ ਇਹ ਮੰਗਾਂ ਮੰਗਣ ਉੱਤੇ ਸਿੱਖਾਂ ਉੱਪਰ ਅੱਤਵਾਦ ਦਾ ਠੱਪਾ ਲਾ ਕੇ ਸਿੱਖਾਂ ਨੂੰ ਮਾਰੀਆ ਗਿਆ,ਨਕਲੀ ਪੁਲਿਸ ਮੁਕਾਬਲੇ ਬਣਾਏ ਗਏ ਅਤੇ ਉਦੋਂ ਤੋਂ ਹੁਣ ਤੱਕ ਕਰੀਬ 3 ਲੱਖ ਸਿੱਖਾਂ ਦਾ ਕਤਲ ਕੀਤਾ ਗਿਆ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **