A Tree Grows 40 Different Types of Fruit | 1 ਰੁੱਖ 40 ਫਲ | Surkhab TV
A Tree Grows 40 Different Types of Fruit | 1 ਰੁੱਖ 40 ਫਲ | Surkhab TV #TreeOf40 #Facts #SurkhabTV ਕੀ ਤੁਸੀਂ ਜਾਣਦੇ ਹੋ ਕਿ ਕੋਈ ਵੀ ਫੌਜ ਫਲੈਟ ਪੈਰ ਵਾਲੇ ਨੌਜਵਾਨਾਂ ਨੂੰ ਭਰਤੀ ਕਿਉਂ ਨਹੀਂ ਕਰਦੀ ? ਕੀ ਤੁਸੀਂ ਕੋਈ ਐਸਾ ਰੁੱਖ ਦੇਖਿਆ ਜਿਸਨੂੰ 40 ਤਰਾਂ ਦੇ ਫਲ ਲਗਦੇ ਹੋਣ ਤੇ ਉਹ ਵੀ ਸਾਰੇ ਵੱਖੋ ਵੱਖ ?? ਅੱਜ ਅਸੀਂ ਇਹਨਾਂ 2 Facts ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੋ ਸ਼ਾਇਦ ਆਪਣੇ ਚੋਂ 80% ਲੋਕਾਂ ਨੂੰ ਨਹੀਂ ਪਤਾ ਹੋਣੇ। ਪਹਿਲਾਂ ਦਸਦੇ ਹਾਂ ਕਿ ਫੌਜ ਵਿਚ ਫਲੈਟ ਪੈਰਾਂ ਵਾਲੇ ਕਿਸੇ ਨੌਜਵਾਨ ਨੂੰ ਭਰਤੀ ਕਿਉਂ ਨਹੀਂ ਕੀਤਾ ਜਾਂਦਾ ? ਜਿਵੇਂ ਕਿ ਸਾਡੇ ਚੋਂ ਸਭ ਦੇ ਪੈਰ ਚਪਟੇ ਹੁੰਦੇ ਹਨ ਯਾਨੀ ਪੈਰ ਦੇ ਥੱਲੇ ਵਾਲੇ ਹਿੱਸੇ ਦੇ ਵਿਚਕਾਰੋਂ ਪੈਰ ਉੱਪਰ ਉੱਠਿਆ ਹੁੰਦਾ ਹੈ। ਜਦੋਂ ਕਿ ਬਹੁਤ ਲੋਕ ਅਜਿਹੇ ਵੀ ਹੁੰਦੇ ਹਨ ਜਿਨਾਂ ਦੇ ਪੈਰ ਥੱਲਿਓਂ ਸਮਤਲ ਹੁੰਦੇ ਹਨ ਯਾਨੀ ਉਹਨਾਂ ਦਾ ਪੈਰ ਵਿਚਕਾਰ ਤੋਂ ਵੀ ਸਾਫ ਹੁੰਦਾ ਹੈ। ਅਜਿਹੇ ਕਿਸੇ ਨੌਜਵਾਨ ਨੂੰ ਫੌਜ ਵਿਚ ਭਰਤੀ ਨਹੀਂ ਕੀਤਾ ਜਾਂਦਾ। ਇਸਦਾ ਕਾਰਨ ਇਹ ਹੈ ਕਿ ਜਦੋਂ ਆਪਾਂ ਦੌੜਦੇ ਹਾਂ ਜਾਂ ਤੁਰਦੇ ਹਾਂ ਤਾਂ ਸਾਡੇ ਪੈਰ ਤੇ ਜਮੀਨ ਤੋਂ ਜ਼ੋਰ ਜ਼ੋਰ ਨਾਲ ਝਟਕੇ ਲਗਦੇ ਹਨ। ਜੇਕਰ ਪੈਰ ਸਮਤਲ ਹੋਣ ਤਾਂ ਇਹ ਝਟਕੇ ਲੱਤਾਂ ਰਾਹੀਂ ਸਰੀਰ ਦੇ ਉਪਰਲੇ ਭਾਗ ਨੂੰ ਲਗਦੇ ਹਨ। ਹੁਣ ਜਿਸਦੇ ਪੈਰ ਸਮਤਲ ਨੇ ਤਾਂ ਜਾਹਰ ਹੈ ਇਹ ਝਟਕੇ ਤੁਰਦੇ-ਦੌੜਦੇ ਲੱਗਣੇ ਹੀ ਲੱਗਣੇ ਜਿਸ ਨਾਲ ਝਟਕਿਆਂ ਦਾ ਦਬਾਅ ਸਰੀਰ ਦੇ ਉਪਰਲੇ ਹਿੱਸੇ ਤੱਕ ਲਗਾਤਾਰ ਜਾਂਦਾ ਹੈ ਜਿਸ ਨਾਲ ਲੱਕ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਇਸਦੇ ਉਲਟ ਜੇਕਰ ਪੈਰ ਚਪਟੇ ਹੋਣ ਤਾਂ ਇਹਨਾਂ ਝਟਕਿਆਂ ਨੂੰ ਸਾਡੀਆਂ ਲੱਤਾਂ ਇੱਕ ਸ਼ੌਕਰ (Shocker) ਵਾਂਗ ਜਜਬ ਕਰ ਲੈਂਦੀਆਂ ਹਨ ਤੇ ਇਹਨਾਂ ਝਟਕਿਆਂ ਦਾ ਦਬਾਅ ਲੱਤਾਂ ਤੋਂ ਉੱਪਰ ਨੂੰ ਨਹੀਂ ਜਾਂਦਾ। ਕਿਉਂਕਿ ਆਰਮੀ ਵਿਚ ਜਵਾਨਾਂ ਵਿਚ ਕਈ ਤਰਾਂ ਦੀਆਂ ਹਾਲਤਾਂ ਵਿਚ ਭੱਜਣਾ-ਦੌੜਨਾ-ਪ੍ਰੈਕਟਿਸ ਤੇ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਫੌਜ ਵਿਚ ਸਮਤਲ ਪੈਰ ਵਾਲੇ ਜਵਾਂਨਾਂ ਦੀ ਭਰਤੀ ਨਹੀਂ ਕੀਤੀ ਜਾਂਦੀ। ਆਮਤੌਰ ‘ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇੱਕ ਰੁੱਖ ‘ਤੇ ਇੱਕ ਹੀ ਤਰ੍ਹਾਂ ਦਾ ਫਲ ਲਗ ਸਕਦਾ ਹੈ ਪਰ ਅਜਿਹਾ ਨਹੀਂ ਹੈ। ਦੁਨੀਆ ਵਿੱਚ ਇੱਕ ਥਾਂ ਅਜਿਹੀ ਵੀ ਹੈ, ਜਿੱਥੇ ਇੱਕ ਹੀ ਰੁੱਖ ‘ਤੇ 40 ਤਰ੍ਹਾਂ ਦੇ ਫਲ ਲਗਦੇ ਹਨ। ਅਮਰੀਕਾ ‘ਚ ਵਿਜ਼ੁਅਲ ਆਰਟਸ ਦੇ ਇੱਕ ਪ੍ਰੋਫੈਸਰ Sam Van Aken ਨੇ ਇੱਕ ਅਜਿਹਾ ਹੀ ਅਨੌਖਾ ਬੂਟਾ ਤਿਆਰ ਕੀਤਾ ਹੈ ਜਿਸ ‘ਤੇ 40 ਤਰ੍ਹਾਂ ਦੇ ਫਲ ਲਗਦੇ ਹਨ। ਇਹ ਅਨੌਖਾ ਪੌਦਾ 'Tree Of 40' ਨਾਮ ਨਾਲ ਮਸ਼ਹੂਰ ਹੈ। ਇਸ ‘ਚ ਬੇਰ, ਆੜੂ, ਚੈਰੀ, ਆਲੂਬੁਖਾਰੇ ਤੇ ਮੈਕਟਰਾਈ ਵਰਗੇ ਫਲ ਲਗਦੇ ਹਨ। ਇਸ ਰੁੱਖ ਦੀ ਕੀਮਤ ਲਗਭਗ 19 ਲੱਖ ਰੁਪਏ ਹੈ। ਪ੍ਰੋਫੈਸਰ ਵਾਨ ਨੇ ਗਰਾਫਟਿੰਗ ਦੀ ਸਹਾਇਤਾ ਨਾਲ ਇਸ ਰੁੱਖ ਨੂੰ ਉਗਾਉਣ ‘ਚ ਸਫਲਤਾ ਹਾਸਲ ਕੀਤੀ। ਇਸ ਬਗੀਚੇ ਵਿੱਚ ਕਈ ਪ੍ਰਾਚੀਨ ਬੂਟਿਆਂ ਦੀਆਂ ਪ੍ਰਜਾਤੀਆਂ ਵੀ ਸਨ। ਵਾਨ ਦਾ ਜਨਮ ਖੇਤੀ ਨਾਲ ਸਬੰਧਤ ਪਰਿਵਾਰ ਵਿੱਚ ਹੋਣ ਦੇ ਕਾਰਨ ਖੇਤੀਬਾੜੀ ਵਿੱਚ ਉਨ੍ਹਾਂ ਨੂੰ ਹਮੇਸ਼ਾ ਦਿਲਚਸਪੀ ਰਹੀ। ਉਨ੍ਹਾਂ ਨੇ ਇਸ ਬਗੀਚੇ ਨੂੰ ਕਿਰਾਏ ‘ਤੇ ਲੈ ਲਿਆ ਅਤੇ ਗਰਾਫਟਿੰਗ ਤਕਨੀਕ ਦੀ ਸਹਾਇਤਾ ਨਾਲ ਉਨ੍ਹਾਂ ਨੇ ‘ਟਰੀ ਆਫ 40’ ਵਰਗੇ ਅਨੌਖੇ ਕਾਰਨਾਮੇ ਨੂੰ ਅੰਜਾਮ ਦਿੱਤਾ। ਗਰਾਫਟਿੰਗ ਤਕਨੀਕ ਦੇ ਤਹਿਤ ਬੂਟਾ ਤਿਆਰ ਕਰਨ ਲਈ ਸਿਆਲਾਂ ‘ਚ ਕਿਸੇ ਇੱਕ ਦਰਖਤ ਦੀ ਇੱਕ ਟਾਹਣੀ ਕਲੀ ਸਮੇਤ ਕੱਟ ਕੇ ਵੱਖ ਕਰ ਲਈ ਜਾਂਦੀ ਹੈ। ਇਸ ਤੋਂ ਬਾਅਦ ਇਸ ਟਾਹਣੀ ਨੂੰ ਮੁੱਖ ਦਰਖਤ ‘ਚ ਛੇਕ ਕਰਕੇ ਲਗਾ ਦਿੱਤਾ ਜਾਂਦਾ ਹੈ। ਜੁੜੀ ਹੋਈ ਥਾਂ ‘ਤੇ ਪੋਸ਼ਕ ਤੱਤਾਂ ਦਾ ਲੇਪ ਲਗਾ ਕੇ ਸਿਆਲ ਭਰ ਲਈ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਟਾਹਣੀ ਹੌਲੀ-ਹੌਲੀ ਮੁੱਖ ਦਰਖਤ ਨਾਲ ਜੁੜ ਜਾਂਦੀ ਹੈ ਅਤੇ ਉਸ ਵਿੱਚ ਫਲ–ਫੁਲ ਆਉਣ ਲੱਗਦੇ ਹਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **