ਪੰਚਮ ਪਾਤਸ਼ਾਹ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ Birbal
ਪੰਚਮ ਪਾਤਸ਼ਾਹ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ Birbal #Birbal #AntiSikhBirbal #AkbarBirbal ਬੀਰਬਲ ਬਾਰੇ ਸਭ ਨੇ ਸੁਣਿਆ ਹੋਣਾ। ਓਹੀ ਅਕਬਰ-ਬੀਰਬਲ ਦੇ ਕਿੱਸਿਆਂ ਵਾਲਾ ਬੀਰਬਲ ਜੋ ਕਿਸੇ ਸਾਡੇ ਬੱਚੇ ਟੀਵੀ ਤੇ ਦੇਖਦੇ ਹਨ। ਓਹੀ ਬੀਰਬਲ ਜਿਸਨੂੰ ਇਸ ਮੁਲਕ ਦੇ ਮੀਡੀਏ ਤੇ ਬੜਾ ਅਕਲਮੰਦ ਤੇ ਸਿਆਣਾ ਸਾਬਿਤ ਕਰਨ ਲਈ ਬਹੁਤ ਜ਼ੋਰ ਲਾਇਆ ਤੇ ਕਾਮਯਾਬ ਵੀ ਹੋਇਆ। ਕਹਾਣੀਆਂ-ਕੌਮਿਕਸ-ਕਾਰਟੂਨ ਬਣੇ ਹੋਏ ਹਨ ਬੀਰਬਲ ਬਾਰੇ ਜਿਨਾਂ ਵਿਚ ਬੀਰਬਲ ਨੂੰ ਇੱਕ ਹੀਰੋ ਵਜੋਂ ਸਥਾਪਿਤ ਕੀਤਾ ਗਿਆ ਹੈ। ਸਾਡੇ ਬੱਚੇ,ਸਿੱਖਾਂ ਦੇ ਬੱਚੇ ਬੀਰਬਲ ਨੂੰ ਬੜਾ ਬੁੱਧੀਮਾਨ ਸਮਝਦੇ ਹਨ ਕਿਉਂਕਿ ਕਹਾਣੀਆਂ-ਟੀਵੀ ਤੇ ਉਹ ਦਿਖਾਇਆ ਜੋ ਗਿਆ ਹੈ ਬੁੱਧੀਮਾਨ...। ਚਲੋ ਅੱਜ ਅਸੀਂ ਤੁਹਾਨੂੰ ਬੀਰਬਲ ਬਾਰੇ ਉਹ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਜਾਣਕੇ ਤੁਸੀਂ ਹੋ ਸਕਦਾ ਹੈਰਾਨ ਹੋਵੋ ਤੇ ਇਹ ਵੀ ਹੋ ਸਕਦਾ ਕਿ ਤੁਸੀਂ ਜੇਕਰ ਗੁਰੂ ਦੇ ਸੱਚੇ ਸਿੱਖ ਹੋਏ ਤਾਂ ਤੁਸੀਂ ਬੀਰਬਲ ਨਾਲ ਨਫਰਤ ਵੀ ਕਰਨ ਲੱਗ ਜਾਓ। ਸਾਡਾ ਮਕਸਦ ਬੀਰਬਲ ਦਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਲਿਆਉਣਾ ਹੈ ਅੱਗੋਂ ਤੁਹਾਡੀ ਮਰਜੀ ਹੈ ਕਿ ਤੁਸੀਂ ਬੀਰਬਲ ਨੂੰ ਕੀ ਸਮਝਣਾ ਹੈ ? ਬੀਰਬਲ ਜਿਸਦਾ ਅਸਲ ਨਾਮ ਮਹੇਸ਼ ਦਾਸ ਸੀ। ਇਹ ਭਗਵਾਨ ਦਾਸ ਰਾਜਪੂਤ ਰਾਜੇ ਦਾ ਨੌਕਰ ਸੀ। ਭਗਵਾਨ ਦਾਸ ਨੇ ਆਪਦੀ ਧੀ ਜੋਧਾ ਬਾਈ ਦਾ ਡੋਲਾ ਅਕਬਰ ਨੂੰ ਦੇ ਦਿੱਤਾ। ਜੋਧਾ ਬਾਈ ਦੇ ਦਾਜ ਵਿਚ ਬਾਕੀ ਸਮਾਨ ਦੇ ਨਾਲ ਮਹੇਸ਼ ਦਾਸ ਉਰਫ ਬੀਰਬਲ ਨੂੰ ਵੀ ਅਕਬਰ ਨੂੰ ਭੇਟ ਕੀਤਾ ਗਿਆ। ਸੋ ਇਹ ਮਹੇਸ਼ ਦਾਸ ਉਰਫ ਬੀਰਬਲ ਜੋਧਾ ਬਾਈ ਦੇ ਦਾਜ ਵਿਚ ਅਕਬਰ ਨੂੰ ਮਿਲਿਆ ਸੀ। ਅਕਬਰ ਨੇ ਸਿੱਧਾ ਨਾਮ ਬਦਲਕੇ ਬੀਰਬਲ ਰੱਖਿਆ ਸੀ। ਇਸ ਬੀਰਬਲ ਦੀ ਸਿੱਖੀ ਨਾਲ ਦਿਲੋਂ ਬੜੀ ਨਫਰਤ ਸੀ। ਅਕਬਰ ਦਾ ਖ਼ਾਸ ਦਰਬਾਰੀ ਬੀਰਬਲ ਬ੍ਰਾਹਮਣ ਜ਼ਾਤ ਨਾਲ ਸੰਬੰਧਤ ਹੋਣ ਕਰਕੇ ਉਸਨੇ ਉੱਚ ਜ਼ਾਤੀਏ ਲੋਕਾਂ ਦੀਆਂ ਗੁਰੂ ਘਰ ਵਿਰੁੱਧ ਕੀਤੀਆਂ ਸ਼ਿਕਾਇਤਾਂ ਨੂੰ ਸਰਕਾਰੀ ਕਾਰਵਾਈ ਤੱਕ ਪਹੁੰਚਾਇਆ ਅਤੇ ਕੱਟੜ ਪੰਥੀਆਂ ਦੀ ਹਰ ਸੰਭਵ ਮਦਦ ਕਰਕੇ ਆਪਣੇ ਮਰਨ ਤੱਕ ਗੁਰੂ ਅਰਜੁਨ ਦੇਵ ਜੀ ਵਿਰੁੱਧ ਫ਼ਿਰਕੂ ਮਾਹੌਲ ਸਿਰਜਣ ਵਿੱਚ ਹਰ ਯਤਨ ਕੀਤਾ। ਜਦੋਂ ਬੀਰਬਲ ਅਕਬਰ ਲਈ ਹੁਣ ਦੇ ਪਾਕਿਸਤਾਨ-ਅਫ਼ਗ਼ਾਨਿਸਤਾਨ ਦੇ ਇਲਾਕੇ ਵਿਚ ਜੰਗ ਨੂੰ ਗਿਆ ਸੀ ਤਾਂ ਜਾਂਦਾ ਜਾਂਦਾ ਉਹ ਗੁਰੂ ਅਰਜੁਨ ਦੇਵ ਜੀ ਨੂੰ ਧਮਕੀ ਦੇ ਕੇ ਗਿਆ ਸੀ। ਬੀਰਬਲ ਦੇ ਸ਼ਬਦਾਂ ਵਿਚ ਜੇਕਰ ਉਸਦੇ ਵਾਪਸ ਆਉਂਦੇ ਤੱਕ ਗੁਰੂ ਅਰਜੁਨ ਦੇਵ ਜੀ ਨੇ ਆਪਣੀ ਝੂਠ ਦੀ ਦੁਕਾਨ ਯਾਨੀ ਸਿੱਖੀ ਦਾ ਪ੍ਰਚਾਰ ਬੰਦ ਨਾ ਕੀਤਾ ਤਾਂ ਬੀਰਬਲ ਗੁਰੂ ਸਾਹਿਬ ਤੇ ਹਮਲਾ ਕਰੇਗਾ। ਅੱਗੋਂ ਪੰਚਮ ਪਾਤਸ਼ਾਹ ਜੀ ਨੇ ਮੁਸਕਰਾ ਕੇ ਬਚਨ ਕਿਹਾ ਸੀ ਕਿ ਮਹੇਸ਼ ਦਾਸ ਜਦੋਂ ਆਵੇਂਗਾ ਉਦੋਂ ਵੇਖੀ ਜਾਊਗੀ। ਇਸ ਬੀਰਬਲ ਨੂੰ ਯੁਸੂਫ਼ਜ਼ਾਈਆਂ ਨੇ ਅਫ਼ਗ਼ਾਨਿਸਤਾਨ ਦੀ ਸਰਹੱਦ ਤੇ ਕਤਲ ਕਰ ਦਿੱਤਾ ਸੀ ਇਹ ਵਾਪਸ ਹੀ ਨਾ ਮੁੜਿਆ। ਇਸ ਬੀਰਬਲ ਦੇ ਕਿੱਸੇ ਕਹਾਣੀਆਂ ਸਾਡੇ ਬੱਚੇ ਬੜੇ ਚਾਅ ਨਾਲ ਦੇਖਦੇ ਹਨ ਪਰ ਇਸ ਅਸਲੀਅਤ ਤੋਂ ਅਣਜਾਣ ਅਸੀਂ ਸਿੱਖ ਆਪਣੇ ਬੱਚਿਆਂ ਨੂੰ ਇਹ ਨਾ ਦੱਸ ਸਕੇ ਕਿ ਇਹ ਬੀਰਬਲ ਜਿਸਨੂੰ ਇਹ ਟੀਵੀ,ਇਹ ਕਾਰਟੂਨ,ਇਹ ਕੌਮਿਕਸ ਹੀਰੋ ਬਣਾਕੇ ਸਾਡੇ ਬੱਚਿਆਂ ਦੇ ਦਿਮਾਗ ਵਿਚ ਪਾ ਰਹੇ ਹਨ,ਇਹ ਬੀਰਬਲ ਸਾਡੇ ਗੁਰੂ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਗਿਆ ਸੀ। ਇਹ ਵੀਡੀਓ ਜੇਕਰ ਚੰਗੀ ਲੱਗੇ ਤਾਂ ਇਹ ਜਾਣਕਾਰੀ ਸਭ ਨਾਲ ਸ਼ੇਅਰ ਜਰੂਰ ਕਰੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਦੁਸ਼ਮਣ ਕੌਣ ਹਨ। ਜੋ ਕੁਝ ਟੀਵੀ ਤੇ ਦਿਖਾਇਆ ਜਾਂਦਾ ਹੈ ਉਹ ਅਸਲ ਸੱਚ ਨਹੀਂ ਹੁੰਦਾ। ਸਾਡੇ ਬੱਚਿਆਂ ਨੂੰ ਸਿੱਖੀ ਤੋਂ ਦੂਰ ਕਰਨ ਦੀਆਂ ਸਾਜਿਸ਼ਾਂ ਨੂੰ ਸਮਝੀਏ ਤੇ ਬੀਰਬਲ ਵਰਗੇ ਅਜਿਹੇ ਪਾਤਰਾਂ ਦੀ ਅਸਲੀਅਤ ਤੋਂ ਜਾਣੂ ਹੋਈਏ ਜੋ ਸਿੱਖੀ ਖਿਲਾਫ ਭੁਗਤਦੇ ਰਹੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **