Kanika Kapoor ਦੇ ਨਖਰੇ | PGI ਵਾਲੇ ਵੀ ਅੱਕੇ | Surkhab TV
Kanika Kapoor ਦੇ ਨਖਰਿਆਂ ਤੋਂ PGI ਵਾਲੇ ਵੀ ਅੱਕੇ | Surkhab TV #KanikaKapoor #BabyDoll #Covid19 ਬਾਲੀਵੁੱਡ ਕਲਾਕਾਰ ਕਨਿਕਾ ਕਪੂਰ 20 ਮਾਰਚ ਤੋਂ ਲਖਨਊ ਦੇ ਪੀਜੀਆਈ ਹਸਪਤਾਲ ਵਿਚ ਭਰਤੀ ਹੈ ਪਰ ਹਾਲੇ ਵੀ ਉਸ ਨੂੰ ਇਸ ਗੰਭੀਰ ਬਿਮਾਰੀ ਤੋਂ ਛੁਟਕਾਰਾ ਨਹੀਂ ਮਿਲਿਆ। ਇਸ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕਨਿਕਾ ਕਪੂਰ ਦਾ ਪੰਜਵੀਂ ਵਾਰ ਵੀ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਪੀਜੀਆਈ ਦੇ ਡਾਇਰੈਕਟਰ ਆਰ ਕੇ ਧੀਮਾਨ ਦਾ ਕਹਿਣਾ ਹੈ ਕਿ ਕਨਿਕਾ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਉਹਨਾਂ ਵਿਚ ਬਿਮਾਰੀ ਦੇ ਗੰਭੀਰ ਲੱਛਣ ਨਹੀਂ ਦਿਖ ਰਹੇ ਹਨ। ਉਹਨਾਂ ਕਿਹਾ ਕਿ ਕਨਿਕਾ ਠੀਕ ਹੈ ਹਾਲਾਂਕਿ ਉਹਨਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਹਨਾਂ ਕਿਹਾ ਕਿ ਕਨਿਕਾ ਆਮ ਲੋਕਾਂ ਦੀ ਤਰ੍ਹਾਂ ਹੀ ਨੋਰਮਲ ਹੈ। ਦੱਸ ਦੇਈਏ ਕਿ ਕਨਿਕਾ ਨੂੰ ਕੋਰੋਨਾ ਵਾਇਰਸ ਦੇ ਟੈਸਟ ਤੋਂ ਬਾਅਦ 20 ਮਾਰਚ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ 9 ਮਾਰਚ ਨੂੰ ਲੰਦਨ ਤੋਂ ਵਾਪਸ ਆਈ ਸੀ। ਇਸ ਤੋਂ ਬਾਅਦ ਉਸ ਨੇ ਕਾਨਪੁਰ ਅਤੇ ਲਖਨਊ ਦੀ ਯਾਤਰਾ ਵੀ ਕੀਤੀ ਅਤੇ ਇਸ ਦੌਰਾਨ ਉਸ ਨੂੰ ਖੰਘ ਤੇ ਬੁਖਾਰ ਸੀ। ਕੋਵਿਡ-19 ਟੈਸਟ ਦੇ ਪਾਜੀਟਿਵ ਆਉਣ ਤੋਂ ਬਾਅਦ ਕਨਿਕਾ ਨੂੰ ਮੀਡੀਆ ਵੱਲੋਂ ਕਾਫ਼ੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਇਸ ਦੌਰਾਨ ਉਹ ਪਾਰਟੀਆਂ ਵਿੱਚ ਹਿੱਸਾ ਲੈਂਦੀ ਰਹੀ ਅਤੇ ਸੈਂਕੜੇ ਲੋਕਾਂ ਨੂੰ ਮਿਲੀ ਸੀ। ਹਾਲਾਂਕਿ ਉਸ ਦੇ ਸੰਪਰਕ ਵਿੱਚ ਆਏ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਨਹੀਂ ਹੋਇਆ। ਕੋਰੋਨਾ ਦੀ ਚਪੇਟ ‘ਚ ਆਈ ਬਾਲੀਵੁੱਡ ਸਿੰਗਰ ਕਨਿਕਾ ਕਪੂਰ ‘ਤੇ ਲਖਨਊ ਦੇ ਸੰਜੈ ਗਾਂਧੀ ਪੀਜੀਆਈ ਨੇ ਇਲਾਜ ‘ਚ ਸਹਿਯੋਗ ਨਾ ਕਰਨ ਦੇ ਇਲਜ਼ਾਮ ਲਾਏ ਸਨ। ਪੀਜੀਆਈ ਨੇ ਕਿਹਾ ਕਿ ਕਨਿਕਾ ਮਰੀਜ਼ ਨਹੀਂ ਬਲਕਿ ਸਟਾਰ ਜਿਹਾ ਵਿਵਹਾਰ ਕਰ ਰਹੀ ਹੈ। ਜਦਕਿ ਉਨ੍ਹਾਂ ਨੂੰ ਸਾਰੀਆਂ ਸੁਵਿਧਾਵਾਂ ਮੁਹਈਆ ਕਰਾਈਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਜਦ ਤੋਂ ਬਾਲੀਵੁੱਡ ਸਿੰਗਰ ਕਨਿਕਾ ਕਪੂਰ ਦੀ ਕੋਰੋਨਾ ਵਾ ਇ ਰ ਸ ਨਾਲ ਪੀੜਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਉਦੋਂ ਤੋਂ ਹੀ ਹੜਕੰਪ ਮਚਿਆ ਹੋਇਆ ਹੈ। ਰਿਪੋਰਟਾਂ ਦੀ ਮੰਨੀਏ ਤਾਂ 15 ਮਾਰਚ ਨੂੰ ਹੀ ਕਨਿਕਾ ਲੰਡਨ ਤੋਂ ਲਖਨਊ ਆਈ ਸੀ ਅਤੇ ਹਵਾਈ ਅੱਡੇ ‘ਤੇ ਏਅਰਪੋਰਟ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਛੁਪ ਕੇ ਭੱਜ ਗਈ ਸੀ। ਕਨਿਕਾ ਕਪੂਰ ‘ਤੇ ਇਲਜ਼ਾਮ ਹੈ ਕਿ ਉਸ ਨੇ ਕੋਰੋਨਾ ਪ੍ਰਭਾਵਿਤ ਹੋਣ ਦੇ ਬਾਵਜੂਦ ਲਖਨਊ ‘ਚ ਤਿੰਨ ਥਾਂਵਾਂ ‘ਤੇ ਪਾਰਟੀ ਕੀਤੀ। ਕਨਿਕਾ ਦੀ ਲਾਪਰਵਾਹੀ ਨੂੰ ਦੇਖਦਿਆਂ ਕਨਿਕਾ ਖ਼ਿਲਾਫ਼ ਐਫਆਈਆਰ ਵੀ ਦਰਜ ਕੀਤੀ ਗਈ ਹੈ। ਨਾਲ ਹੀ ਲਖਨਊ ਤੇ ਕਾਨਪੁਰ ‘ਚ ਜਿੱਥੇ-ਜਿੱਥੇ ਉਹ ਗਈ, ਉਸ ਥਾਂ ਨੂੰ ਸੈਨੀਟਾਈਜ਼ ਕਰਾਉਣ ‘ਚ ਪ੍ਰਸ਼ਾਸਨ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਮਹਾਮਾਰੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਮਰੀਜਾਂ ਦੀ ਗਿਣਤੀ 1400 ਤੋਂ ਜ਼ਿਆਦਾ ਹੋ ਗਈ ਹੈ, ਜਦਕਿ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਹੋ ਰਹੇ ਵਾਧੇ ਲਈ ਸਰਕਾਰ ਨੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬਾਕੀ ਸਿੱਧੂ ਮੂਸੇਵਾਲੇ ਤੇ ਦਿਲਜੀਤ ਦੋਸਾਂਝ ਨੂੰ ਚਾਹੀਦਾ ਹੈ ਕਿ ਇਸ ਬੀਬੀ ਖਿਲਾਫ ਵੀ ਕੋਈ ਗੀਤ ਗੂਤ ਗਾ ਦੇਣ ਜਿਹੜੀ ਇਹਨੇ ਟੈਸਟ ਹੋਣ ਤੇ Report Postive ਆਈ ਹੈ ਤੇ ਨਾਲ ਹੀ ਇਸਦੇ ਨਖਰਿਆਂ ਤੋਂ ਹਸਪਤਾਲ ਵਾਲੇ ਵੀ ਤੰਗ ਨੇ...ਗਾਉਣਗੇ ਗਾਣਾ ਇਹ ਦੋਵੇਂ ? (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **