1947 ਤੋਂ ਪਹਿਲਾਂ ਦਾ ਖਜ਼ਾਨਾ ਸਾਂਭੀ ਬੈਠਾ ਬਾਬਾ । ਸਿੱਕੇ ਤੇ ਹੋਰ ਬੇਅੰਤ ਪੁਰਾਣਾ ਸਮਾਨ । JAGDEV SINGH | GHUDDA
Jagdev singh contact no. - 7087578046 Cameraman during this talk - Hardeep Singh Ghudda ਸ਼ੌਂਕ ਸਾਰਿਆਂ ਦੇ ਹੀ ਹੁੰਦੇ ਨੇ। ਕੋਈ ਸ਼ੌਂਕ ਨਾਲ ਸ਼ੌਂਕ ਪਾਲ ਲੈਂਦਾ ਤੇ ਕੋਈ ਕਬੀਲਦਾਰੀ ਨਾਲ ਲੜਦਾ ਘੁਲਦਾ ਮਸਾਂ ਰੀਝਾਂ ਪੂਰੀਆਂ ਕਰਦਾ। ਫੋਟੋ ‘ਚ ਖਲੋਤਾ ਜਗਦੇਵ ਸਿੰਘ ਬਠਿੰਡੇ ਨੇੜਲੇ ਪਿੰਡ ਮਹਿਤੇ ਦਾ ਰਹਿਣ ਵਾਲਾ ਸਿਧ ਪਧਰਾ ਪੇਡੂੰ ਤੇ ਦਿਲਦਾਰ ਬੰਦਾ। ਲੰਘੇ ਮਾਰਚ ਮਹੀਨੇ ਗੁਰਨੈਬ ਦੇ ਵਿਆਹ ਤੇ ਬਾਈ ਨੇ ਤਿੰਨ ਦਿਨ ਪੂਰੀਆਂ ਰੌਣਕਾਂ ਲਾਈਆਂ ਸੀ। ਮੰਜੇ ਜੋੜ, ਦੌਣ ਨਾਲ ਬਾਲਟੀ ਸਪੀਕਰ ਬੰਂਨ੍ਹਕੇ ਚੰਗਾ ਰੰਗ ਬੰਨ੍ਹਿਆ ।ਜਗਦੇਵ ਸਿੰਘ ਪੁਰਾਣਾ ਸਮਾਨ ਬਹੁਤ ਸਾਂਭੀ ਬੈਠਾ। ਮੁਗਲ ਕਾਲ ਵੇਲੇ ਦੇ ਸਿੱਕੇ, ਤਿੰਨ ਤਿੰਨ ਕਿੱਲੋ ਦੇ ਪੁਰਾਣੇ ਮਾਈਕ, ਪੁਰਾਣੇ ਨੋਟ, ਹਜ਼ਾਰਾਂ ਤਵੇ, ਗੁਰੂ ਸਾਹਿਬਾਨ ਸਮੇਂ ਜਾਂ ਸਿੱਖ ਰਾਜ ਵੇਲੇ ਦੇ ਸਿੱਕੇ, ਪੁਰਾਣੇ ਰੇਡੀਓ ਤੇ ਹੋਰ ਬੜਾ ਨਿੱਕ ਸੁੱਕ ਬੈਠਕ ‘ਚ ਰੱਖੀ ਬੈਠਾ। ਕੇਰਾਂ ਫ਼ੱਕਰ ਦਾ ਕੋਠਾ ਡਿੱਗ ਪਿਆ ਤੇ ਕੁਛ ਸਮਾਨ ਖ਼ਰਾਬ ਹੋ ਗਿਆ ਤੇ ਕੇਰਾਂ ਕਹਿੰਦਾ ਘਰੋਂ ਬਿਮਾਰ ਹੋਗੀ। ਕੁਛ ਸਮਾਨ ਓਦੋਂ ਮਾੜੇ ਚੰਗੇ ਭਾਅ ਵੇਚਣਾ ਪਿਆ। ਬਠਿੰਡੇ ਦੇ ਵਿਰਾਸਤ ਮੇਲੇ ਤੇ ਇਹ ਸਮਾਨ ਬਾਈ ਵੱਲੋਂ ਪ੍ਰਦਰਸ਼ਨੀ ਲਾਕੇ ਰੱਖਿਆ ਹੁੰਦਾ। ਮੁੱਦੇ ਤੇ ਆਈਏ। ਇਹ ਪੋਸਟ ਮਾਰਚ ‘ਚ ਪਾਓਣੀ ਸੀ ਪਰ ਹੁਣ ਤਾਂ ਕਰਕੇ ਪਾ ਰਹੇ ਆਂ ਕਿਓਂ ਕਿ ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ। ਤੇਜ਼ ਤਰਾਰ ਨੈੱਟ ਦੀ ਦੁਨੀਆਂ ਤੋਂ ਪਾਸੇ ਬੈਠੇ ਏਸ ਭਗਤ ਬੰਦੇ ਕੋਲ ਗੀਤਾਂ ਦਾ ਬੜਾ ਵੱਡਾ ਖ਼ਜ਼ਾਨਾ ਪਿਐ। ਜਿੱਥੇ ਵਿਆਹਾਂ ਤੇ ਹੋਰ ਲੱਖਾਂ ਰੁਪਏ ਖ਼ਰਚੋਂਗੇ, ਓਥੇ ਚਾਰ ਪੰਜ ਹਜ਼ਾਰ ਦੇਕੇ ਜਗਦੇਵ ਦਾ ਪ੍ਰੋਗਰਾਮ ਲਵਾਇਓ । ਬੱਸ ਫੜ੍ਹਕੇ ਥੋਡੇ ਪਿੰਡ ਆਪੇ ਪਹੁੰਚ ਜਾਣਾਂ ਜਗਦੇਵ ਸਿਹੁੰ ਨੇ...ਫੇਰ ਝੱਟ ਦੇਖਿਓ folk , Bathinda , Malwa belt, Cotton belt Punjab , traditonal antique things , charkha, radio, microphone, utensils, old music, gramophone, old coins, currency of many countries across globe, speaker te hor bathera kuchh ...baaki video dekhlo Contact with Jagdev singh mehta whenever any marriage . no. utte ditta ..okay report Facebook page - https://www.facebook.com/amrit....singhghudda/?ref=pag facebook id - https://www.facebook.com/amritpalsinghbuttar/ Instagram - https://www.instagram.com/amrit_singh_ghudda/