...ਤੇ ਮਹਾਰਾਣੀ ਨੂੰ ਸਲਵਾਰ ਕਮੀਜ਼ ਪਾ ਕੇ ਮਿਲਣ ਚਲਾ ਗਿਆ ਇਹ Player
...ਤੇ ਮਹਾਰਾਣੀ ਨੂੰ ਸਲਵਾਰ ਕਮੀਜ਼ ਪਾ ਕੇ ਮਿਲਣ ਚਲਾ ਗਿਆ ਇਹ Player ਅਸੀਂ ਜਿੱਥੇ ਵੀ ਜਾਈਏ ਸਾਡਾ ਪਹਿਰਾਵਾ ਸਾਡੇ ਨਾਲ ਨਾਲ ਚੱਲਦਾ। ਪਹਿਰਾਵਾ ਸਾਨੂੰ ਵਿਰਸੇ ਵਿਚ ਮਿਲਦਾ ਤੇ ਸਾਡੇ ਪਿਉ ਦਾਦਿਆਂ ਦੀ ਵਿਰਾਸਤ ਅੱਗੇ ਤੁਰਦੀ ਤੁਰਦੀ ਸਾਡੇ ਤੱਕ ਪਹੁੰਚੀ ਆ। ਹਰ ਕੌਮ ਹਰ ਸਭਿਆਚਾਰ ਹਰ ਬੋਲੀ ਦਾ ਆਪੋ ਆਪਣਾ ਪਹਿਰਾਵਾ ਹੁੰਦਾ,ਜੀਵਨ ਜਾਂਚ ਹੁੰਦੀ ਆ। ਜਿਵੇਂ ਆਪਣੀ ਬੋਲੀ ਸਿੱਖਣ ਦੀ ਲੋੜ ਨਹੀਂ ਪੈਂਦੀ ਉਵੇਂ ਆਪਣਾ ਪਹਿਰਾਵਾ ਵੀ ਆਪਣੇ ਆਪ ਸਾਡੇ ਵਿਚ ਸਮਾਇਆ ਹੁੰਦਾ। ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ ਉਵੇਂ ਉਵੇਂ ਸਾਡਾ ਪਹਿਰਾਵਾ ਵੀ ਬਦਲ ਰਿਹਾ। ਅੱਜ ਦੇ ਤੇਜ਼ ਅਤੇ ਭੱਜ-ਨੱਸ ਵਾਲੇ ਜ਼ਮਾਨੇ ਵਿਚ ਅਸੀਂ ਚੁਸਤ ਤੇ ਭੀੜੇ ਕੱਪੜੇ ਪਾ ਕੇ ਰੱਖਦੇ ਹਾਂ ਤਾਂ ਕਿ ਸਮੇਂ ਦੇ ਹਾਣ ਦੇ ਬਣੇ ਰਹੀਏ। ਪਿਛਲੇ ਦਿਨਾਂ ਵਿਚ ਪਾਕਿਸਤਾਨ ਕ੍ਰਿਕਟ ਟੀਮ ਦਾ ਕਪਤਾਨ ਸਰਫਰਾਜ਼ ਅਹਿਮਦ ਇੰਗਲੈਂਡ ਦੀ ਰਾਣੀ ਵਲੋਂ ਰਾਤ ਦੀ ਰੋਟੀ ਦੇ ਸੱਦੇ 'ਤੇ ਸਲਵਾਰ ਕਮੀਜ ਪਾ ਕੇ ਚਲਿਆ ਗਿਆ। ਬਾਕੀ ਕਪਤਾਨ 'ਦੁਨਿਆਵੀ' ਰਵਾਇਤ ਮੁਤਾਬਕ ਕੋਟ ਪੈਂਟ ਹੀ ਪਾ ਕੇ ਆਏ ਸੀ। ਹੁਣ ਤੁਸੀਂ ਸੋਚੋਗੇ ਕਿ ਇੰਗਲੈਂਡ ਦੀ ਰਾਣੀ ਨੂੰ ਮਿਲ ਗਿਆ ਤੇ ਪਾ ਸਲਵਾਰ ਕਮੀਜ਼ ਗਿਆ !! ਕੀ ਹੋਰਣਾ ਵਾਂਗ ਤਹਾਨੂੰ ਵੀ ਪਾਕਿਸਤਾਨੀ ਕਪਤਾਨ ਦੀ ਮੂਰਖਤਾ 'ਤੇ ਹਾਸਾ ਆ ਰਿਹਾ ਏ ? ਜੇ ਹਾਂ ਤਾਂ ਤੁਹਾਡੇ ਲਈ ਬੁਰੀ ਖਬਰ ਏ। ਤੁਸੀਂ ਸ਼ਾਇਦ ਅੰਗਰੇਜਾਂ ਦਾ ਰਾਜ ਨਾ ਦੇਖਿਆ ਹੋਵੇ ਅਤੇ ਸ਼ਾਇਦ ਕਦੇ ਇੰਗਲੈਂਡ ਵੀ ਨਾ ਗਏ ਹੋਵੋਂ। ਪਰ ਫੇਰ ਵੀ ਤੁਹਾਡੇ ਅੰਦਰ ਆਵਦੇ ਰਵਾਇਤੀ ਪਹਿਰਾਵਿਆਂ ਪ੍ਰਤੀ ਹੀਣਤਾ ਭਰੀ ਪਈ ਏ। ਤਹਾਨੂੰ ਲੱਗਦਾ ਏ ਕਿ ਵਿਆਹ 'ਤੇ, ਦਫਤਰ 'ਚ, ਅਤੇ ਅਜਿਹੇ ਖਾਸ ਮੌਕਿਆਂ 'ਤੇ ਕੋਟ ਪੈਂਟ ਹੀ ਪਾਇਆ ਜਾ ਸਕਦਾ। ਇਹ ਹੀਣਤਾ ਲੰਬਾ ਸਮਾ ਗੁਲਾਮੀ ਹੰਡਾਉਣ ਨਾਲ ਆਉੰਦੀ ਏ। ਜਿਵੇਂ ਜੇ ਜਖਮ ਭਰ ਵੀ ਜਾਵੇ ਤਾਂ ਕਰੂਪ ਨਿਸ਼ਾਨ ਬੱੱਚ ਜਾਂਦਾ। ਤੁਹਾਡੀ ਹੀਣਤਾ ਵੀ ਉਨ੍ਹੀ ਹੀ ਕਰੂਪ ਹੈ। ਜੋ ਵੀ ਸੱਭਿਅਤਾ ਇਸ ਦੌਰ ਤੱਕ ਪਹੁੰਚੀ ਏ , ਉਹ ਆਪਣੇ ਆਪ 'ਚ ਪੂਰੀ ਏ ਤਾਂ ਹੀ ਪਹੁੰਚੀ ਏ। ਨਾ ਕੋਟ ਪੈਂਟ ਆਲੇ ਕਿਸੇ ਗੱਲੋੰ ਘੱਟ ਨੇ ਅਤੇ ਨਾ ਕੁੜਤੇ ਪੰਜਾਮੇ ਆਲੇ ਅਤੇ ਨਾ ਹੀ ਸਲਵਾਰ ਕਮੀਜ ਆਲੇ। ਤੁਸੀਂ ਪਿੱਛੇ ਝਾਤੀ ਮਾਰੋ ਜਦੋਂ ਜ਼ਮਾਨਾ ਐਨਾ ਤੇਜ ਨਹੀਂ ਸੀ ਸਾਡੇ ਸਭਿਆਚਾਰ ਵਿਚ ਖੁੱਲ੍ਹੇ ਕੁੜਤੇ ਅਤੇ ਖੁੱਲ੍ਹੇ ਚਾਦਰਿਆਂ ਦਾ ਆਮ ਰਿਵਾਜ਼ ਰਿਹਾ ਲੋਕਾਂ ਦੇ ਦਿਲ ਖੁੱਲ੍ਹੇ ਅਤੇ ਪਹਿਰਾਵੇ ਵੀ ਖੁੱਲ੍ਹੇ ਸੀ। ਭਾਵੇਂ ਬਦਲਦੇ ਮਜਾਜ਼ ਨਾਲ ਤੁਹਾਨੂੰ ਵੀ ਬਦਲਣਾ ਪੈਂਦਾ ਪਰ ਤੁਸੀਂ ਭਾਵੇਂ ਲੱਖ ਪੱਛਮੀਂ ਪਹਿਰਾਵੇ ਪਹਿਣ ਲਵੋ ਪਰ ਤੁਹਾਡੇ ਫੱਬੂ ਤੁਹਾਡੇ ਆਪਣੇ ਸਭਿਆਚਾਰ ਦਾ ਪਹਿਰਾਵਾ ਹੀ। ਤੁਸੀਂ ਜਿਆਦਾ ਸਹਿਜ ਆਪਣੇ ਪਹਿਰਾਵੇ ਵਿਚ ਹੀ ਮਹਿਸੂਸ ਕਰੋਗੇ। ਪਾਕਿਸਤਾਨ ਕ੍ਰਿਕਟ ਟੀਮ ਦਾ ਕਪਤਾਨ ਆਪਣੇ ਅਸਲ ਪਹਿਰਾਵੇ ਵਿਚ ਰਾਣੀ ਨੂੰ ਮਿਲਣ ਗਿਆ ਜੋ ਪਹਿਰਾਵਾ ਉਸਦੇ ਪੁਰਖਿਆਂ ਦੀ ਨਿਸ਼ਾਨੀ ਹੈ। ਜੇ ਉਹ ਚਾਹੁੰਦਾ ਤਾਂ ਪੈਂਟ ਕਮੀਜ਼ ਜਾਂ ਟੌਹਰੀ ਸੂਟ ਬੂਟ ਪਾ ਕੇ ਵੀ ਜਾ ਸਕਦਾ ਸੀ ਪਰ ਆਪਣੀਆਂ ਜੜਾਂ ਨਾਲ ਜੁੜਿਆ ਬੰਦਾ ਕਦੇ ਦਿਖਾਵਾ ਨਹੀਂ। ਤੁਸੀਂ ਦੇਖਿਆ ਹੋਣਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਅਜਿਹਾ ਵੀ ਸਲਵਾਰ ਕਮੀਜ਼ ਪਾ ਕੇ ਰੱਖਦੇ ਹਨ। ਹੋਰ ਤਾਂ ਹੋਰ ਪਿਛਲੇ ਦਿਨਾਂ ਵਿਚ ਅਮਰੀਕਾ ਤੇ ਤਾਲਿਬਾਨ ਦੇ ਲੀਡਰਾਂ ਵਿਚਕਾਰ ਹੋਈਆਂ Table Talk ਗੱਲਬਾਤ ਵਿਚ ਵੀ ਤਾਲਿਬਾਨੀ ਲੀਡਰ ਆਪਣੇ ਰਵਾਇਤੀ ਸਿਰ ਤੇ ਮੜਾਸਿਆਂ ਤੇ ਸਲਵਾਰ ਕਮੀਜ਼ ਪਾ ਕੇ ਸਾਹਮਣੇ ਕੋਟ ਪੈਂਟਾਂ ਵਾਲੇ ਬੈਠੇ ਅਮਰੀਕੀਆਂ ਨਾਲ ਗੱਲਬਾਤ ਕਰ ਰਹੇ ਸੀ। ਪਹਿਲੇ ਜ਼ਮਾਨਿਆਂ ਵਿੱਚ ਕੱਪੜਾ ਸਿਰਫ਼ ਤਨ ਢਕਣ ਲਈ ਪਾਇਆ ਜਾਂਦਾ ਸੀ ਪਰ ਅੱਜਕੱਲ੍ਹ ਕੱਪੜਾ ਤਨ ਘੱਟ ਢੱਕਦਾ ਵਿਖਾਵਾ ਜਿਆਦਾ ਕਰਦਾ। ਪਹਿਲੋ ਪਹਿਲ ਸਾਡੇ ਸਭਿਆਚਾਰ ਵਿਚ ਕਹਿੰਦੇ ਨੇ ਕਿ ਲੋਕ ਘਰੇ ਹੀ ਕੱਪੜਾ ਬੁਣ ਲੈਂਦੇ ਸੀ। ਜ਼ਿਆਦਾਤਰ ਲੋਕ ਘਰੇ ਬਣਿਆ ਖੱਦਰ ਦਾ ਕੱਪੜਾ ਹੀ ਪਾ ਲੈਂਦੇ ਜਿਸ ਨੂੰ ਬੁੜੀਆਂ ਘਰੇ ਹੀ ਸੂਈ ਨਾਲ ਤੋਪੇ ਮਾਰ ਕੇ ਸਿਓਂ ਦਿੰਦੀਆਂ ਤੇ ਲੋਕ ਕਈ ਕਈ ਦਿਨ ਉਹੀ ਕੱਪੜੇ ਪਾਈ ਰੱਖਦੇ ਕੋਈ ਨਿੰਦ ਵਿਚਾਰ ਨਾ ਹੁੰਦੀ। ਫਿਰ ਥੋੜ੍ਹਾ ਜਿਹਾ ਜ਼ਮਾਨਾ ਬਦਲਿਆ ਤਾਂ ਦਾਦੀ ਜਾਂ ਦਾਦੇ ਨੇ ਮੰਡੀ ਜਾਣਾ ਤੇ ਇਕੋ ਥਾਨ ਨਾਲੋਂ ਬੰਦਿਆਂ ਦੇ ਕੁੜਤੇ ਇਕੋ ਥਾਨ ਨਾਲੋਂ ਚਾਦਰੇ ਇਕੋ ਥਾਨ ਨਾਲੋਂ ਕੁੜੀਆਂ ਬੁੜ੍ਹੀਆਂ ਦੇ ਸੂਟਾਂ ਦਾ ਕੱਪੜੇ ਪੜ੍ਹਾ ਲੈਂਦੇ। ਜਿਸ ਨੂੰ ਪਿੰਡ ਦੇ ਦਰਜੀ ਨੇ ਘਰੋਂ ਮੇਚਾ ਲੈ ਕੇ ਸਿਓਂ ਦੇਣੇ ਤੇ ਸਭ ਚਾਈਂ ਚਾਈਂ ਪਾ ਲੈਦੇ। ਨਾ ਕੋਈ ਰੰਗਾਂ ਦੀ ਚਿੰਤਾ ਨਾ ਕੋਈ ਉੱਚੇ ਨੀਵੇਂ ਦਾ ਰੌਲਾ। ਹਾਂ ਜੇ ਵਿਆਹ ਸ਼ਾਦੀ ਹੋਣਾ ਤਾਂ ਦਰਜੀ ਘਰੇ ਬੈਠ ਜਾਣਾ ਤਾਂ ਜ਼ਰੂਰ ਕਿਸੇ ਨੇ ਮਨ ਮਰਜ਼ੀ ਦਾ ਰੰਗ ਬਣਾ ਲੈਣਾ ਹੱਦ ਤੋਂ ਹੱਦ ਦਰਜੀ ਨੇ ਰੰਗਦਾਰ ਬਟਨ ਜ਼ਰੂਰ ਲਗਾ ਦੇਣੇ। ਹੁਣ ਨਵੇਂ ਫ਼ੈਸ਼ਨ ਦਾ ਕੋਈ ਅੰਤ ਮੇਚ ਹੈ ਨੀ ਭਾਵੇਂ ਇੱਕ ਪੇਂਟ ਪੰਜ ਸੌ ਦੀ ਲੈ ਲਓ ਭਾਵੇਂ ਪੰਜ ਹਜ਼ਾਰ ਦੀ ਭਾਵੇਂ ਪੰਜਾਹ ਹਜ਼ਾਰ ਦੀ। ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਇੱਕ ਕੁੜੀ ਨੂੰ ਸੂਟ ਉਸਦੀ ਮਾਂ ਦੀ ਵਿਰਾਸਤ ਵਿਚੋਂ ਮਿਲਿਆ ਤੇ ਸਾਨੂੰ ਕੁੜਤਾ ਚਾਦਰਾ ਅਤੇ ਪੱਗ ਆਪਣੇ ਪਿਉ ਦੇ ਸਭਿਆਚਾਰ ਚੋਂ। ਫਿਰ ਆਪਣਾ ਆਵਦਾ ਪਹਿਰਾਵਾ ਪਾਉਣ ਵਿਚ ਸ਼ਰਮ ਕਾਹਦੀ? ਉਹ ਕੌਮਾਂ ਜਿਆਦਾ ਤੇ ਦੇਰ ਤੱਕ ਜਿਉਂਦੀਆਂ ਰਹਿੰਦੀਆਂ ਜੋ ਆਪਣਾ ਸਭਿਆਚਾਰ ਤੇ ਪਹਿਰਾਵਾ ਨਹੀਂ ਭੁੱਲਦੀਆਂ। ਪਹਿਰਾਵਾ ਸਾਡੇ ਸਭਿਆਚਾਰ ਦਾ ਅੰਗ ਆ ਅਸੀਂ ਜਿੱਥੇ ਵੀ ਜਾਈਏ ਇਹ ਸਾਡੇ ਨਾਲ ਨਾਲ ਰਹਿੰਦਾ ਭਾਵੇਂ ਜ਼ਮਾਨਾ ਤੇਜ਼ੀ ਨਾਲ ਬਦਲ ਰਿਹਾ ਪਰ ਸਾਡਾ ਵੀ ਫ਼ਰਜ਼ ਬਣਦਾ ਕਿ ਅਸੀਂ ਆਪਣਾ ਪਹਿਰਾਵਾ ਜਿਉਂਦਾ ਰੱਖੀਏ ਤੇ ਆਪਣੇ ਪਿਉ ਦਾਦਿਆਂ ਦੀ ਵਿਰਾਸਤ ਨੂੰ ਆਪਣੇ ਬੱਚਿਆਂ ਹੱਥ ਫੜਾਈਏ।(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **