ਕੀ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੱਖੜੀ ਬੰਨੀ ਸੀ ? | Rakhdi | Jaspreet Kaur
ਕੀ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੱਖੜੀ ਬੰਨੀ ਸੀ ? | Rakhdi | Jaspreet Kaur ਰੱਖੜੀ-ਹਿੰਦੂਮਤ ਅਨੁਸਾਰ ਰੱਖਿਆ ਕਰਨ ਵਾਲਾ ਡੋਰਾ, ਰਖਸ਼ਾਬੰਧਨ, ਰਕਸ਼ਾਸੂਤ੍ਰ ਜੋ ਸਾਵਣ ਸੁਦੀ 15 ਨੂੰ ਬੰਨ੍ਹਿਆਂ ਜਾਂਦਾ ਹੈ, ਭੈਣ ਭਾਈ ਦੇ ਹੱਥ ਅਤੇ ਪਰੋਹਿਤ ਯਜਮਾਨ ਦੇ ਹੱਥ ਬਨ੍ਹ ਕੇ, ਧੰਨ ਪ੍ਰਾਪਤ ਕਰਦੇ ਹਨ। ਰੱਖੜੀ ਬਾਰੇ ਇਹ ਸ਼ਬਦ ਭਾਈ ਕਾਹਨ ਸਿੰਘ ਨਾਭਾ ਦੇ ਲਿਖੇ ਹੋਏ 'ਮਹਾਨ ਕੋਸ਼' ਵਿਚ ਲਿਖੇ ਹਨ। ਅੱਜ ਅਸੀਂ ਵਿਚਾਰ ਕਰਾਂਗੇ ਇੱਕ ਫੋਟੋ ਬਾਰੇ ਜਿਸ ਵਿਚ ਬੇਬੇ ਨਾਨਕੀ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੱਖੜੀ ਬੰਨਦੇ ਹੋਏ ਦਿਖਾਈ ਦੇ ਰਹੇ ਹਨ। ਕੋਈ ਰੱਖੜੀ ਬੰਨਦਾ,ਬੰਨਣੀ ਚਾਹੀਦੀ ਜਾਂ ਨਹੀਂ,ਇਹ ਵੱਖਰਾ ਵਿਸ਼ਾ ਹੈ ਪਰ ਸਿੱਖ ਵਜੋਂ ਰੱਖੜੀ ਬੰਨਣੀ ਤੇ ਬਣਾਉਣੀ ਮਨਮਤਿ ਹੈ ਇਸਨੂੰ ਭੈਣ ਭਰਾ ਦੇ ਰਿਸ਼ਤੇ ਨਾਲ ਜੋੜਕੇ ਗੁਰਬਾਣੀ ਸਿਧਾਂਤ ਨੂੰ ਝੂਠਾ ਸਾਬਿਤ ਕਰਨਾ ਗੁਰੂ ਤੋਂ ਬੇਮੁਖ ਹੋਣ ਬਰਾਬਰ ਹੈ। ਗੁਰੂ ਨਾਨਕ ਸਾਹਿਬ ਜੀ ਔਰਤ ਦੇ ਹੱਕ ਵਿੱਚ ਆਵਾਜ ਬੁਲੰਦ ਕਰਕੇ ਆਖਦੇ ਹਨ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ”। ਗੁਰੂ ਨਾਨਕ ਸਾਹਿਬ ਜੀ ਨੇ ਔਰਤ ਨੂੰ ਹਲੂਣਾ ਦੇਂਦਿਆਂ ਹੋਇਆਂ ਇਹ ਸ਼ਬਦ ਵਰਤੇ ਸਨ ਜਿਸਨੂੰ ਸਦੀਆਂ ਤੋਂ ਗੁਲਾਮ ਬਣਾਕੇ ਰਖਿਆ ਗਿਆ ਸੀ,ਜਿਸਨੂੰ ਇੱਕ ਵਰਤੋਂ ਦੀ ਚੀਜ ਵਜੋਂ,ਪੈਰ ਦੀ ਜੁੱਤੀ ਕਹਿਕੇ ਪਰਦੇ ਅੰਦਰ ਰਖਿਆ ਜਾਂਦਾ ਸੀ। ਗੁਰੂ ਸਾਹਿਬ ਨੇ ਉਸ ਔਰਤ ਨੂੰ ਸਨਮਾਨ ਦਿੱਤਾ ਕੀ ਜੋ ਔਰਤ ਰਾਜਿਆਂ ਨੂੰ ਜਨਮ ਦਿੰਦੀ ਉਸਨੂੰ ਮੰਦਾ ਕਿਉਂ ਕਿਹਾ ਜਾਵੇ ? ਹੁਣ ਖੁਦ ਸੋਚੋ ਕਿ ਜੇਕਰ ਗੁਰੂ ਸਾਹਿਬ ਔਰਤ ਨੂੰ ਰਾਜਿਆਂ ਦੀ ਜਨਨੀ ਵਜੋਂ ਸਤਿਕਾਰ ਦੇ ਰਹੇ ਤਾਂ ਉਹ ਆਪਣੇ ਬੋਲਾਂ ਤੋਂ ਪਿੱਛੇ ਪੈ ਕੇ ਆਪਣੇ ਵੱਡੀ ਭੈਣ ਜੀ ਕੋਲੋਂ ਰੱਖੜੀ ਕਿਉਂ ਬਨਵਾਉਣਗੇ ? ਬਾਬਾ ਨਾਨਕ ਜੀ ਨੇ ਅਨੇਕਾਂ ਫੋਕੇ ਕਰਮਕਾਂਡੀ ਰਸਮਾਂ ਰੀਤਾਂ ਅਤੇ ਤਿਉਹਾਰਾਂ ਦਾ ਭਰਵਾਂ ਖੰਡਨ ਕੀਤਾ "ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ ਨਾਨਕ ਸਾਈ ਭਲੀ ਪਰੀਤਿ ਜਿਤੁਸਾਹਿਬ ਸੇਤੀ ਪਤਿ ਰਹੈ" ਤਾਂ ਫਿਰ ਉਹ ਰੱਖਦੀ ਕਿਵੇਂ ਬਨਵਾ ਸਕਦੇ ? ਬੇਬੇ ਨਾਨਕੀ ਵਲੋਂ ਗੁਰੂ ਪਾਤਸ਼ਾਹ ਜੀ ਦੇ ਰੱਖੜੀ ਬੰਨਦਿਆਂ ਦੀ ਤਸਵੀਰ ਬਣਾਉਣ ਵਾਲਿਆਂ ਨੇ ਝੂਠੀ ਤਸਵੀਰ ਬਣਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਇਨਸਾਫ ਨਹੀ ਕੀਤਾ। ਰੱਖੜੀ ਬਾਰੇ ਜੇਕਰ Google ਤੇ Search ਕਰੋ ਤਾਂ ਵਿਕੀਪੀਡੀਆ ਰੱਖੜੀ ਬਾਰੇ ਸਾਫ ਸਾਫ ਲਿਖਦਾ ਹੈ ਕਿ ਰੱਖੜੀ ਹਿੰਦੂ ਧਰਮ ਦਾ ਇੱਕ ਤਿਓਹਾਰ ਹੈ ਇਸ ਬਾਰੇ ਇੱਕ ਉਦਾਹਰਣ ਦਿੱਤੀ ਜਾਂਦੀ ਹੈ ਕਿ ਜਦੋਂ ਬਹਾਦਰ ਸ਼ਾਹ ਨੇ ਚਿਤੌੜਗੜ ਦੇ ਕਿਲੇ ਤੇ ਹਮਲਾ ਕੀਤਾ ਤਾਂ ਓਥੇ ਦੀ ਰਾਣੀ ਕਰਨਾਵਤੀ ਨੇ ਆਪਣੀ ਰਾਖੀ ਲਈ ਆਪਣੇ ਮੂਹਬੋਲੇ ਭਰਾ ਹਮਾਂਯੂ ਨੂੰ ਇੱਕ ਪੱਤਰ ਭੇਜਿਆ ਤੇ ਇੱਕ ਧਾਗਾ ਭੇਜਿਆ ਜਿਸਤੋਂ ਇਹ ਰੱਖੜੀ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਇਹ ਘਟਨਾ ਸੰਨ 1534-35 ਦੀ ਹੈ ਤੇ ਜੇਕਰ ਬੇਬੇ ਨਾਨਕੀ ਦੇ ਜੀਵਨ ਬਾਰੇ ਝਾਤ ਮਾਰੀਏ ਤਾਂ ਬੇਬੇ ਨਾਨਕੀ ਦੀ ਦਾ ਜੀਵਨ ਸਮਾਂ 1464 ਤੋ 1518 ਤੱਕ ਦਾ ਹੈ ਤਾਂ ਫਿਰ ਸਵਾਲ ਆਉਂਦਾ ਹੈ ਕਿ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਰੱਖੜੀ ਕਿਵੇਂ ਬੰਨ ਸਕਦੇ ਹਨ ?? ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਪਨ ਵਿਚ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ ਤੇ ਪਾਂਦੇ ਨੂੰ ਧਰਮ ਦਾ ਜਨੇਊ ਪਾਉਣ ਦੀ ਤਾਕੀਦ ਕੀਤੀ ਸੀ ਤਾਂ ਫਿਰ ਉਹ ਇੱਕ ਧਾਗਾ ਯਾਨੀ ਰੱਖੜੀ ਕਿਵੇਂ ਬਨਵਾ ਸਕਦੇ ? ਜੇਕਰ ਇਸ ਤਿਓਹਾਰ ਨੂੰ ਇਹ ਕਹਿਕੇ ਪ੍ਰਵਾਨ ਕਰੀਏ ਕਿ ਇਹ ਭੈਣ ਭਰਾ ਦੇ ਰਿਸ਼ਤੇ ਦਾ ਪ੍ਰਤੀਕ ਹੈ ਤਾਂ ਅੰਦਾਜ਼ੇ ਮੁਤਾਬਕ ਸੰਸਾਰ ਦੇ 98% ਤੋਂ ਉਪਰ ਲੋਕ ਰੱਖੜੀ ਦਾ ਤਿਉਹਾਰ ਨਹੀਂ ਮਨਾਉਂਦੇ। ਅਜ ਸੰਸਾਰ ਦਾ ਲਗਭਗ ਇਕ ਤਿਹਾਈ ਹਿੱਸਾ ਇਸਾਈ ਮੱਤ ਨੂੰ ਧਾਰਨ ਕਰ ਚੁੱਕਾ ਹੈ। ਸੰਸਾਰ ਵਿਚ ਮੁਸਲਮਾਨ ਵੀਰ ਵੀ ਅਨੇਕਾਂ ਦੇਸ਼ ਵਸਾਕੇ ਰਾਜ ਕਰ ਰਹੇ ਹਨ। ਪਰ ਇਨ੍ਹਾਂ ਦੋਨਾਂ ਵੱਡੇ ਧਰਮਾਂ ਦੇ ਲੋਕਾਂ ਵਿਚੋਂ ਕੋਈ ਵੀ ਰੱਖੜੀ ਦਾ ਤਿਉਹਾਰ ਨਹੀਂ ਮਨਾਉਂਦਾ ਫ਼ਿਰ ਵੀ ਇਨ੍ਹਾਂ ਵਿਚਲੇ ਭੈਣ-ਭਰਾਵਾਂ ਵਿੱਚਕਾਰ ਕਿਸੇ ਤਰ੍ਹਾਂ ਵੀ ਪਿਆਰ ਦੂਜਿਆਂ ਤੋਂ ਘੱਟ ਨਹੀਂ। ਸੋਚਨ ਵਾਲੀ ਹੈ ਕਿ ਦੁਨੀਆਂ ਵਿਚ ਥੋੜ੍ਹੇ ਜਿਹੇ ਲੋਕ ਭੈਣ ਕੋਲੋਂ ਰੱਖੜੀ ਬਣਵਾਉਂਦੇ ਹਨ , ਦੂਜੇ ਪਾਸੇ ਜਿਹੜੇ ਨਹੀ ਬਣਵਾਉਂਦੇ ਕੀ ਉਹਨਾਂ ਭੈਣ ਭਰਾਵਾਂ ਦਾ ਪਿਆਰ ਨਹੀ ਹੁੰਦਾ ? ਇਹ ਰੱਖੜੀ ਵਰਗੀ ਕੁਰੀਤੀ ਔਰਤ ਨੂੰ ਕਮਜ਼ੋਰ ਅਤੇ ਨੀਵਾਂ ਦਿਖਾਉਣ ਲਈ ਬਣਾਇਆ ਗਿਆ ਕਿਉਂਕਿ ਰੱਖੜੀ ਦਾ ਮਤਲਬ ਹੈ ਕਿ ਭੈਣ ਭਰਾ ਕੋਲੋਂ ਪ੍ਰਣ ਲੈਂਦੀ ਕਿ ਮੁਸੀਬਤ ਵੇਲੇ ਭਰਾ ਭੇਣ ਦੀ ਰੱਖਿਆ ਕਰੇਗਾ ਪਰ ਸੋਚਨ ਵਾਲੀ ਗੱਲ ਕਿ ਜੇ ਭਰਾ ਪੰਜਾਬ ਹੈ ਪਰ ਭੈਣ ਅਮਰੀਕਾ ਬੈਠੀ ਹੈ ਜੇ ਭੈਣ ਨੂੰ ਮੁਸੀਬਤ ਬਣ ਜਾਵੇ ? ਤਾ ਕਿ ਭਰਾ ਉਸ ਨੂੰ ਮੁਸੀਬਤ ਤੋਂ ਬਚਾ ਲਵੇਗਾ ? ਫਿਰ ਇਹ ਰੀਤੀ ਝੂਠੀ ਸਿੱਧ ਨਹੀ ਹੋ ਜਾਂਦੀ ? ਖੈਰ ਜੋ ਰੱਖੜੀ ਬੰਨਦਾ ਜਾਂ ਬਣਵਾਉਂਦਾ ਇਹ ਉਸਦੀ ਆਪਣੀ ਆਜ਼ਾਦੀ ਹੈ ਪਰ ਇੱਕ ਸਿੱਖ ਵਜੋਂ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਗੁਰੂ ਦੇ ਹੁਕਮ ਤੋਂ ਬਾਹਰ ਜਾਂਦਾ ਹੈ। ਹੁਣ ਇਹ ਸਿੱਖ ਨੇ ਸੋਚਣਾ ਕਿ ਉਹ ਗੁਰੂ ਦੀ ਮੰਨੇਗਾ ਜਾਂ ਫਿਰ ਲੋਕਾਂ ਦੀ ? (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/KhpC96UIQyXGse9hviiPdb ** Subscribe and Press Bell Icon also to get Notification on Your Phone **