Babbu Maan ਦਾ ਇਹ ਗੀਤ ਅੱਜ ਤੱਕ ਨਹੀਂ ਹੋਇਆ ਰਿਕਾਰਡ | 1992 ਦਾ ਅਖਾੜਾ
Babbu Maan ਦਾ ਇਹ ਗੀਤ ਅੱਜ ਤੱਕ ਨਹੀਂ ਹੋਇਆ ਰਿਕਾਰਡ | 1992 ਦਾ ਅਖਾੜਾ #BabbuMaan #Live #PunjabiSinger ਜਦੋਂ ਕਦੇ ਪੰਜਾਬੀ ਗਾਇਕੀ ਦੀ ਗੱਲ ਚਲਦੀ ਹੈ ਤਾਂ ਇੱਕ ਗਾਇਕ-ਕਲਾਕਾਰ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ ਉਹ ਹੈ ਬੱਬੂ ਮਾਨ। ਤਜਿੰਦਰ ਸਿੰਘ ਮਾਨ ਜੋ ਕਿ ਬੱਬੂ ਮਾਨ ਕਰਕੇ ਪ੍ਰਸਿੱਧ ਹੈ। ਅਜਿਹਾ ਗਾਇਕ ਜਿਸਦੇ ਲੱਖਾਂ-ਕਰੋੜਾਂ fans ਹਨ। ਜਰਮਨੀ ਤੋਂ BAMA Music Award ਜਿੱਤਣ ਵਾਲਾ ਉਹ ਇੱਕੋ ਇੱਕ ਪੰਜਾਬੀ ਗਾਇਕ ਹੈ। ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ,ਸੁਰੰਗਾਂ ਪੱਟਕੇ ਲੰਘ ਗਏ ਅਗਲੇ ਕਾਹਨੂੰ ਢੱਕਦੀਆਂ ਜੇਲਾਂ,ਝੂਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ ਵਰਗੇ ਬਾਗੀ ਤਬੀਅਤ ਗੀਤ ਗਾਉਣ ਵਾਲੇ ਬੱਬੂ ਮਾਨ ਦਾ ਇੱਕ ਗੀਤ ਸੀ ਜੋ ਉਸਨੇ 1992 ਵਿਚ ਕਕਰਾਲਾਂ ਕਲਾਂ,ਸਮਰਾਲੇ ਗਾਇਆ ਸੀ। ਇਹ ਗੀਤ ਕਦੇ ਰਿਕਾਰਡ ਨਹੀਂ ਸੀ ਹੋ ਸਕਿਆ। ਇਸ ਗੀਤ ਦੇ ਬੋਲ ਸਨ "ਪੰਜਾਬ ਚ ਪੁਲਸ ਦਾ ਰਾਜ ਆਇਆ,ਜਿਹਦਾ ਮਰਜੀ ਮੁਕਾਬਲਾ ਬਣਾ ਦਿੰਦੇ,ਕੋਈ ਗੱਭਰੂ ਕੋਲ ਦੀਂ ਗੁਜਰ ਜਾਦਾਂ,ਗੱਲ ਏਕੇ ਸੰਤਾਲੀ ਪਾ ਦਿੰਦੇ"। ਇਹ ਗੀਤ ਕਿਸੇ ਨੇ ਨਹੀਂ ਸੁਣਿਆ,ਆਓ ਤੁਹਾਡੀ ਨਜ਼ਰ ਪੇਸ਼ ਕਰਦੇ ਹਨ ਇਹ ਗੀਤ। ਬੱਬੂ ਮਾਨ ਨੇ ਇਹ ਗੀਤ ਉਦੋਂ ਗਾਇਆ ਸੀ ਜਦੋਂ ਖਾੜਕੂਵਾਦ ਦਾ ਦੌਰ ਸੀ ਤੇ ਪੰਜਾਬ ਪੁਲਿਸ ਬੇਦੋਸ਼ੀ ਸਿੱਖ ਜਵਾਨੀ ਦਾ ਘਾਣ ਕਰ ਰਹੀ ਸੀ। ਅਜਿਹੇ ਸਮੇਂ ਵਿਚ ਅਜਿਹਾ ਗੀਤ ਗਾਉਣਾ ਖਾਲਾ ਜੀ ਦਾ ਵਾੜਾ ਨਹੀਂ ਸੀ,ਫਿਰ ਵੀ ਬੱਬੂ ਮਾਨ ਨੇ ਇਹ ਗੀਤ ਗਾਇਆ। ਹਾਲਾਂਕਿ ਇਹ ਮਾਸਟਰ ਪੀਸ ਗੀਤ ਕਦੇ ਰਿਕਾਰਡ ਨਹੀਂ ਹੋ ਸਕਿਆ। ਗੀਤ ਬਾਰੇ ਤੁਹਾਡੇ ਕੀ ਵਿਚਾਰ ਹਨ,ਥੱਲੇ ਕਮੈਂਟ ਵਿਚ ਜਰੂਰ ਦੱਸਿਓ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ ** Subscribe and Press Bell Icon also to get Notification on Your Phone **