ਸ਼ੇਰ ਦਾ ਸ਼ਿਕਾਰ ਕਰਨ ਵਾਲਾ ਸੂਰਮਾ ਸਰਦਾਰ ਹਰੀ ਸਿੰਘ ਨਲੂਆ | Ranked #1 in “Top Ten World Conquerors\'
ਸ਼ੇਰ ਦਾ ਸ਼ਿਕਾਰ ਕਰਨ ਵਾਲਾ ਸੂਰਮਾ ਸਰਦਾਰ ਹਰੀ ਸਿੰਘ ਨਲੂਆ | Ranked #1 in “Top Ten World Conquerors' ਸ਼ਾਇਦ ਹੀ ਕੋਈ ਸਿੱਖ ਹੋਵੇ ਜਾਣ ਪੰਜਾਬੀ ਹੋਵੇਗਾ ਜੋ ਸਰਦਾਰ ਹਰੀ ਸਿੰਘ ਨਲੂਆ ਦੇ ਨਾਮ ਤੋਂ ਵਾਕਿਫ ਨਾ ਹੋਵੇ। ਅਜਿਹਾ ਸਿੱਖ ਜਰਨੈਲ ਜਿਸਦੀ ਚੜਤ ਦੀਆਂ ਧੁੰਮਾਂ ਅੱਜ ਵੀ ਕਾਬਲ ਤੋਂ ਲੈ ਕੇ ਬਰਤਾਨੀਆ ਦੇ ਸ਼ਾਹੀ ਮਹਿਲਾਂ ਤੱਕ ਪੈਂਦੀਆਂ ਹਨ। ਸਿੱਖ ਰਾਜ ਦਾ ਉਹ ਥੰਮ ਜਿਸਨੇ ਸਿੱਖ ਰਾਜ ਦਾ ਵਿਸਥਾਰ ਆਪਣੇ ਬਲਵਾਨ ਹੱਥਾਂ ਨਾਲ ਕੀਤਾ। ਉਹ ਇਲਾਕੇ ਜਿਥੇ ਜਾਣ ਤੋਂ ਅੱਜ ਅਮਰੀਕਾ ਵੀ ਘਬਰਾਉਂਦਾ ਹੈ,ਉਸਨੇ ਉਹ ਇਲਾਕੇ ਫਤਿਹ ਵੀ ਕੀਤੇ ਤੇ ਓਥੇ ਖਾਲਸਾ ਰਾਜ ਦਾ ਪਰਚਮ ਵੀ ਲਹਿਰਾਇਆ। ਸਰਦਾਰ ਹਰੀ ਸਿੰਘ ਨਲੂਏ ਦਾ ਜਨਮ ਸੰਨ 1791 ਈ. ਵਿਚ ਸ. ਗੁਰਦਿਆਲ ਸਿੰਘ ਜੀ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਸਰਦਾਰ ਹਰੀ ਸਿੰਘ ਨਾਲ 'ਨਲੂਆ' ਸ਼ਬਦ ਉਦੋਂ ਜੁੜਿਆ ਜਦੋਂ ਉਹਨਾਂ ਨੇ ਸ਼ਿਕਾਰ ਦੌਰਾਨ ਇੱਕ ਸ਼ੇਰ ਦੀ ਧੌਣ ਮਰੋੜ ਦਿੱਤੀ ਸੀ। ਨਲੂਆ ਦਾ ਅਰਥ ਹੈ 'ਸ਼ੇਰ ਨੂੰ ਮਾਰਨ ਵਾਲਾ'। ਉਸ ਦਿਨ ਤੋਂ ਬਾਅਦ ਸਰਦਾਰ ਹਰੀ ਸਿੰਘ ਨਲੂਏ ਸਰਦਾਰ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਦੀ 'ਸ਼ੇਰ ਦਿਲ' ਫੌਜ ਦਾ ਕਮਾਂਡਰ ਬਣ ਗਿਆ। ਦੁਨੀਆਂ ਦੇ 10 ਮਹਾਨ ਜੇਤੂਆਂ 'ਚ ਮਹਾਨ ਸਿੱਖ ਜਰਨੈਲ ਸ: ਹਰੀ ਸਿੰਘ ਨਲੂਆ ਦਾ ਨਾ ਸਭ ਤੋਂ ਉੱਪਰ ਆਉਂਦਾ ਹੈ। Subscribe Our Youtube Channel for Daily Updates and New Videos. Like Our Facebook Pages --- www.facebook.com/SurkhabTV Daily News from Punjab and All Over the World.Update New Videos for You. ** Subscribe and Press Bell Icon also to get Notification on Your Phone **