ਸਰਕਾਰੀ ਵਲੋਂ ਜਾਰੀ ਆਦੇਸ਼ਾਂ ਤੇ ਤੁਸੀਂ ਵੀ ਕਰੋ ਅਮਲ | Surkhab TV
ਕੋਰੋਨਾ ਵਾਇਰਸ ਨੂੰ ਲੈ ਕੇ ਪੂਰੇ ਦੇਸ਼ ’ਚ ਜਿਥੇ ਇਕ ਪਾਸੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ, ਉਥੇ ਹੀ ਦੂਜੇ ਪਾਸੇ ਸਰਕਾਰ ਵਾਰ-ਵਾਰ ਇਨ੍ਹਾਂ ਅਫਵਾਹਾਂ ਤੋਂ ਬਚਣ ਲਈ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ। ਕੋਰੋਨਾ ਦਾ ਕਰਕੇ ਕੁੱਝ ਅਫਵਾਹਾਂ ਜੋ ਸ਼ੋਸ਼ਲ ਮੀਡੀਆ ਤੇ ਬਹੁਤ ਚਰਚਾ ਵਿੱਚ ਹਨ ਅੱਜ ਤਹਾਨੂੰ ਉਹਨਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਨਾਂ ਤੋਂ ਬਚਨ ਦੀ ਸਭ ਨੂੰ ਫੌਰੀ ਲੋੜ ਹੈ ਇਸ ਕਰਕੇ ਇਹ ਵੀਡੀਓ ਪੂਰੀ ਦੇਖਿਓ ਤੇ ਸਭ ਨਾਲ ਸ਼ੇਅਰ ਵੀ ਜਰੂਰ ਕਰਿਓ। # ਇਕ ਖਬਰ ਬਹੁਤ ਘੁੰਮ ਰਹੀ ਹੈ ਕਿ ਪੰਜਾਬ ਸਰਕਾਰ ਇੰਟਰਨੈੱਟ ਸੇਵਾਵਾਂ ਬੰਦ ਕਰਨ ਜਾ ਰਹੀ ਹੈ ਜੋ ਕਿ ਝੂਠੀ ਤੇ ਗਲਤ ਜਾਣਕਾਰੀ ਹੈ। ਜਿਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਫੇਸਬੁੱਕ ਪੇਜ ਤੇ ਜਾਣਕਾਰੀ ਦਿੱਤੀ ਹੈ ਕਿ ਇਹ ਝੂਠ ਹੈ। # ਕੁੱਝ ਮੈਸੇਜ ਅਜਿਹੇ ਵੀ ਘੁੰਮ ਰਹੇ ਹਨ ਕਿ ਰਾਤ ਨੂੰਂ ਘਰੋਂ ਬਾਹਰ ਨਾ ਨਿਕਲੋ ਕਿਉਂਕਿ ਜਹਾਜ ਰਾਂਹੀਂ ਕੋਰੋਨਾ ਤੋਂ ਬਚਾਅ ਲਈ ਸਪਰੇਅ ਕੀਤੀ ਜਾਣੀ ਹੈ। ਇਹ ਵੀ ਬਿਲਕੁਲ ਝੂਠ ਹੈ,ਅਜਿਹਾ ਕੋਈ ਵੀ ਐਲਾਨ ਸਰਕਾਰ ਜਾਂ ਪ੍ਰਸ਼ਾਸ਼ਨ ਵਲੋਂ ਵਲੋਂ ਨਹੀਂ ਕੀਤਾ ਗਿਆ। # ਇੱਕ ਮੈਸੇਜ ਇਹ ਘੁੰਮ ਰਿਹਾ ਹੈ ਜਿਸ ਵਿੱਚ ਦੱਸ ਰਹੇ ਹਨ ਕਿ ਹਜੁਰ ਸਾਹਿਬ ਤੋਂ ਇੱਕ ਬਾਬਾ ਜੀ ਸਰੀਰ ਛੱਡ ਗਏ ਹਨ ਤੇ ਉਹਨਾਂ ਨੇ ਕਰੋਨਾ ਤੋਂ ਬਚਣ ਲਈ ਇੱਕ ਉਪਾਅ ਦੱਸਿਆ ਹੈ। ਜਨਤਾ ਇਸ ਤਸਵੀਰ ਨੂੰ ਬਹੁਤ ਤੇਜੀ ਨਾਲ ਸ਼ੇਅਰ ਕਰ ਰਹੀ ਹੈ ਜਿਸ ਵਿੱਚ ਅਦਰਕ, ਮਿੱਠਾ,ਚਾਹਪੱਤੀ ਆਦਿ ਪੀਣ ਲਈ ਕਹਿ ਰਹੇ ਹਨ ਕਿ ਇਸ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਅਸਲ ਵਿਚ ਬਾਬਾ ਨਰਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਵਾਲਿਆਂ ਬਾਰੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਸੋਸ਼ਲ ਮੀਡੀਆ 'ਤੇ ਝੂਠੀ ਖ਼ਬਰ ਫੈਲਾਈ ਗਈ ਕਿ ਬਾਬਾ ਜੀ ਸਰੀਰ ਤਿਆਗ ਗਏ ਹਨ ਤੇ ਬਾਬਾ ਜੀ ਦੇ ਮੂੰਹ ਵਿਚੋਂ ਕੋਰੋਨਾਵਾਇਰਸ ਦੀ ਬਿਮਾਰੀ ਤੋਂ ਬਚਣ ਬਾਰੇ ਆਖ਼ਰੀ ਸ਼ਬਦ ਨਿਕਲੇ ਹਨ। ਜਥੇਦਾਰ ਇਕਬਾਲ ਸਿੰਘ ਖੇੜਾ ਨੇ ਦੱਸਿਆ ਕਿ ਬਾਬਾ ਜੀ ਬਿਲਕੁਲ ਚੜ੍ਹਦੀ ਕਲਾ 'ਚ ਹਨ ਤੇ ਬਾਬਾ ਜੀ ਬਾਰੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਝੂਠੀ ਖ਼ਬਰ ਫੈਲਾਈ ਗਈ ਹੈ ਜਿਸ ਕਾਰਨ ਸੰਗਤਾਂ 'ਚ ਰੋਸ ਪਾਇਆ ਜਾ ਰਿਹਾ ਹੈ। # ਇਕ ਕਰੋਨਾ ਦੇ ਨਾਮ ਤੇ ਲੁੱਟ ਖੋਹ ਦਾ ਮਾਮਲਾ ਵੀ ਚਰਚਾ ਵਿੱਚ ਹੈ। ਟਿਕਟਾਕ ਤੇ ਵੀ ਇਹ ਸੰਦੇਸ਼ ਘੁੰਮ ਰਹੇ ਹਨ ਕਿ ਕੁੱਝ ਲੋਕ ਤੁਹਾਡੇ ਘਰ ਨੂੰ ਸੈਨੇਟਾਇਜ ਕਰਨ ਦਾ ਬਹਾਨਾ ਬਣਾ ਕੇ ਆ ਸਕਦੇ ਹਨ ਜੋ ਲੁਟੇਰੇ ਹੋ ਸਕਦੇ ਨੇ ਕਿਉਂਕਿ ਫਿਲਹਾਲ ਸਰਕਾਰ ਨੇ ਅਜਿਹਾ ਕੋਈ ਨਿਯਮ ਨਹੀਂ ਬਣਾਇਆ। ਇਸ ਬਾਰੇ ਇੱਕ ਖਾਸ ਵਿਡੀਉ ਰਾਂਹੀਂ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਕਿਵੇਂ ਤੁਸੀਂ ਆਪਣਾ ਬਚਾ ਕਰ ਸਕਦੇ ਹੋ। # ਅੱਜਕਲ ਵਟਸਐਪ ਗਰੁੱਪਾਂ ’ਚ ਇਕ ਅਫਵਾਹ ਵੀ ਫੈਲਾਈ ਜਾ ਰਹੀ ਹੈ ਕਿ ਦੁੱਧ ਦੇ ਪੈਕੇਟ ਲਿਆਉਣ, ਡੋਰ ਬੈੱਲ ਵਜਾਉਣ ਜਾਂ ਅਖਬਾਰ ਪੜ੍ਹਨ ਨਾਲ ਵੀ ਕੋਰੋਨਾ ਵਾਈਰਸ ਹੋ ਸਕਦਾ ਹੈ, ਜੋ ਕਿ ਮਾਹਰਾਂ ਅਤੇ ਡਾਕਟਰਾਂ ਵੱਲੋਂ ਇਕ ਦਮ ਝੂਠੀ ਅਫਵਾਹ ਦੱਸੀ ਗਈ ਹੈ। ਮਾਹਰਾਂ ਦੀ ਮੰਨੀਏ ਤਾਂ ਤੁਸੀਂ ਬਿਨਾਂ ਡਰੇ ਅਖਬਾਰ ਪੜ੍ਹ ਸਕਦੇ ਹੋ ਅਤੇ ਡੋਰ ਬੈੱਲ ਵੀ ਵਜਾ ਸਕਦੇ ਹੋ। ਜੇਕਰ ਤੁਹਾਨੂੰ ਇਸ ਗੱਲ ਦਾ ਫਿਰ ਵੀ ਡਰ ਹੈ ਤਾਂ ਤੁਸੀਂ ਇਸ ਨੂੰ ਇਸਤੇਮਾਲ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ ਕਰ ਸਕਦੇ ਹੋ। ਸਾਨੂੰ ਭੀੜ ਵਾਲੇ ਇਲਾਕਿਆਂ ਅਤੇ ਸ਼ੱਕੀ ਵਿਅਕਤੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਕ ਸਰਚ ਮੁਤਾਬਕ ਕੋਰੋਨਾ ਵਾਇਰਸ ਨਾਜ਼ੁਕ ਪੱਧਰ ’ਤੇ 2 ਦਿਨ ਅਤੇ ਸਖਤ ਪੱਧਰ ’ਤੇ 4 ਤੋਂ 9 ਦਿਨ ਤਕ ਹੀ ਰਹਿ ਸਕਦਾ ਹੈ। ਇਹ ਵਾਤਾਵਰਣ ਦੇ ਤਾਪਮਾਨ ਉਤੇ ਵੀ ਨਿਰਭਰ ਕਰਦਾ ਹੈ। ਇਹ ਵਾਇਰਸ ਇਨਫੈਕਸ਼ਨ ਇਨਸਾਨ ਤੋਂ ਫੈਲਦਾ ਹੈ ਨਾ ਕਿ ਅਖਬਾਰ ਜਾਂ ਹੋਰ ਚੀਜ਼ਾਂ ਤੋਂ। ਅਜਿਹਾ ਕੋਈ ਅਧਿਆਨ ਨਹੀਂ ਹੈ ਜਿਸ ਨਾਲ ਸਾਬਤ ਹੁੰਦਾ ਹੋਵੇ ਕਿ ਅਖਬਾਰ ਜਾਂ ਦੁੱਧ ਦੇ ਪੈਕੇਟ ਤੋਂ ਵਾਇਰਸ ਫੈਲਦਾ ਹੈ ਅਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਚੀਨ ਵਰਗੇ ਵੱਧ ਪ੍ਰਭਾਵਿਤ ਦੇਸ਼ਾਂ ਤੋਂ ਮਿਲੀ ਹੈ। ਭਾਰਤ ’ਚ ਹੁਣ ਅਜਿਹੀ ਸਥਿਤੀ ਨਹੀਂ ਹੈ ਕਿ ਇਥੋਂ ਦੀ ਹਰ ਚੀਜ਼ ’ਚ ਵਾਇਰਸ ਦਾ ਖਤਰਾ ਹੋਵੇ। ਇਸ ਲਈ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਹ ਵਾਇਰਸ ਇਨਫੈਕਸ਼ਨ ਵਾਲੇ ਮਰੀਜ਼ ਨੂੰ ਛੁਹਣ ਜਾਂ ਖੰਘਣ ਨਾਲ ਫੈਲਦਾ ਹੈ, ਇਸ ਲਈ ਇਨਫੈਕਸ਼ਨ ਵਾਲੇ ਵਿਅਕਤੀ ਤੋਂ ਦੂਰੀ ਬਣਾਉਣ ਦੀ ਜ਼ਰੂਰ ਹੈ ਨਾ ਕਿ ਅਖਬਾਰ ਜਾਂ ਦੁੱਧ ਦੇ ਪੈਕੇਟ ਤੋਂ। ਬਸ ਇਨ੍ਹਾਂ ਅਫਵਾਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਜੋ ਇਹਨਾਂ ਅਫਵਾਹਾਂ ਤੇ ਗਲਤ ਖਬਰਾਂ ਤੋਂ ਸਭ ਨੂੰ ਸੁਚੇਤ ਕੀਤਾ ਜਾ ਸਕੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **