
34 ਸਾਲਾਂ ਦੀ ਸਭ ਤੋਂ ਜਵਾਨ ਪ੍ਰਧਾਨ ਮੰਤਰੀ | Sanna Marin,Youngest Prime Minister of Finland
34 ਸਾਲਾਂ ਦੀ ਸਭ ਤੋਂ ਜਵਾਨ ਪ੍ਰਧਾਨ ਮੰਤਰੀ | Sanna Marin,Youngest Prime Minister of Finland ਇਹ ਹੈ ਸਨਾ ਮਾਰਿਨ ਜੋ ਕਿ ਫਿਨਲੈਂਡ ਦੀ ਨਵੀਂ ਪ੍ਰਧਾਨ ਮੰਤਰੀ ਬਣੀ ਹੈ ਤੇ ਇਸਦੀ ਉਮਰ ਹੈ ਸਿਰਫ਼ 34 ਸਾਲ। ਸਨਾ ਦੇਸ਼ ਦੇ ਸਿਆਸੀ ਇਤਿਹਾਸ ਵਿਚ ਸਭ ਤੋਂ ਜਵਾਨ ਪ੍ਰਧਾਨ ਮੰਤਰੀ ਹੈ। ਜ਼ਿਕਰਯੋਗ ਹੈ ਕਿ ਫਿਨਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਸਾਊਲੀ ਨਿਨਿਸਤੋ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਨਾ ਮਾਰਿਨ ਦੇ ਪ੍ਰਧਾਨ ਮੰਤਰੀ ਬਣਨ ਦੇ ਕਿਆਸੇ ਲਾਏ ਜਾ ਰਹੇ ਸਨ। ਹਾਲਾਂਕਿ ਅਜਿਹਾ ਨਹੀਂ ਕਿ ਉਹ ਸਿੱਧੀ ਹੀ ਪ੍ਰਧਾਨ ਮੰਤਰੀ ਅਹੁਦੇ ‘ਤੇ ਕਾਬਜ਼ ਹੋ ਗਈ ਹੈ, ਇਸ ਤੋਂ ਪਹਿਲਾਂ ਉਹ ਟਰਾਂਸਪੋਰਟ ਤੇ ਟੈਲੀਕਾਮ ਮੰਤਰੀ ਵੀ ਹੈ। ਇਸ ਦੇ ਨਾਲ ਹੀ 34 ਸਾਲਾ ਸਨਾ ਮਾਰਿਨ ਦੁਨੀਆਂ ਦੀ ਸਭ ਤੋਂ ਜਵਾਨ ਪ੍ਰਧਾਨ ਮੰਤਰੀ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਖ਼ਿਤਾਬ ਯੂਕ੍ਰੇਨ ਦੀ ਪ੍ਰਧਾਨ ਮੰਤਰੀ ਓਲੈਕਸੀ ਹੋਨਚੇਰੁਕ ਦੇ ਨਾਂ ਸੀ। ਉਸ ਵੇਲੇ ਉਹ ਦੁਨੀਆਂ ਦੀ ਸਭ ਤੋਂ ਜਵਾਨ ਪ੍ਰਧਾਨ ਮੰਤਰੀ ਸੀ ਪਰ ਮਾਰਿਨ ਨੇ 34 ਸਾਲ ‘ਚ ਇਹ ਅਹੁਦਾ ਸੰਭਾਲ ਕੇ ਸਭ ਤੋਂ ਜਵਾਨ ਪ੍ਰਧਾਨ ਮੰਤਰੀ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਮਾਰਿਨ ਦਾ ਜਨਮ 16 ਨਵੰਬਰ 1985 ਨੂੰ ਫਿਨਲੈਂਡ ‘ਚ ਹੋਇਆ ਸੀ। ਸਾਲ 2015 ‘ਚ ਉਹ ਸੰਸਦ ਮੈਂਬਰ ਦੇ ਰੂਪ ‘ਚ ਚੁਣੀ ਗਈ ਪਹਿਲੀ ਵਾਰ ਉਹ 2019 ‘ਚ ਸਰਕਾਰ ‘ਚ ਸ਼ਾਮਲ ਹੋਈ। ਸਰਕਾਰ ‘ਚ ਉਹ ਟਰਾਂਸਪੋਰਟ ਤੇ ਸੰਚਾਰ ਮੰਤਰੀ ਬਣੀ। ਫਿਨਲੈਂਡ ਗਣਰਾਜ ਉੱਤਰੀ ਯੂਰਪ ਦਾ ਇਕ ਦੇਸ਼ ਹੈ। ਇਸ ਦੀ ਰਾਜਧਾਨੀ ਹੇਲਸਿੰਕੀ ਹੈ। ਇਸ ਦੀ ਹੱਦ ਪੱਛਮ ‘ਚ ਸਵੀਡਨ, ਪੂਰਬ ‘ਚ ਰੂਸ ਤੇ ਉੱਤਰ ‘ਚ ਨਾਰਵੇ ਸਥਿਤ ਹੈ। ਇਸ ਦੇਸ਼ ਦੀ ਆਬਾਦੀ ਕਰੀਬ 53 ਲੱਖ ਹੈ। ਖੇਤਰਫਲ ਦੇ ਹਿਸਾਬ ਨਾਲ ਇਹ ਯੂਰਪ ਦਾ 8ਵਾਂ ਸਭ ਤੋਂ ਵੱਡਾ ਜਦਕਿ ਯੂਰਪੀ ਸੰਘ ‘ਚ ਸਭ ਤੋਂ ਘੱਟ ਆਬਾਦੀ ਵਾਲਾ ਦੇਸ਼ ਹੈ। ਦੇਸ਼ ਵਿਚ ਰਹਿਣ ਵਾਲੇ ਘੱਟ ਗਿਣਤੀ ਲੋਕਾਂ ਦੀ ਮਾਤ ਭਾਸ਼ਾ ਫਿਨਿਸ਼ ਹੈ। ਇਸ ਦੇਸ਼ ਦੀ 5.5 ਫ਼ੀਸਦੀ ਆਬਾਦੀ ਦੀ ਮਾਤ ਭਾਸ਼ਾ ਸਵੀਡਿਸ਼ ਹੈ। ਪ੍ਰਧਾਨਮੰਤਰੀ ਅਹੁਦੇ ਲਈ ਚੁਣੇ ਜਾਣ ਤੋਂ ਬਾਅਦ ਸਨਾ ਨੇ ਕਿਹਾ , ਵਿਸ਼ਵਾਸ ਦੁਬਾਰਾ ਕਾਇਮ ਕਰਨ ਲਈ ਸਾਨੂੰ ਬਹੁਤ ਕੰਮ ਕਰਨਾ ਹੋਵੇਗਾ । ਉਨ੍ਹਾਂਨੇ ਕਿਹਾ , ਮੈਂ ਆਪਣੀ ਉਮਰ ਜਾਂ ਲਿੰਗ ਦੇ ਵਾਰੇ ਵਿੱਚ ਕਦੇ ਨਹੀਂ ਸੋਚਿਆ ਹੈ। ਮੈਂ ਮੇਰੇ ਸਿਆਸਤ ਵਿੱਚ ਆਉਣ ਦੇ ਕਾਰਨਾਂ ਤੇ ਉਨ੍ਹਾਂ ਚੀਜਾਂ ਦੇ ਵਾਰੇ ਸੋਚਦੀ ਹਾਂ ਜਿਨ੍ਹਾਂ ਲਈ ਅਸੀਂ ਵੋਟਰਾਂ ਦਾ ਵਿਸ਼ਵਾਸ ਜਿੱਤਿਆ ਹੈ। ਇਸ ਤੋਂ ਪਹਿਲਾਂ ਯੂਕਰੇਨ ਦੇ ਪ੍ਰਧਾਨਮੰਤਰੀ ਓਲੇਕਸੀ ਹੋਂਚੇਰੁਕ ਜੋ 35 ਸਾਲ ਦੇ ਹਨ ਉਹ ਦੁਨੀਆ ਦੇ ਸਭ ਤੋਂ ਜਵਾਨ ਪੀਐੱਮ ਹਨ। ਫਿਨਲੈਂਡ ਇਤਿਹਾਸਕ ਰੂਪ 'ਚ ਸਵੀਡਨ ਦਾ ਇਕ ਹਿੱਸਾ ਸੀ। ਸਾਲ 1809 'ਚ ਉਹ ਰੂਸੀ ਸਾਮਰਾਜ ਦਾ ਖ਼ੁਦਮੁਖ਼ਤਾਰ ਵਜੋਂ ਸ਼ਾਮਲ ਸੀ। ਫਿਨਲੈਂਡ 1955 'ਚ ਸੰਯੁਕਤ ਰਾਸ਼ਟਰ ਸੰਘ ਤੇ 1995 'ਚ ਯੂਰਪੀ ਸੰਘ 'ਚ ਸ਼ਾਮਲ ਹੋਇਆ। ਇਕ ਸਰਵੇਖਣ 'ਚ ਸਮਾਜਿਕ, ਰਾਜਨੀਤਕ, ਆਰਥਿਕ ਤੇ ਫ਼ੌਜੀ ਸੰਕੇਤਾਂ ਦੇ ਆਧਾਰ 'ਤੇ ਫਿਨਲੈਂਡ ਨੂੰ ਦੁਨੀਆ ਦਾ ਸਭ ਤੋਂ ਵੱਧ ਸਥਿਰ ਦੇਸ਼ ਕਰਾਰ ਦਿੱਤਾ ਗਿਆ। ਸੋ ਨਵੀਂ ਬਣੀ ਪ੍ਰਧਾਨ ਮੰਤਰੀ ਸਨਾ ਮਾਰਿਨ ਨੂੰ ਬਹੁਤ ਬਹੁਤ ਵਧਾਈਆਂ,ਉਮੀਦ ਹੈ ਸਨਾ ਦੁਨੀਆ ਵਿਚ ਔਰਤਾਂ ਨਾਲ ਹੁੰਦੇ ਵਿਤਕਰਿਆਂ ਖਿਲਾਫ ਇੱਕ ਜਵਾਬ ਵਜੋਂ ਵੀ ਉਦਾਹਰਣ ਬਣਕੇ ਉਭਰੇਗੀ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **