7 ਦਿਨਾਂ ਚ ਕਰੋਨਾ ਠੀਕ | PGI | Plasma Therapy | Surkhab TV
7 ਦਿਨਾਂ ਚ ਕੋਰੋਨਾ ਠੀਕ | PGI | Plasma Therapy | Surkhab TV #PlasmaTherapy #COVID19 #PGIChandigarh ਪੂਰੀ ਦੁਨੀਆ 'ਚ ਤਬਾਹੀ ਮਚਾ ਰਹੀ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਨਾਲ ਪੀੜਤ ਲੋਕ ਹੁਣ 7 ਦਿਨਾਂ ਦੇ ਅੰਦਰ ਦੀ ਠੀਕ ਹੋ ਜਾਣਗੇ ਅਤੇ ਇਨ੍ਹਾਂ ਲੋਕਾਂ ਦਾ ਇਲਾਜ ਕੋਰੋਨਾ ਦੀ ਜੰਗ ਜਿੱਤ ਚੁੱਕੇ ਲੋਕਾਂ ਦੇ ਮਾਧਿਅਮ ਨਾਲ ਹੀ ਕੀਤਾ ਜਾਵੇਗਾ। ਕੋਰੋਨਾ ਵਾਇਰਸ ਤੋਂ ਉੱਭਰ ਚੁੱਕੇ ਚੰਡੀਗੜ੍ਹ ਦੇ ਲੋਕ ਆਉਣ ਵਾਲੇ 7 ਦਿਨਾਂ ਅੰਦਰ ਆਪਣਾ ਪਲਾਜ਼ਮਾ ਡੋਨੇਟ ਕਰ ਸਕਣਗੇ। ਉਨ੍ਹਾਂ ਦੇ ਸਰੀਰ 'ਚ ਕੋਰੋਨਾ ਨੂੰ ਹਰਾਉਣ ਤੋਂ ਬਾਅਦ ਬਣੀ ਐਂਟੀਬਾਡੀਜ਼ ਬੀਮਾਰ ਲੋਕਾਂ ਲਈ ਰਾਮਬਾਣ ਦਾ ਕੰਮ ਕਰੇਗੀ। ਇਹ ਐਂਟੀਬਾਡੀਜ਼ ਇੰਫੈਕਟਿਡ ਲੋਕਾਂ ਦੇ ਸਰੀਰ 'ਚ ਜਾ ਕੇ ਉਨ੍ਹਾਂ ਦੇ ਡਿਫੈਂਸ ਸਿਸਟਮ ਨੂੰ ਮਜ਼ਬੂਤ ਬਣਾਵੇਗੀ ਅਤੇ ਵਾਇਰਸ ਨੂੰ ਖਤਮ ਕਰੇਗੀ। PGI ਦੇ ਡਾਕਟਰਾਂ ਦੀ ਮੰਨੀਏ ਤਾਂ ਕੋਰੋਨਾ ਨੂੰ ਹਰਾਉਣ ਤੋਂ ਬਾਅਦ 28 ਦਿਨਾਂ 'ਚ ਸਰੀਰ 'ਚ ਖਾਸ ਕਿਸਮ ਦੀ ਐਂਟੀਬਾਡੀਜ਼ ਬਣਦੀ ਹੈ। ਇਹ ਐਂਟੀਬਾਡੀਜ਼ ਬੀਮਾਰ ਵਿਅਕਤੀ ਨੂੰ 3 ਤੋਂ ਲੈ ਕੇ 7 ਦਿਨਾਂ 'ਚ ਠੀਕ ਕਰ ਸਕਦੀ ਹੈ। ਇਹ ਪਲਾਜ਼ਮਾ ਥੈਰੇਪੀ ਹੈ, ਜਿਸ ਦਾ ਇਸਤੇਮਾਲ ਹੁਣ ਚੰਡੀਗੜ੍ਹ 'ਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਨਿਊ ਇਨਵੈਸਟੀਗੇਸ਼ਨਲ ਡਰੱਗ ਦੇ ਤੌਰ 'ਤੇ ਕੀਤਾ ਜਾਵੇਗਾ। PGI ਨੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਨਿਰਦੇਸ਼ਾਂ ਤੋਂ ਬਾਅਦ ਮਰੀਜ਼ਾਂ ਦਾ ਪਲਾਜ਼ਮਾ ਥੈਰੇਪੀ ਨਾਲ ਇਲਾਜ ਕਰਨ ਲਈ ਤਿਆਰੀ ਕਰ ਲਈ ਹੈ। PGI ਬਲੱਡ ਟਰਾਂਸਫਿਊਜ਼ਨ, ਇੰਟਰਨਲ ਮੈਡੀਸਨ, ਕਮਿਊਨਿਟੀ ਮੈਡੀਸਨ, ਵਾਇਰਾਲੋਜੀ ਅਤੇ ਪਲਮੋਨਰੀ ਮੈਡੀਸਨ ਵਿਭਾਗਾਂ ਦੇ ਮਾਹਰਾਂ ਦਾ ਪੈਨਲ ਬਣਾਇਆ ਜਾ ਰਿਹਾ ਹੈ, ਜੋ ਤੈਅ ਕਰੇਗਾ ਕਿ ਕਿਸ ਮਰੀਜ਼ ਦਾ ਇਲਾਜ ਥੈਰੇਪੀ ਨਾਲ ਕੀਤਾ ਜਾਵੇਗਾ ਅਤੇ ਇਸ ਲਈ ਸਿਹਤਮੰਦ ਹੋਏ ਡੋਨਰ ਦੀ ਲਿਸਟ ਵੀ ਤਿਆਰ ਕਰ ਲਈ ਗਈ ਹੈ। ਸਿਰਫ ICU ਦੇ ਗੰਭੀਰ ਤੌਰ 'ਤੇ ਇੰਫੈਕਟਿਡ ਮਰੀਜ਼ਾਂ ਨੂੰ ਹੀ ਪਲਾਜ਼ਮਾ ਦਿੱਤਾ ਜਾਵੇਗਾ। ਡੋਨਰ ਦਾ ਖੂਨ ਲੈ ਕੇ ਉਸ 'ਚੋਂ ਪਲਾਜ਼ਮਾ ਕੱਢੇ ਜਾ ਸਕਦੇ ਹਨ ਜਾਂ ਐਫ੍ਰੇਸਿਸ ਮਸ਼ੀਨ ਦੀ ਮਦਦ ਨਾਲ ਡੋਨਰ ਕੋਲੋਂ ਸਿੱਧਾ ਹੀ ਪਲਾਜ਼ਮਾ ਲਿਆ ਜਾ ਸਕਦਾ ਹੈ। PGI ਬਲੱਡ ਟਰਾਂਸਫਿਊਜ਼ਨ ਐਕਸਪਰਟ ਡਾ. ਸੁਚੇਤ ਸਚਦੇਵ ਕਹਿੰਦੇ ਹਨ ਕਿ ਦੂਜੇ ਸੂਬਿਆਂ 'ਚ ਇਸਤੇਮਾਲ ਪਲਾਜ਼ਮਾ ਥੈਰੇਪੀ ਦੀ ਰਿਪੋਰਟ ਕਹਿੰਦੀ ਹੈ ਕਿ ਬੀਮਾਰ ਵਿਅਕਤੀ 'ਚ ਪਲਾਜ਼ਮਾ ਚੜ੍ਹਾਉਣ ਤੋਂ ਬਾਅਦ ਉਹ 3 ਤੋਂ 7 ਦਿਨਾਂ 'ਚ ਠੀਕ ਹੋ ਜਾਂਦਾ ਹੈ। ਅਜਿਹੇ ਬਜ਼ੁਰਗ ਜੋ ਸ਼ੂਗਰ ਜਾਂ ਹਾਈਪਰਟੈਂਸ਼ਨ ਦੇ ਮਰੀਜ਼ ਵੀ ਹਨ, ਉਨ੍ਹਾਂ 'ਚ ਵੀ ਇਹ ਥੈਰੇਪੀ ਕਾਰਗਾਰ ਸਾਬਿਤ ਹੋਵੇਗੀ। ਡਰੱਗ ਕੰਟਰੋਲਰ ਆਫ ਇੰਡੀਆ ਦੀ ਮਨਜ਼ੂਰੀ ਤੋਂ ਬਾਅਦ ICMR ਨੇ ਦੂਜੇ ਅਜਿਹੇ ਕਈ ਸੰਸਥਾਨਾਂ ਨੂੰ ਇਸ ਥੈਰੇਪੀ ਦਾ ਇਸਤੇਮਾਲ ਕਰਕੇ ਦੇਸ਼ ਨਾਲ ਚੱਲਣ ਦੀ ਸਲਾਹ ਦਿੱਤੀ ਹੈ। ਪੀ. ਜੀ. ਆਈ. ਬਲੱਡ ਟਰਾਂਸਫਿਊਜ਼ਨ ਵਿਭਾਗ ਦੇ HOD ਪ੍ਰੋ. ਰਤੀ ਰਾਮ ਸ਼ਰਮਾ ਦਾ ਕਹਿਣਾ ਹੈ ਕਿ ICMR ਨੇ ਪਲਾਜ਼ਮਾ ਥੈਰੇਪੀ ਸ਼ੁਰੂ ਕਰਨ ਲਈ ਕਿਹਾ ਹੈ। ਥੈਰੇਪੀ ਨਾਲ ਮਰੀਜ਼ਾਂ ਦਾ ਇਲਾਜ ਕਰਨ ਲਈ PGI ਦੇ ਡਾਕਟਰ ਤਿਆਰ ਹੋ ਗਏ ਹਨ। ਕੁਝ ਪ੍ਰੋਟੋਕਾਲ ਤਿਆਰ ਕੀਤੇ ਗਏ ਹਨ ਕਿ ਕਿਨ੍ਹਾਂ ਨੂੰ ਥੈਰੇਪੀ ਦਿੱਤੀ ਜਾਵੇਗੀ। ਅਜਿਹੇ ਮਰੀਜ਼ ਜੋ ਕੋਰੋਨਾ ਇੰਫੈਕਸ਼ਨ ਕਾਰਨ ਗੰਭੀਰ ਹਾਲਤ 'ਚ ਪੁੱਜ ਗਏ ਹਨ, ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ ਅਤੇ ਫੇਫੜੇ ਪੂਰੀ ਤਰ੍ਹਾਂ ਨਾਲ ਇੰਫੈਕਟਿਡ ਹੋ ਚੁੱਕੇ ਹਨ, ਸਿਰਫ ਉਨ੍ਹਾਂ ਨੂੰ ਹੀ ਇਹ ਥੈਰੇਪੀ ਦਿੱਤੀ ਜਾਵੇਗੀ। ਜ਼ਿਆਦਾ ਉਮਰ ਦੇ ਵਿਅਕਤੀ ਲਈ 400 ਐਮ. ਐਲ., ਬੱਚਿਆਂ ਲਈ ਸਿਰਫ 100 ਐਮ. ਐਲ. ਪਲਾਜ਼ਮਾ ਨਾਲ ਹੀ ਇਲਾਜ ਹੋ ਜਾਵੇਗਾ। ਇਸਤੋਂ ਪਹਿਲਾਂ ਕੇਰਲ ਵਿਚ ਇਸ ਪਲਾਜ਼ਮਾ ਥੈਰੇਪੀ ਨਾਲ ਕੋਰੋਨਾ ਮਰੀਜਾਂ ਦਾ ਇਲਾਜ ਸ਼ੁਰੂ ਹੋ ਚੁੱਕਾ ਹੈ। ਅਮਰੀਕਾ,ਬਰਤਾਨੀਆ ਤੇ ਹੋਰਨਾਂ ਮੁਲਕਾਂ ਵਿਚ ਇਸ ਤਰੀਕੇ ਨਾਲ ਇਲਾਜ ਲਗਾਤਾਰ ਚਲ ਰਹੇ ਹਨ। ਭਾਰਤ ਵਿਚ ਕੱਲ ਸ਼ਾਮ ਐਤਵਾਰ ਤੱਕ ਦੇ ਅੰਕੜਿਆਂ ਤਕ 500 ਤੋਂ ਵੱਧ ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਸਿਹਤ ਮਹਿਕਮਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 1,334 ਨਵੇਂ ਕੇਸ ਸਾਹਮਣੇ ਆਏ ਹਨ ਅਤੇ 27 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਵਾਇਰਸ ਕਰ ਕੇ ਹੁਣ ਤਕ ਕੁੱਲ ਮਰੀਜ਼ਾਂ ਦੀ ਗਿਣਤੀ 17000 ਟੱਪ ਗਈ ਹੈ। ਜਦਕਿ 2547 ਮਰੀਜ਼ ਠੀਕ ਹੋ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਕੁੱਲ 12,974 ਕੇਸ ਐਕਟਿਵ ਹਨ। ਸੋ ਉਮੀਦ ਹੈ ਕਿ ਇਹ ਪਲਾਜ਼ਮਾ ਥੈਰੇਪੀ ਨਾਲ ਕੋਰੋਨਾ ਦੇ ਇਲਾਜ ਵਿਚ ਸਹਾਇਤਾ ਮਿਲੇਗੀ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **