ਜਥੇਦਾਰ ਨੇ ਤਾਂ ਸਿੱਧਾ ਹੀ ਜਵਾਬ ਦੇ ਦਿੱਤਾ \"ਮੈਂ ਪੜਿਆ ਹੀ ਨਹੀਂ ਸੱਦਾ ਪੱਤਰ\' | Giani Harpreet Singh
ਜਥੇਦਾਰ ਨੇ ਤਾਂ ਸਿੱਧਾ ਹੀ ਜਵਾਬ ਦੇ ਦਿੱਤਾ "ਮੈਂ ਪੜਿਆ ਹੀ ਨਹੀਂ ਸੱਦਾ ਪੱਤਰ' | Giani Harpreet Singh ਅਯੁੱਧਿਆ ਵਿਚ ਬਾਬਰੀ ਮਸਜਿਦ ਦੀ ਥਾਂ ਬਣਾਏ ਗਏ ਰਾਮ ਮੰਦਿਰ ਦਾ ਉਦਘਾਟਨ ਕੱਲ 5 ਅਗਸਤ ਦਾ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਕੀਤਾ ਤੇ ਨੀਂਹ ਪੱਥਰ ਰੱਖਿਆ ਹੈ। ਨੀਂਹ ਪੱਥਰ ਰੱਖਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਟਰੱਸਟ ਨੇ ਮੈਨੂੰ ਇਸ ਇਤਿਹਾਸਕ ਪਲ ਲਈ ਸੱਦਾ ਦਿੱਤਾ। ਅੱਜ ਸਦੀਆਂ ਦਾ ਇੰਤਜ਼ਾਰ ਖਤਮ ਹੋਇਆ ਹੈ ਅਤੇ ਪੂਰਾ ਭਾਰਤ ਭਾਵੂਕ ਹੈ। ਸਾਲਾਂ ਤੋਂ 'ਰਾਮਲਲਾ ਟੈਂਟ' ਵਿਚ ਰਹੇ ਹਨ ਪਰ ਹੁਣ ਇਕ ਵਿਸ਼ਾਲ ਮੰਦਰ ਬਣੇਗਾ। ਇਸ ਉਦਘਾਟਨੀ ਸਮਾਗਮ ਵਿਚ ਜਿਥੇ ਬਹੁਤ ਸਾਰੇ ਸਨਾਤਨੀ ਲੋਕ ਪਹੁੰਚੇ ਸਨ ਓਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਸੀ। ਇਸ ਸੱਦਾ ਪੱਤਰ ਵਿਚ ਜਥੇਦਾਰ ਹਰਪ੍ਰੀਤ ਸਿੰਘ ਨੂੰ ਇਸ ਸਮਾਗਮ ਵਿਚ ਸ਼ਿਰਕਤ ਕਰਨ ਨੂੰ ਕਿਹਾ ਗਿਆ ਸੀ। ਚਰਚਾ ਵਿਚ ਰਹਿਣ ਵਾਲੇ ਤਖਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਤਾਂ ਇਸ ਮੌਕੇ ਇਸ ਸਮਾਗਮ ਵਿਚ ਪਹੁੰਚੇ ਪਰ ਜਥੇਦਾਰ ਹਰਪ੍ਰੀਤ ਸਿੰਘ ਨੇ ਪੰਥਕ ਹਿਤਾਂ ਦੀ ਤਰਜ਼ਮਾਨੀ ਕਰਦੇ ਹੋਏ ਇਸ ਸਮਾਗਮ ਤੋਂ ਪਾਸ ਵੱਟ ਲਿਆ। ਇਸ ਬਾਬਤ ਜਦੋਂ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਉਹ ਕਿਉਂ ਨਹੀਂ ਗਏ ਤਾਂ ਉਹਨਾਂ ਨੇ 2 ਤੱਕ ਜਵਾਬ ਦੇ ਦਿੱਤਾ ਕਿ ਉਹਨਾਂ ਨੇ ਕੋਈ ਸੱਦਾ ਪੱਤਰ ਪੜ੍ਹਿਆ ਹੀ ਨਹੀਂ। Hindustan Times ਦੀ ਖਬਰ ਮੁਤਾਬਕ Akal Takht acting jathedar Giani Harpreet Singh on Tuesday shrugged off the invite to the bhoomi pujan of the Ram temple in Ayodhya. The invitation, sent by the Shri Ram Janmabhoomi Teerth Kshetra Trust, was delivered by the Rashtriya Sikh Sangat, the Sikh wing of pro-Hindutva organisation, Rashtriya Swayamsevak Sangh (RSS) on Monday afternoon. When asked if he would be attending the event on August 5, the jathedar said, “I have not read this invitation.” When told that the contents of the invitation had been published in the newspapers, he said, “I have not read the newspapers.” ਇਸਤੋਂ ਪਹਿਲਾਂ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਜਥੇਦਾਰ ਤੱਕ ਸੱਦਾ ਪੱਤਰ ਆਇਆ ਸੀ ਜੋ ਰਾਸ਼ਟਰੀ ਸਿੱਖ ਸੰਗਤ ਦੇ ਮੈਂਬਰਾਂ ਵਲੋਂ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਦਿੱਤਾ ਗਿਆ। ਰਾਸ਼ਟਰੀ ਸਿੱਖ ਸੰਗਤ ਦੇ ਪੰਜਾਬ ਪ੍ਰਚਾਰਕ ਡਾ. ਸੰਦੀਪ ਸਿੰਘ ਅਤੇ ਕਈ ਹੋਰ ਆਗੂ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚੇ ਸੀ ਅਤੇ ਉਨ੍ਹਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗ਼ੈਰ-ਹਾਜ਼ਰੀ 'ਚ ਇਹ ਸੱਦਾ ਪੱਤਰ ਉਨ੍ਹਾਂ ਦੇ ਦਫ਼ਤਰ 'ਚ ਮੌਜੂਦ ਅਧਿਕਾਰੀ ਨੂੰ ਦਿੱਤਾ ਸੀ। ਇਹ ਵੀ ਜਰੂਰ ਦੱਸ ਦਈਏ ਕਿ ਅਕਾਲ ਤਖ਼ਤ ਸਾਹਿਬ ਵਲੋਂ ਰਾਸ਼ਟਰੀ ਸਿੱਖ ਸੰਗਤ ਖਿਲਾਫ ਹੁਕਮਨਾਮਾ ਵੀ ਜਾਰੀ ਹੋ ਚੁੱਕਾ ਹੈ ਜੋ 2004 ਵਿਚ ਜਾਰੀ ਹੋਇਆ ਸੀ। ਰਾਸ਼ਟਰੀ ਸਿੱਖ ਸੰਗਤ ਅਸਲ ਵਿਚ RSS ਯਾਨੀ ਰਾਸ਼ਟਰੀ ਸਵੈਮਸੇਵਕ ਸੰਘ ਦੀ ਹੀ ਸ਼ਾਖਾ ਹੈ ਤੇ RSS ਸਿੱਖ ਕੌਮ ਨੂੰ ਹਿੰਦੂ ਧਰਮ ਦਾ ਅੰਗ ਮੰਨਦੀ ਹੈ। ਸੋ ਜਥੇਦਾਰ ਹਰਪ੍ਰੀਤ ਸਿੰਘ ਨੇ ਇਸ ਸੱਦੇ ਨੂੰ ਪ੍ਰਵਾਨ ਨਾ ਕਰਕੇ ਸਿੱਖ ਭਾਵਨਾਵਾਂ ਦੀ ਰਜਮਾਨੀ ਹੀ ਕੀਤੀ ਹੈ ਜਿਸਦੀ ਸ਼ਲਾਘਾ ਹੋ ਰਹੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/KhpC96UIQyXGse9hviiPdb ** Subscribe and Press Bell Icon also to get Notification on Your Phone **