Video paused

ਹੰਕਾਰਿਆ \'ਖਲੀ\' | ਸਰਦਾਰ ਦੇ ਮਾਰੀ ਚਪੇੜ | ਹੁਣ ਮੁਆਫੀ ਮੰਗੇ | The Great Khali | CWE

Playing next video...

ਹੰਕਾਰਿਆ \'ਖਲੀ\' | ਸਰਦਾਰ ਦੇ ਮਾਰੀ ਚਪੇੜ | ਹੁਣ ਮੁਆਫੀ ਮੰਗੇ | The Great Khali | CWE

Surkhab Tv
Followers

#Sardar #TheGreatKhali #CWE ਹੰਕਾਰਿਆ 'ਖਲੀ' | ਸਰਦਾਰ ਦੇ ਮਾਰੀ ਚਪੇੜ | ਹੁਣ ਮੁਆਫੀ ਮੰਗੇ | The Great Khali | CWE "ਵੀਹ ਸਾਲ ਪਹਿਲਾਂ ਹਿਮਾਚਲ ਚ ਭਾਡੇ ਮਾਜਣੇਂ ਅਤੇ ਪੱਥਰ ਤੋੜਨ ਦਾ ਕੰਮ ਕਰਦਾ ਸੀ ਇਹ ਅਜੋਕਾ ਖਲੀ ਪਹਿਲਵਾਨ। ਪੰਜਾਬ ਪੁਲਿਸ ਦੇ ਡੀ,ਆਈ,ਜੀ ਭੁੱਲਰ ਸਾਬ ਇਕ ਦਿਨ ਸ਼ਿਮਲੇ ਘੁੰਮਣ ਗਏ ਸੀ,ਜਿਥੇ ਉਹਨਾਂ ਦੀ ਨਜਰ ਮਜਦੂਰੀ ਕਰਦੇ ਪੱਥਰ ਤੋੜਦੇ ਇਸ ਖਲੀ ਤੇ ਪਈ। ਉਹਨਾਂ ਇਸ ਨੂੰ ਪੰਜਾਬ ਪੁਲਿਸ ਚ ਭਰਤੀ ਕਰਨ ਦੀ ਗੱਲ ਕਹੀ ਤੇ ਨਾਲ ਹੀ ਇਸਨੂੰ ਪੰਜਾਬ ਆਉਣ ਦਾ ਕਿਰਾਇਆ ਦੇ ਦਿੱਤਾ। ਪੰਜਾਬ ਸੱਦ ਕੇ ਕੁਸ਼ਤੀ ਦੀ ਟ੍ਰੇਨਿੰਗ ਦਿਵਾਈ ਅਤੇ ਸੰਨ੍ਹ 2000 ਕਰੀਬ ਇਸ ਨੂੰ ਪੰਜਾਬ ਦੇ ਲੋਕਾਂ ਵਲੋਂ ਪਹਿਲੀ ਵਾਰ ਬੇ/ਪਨਾਹ ਇੱਜਤ,ਦੌਲਤ,ਸ਼ੌਹਰਤ ਮਿਲੀ। ਜਰ,ਜੋਰੂ,ਜਮੀਨ ਦੀ ਤਾਕਤ ਨੂੰ ਵੱਸ ਰੱਖਣਾ ਹਰੇਕ ਦੇ ਵੱਸ ਦੀ ਗੱਲ ਨਹੀਂ। ਜੱਦੀ ਪੁੱਸ਼ਤੀ ਰਈਸਾਂ ਨੂੰ ਛੱਡ ਜਦੋਂ ਆਮ ਬੰਦੇ ਕੋਲ ਅੰਨ੍ਹਾ ਪੈਸਾ ਆ ਜਾਵੇ ਤਾਂ ਔਕਾਤ ਭੁੱਲਣੀ ਲਾਜਮੀ ਹੈ। ਸ਼ਰਮ ਹਯਾ ਦੀਆਂ ਸਾਰੀਆਂ ਹੱਦਾਂ ਤਾਂ ਪਹਿਲਾਂ ਹੀ ਇਸਨੇ ਭਲਵਾਨੀ ਦੇ ਪਵਿੱਤਰ ਅਖਾੜੇ ਚ ਹੀ ਤੋੜ੍ਹ ਦਿੱਤੀਆਂ ਸਨ। ਜਦਕਿ ਇਸ ਤੋਂ ਪਹਿਲਾਂ "ਗਾਮਾ ਪਹਿਲਵਾਨ" ਰੁਸਤਮੇ ਜਮਾਂ ਰਹੇ ਜਿੰਨਾਂ ਦੀ ਮੌਤ ਤੋਂ ਅੱਧੀ ਸਦੀ ਬਾਅਦ ਅੱਜ ਵੀ ਲੋਕ ਪਿਆਰ ਕਰਦੇ ਹਨ। ਉਹਨਾਂ ਲੋਕਾਂ ਚ ਪਿਆਰ ਵੰਡਿਆਂ ਸੀ ਪਰ ਇਸ ਅੰਹਕਾਰੀ ਨੇ ਬੜੀ ਮਾੜੀ ਹਰਕਤ ਕੀਤੀ ਹੈ। "ਇਕ ਸਿੱਖ ਨੌਜਵਾਨ ਇਸ ਨੂੰ ਫੋਟੋਗ੍ਰਾਫੀ ਲਈ ਨੁਕਤਾ ਸਮਝਾ ਰਿਹਾ ਸੀ ਕਿ "ਸਰ ਯੇ ਸਟੈਪ ਗਲਤ ਹੈ ਐਸੇ ਕਰੇਂ" ਪਰ ਇਸਨੇ ਆਪਣੇ ਕਾਫੀ ਸਾਥੀਆਂ ਸਾਹਮਣੇ ਤੇ ਇਕ ਔਰਤ ਸਾਹਮਣੇ ਉਸਦੇ ਮੂੰਹ ਤੇ ਖਿੱਚ ਕੇ ਚਪੇੜ ਮਾਰਕੇ ਉਸਨੂੰ ਹੇਠਾਂ ਸੁੱਟ ਦਿੱਤਾ ਅਤੇ ਬੜੇ ਅੰਹਕਾਰ ਚ ਕਿਹਾ... "ਯੇ ਸਟੈਪ ਠੀਕ ਹੈ"....? "ਇਸ ਨੂੰ ਕਹਿੰਦੇ ਹਨ ਔਕਾਤ ਭੁੱਲਣੀ"। ਇਸਨੇ ਇਹ ਚਪੇੜ ਇਕ ਪੰਜਾਬੀ ਸਰਦਾਰ ਦੇ ਮੂੰਹ ਤੇ ਨਹੀਂ ਮਾਰੀ ਬਲਕਿ ਉਹਨਾਂ ਲੱਖਾਂ ਪੰਜਾਬੀਆਂ ਦੇ ਮੂੰਹ ਤੇ ਚਪੇੜ ਮਾਰੀ ਹੈ ਜਿੰਨਾ ਇਸ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੱਤਾ। ਭਾਵੇਂ ਕਿ ਉਸਦਾ ਇਹ ਵੀਡੀਓ ਉਸ ਵਲੋਂ ਸ਼ੁਰੂ ਕੀਤੀ CWE ਰੈਸਲਿੰਗ ਨੂੰ ਮਸਹੂਰੀ ਦੇਣ ਲਈ ਸੀ ਜਿਵੇਂ ਕਿ ਰੈਸਲਿੰਗ ਵਿਚ ਕੀਤਾ ਜਾਂਦਾ ਹੈ ਪਰ ਇੱਕ ਸਰਦਾਰ ਨਾਲ ਅਜਿਹਾ ਕਰਨਾ ਖਲੀ ਲਈ ਗਲਤ ਹੈ ਕਿਉਂਕਿ ਜੇ ਭੁੱਲਰ ਵਰਗਾ ਸਰਦਾਰ ਖਲੀ ਨੂੰ ਨਾ ਦੇਖਦਾ ਤਾਂ ਇਹ ਖਲੀ ਅੱਜ ਵੀ ਕਿਧਰੇ ਹਿਮਾਚਲ ਵਿਚ ਸੜਕਾਂ ਤੇ ਮਜਜੂਰੀ ਕਰਦਾ ਦਿਸਦਾ। ਉਹ ਦਾਤਾ ਬੜਾ ਬੇਅੰਤ ਹੈ। ਰਾਜਿਆਂ ਤੋਂ ਭੀਖ ਮੰਗਾ ਦੇਂਦਾ ਹੈ। ਕਰਨ ਤੇ ਆਵੇ ਤਾਂ ਬਾਦਸ਼ਾਹੀਆਂ ਵੀ ਤਬਾਹ ਕਰ ਦੇਂਦਾ ਹੈ। ਤੂੰ ਤੇ ਗਰੀਬ ਸੀ,.ਤੇਰਾ ਫਰਜ਼ ਸੀ,ਅਮੀਰ ਬਣਕੇ ਲੋਕਾਂ ਦਾ ਭਲਾ ਕਰਦਾ...ਨਾ ਕਿ ਏਦਾਂ ਆਫਰਿਆ ਫਿਰਦਾ। ਖਲੀ ਨੂੰ ਆਪਣੀ ਇਸ ਕਰਤੂਤ ਦੀ ਮਾਫੀ ਮੰਗਣੀ ਚਾਹੀਦੀ ਹੈ ਤੇ ਲਾਜਮੀ ਮੰਗਣੀ ਚਾਹੀਦੀ ਹੈ। ਵੀਡੀਓ ਸ਼ੇਅਰ ਕਰੋ ਤੇ ਇਸ ਹੰਕਾਰੇ ਬੰਦੇ ਤੇ ਦਬਾਅ ਬਣਾਓ ਕਿ ਉਹ ਮਾਫੀ ਮੰਗੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **

Show more