ਰੱਬ ਦਾ ਕ੍ਰਿਸ਼ਮਾ ਦੇਖੋ | ਕੀ ਹੈ ਇਸ ਕੁੱਕੜ ਦੀ ਕਹਾਣੀ ? Mike Miracle
ਰੱਬ ਦਾ ਕ੍ਰਿਸ਼ਮਾ ਦੇਖੋ | ਕੀ ਹੈ ਇਸ ਕੁੱਕੜ ਦੀ ਕਹਾਣੀ ? Mike Miracle ਕਾਦਰ ਦੀ ਕੁਦਰਤ ਦੇ ਕਾਰਨਾਮੇ ਬੜੇ ਹੀ ਅਜੀਬ ਹੁੰਦੇ ਹਨ। ਇਹਨਾਂ ਕੁਦਰਤ ਦੇ ਅਜੀਬ ਕ੍ਰਿਸ਼ਮਿਆਂ ਨੂੰ ਮੰਨਣਾਂ ਜਾਂ ਨਹੀਂ ਮੰਨਣਾ ਇਹ ਆਪਣੀ ਆਪਣੀ ਸੋਚ ਹੈ ਪਰ ਅੱਖੀਂ ਦੇਖਣ ਤੇ ਯਕੀਨ ਕਰਨਾ ਹੀ ਪੈਂਦਾ ਹੈ। ਅਜਿਹਾ ਹੀ ਕ੍ਰਿਸ਼ਮਾ ਹੋਇਆ 10 ਸਤੰਬਰ 1945 ਨੂੰ ਜਦੋਂ ਅਮਰੀਕਾ ਵਿਚ ਇੱਕ ਕੁੱਕੜ ਬਿਨਾ ਸਿਰ ਦੇ 18 ਮਹੀਨੇ ਤੱਕ ਜਿਉਂਦਾ ਰਿਹਾ। ਆਪਣੇ ਇਸ ਕਾਰਨਾਮੇ ਨਾਲ ਉਸਨੇ ਆਪਣੇ ਮਾਲਕ ਨੂੰ ਕਰੋੜਪਤੀ ਬਣਾ ਦਿੱਤਾ। ਪਰ ਸਵਾਲ ਉੱਠਦਾ ਹੈ ਕਿ ਬਿਨਾ ਸਿਰ ਦੇ ਕੋਈ ਜੀਵ ਜਿਉਂਦਾ ਕਿਵੇਂ ਰਹਿ ਸਕਦਾ ਹੈ ?? ਦਰਅਸਲ ਇੱਕ ਅਮਰੀਕੀ ਜੋੜਾ ਓਲਿਸਨ ਲੋਓਡ ਅਤੇ ਕਲਾਰਾ ਕੰਮਕਾਰ ਵਜੋਂ ਇੱਕ ਪੋਲਟਰੀ ਫਾਰਮ ਚਲਾਉਂਦੇ ਸੀ। ਜਿਥੋਂ ਉਹ ਆਪਣੇ ਆਸ ਪਾਸ ਦੇ ਇਲਾਕੇ ਵਿਚ ਮੀਟ ਦੀ ਸਪਲਾਈ ਵੀ ਕਰਦੇ ਸਨ। ਇਸਦੇ ਲਈ ਉਹ ਹਰ ਰੋਜ ਲਗਭਗ 50-60 ਕੁੱਕੜਾਂ ਨੂੰ ਵੱਢਦੇ ਸੀ। ਉਹ ਦਿਨ ਵੀ ਆਮ ਦਿਨਾਂ ਵਾਂਗ ਸੀ ਤੇ ਇਹ ਜੋੜਾ ਮੀਟ ਲਈ ਕੁੱਕੜ ਵੱਡ ਰਿਹਾ ਸੀ। ਉਹ ਕੁੱਕੜਾਂ ਦੀ ਧੌਣ ਲਾਹੁੰਦੇ ਤੇ ਉਹਨਾਂ ਨੂੰ ਇੱਕ ਡੱਬੇ ਵਿਚ ਪਾ ਦਿੰਦੇ। ਆਮ ਕਰਕੇ ਕਈਆਂ ਨੇ ਦੇਖਿਆ ਹੋਣਾ ਕਿ ਸਿਰ ਲੱਥਣ ਮਗਰੋਂ ਕੁੱਕੜ ਥੋੜਾ ਫੜਫੜੌਂਦੇ ਹਨ ਪਰ ਇਹਨੇ ਨੂੰ ਡੱਬੇ ਚੋਂ ਇੱਕ ਕੁੱਕੜ ਬਾਹਰ ਨਿਕਲਕੇ ਏਧਰ ਓਧਰ ਘੁੱਮਣ ਲੱਗਾ। ਉਹਨਾਂ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਨਾ ਆਇਆ। ਲੋਓਡ ਨੇ ਸੋਚਿਆ ਕਿ ਖੂਨ ਗਰਮ ਹੋਣ ਕਰਕੇ ਅਜੇ ਉਸ ਕੁੱਕੜ ਵਿਚ ਜਾਨ ਬਚੀ ਹੈ,ਸਵੇਰ ਤੱਕ ਆਪੇ ਮਾਰ ਜਾਊ। ਪਰ ਜਦੋਂ ਸਵੇਰੇ ਉਠਕੇ ਦੇਖਿਆ ਤਾਂ ਉਹ ਕੁੱਕੜ ਅਜੇ ਜਿਉਂਦਾ ਸੀ ਤੇ ਬਾਹਰ ਇਸ ਤਰਾਂ ਬੈਠਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਲੋਓਡ ਅਤੇ ਕਲਾਰਾ ਇਹ ਸਭ ਦੇਖਕੇ ਹੈਰਾਨ ਹੋ ਗਏ ਕਿ ਕੁੱਕੜ ਬਿਨਾ ਸਿਰ ਤੋਂ ਕਿਵੇਂ ਜਿਉਂਦਾ ਰਹਿ ਸਕਦਾ ਹੈ ?? ਓਲਿਸਨ ਲੋਓਡ ਦੇ ਦਿਲ ਵਿਚ ਤਰਸ ਆਗਿਆ ਤੇ ਫਿਰ ਉਸਨੇ ਕੁੱਕੜ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਦਾ ਨਾਮ ਰਖਿਆ Mike (ਮਾਇਕ) । ਲੋਓਡ Mike ਨੂੰ ਸਰਿੰਜ ਨਾਲ ਦੁੱਧ-ਪਾਣੀ,ਅਨਾਜ ਆਦਿ ਚੀਜ ਖਵਾਉਂਦਾ ਸੀ। ਬਿਨਾ ਸਿਰ ਤੋਂ ਜਿਉਂਦੇ ਰਹਿਣਾ ਆਪਣੇ ਆਪ ਵਿਚ ਇੱਕ ਕ੍ਰਿਸ਼ਮਾ ਸੀ ਜਿਸਦਾ ਕਰਕੇ Mike ਆਸ ਪਾਸ ਦੇ ਇਲਾਕੇ ਵਿਚ ਮਸ਼ਹੂਰ ਹੋ ਗਿਆ। ਲੋਕ ਉਸਨੂੰ ਦੇਖਣ ਆਉਂਦੇ ਤੇ ਦੇਖਕੇ ਹੀ ਰਹਿ ਜਾਂਦੇ ਕਿ ਬਿਨਾ ਸਿਰ ਤੋਂ ਇਹ ਕੁੱਕੜ ਕਿਵੇਂ ਜਿਉਂਦਾ ਹੈ !! ਜਲਦੀ ਹੀ Mike ਤੇ ਲੋਓਡ ਆਸੇ ਪਾਸੇ ਕਾਫੀ ਮਸ਼ਹੂਰ ਹੋ ਗਏ ਤੇ ਲੋਓਡ ਇੱਕ ਅਜਿਹੀ ਕੰਪਨੀ ਨਾਲ ਜੁੜ ਗਿਆ ਜੋ ਇਕ ਥਾਂ ਤੋਂ ਦੂਜੀ ਥਾਂ ਘੁੱਮਕੇ ਜਾਨਵਰਾਂ ਦੇ show ਦਿਖਾਉਂਦੀ ਸੀ ਜਿਸ ਨਾਲ ਲੋਓਡ ਨੂੰ ਚੰਗੀ ਆਮਦਨ ਹੋਣ ਲੱਗੀ। ਇਸਤੋਂ ਬਾਅਦ ਅਖਬਾਰਾਂ ਤੇ ਰਸਾਲਿਆਂ ਵਿਚ Mike ਦੀਆਂ ਫੋਟੋਆਂ ਛਪਣ ਲੱਗੀਆਂ। ਇੱਕ ਦਿਨ ਆਪਣੇ show ਤੋਂ ਵਾਪਸ ਆਉਂਦੇ ਲੋਓਡ ਇੱਕ ਹੋਟਲ ਵਿਚ ਰੁਕਿਆ ਜਿਥੇ ਅਚਾਨਕ ਹੀ Mike ਦਾ ਸਾਹ ਘੁਟਣ ਲੱਗਾ। ਅਸਲ ਵਿਚ ਮੱਕੀ ਦਾ ਇੱਕ ਦਾਣਾ Mike ਦੇ ਗਲੇ ਵਿਚ ਅਟਕ ਗਿਆ ਸੀ। ਆਖਿਰਕਾਰ ਸਿਰ ਕੱਟਣ ਤੋਂ ਡੇਢ ਸਾਲ ਬਾਅਦ Mike ਦੀ ਮੌਤ ਹੋ ਗਈ ਤੇ ਇਸੇ ਦੇ ਨਾਲ ਹੀ ਇਸ ਚਮਤਕਾਰੀ ਕੁੱਕੜ ਦੀ ਕਹਾਣੀ ਵੀ ਖਤਮ ਹੋ ਗਈ। ਬਾਅਦ ਵਿਚ ਪੋਸਟਮਾਰਟਮ ਦੀ ਰਿਪੋਰਟ ਵਿਚ ਪਤਾ ਲੱਗਾ ਕਿ ਸਿਰ ਕੱਟੇ ਜਾਣ ਦੇ ਬਾਵਜੂਦ Mike ਦੇ ਦਿਮਾਗ ਦਾ ਹਿੱਸਾ ਬਾਕੀ ਰਹਿ ਗਿਆ ਸੀ ਜਿਸ ਨਾਲ ਉਸਦਾ ਸਰੀਰ operate ਹੁੰਦਾ ਸੀ। ਰਿਪੋਰਟ ਵਿਚ ਦੱਸਿਆ ਗਿਆ ਕਿ Mike ਦੀ ਚੁੰਜ,ਚਿਹਰਾ ਤੇ ਅੱਖਾਂ ਨਿਕਲ ਗਈਆਂ ਸਨ ਪਰ ਉਸਦੇ ਦਿਮਾਗ ਦਾ 80% ਹਿੱਸਾ ਬਚਿਆ ਰਹਿ ਗਿਆ ਸੀ ਜਿਸ ਨਾਲ Mike ਦਾ ਸਰੀਰ,ਸਾਹ,ਪਾਚਨ ਤੰਤਰ ਚਲਦਾ ਰਿਹਾ। ਦੁਨੀਆ ਵਿਚ ਅਜਿਹੇ ਬਹੁਤ ਸਾਰੇ ਜੀਵ ਜੰਤੂ ਹੁੰਦੇ ਹਨ ਜਿਨ੍ਹਾਂ ਵਿਚ ਉਲਟ ਹਲਾਤਾਂ ਵਿਚ ਵੀ ਜਿਉਂਦੇ ਰਹਿਣ ਦੀ ਕਾਬਲੀਅਤ ਹੁੰਦੀ ਹੈ ਪਰ ਬਿਨਾ ਸਿਰ ਤੋਂ ਜਿਉਂਦੇ ਰਹਿਣਾ ਇੱਕ ਚਮਤਕਾਰ ਤੋਂ ਘੱਟ ਨਹੀਂ। ਹੋ ਸਕਦਾ ਤੁਸੀਂ ਵੀ ਇਸ ਜਾਣਕਾਰੀ ਤੇ ਯਕੀਨ ਨਾ ਕਰੋ,ਪਰ Mike ਬਾਰੇ Google ਤੇ ਤੁਹਾਨੂੰ ਬਹੁਤ ਜਾਣਕਾਰੀ ਮਿਲ ਜਾਵੇਗੀ ਜੋ ਇਸ ਘਟਨਾ ਤੇ ਯਕੀਨ ਦਵਾਉਣ ਨੂੰ ਕਾਫੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **