Video paused

....ਤੇ ਫੌਜ ਨੇ ਢਾਹ ਦਿੱਤਾ ਅਕਾਲ ਤਖਤ | 6 ਜੂਨ 1984 ਦਾ ਇਤਿਹਾਸ

Playing next video...

....ਤੇ ਫੌਜ ਨੇ ਢਾਹ ਦਿੱਤਾ ਅਕਾਲ ਤਖਤ | 6 ਜੂਨ 1984 ਦਾ ਇਤਿਹਾਸ

Surkhab Tv
Followers

#6June1984 #Goldentemple #1984Video 6 ਜੂਨ 1984 ਆ ਗਿਆ, ਦਰਬਾਰ ਸਾਹਿਬ ਅੰਦਰ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਇਆ। ਅੰਮ੍ਰਿਤ ਵੇਲੇ ਕੀਰਤਨ ਦੀ ਡਿਊਟੀ ਕਰਨ ਲਈ ਆ ਰਹੇ ਸੂਰਮੇ ਸਿੰਘ ਭਾਈ ਅਮਰੀਕ ਸਿੰਘ ਜੀ ਦੇ ਜੱਥੇ ਨੂੰ ਲਾਚੀ ਬੇਰ ਲਾਗੇ ਗੋਲੀਆਂ ਨਾਲ ਉਡਾ ਦਿੱਤਾ ਗਿਆ। ਦਰਬਾਰ ਸਾਹਿਬ ਦੇ ਦਰਵਾਜੇ ਚੀਰ ਕੇ ਗੋਲੀਆ ਅੰਦਰ ਦਾਖਲ ਹੋਣੀਆਂ ਸ਼ੁਰੂ ਹੋ ਗਈਆ। ਜਿਲਾ ਗੁਰਦਾਸਪੁਰ ਦੇ ਪਿੰਡ ਪਾਹੋਵਾਲ ਦੇ ਰਹਿਣ ਵਾਲੇ ਭਾਈ ਚਰਨਜੀਤ ਸਿੰਘ ਜੀ ਨੇ ਕੀਰਤਨ ਆਰੰਭ ਕੀਤਾ, ਪਰ ਇਸ ਜੱਥੇ ਉਪਰ ਵੀ ਫਾਇਰਿੰਗ ਹੋਈ ਜੀਹਦੇ ਵਿੱਚ ਭਾਈ ਅਵਤਾਰ ਸਿੰਘ ਜੀ ਸ਼ਖਤ ਜਖਮੀ ਹੋ ਗਏ। ਗਿਆਨੀ ਮੋਹਣ ਸਿੰਘ ਜੀ ਅਤੇ ਗਿਆਨੀ ਪੂਰਨ ਸਿੰਘ ਹੁਰਾ ਨੇ ਆਪਣੀਆਂ ਦਸਤਾਰਾਂ ਦੇ ਨਾਲ ਇਨ੍ਹਾ ਦੇ ਜ਼ਖਮਾਂ ਨੂੰ ਬੰਨ੍ਹਿਆ। 6 ਵਜੇ ਸਵੇਰੇ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਹੋਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਜਿਸ ਪਾਵਨ ਬੀੜ ਦਾ ਪ੍ਰਕਾਸ਼ ਸ਼੍ਰੀ ਦਰਬਾਰ ਸਾਹਿਬ ਅੰਦਰ ਹੁੰਦਾ ਆਇਆ ਸੀ ਓਸ ਪਾਵਨ ਬੀੜ ਵਿੱਚ ਵੀ ਇੱਕ ਗੋਲੀ ਆਣ ਵੱਜੀ,ਜੋ ਸੁਖਮਨੀ ਸਾਹਿਬ ਦੇ ਕਈ ਪੰਨਿਆ ਨੂੰ ਚੀਰ ਕੇ ਅੰਦਰ ਜਾ ਠੰਢੀ ਹੋਈ। ਦਰਬਾਰ ਸਾਹਿਬ ਦੇ ਉਪਰਲੀ ਮੰਜਿਲ ਤੇ ਪਾਠੀ ਸਿੰਘ ਪਾਠ ਕਰਦਾ ਸੀ,ਮਸ਼ੀਨਗੰਨ ਦਾ ਮੂੰਹ ਉਹਦੇ ਵੱਲ ਨੂੰ ਹੋਇਆ ਪਾਠੀ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਫਾਜਤ ਕਰਦਿਆ ਇੱਕ ਗੋਲੀ ਆਕੇ ਉਸਦੇ ਹੱਥ ਵਿਚ ਲੱਗੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਖੂਨ ਨਾਲ ਭਿੱਜ ਗਿਆ। ਇਹ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਵੀ ਪੰਥ ਕੋਲ ਮੌਜੂਦ ਹੈ। ਭਿਆਨਕ ਗੋਲਾਬਾਰੀ ਵਿੱਚ ਚਾਰੇ ਪਾਸੇ ਅੱਗ ਹੀ ਅੱਗ ਵਰ੍ਹਦੀ ਪਈ ਹੈ। ਇੱਕ ਫੌਜੀ ਜਿਸਦੇ ਪੈਰ ਨੂੰ ਠੋਕਰ ਲੱਗੀ ਤੇ ਕੀ ਦੇਖਿਆ ਇੱਕ 26 ਕੁ ਸਾਲ ਦੀ ਨੌਜਵਾਨ ਔਰਤ ਜੋ ਭਾਰਤੀ ਫੌਜ਼ ਦੀ ਬਹਾਦਰੀ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਈ ਪਈ ਹੈ,ਉਸਦੇ ਕੋਲ ਉਸਦਾ ਇੱਕ ਛੋਟਾ ਜਿਹਾ ਬੱਚਾ ਰੋਂਦਾ ਪਿਆ ਹੈ। ਇਸ ਫੌਜੀ ਨੂੰ ਜਰਾ ਵੀ ਤਰਸ ਨਾ ਆਇਆ ਤੇ ਉਸਨੇ ਉਸ ਬੱਚੇ ਨੂੰ ਫੜਕੇ ਜ਼ੋਰ ਦੀ ਪਟਕਾ ਕੇ ਕੰਧ ਵਿੱਚ ਮਾਰਕੇ ਸ਼ਹੀਦ ਕਰ ਦਿੱਤਾ। ਇਸੇ ਸਵੇਰ ਭਾਰਤੀ ਫੌਜ ਵੱਲੋਂ ਕੁੱਝ ਸਿੱਖ ਆਗੂ ਗ੍ਰਿਫਤਾਰ ਕਰ ਲਏ। ਦੁਨੀਆਂ ਦੇ ਇਸ ਅਦੁੱਤੀ ਜੰਗ ਵਿੱਚ ਜਿੱਥੇ ਗੁਰੂ ਕੇ ਸਿੰਘਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਉਥੇ ਹੀ ਗੁਰੂ ਦੀਆਂ ਨਾਦੀ ਧੀਆਂ ਵੀ ਪਿੱਛੇ ਨਹੀਂ ਰਹੀਆ। ਬੀਬੀ ਉਪਕਾਰ ਕੌਰ ਅਤੇ ਉਨ੍ਹਾਂ ਦੇ ਨਾਲ ਹੋਰ ਕਈ ਸਿੰਘਣੀਆਂ ਨੇ ਦੁਸ਼ਮਣ ਭਾਰਤੀ ਫੌਜ ਨਾਲ ਡੱਟਕੇ ਟੱਕਰ ਲਈ। ਜਨਰਲ ਸ਼ੁਬੇਗ ਸਿੰਘ 5 ਜੂਨ ਨੂੰ ਹੀ ਸ਼ਹਾਦਤ ਦਾ ਜਾਮ ਪੀ ਗਏ ਸਨ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਆਪਣੇ 30 ਕੁ ਸਾਥੀਆ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੋਰਚੇ ਛੱਡ ਬਾਹਰ ਮੈਦਾਨ ਵਿੱਚ ਆ ਡਟੇ। ਜੰਗ ਨੇ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਜਿਵੇਂ ਪਰਲੋ ਆ ਗਈ ਹੋਵੇ। ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸ਼ਨ ਸ਼ਹਾਦਤ ਦਾ ਜਾਮ ਪੀ ਗਏ। ਸੰਤ ਭਿੰਡਰਾਵਾਲਿਆ ਦੇ ਨਾਲ ਦੇ ਹੋਰ ਕਈ ਸਿੰਘ ਵਾਰੀ ਵਾਰੀ ਸ਼ਹਾਦਤ ਦਾ ਜਾਮ ਪੀ ਗਏ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਮਸ਼ੀਨਗੰਨ ਲੈ ਕੇ ਮੈਦਾਨ ਵਿੱਚ ਡਟੇ ਹੋਏ ਸੀ,ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿੱਥੇ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਨੇ ਉਸ ਜਗ੍ਹਾ ਉਪਰ ਸੰਤ ਭਿੰਡਰਾˆਵਾਲਿਆ ਨੇ ਜ਼ਮੀਨ ਉਪਰ ਪੇਟ ਦੇ ਬਲ ਲੇਟ ਕੇ ਮੋਰਚਾ ਲਾਇਆ ਹੋਇਆ ਸੀ। ਸਵੇਰ ਦੇ ਸਵਾ ਕੁ 9 ਦਾ ਸਮਾਂ ਸੀ। ਇੱਕੋ ਦਮ ਇੱਕ ਬ੍ਰਸਟ ਸੰਤ ਜਰਨੈਲ ਸਿੰਘ ਜੀ ਨੂੰ ਆ ਕੇ ਵੱਜਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਸ਼ਹਾਦਤ ਦਾ ਜਾਮ ਪੀ ਗਏ। ਸੰਨ 1965 ਅਤੇ 1971 ਦੀ ਭਾਰਤ-ਪਾਕਿ ਜੰਗ ਨਾਲੋਂ ਵੀ ਜਿਆਦਾ,ਇਸ ਸਿੱਖਾਂ ਵਿਰੁੱਧ ਲੜੀ ਗਈ ਜੰਗ ਵਿੱਚ ਸਭ ਤੋ ਵੱਧ ਅਸਲਾ ਵਰਤਿਆ ਗਿਆ ਤੇ ਸਭ ਤੋ ਵੱਧ ਫੌਜੀ ਨੁਕਸਾਨ ਵੀ ਭਾਰਤੀ ਫੌਜ ਨੂੰ ਇਥੇ ਹੀ ਉਠਾਉਣਾ ਪਿਆ। ਸ਼ਾਮ 4 ਵਜੇ ਤੱਕ ਇਹ ਫਾਇਰਿੰਗ ਅਤੇ ਗੋਲਾਬਾਰੀ ਚਲਦੀ ਰਹੀ। ਗੁਰੂ ਗੋਬਿੰਦ ਸਿੰਘ ਜੀ ਦੇ ਅਣਖੀ ਦਲੇਰ ਸੂਰਮੇ ਆਪਣੀਆ ਜਾਨਾ ਹੂਲ ਕੇ ਲੜੇ। ਜਿਉਂਦੇ ਜੀਅ ਕਿਸੇ ਵੀ ਭਾਰਤੀ ਫੌਜੀ ਦੇ ਨਾਪਾਕ ਕਦਮ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਨਾ ਪੈਣ ਦਿੱਤੇ। ਚਮਕੌਰ ਸਾਹਿਬ ਵਿੱਚ ਲੜੀ ਹੋਈ ਜੰਗ ਨੂੰ ਇਕ ਵਾਰ ਫਿਰ ਇਨ੍ਹਾ ਬੱਬਰ ਸ਼ੇਰਾ ਨੇ ਦੁਹਰਾ ਦਿੱਤਾ। ਸਿੱਖਾ ਨੇ ਆਪਣੇ ਅਣਖੀ ਇਤਹਾਸ ਨੂੰ ਇਕ ਵਾਰ ਫਿਰ ਦੁਹਰਾ ਕੇ ਦੁਨੀਆ ਨੂੰ ਦਿਖਾ ਦਿੱਤਾ ਕਿ ਸ੍ਰੀ ਦਰਬਾਰ ਸਾਹਿਬ ਦੀ ਸਿੱਖਾਂ ਲਈ ਕੀ ਮਹੱਤਤਾ ਹੈ। ਜਨਰਲ ਕੇ. ਐਸ. ਬਰਾੜ ਆਪਣੀ ਕਿਤਾਬ ਵਿਚ ਵੀ ਇਸ ਸਚਾਈ ਨੂੰ ਕਬੂਲ ਕਰਦਾ ਹੋਇਆ ਲਿਖਦਾ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਆਪਣੇ ਸਾਥੀਆ ਸਮੇਤ ਬੜੀ ਸੂਰਮਤਾਈ ਅਤੇ ਦਲੇਰੀ ਨਾਲ ਲੜੇ। ਜੰਗ ਬੰਦ ਹੋਣ ਉਪਰੰਤ ਭਾਰਤੀ ਫੌਜ ਨੇ ਸਾਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਜਿਉਂਦੇ ਬਚੇ ਸਿੱਖਾ ਨੂੰ ਜੰਗੀ ਬੰਦੀ ਕਰਾਰ ਦੇ ਦਿੱਤਾ ਗਿਆ। ਭਾਰਤੀ ਫੌਜ ਵੱਲੋਂ ਜਿੰਦਾ ਬਚੀਆਂ ਸਿੱਖ ਬੀਬੀਆ ਦੀ ਬੇਪਤੀ ਕੀਤੀ ਗਈ,ਮਨੁੱਖਤਾ ਨੂੰ ਸ਼ਰਮਸ਼ਾਰ ਕਰ ਦੇਣ ਵਾਲੇ ਸਾਰੇ ਤਸ਼ੱਦਦ ਅਤੇ ਅੰਤਾਂ ਦੇ ਜੁਲਮ ਸਿੱਖਾ ਨੂੰ ਬੰਦੀ ਬਣਾ ਕੇ ਉਹਨਾ ਉੱਪਰ ਕੀਤੇ ਗਏ। ਅੱਧਮਰੇ ਬੱਚਿਆ ਨੂੰ ਭਾਰਤੀ ਫੌਜੀਆ ਨੇ ਕੰਧਾ ਵਿੱਚ ਮਾਰ ਮਾਰ ਕੇ ਸ਼ਹੀਦ ਕੀਤਾ। ਭਾਰਤ ਅੰਦਰ ਵਸਦੇ ਸਿੱਖ ਹਰ ਪੱਖ ਤੋਂ ਗੁਲਾਮ ਨੇ, ਇੱਹ ਸੱਚਾਈ ਦੁਨੀਆਂ ਭਰ ਦੇ ਲੋਕਾ ਨੇ ਅੱਖੀਂ ਤੱਕੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਨੇ 3 ਜੂਨ 1984 ਨੂੰ ਖਾਲਸਾ ਪੰਥ ਦੇ ਨਾਮ ਆਪਣੇ ਸੰਦੇਸ਼ ਵਿੱਚ ਕਿਹਾ ਸੀ ਕਿ ਅੱਜ ਤੋਂ ਪਹਿਲਾ ਨਾ ਹੀ ਮੈਂ ਸਿੱਖਾ ਦੇ ਕੌਮੀ ਘਰ ਖਾਲਿਸਤਾਨ ਦੀ ਕਦੇ ਖੁੱਲ੍ਹਕੇ ਹਮਾਇਤ ਕੀਤੀ ਸੀ ਤੇ ਨਾ ਹੀ ਮੁਖਾਲਫਤ ਕੀਤੀ ਸੀ, ਪਰ ਅੱਜ ਜਦੋਂ ਭਾਰਤੀ ਹਕੂਮਤ ਨੇ ਸਿੱਖਾ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਹਮਲਾ ਕਰਕੇ ਸਿੱਖਾ ਦੀ ਗੈਰਤ ਨੂੰ ਲਲਕਾਰਿਆ ਹੈ ਤਾਂ ਮੈਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਸਿੱਖਾ ਨੂੰ ਵੱਖਰੇ ਖਾਲਸਾ ਰਾਜ ਦੀ ਲੋੜ ਹੈ ਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਪਰ ਭਾਰਤੀ ਫੌਜ ਵੱਲੋਂ ਚਲਾਈ ਪਹਿਲੀ ਗੋਲੀ ਦੇ ਨਾਲ ਹੀ ਸਿੱਖਾਂ ਦੇ ਵੱਖਰੇ ਕੌਮੀ ਘਰ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ। ਇਕ ਸਵਾਲ ਜਿਸਦਾ ਉਤਰ ਭਾਰਤੀ ਫੌਜ ਜਾਂ ਫਿਰ ਭਾਰਤ ਦੀ ਸਰਕਾਰ ਹੀ ਦੇ ਸਕਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਉਪਰ ਹਮਲਾ ਜੇ ਸਿਰਫ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਅਤੇ ਉਹਨਾਂ ਦੇ ਸਾਥੀਆ ਨੂੰ ਫੜ੍ਹਨ ਵਾਸਤੇ ਹੀ ਕੀਤਾ ਗਿਆ ਸੀ ਤਾਂ ਫਿਰ 39 ਹੋਰ ਗੁਰਦੁਆਰਿਆ ਉਪਰ ਹਮਲੇ ਕਿਸ ਬਿਨਾਹ ਤੇ ਕੀਤੇ ਗਏ ? ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਇਕ ਥਾਂ ਸਨ ਜਾਂ ੪੦ ਥਾਵਾਂ ਤੇ ਸਨ ? ਜੂਨ 1984 ਵਿੱਚ ਭਾਰਤੀ ਹਕੂਮਤ ਵੱਲੋਂ ਰੱਜਕੇ ਸਿੱਖਾ ਦਾ ਘਾਣ ਕੀਤਾ ਗਿਆ। ਕੁੱਲ ਮਿਲਾ ਕੇ ਇਹ ਸਿੱਖਾ ਲਈ ਤੀਜਾ ਘੱਲੂਘਾਰਾ ਹੋ ਨਿਬੜਿਆ। ਇਹ ਤੀਜਾ ਘੱਲੂਘਾਰਾ ਜਿਸ ਵਿੱਚ ਹਜਾਰਾ ਦੀ ਗਿਣਤੀ ਵਿਚ ਸਿੱਖ ਸ਼ਹੀਦ ਕੀਤੇ ਗਏ ਸਿੱਖਾਂ ਦੇ ਕੌਮੀ ਘਰ ਖਾਲਸਾ ਰਾਜ ਲਈ ਇੱਕ ਮਜਬੂਤ ਨੀਂਹ ਪੱਥਰ ਸਾਬਿਤ ਹੋਵੇਗਾ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **

Show more