Traffice Rules | ਵੱਖ-ਵੱਖ ਦੇਸ਼ਾਂ ਦੇ ਅਜੀਬੋ-ਗਰੀਬ ਡਰਾਈਵਿੰਗ ਰੂਲ | How to Driving Rules
Traffice Rules | ਵੱਖ-ਵੱਖ ਦੇਸ਼ਾਂ ਦੇ ਅਜੀਬੋ-ਗਰੀਬ ਡਰਾਈਵਿੰਗ ਰੂਲ | How to Driving Rules ਦੁਨੀਆਂ 'ਚ ਹਰ ਇੱਕ ਦੇਸ਼ ਦੇ ਆਪਣੇ ਵੱਖ-ਵੱਖ ਡਰਾਈਵਿੰਗ ਰੂਲ ਹੁੰਦੇ ਹਨ। ਲੋਕਾਂ ਨੂੰ ਸਰੱਖਿਅਤ ਰੱਖਣ ਲਈ ਇਹ ਰੂਲ ਬਣਾਏ ਜਾਂਦੇ ਹਨ। ਡਰਾਈਵਰਾਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ। ਸਾਡੇ ਦੇਸ਼ ਭਾਰਤ 'ਚ ਐਨੇ ਸੌਖੇ ਡਰਾਈਵਿੰਗ ਰੂਲ ਹੋਣ ਦੇ ਬਾਵਜ਼ੂਦ ਕਈ ਲੋਕ ਇਨ੍ਹਾਂ ਨੂੰ ਫਾਲੋ ਨਹੀਂ ਕਰਦੇ, ਪਰ ਵਿਦੇਸ਼ਾਂ 'ਚ ਡਰਾਈਵਿੰਗ ਰੂਲ ਨੂੰ ਲੈ ਕੇ ਸਾਰੇ ਲੋਕ ਬੇਹੱਦ ਗੰਭੀਰ ਹੁੰਦੇ ਹਨ। ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ 'ਚ ਅਨੋਖੇ ਡਰਾਈਵਿੰਗ ਰੂਲ ਬਣੇ ਹੋਏ ਹਨ, ਇਨ੍ਹਾਂ ਰੂਲਸ ਨੂੰ ਫਾਲੋ ਨਾ ਕਰਨ 'ਤੇ ਜ਼ੁਰਮਾਨਾ ਜਾਂ ਜੇਲ੍ਹ ਹੋ ਸਕਦੀ ਹੈ। ਆਓ ਜਾਣਦੇ ਹਾਂ ਵੱਖ-ਵੱਖ ਦੇਸ਼ਾਂ ਦੇ ਅਜੀਬੋ-ਗਰੀਬ ਡਰਾਈਵਿੰਗ ਰੂਲ ਬਾਰੇ:- ਰੂਸ: ਰੂਸ 'ਚ ਮੈਲੀ ਤੇ ਗੰਦੀ ਗੱਡੀ ਚਲਾਉਣ ਦੀ ਸਖ਼ਤ ਮਨਾਹੀ ਹੈ। ਜੇਕਰ ਰੂਸ 'ਚ ਤੁਸੀਂ ਬੇਢੰਗੇ ਤਰੀਕੇ ਨਾਲ ਕਾਰ ਡਰਾਈਵਰ ਕਰਦੇ ਹੋਏ ਪਾਏ ਗਏ ਜਾਂ ਫਿਰ ਕਾਰ ਗੰਦੀ ਹੋਈ ਤਾਂ ਤੁਹਾਨੂੰ ਜ਼ੁਰਮਾਨਾ ਭਰਨਾ ਪੈ ਸਕਦਾ ਹੈ। ਰੂਸ 'ਚ ਬਤੌਤ ਡਰਾਈਵਰ ਇਹ ਤੁਹਾਡੀ ਜ਼ਿੰਮੇਵਾਰੀ ਹੇ ਕਿ ਤੁਹਾਡੀ ਕਾਰ ਸਾਫ਼ ਹੋਵੇ। ਸਾਈਪ੍ਰਸ: ਇਸ ਦੇਸ਼ 'ਚ ਤੁਸੀਂ ਆਪਣੀ ਗੱਡੀ 'ਚ ਕੁਝ ਵੀ ਖਾ ਪੀ ਨਹੀਂ ਸਕਦੇ। ਇੱਥੇ ਕਾਰ 'ਚ ਪਾਣੀ ਪੀਣਾ ਵੀ ਅਪਰਾਧ ਹੈ। ਜੇਕਰ ਤੁਸੀਂ ਗੱਡੀ 'ਚ ਕੁਝ ਖਾਂਦੇ ਪੀਂਦੇ ਫੜੇ ਗਏ ਤਾਂ ਤੁਹਾਨੂੰ ਭਾਰੀ ਜ਼ੁਰਮਾਨਾ ਭਰਨਾ ਪੈ ਸਕਦਾ ਹੈ। ਸਰਬੀਆ: ਯੁਰਪ 'ਚ ਸਥਿੱਤ ਸਰਬਿਆ ਦੇਸ਼ 'ਚ ਲੋਕ ਆਪਣੀ ਗੱਡੀ 'ਚ ਰੱਸੀ ਨਹੀਂ ਰੱਖ ਸਕਦੇ। ਇੱਥੇ ਗੱਡੀ 'ਚ ਰੱਸੀ ਰੱਖਣਾ ਅਪਰਾਧ ਮੰਨਿਆ ਜਾਂਦਾ ਹੈ। ਗੱਡੀ 'ਚ ਰੱਸੀ ਰੱਖਣ ਕਰਕੇ ਤੁਹਾਨੂੰ ਜ਼ੁਰਮਾਨਾ ਭਰਨਾ ਪੈ ਸਕਦਾ ਹੈ। ਅਲਾਸਕਾ: ਅਲਾਸਕਾ ਅਮਰੀਕਾ ਦਾ ਇੱਕ ਰਾਜ ਹੈ। ਅਲਾਸਕਾ 'ਚ ਲੋਕ ਆਪਣੀ ਕਾਰ 'ਚ ਕੁੱਤਾ ਬਿਠਾ ਕੇ ਡਰਾਈਵਿੰਗ ਨਹੀਂ ਕਰ ਸਕਦੇ। ਥਾਈਲੈਂਡ: ਥਾਈਲੈਂਡ 'ਚ ਕਿਸੇ ਵੀ ਤਰ੍ਹਾਂ ਦਾ ਮੌਸਮ ਹੋਵੇ, ਉੱਥੇ ਗੱਡੀ ਚਲਾਉਂਦੇ ਸਮੇਂ ਤੁਹਾਨੂੰ ਸ਼ਾਰਟ ਪਹਿਨਣਾ ਜ਼ਰੂਰੀ ਹੈ। ਟਾਪਲੈੱਸ ਹੋ ਕੇ ਉੱਥੇ ਵਾਹਨ ਚਲਾਉਣਾ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ, ਅਤੇ ਭਾਰੀ ਜ਼ੁਰਮਾਨਾ ਵੀ ਦੇਣਾ ਪੈਂਦਾ ਹੈ। ਮਨੀਲਾ : ਜੇਕਰ ਤੁਸੀਂ ਫਿਲੀਪੀਂਸ ਦੀ ਰਾਜਧਾਨੀ ਮਨੀਲਾ 'ਚ ਹੋ ਤੇ ਤੁਹਾਡੀ ਗੱਡੀ ਦੀ ਪਲੇਟ ਦਾ ਨੰਬਰ ਇੱਕ ਜਾਂ ਦੋ 'ਤੇ ਖ਼ਤਮ ਹੁੰਦਾ ਹੈ ਤਾਂ ਤੁਸੀਂ ਸੋਮਵਾਰ ਦੇ ਦਿਨ ਗੱਡੀ ਨਹੀਂ ਚਲਾ ਸਕਦੇ। ਸਾਊਦੀ ਅਰਬ: ਸਾਊਦੀ ਅਰਬ 'ਚ ਮਹਿਲਾਵਾਂ ਗੱਡੀ ਡਰਾਈਵਰ ਨਹੀਂ ਕਰ ਸਕਦੀਆਂ। ਇੱਥੇ ਜੇਕਰ ਕੋਈ ਮਹਿਲਾ ਗੱਡੀ ਚਲਾਉਂਦੀ ਹੈ ਤਾਂ ਉਸ ਨੂੰ ਅਪਰਾਧ ਮੰਨਿਆ ਜਾਂਦਾ ਹੈ। ਜੇਕਰ ਕੋਈ ਮਹਿਲਾ ਗੱਡੀ ਚਲਾਉਂਦੀ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਨਿਊ ਜਰਸੀ : ਇੰਡੀਆ 'ਚ ਤਾਂ ਆਏ ਦਿਨ ਲੋਕ ਟਰੈਫਿਕ ਪੁਲਿਸ ਨਾਲ ਲੜਦੇ-ਝਗੜਦੇ ਰਹਿੰਦੇ ਹਨ ਰ ਨਿਊ ਰਜਸੀ 'ਚ ਜੇਕਰ ਟਰੈਫਿਕ ਪੁਲਿਸ ਨੂੰ ਘੂਰ ਕੇ ਦੇਖਿਆ ਜਾਂ ਉਨ੍ਹਾਂ ਨਾਲ ਬਹਿਸ ਕੀਤੀ ਤਾਂ ਇਸ ਲਈ ਤੁਹਾਨੂੰ ਸਜ਼ਾ ਹੋ ਸਕਦੀ ਹੈ। ਇੱਥੇ ਪਬਲੀਕਲੀ ਗੁੱਸਾ ਦਿਖਾਉਣਾ ਮਨ੍ਹਾ ਹੈ। ਸਪੇਨ: ਸਪੇਨ 'ਚ ਜੇਕਰ ਤੁਸੀਂ ਚਸ਼ਮਾ ਲਾ ਕੇ ਗੱਡੀ ਚਲਾਉਂਦੇ ਹੋ ਤਾਂ ਤੁਹਾਨੂੰ ਆਪਣੇ ਚਸ਼ਮੇ ਦਾ ਇੱਕ ਹੋਰ ਸੇਮ ਪੇਅਰ ਆਪਣੀ ਗੱਡੀ 'ਚ ਰੱਖਣਾ ਹੋਵੇਗਾ। ਜੇਕਰ ਤੁਸੀਂ ਬਿਨਾ ਦੂਜੇ ਪੇਅਰ ਗਲਾਸੇਜ਼ ਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਜ਼ੁਰਮਾਨਾ ਹੋ ਸਕਦਾ ਹੈ। ਡੈਨਮਾਰਕ: ਡੈਨਮਾਰਕ ਤੇ ਸਵੀਡਨ 'ਚ ਗੱਡੀ ਚਲਾਉਂਦੇ ਸਮੇਂ ਹੈੱਡਲਾਈਟ ਦਿਨ ਭਰ ਜਗਾਈ ਰੱਖਣੀ ਜ਼ਰੂਰੀ ਹੈ। ਦਿਨ 'ਚ ਜੇਕਰ ਤੁਸੀਂ ਹੈੱਡਲਾਈਟ ਨਹੀਂ ਜਗਾਈ ਤਾਂ ਤੁਹਾਨੂੰ ਜ਼ੁਰਮਾਨਾ ਹੋ ਸਕਦਾ ਹੈ। ਇਸ ਸਨ ਵੱਖ-ਵੱਖ ਦੇਸ਼ਾਂ 'ਚ ਡਰਾਈਵਿੰਗ ਸਬੰਧੀ ਜਾਣਕਾਰੀਆਂ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਜੇਕਰ ਹਾਂ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰਨਾ ਨਾ ਭੁੱਲੋ। #TrafficeRules, #TrafficeLightIcon, #TrafficeInWorld, #HowtoDrivingRules