ਅੰਮ੍ਰਿਤ ਦੀ ਦਾਤ ਨਾਲ ਕੀਤੀ ਸ਼ਰਾਬ ਦੀ ਤੁਲਨਾ !! Sikh Amrit
ਅੰਮ੍ਰਿਤ ਦੀ ਦਾਤ ਨਾਲ ਕੀਤੀ ਸ਼ਰਾਬ ਦੀ ਤੁਲਨਾ !! Sikh Amrit ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਸਾਜਨਾ ਸਮੇਂ ਪੰਜ ਬਾਣੀਆਂ ਦੇ ਜਾਪੁ ਨਾਲ ਜੋ ਅੰਮ੍ਰਿਤ ਤਿਆਰ ਕਰਕੇ ਖਾਲਸਾ ਸਜਾਇਆ ਗਿਆ ਜਿਸ ਖਾਲਸੇ ਨੇ ਦੁਨੀਆ ਦੇ ਨਕਸ਼ੇ ਤੇ ਮਾਣਮੱਤੇ ਸੁਨਿਹਰੀ ਇਤਿਹਾਸ ਦੇ ਵਰਕੇ ਲਿਖੇ। ਇਸ ਅੰਮ੍ਰਿਤ ਦੀ ਤਾਕਤ ਨੇ ਹੀ ਸਵਾ ਸਵਾ ਲੱਖ ਨਾਲ ਇੱਕ ਇੱਕ ਸਿੰਘ ਨੂੰ ਲੜਾਇਆ,ਚਿੜੀਆਂ ਕੋਲੋਂ ਬਾਜਾਂ ਦੇ ਮੁਕਾਬਲੇ ਕਰਵਾਏ। ਪਰ ਕੁਝ ਦਿਮਾਗ ਤੋਂ ਪੈਦਲ ਲੋਕ ਇਸ ਅੰਮ੍ਰਿਤ ਦੀ ਦਾਤ ਨੂੰ ਮਜ਼ਾਕ ਬਣਾਉਂਦੇ ਨੇ ਤੇ ਅਜਿਹੇ ਹੀ ਕੁਝ ਮੁੰਡਿਆਂ ਦੀਆਂ ਵੀਡੀਓ ਵਾਇਰਲ ਹੋਈਆਂ ਹਨ ਜਿਨਾਂ ਵਿਚ ਕੁਝ ਨੌਜਵਾਨ ਮੁੰਡੇ ਅੰਮ੍ਰਿਤ ਦੀ ਤੁਲਨਾ ਸ਼ਰਾਬ ਨਾਲ ਕਰ ਰਹੇ ਹਨ। ਵੀਡੀਓ ਬਾਰੇ ਅਸੀਂ ਆਪਣੇ ਵਲੋਂ ਕੁਝ ਨਹੀਂ ਕਹਾਂਗੇ ਕਿਉਂਕਿ ਅਜਿਹੀ ਘਟੀਆ ਹਰਕਤ ਨੂੰ ਦੱਸਣ ਲਈ ਬੋਲ ਨਹੀਂ ਹਨ ਪਰ ਮੂੰਹ ਨੂੰ ਸ਼ਰਾਬ ਲਾ ਕੇ ਕਿਹਾ ਜਾ ਰਿਹਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਪੀਓ। ਇਹ ਵੀਡੀਓ ਕਿਥੋਂ ਦੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਜਿਸ ਤਰਾਂ ਸਿਰ ਤੇ ਦਸਤਾਰਾਂ ਬੰਨੀ ਖੜੇ ਮੁੰਡੇ ਇਸ ਘਟੀਆ ਕਰਤੂਤ ਵਿਚ ਸ਼ਾਮਿਲ ਹਨ,ਉਹ ਦੇਖਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਦੂਜੀ ਵੀਡੀਓ ਵਿਚ ਇਹ ਮੁੰਡੇ ਸ਼ਰਾਬ ਪੀਣ ਲਗੇ ਜੈਕਾਰਾ ਲਗਾ ਰਹੇ ਹਨ ਜੋ ਕਿ ਜੈਕਾਰੇ ਦੀ ਤੌਹੀਨ ਹੈ। ਸਾਡੀ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਇਹਨਾਂ ਸ਼ਰਾਰਤੀ ਅਨਸਰਾਂ ਬਾਰੇ ਪਤਾ ਲਾ ਕੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **