\'ਮੂਲ ਮੰਤਰ\' ਨਾਲ ਬਣਿਆ ਰਾਸ਼ਟਰਪਤੀ | President Ayub Khan | Mool Mantar
'ਮੂਲ ਮੰਤਰ' ਨਾਲ ਬਣਿਆ ਰਾਸ਼ਟਰਪਤੀ | President Ayub Khan | Mool Mantar ਸਰਦਾਰ ਮਿਹਰਬਾਨ ਸਿੰਘ ਸਿੰਘਾਪੁਰ ਨਾਮੀ ਇਕ ਸ਼ਖਸ਼ੀਅਤ ਹੋਈ ਹੈ, 70ਵਿਆ ਕੇ ਦਹਾਕੇ ਵਿਚ ਉਹ ਪਾਕਿਸਤਾਨ ਗੁਰੂਦੁਵਾਰਿਆ ਦੇ ਦਰਸ਼ਨ ਨੂੰ ਗਏ। ਜਨਰਲ ਅਯੂਬ ਖਾਨ ਉਹਨੀ ਦਿਨੀ ਪਾਕਿਸਤਾਨ ਦੇ ਰਾਸ਼ਟਰਪਤੀ ਸਨ,ਉਹਨਾਂ ਆਪਣੇ ਘਰ ਸਰਦਾਰ ਮਿਹਰਬਾਨ ਸਿੰਘ ਹੁਰਾਂ ਨੂੰ ਚਾਹ ਪਾਣੀ ਵਾਸਤੇ ਸੱਦਿਆ। ਜਦੋਂ ਉਹ ਉਹਨਾ ਦੇ ਡਰਾਇੰਗ ਰੂਮ ਵਿਚ ਵੜੇ ਤਾਂ ਉਹ ਸਾਹਮਣੀ ਦੀਵਾਰ ਦੇਖ ਕੇ ਹੱਕੇ ਬੱਕੇ ਰਹਿ ਗਏ। ਉਸ ਦੀਵਾਰ ਉੱਤੇ ਪੇਂਟਿੰਗ ਨਾਲ ਲਿਖਿਆ ਹੋਇਆ ਸੀ "੧ਓ ਸਤਿਗੁਰ ਪ੍ਰਸਾਦਿ" ਤੇ ਉਸਦੇ ਹੇਠਾਂ ਦੋ ਫਰੇਮ ਲਟਕ ਰਹੇ ਸਨ। ਇਕ ਫਰੇਮ ਵਿਚ ਪੰਜਾਬੀ ਤੇ ਦੂਸਰੇ ਫਰੇਮ ਵਿਚ ਉਰਦੂ ਵਿਚ ਮੂਲਮੰਤਰ ਲਿਖਿਆ ਹੋਇਆ ਸੀ। ਜਦੋਂ ਉਹਨਾਂ ਦੀ ਆਪਸੀ ਰਸਮੀ ਗੱਲਬਾਤ ਸ਼ੁਰੂ ਹੋਈ ਤੇ ਰਾਸ਼ਟਰਪਤੀ ਅਯੂਬ ਖ਼ਾਨ ਨਾਲ ਮੂਲ ਮੰਤਰ ਬਾਰੇ ਗੱਲਾਂਬਾਤਾਂ ਚੱਲੀਆਂ ਉਹ ਗਿਆਨੀ ਕੁਵਲੰਤ ਸਿੰਘ ਦੀ ਕਥਾ ਦੁਆਰਾ ਸਰਵਣ ਕਰੋ। ਜਾਣਕਾਰੀ ਲੈ ਦੱਸ ਦਈਏ ਕਿ ਜਨਰਲ ਅਯੂਬ ਖਾਨ ਨੇ ਆਪਣੀ ਜਿੰਦਗੀ ਬਾਰੇ ਕਿਤਾਬ ਲਿਖੀ ਹੋਈ ਹੈ 'ਫਰੈਡਜ਼ ਨਾਟ ਮਾਸਟਰਜ਼',ਜੇਕਰ ਕਿਸੇ ਨੂੰ ਇਸ ਬਾਰੇ ਕੋਈ ਸ਼ੰਕਾ ਹੋਵੇ ਤਾਂ ਉਹ ਇਸ ਕਿਤਾਬ ਤੋਂ ਇਸਦੇ ਸਬੂਤ ਲੈ ਸਕਦਾ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **