ਦੇਖ ਲਓ ਲੋਕਾਂ ਦੇ ਨੁਮਾਇੰਦੇ !! Manu Bhaker ਬਨਾਮ Haryana\'s Minister Anil Vij
ਦੇਖ ਲਓ ਲੋਕਾਂ ਦੇ ਨੁਮਾਇੰਦੇ !! Manu Bhaker ਬਨਾਮ Haryana's Minister Anil Vij ਇਸ ਦੇਸ਼ ਦੇ ਲੀਡਰਾਂ ਦੀ ਸੋਚ ਬਾਰੇ ਤੁਸੀਂ ਇਸ ਵੀਡੀਓ ਨੂੰ ਦੇਖਕੇ ਖੁਦ ਹੀ ਅੰਦਾਜ਼ਾ ਲਗਾ ਲਿਓ ਕਿ ਇਹ ਲੀਡਰ ਕਿੰਨੀ ਕੁ ਅਕਲ ਦੇ ਮਾਲਕ ਨੇ। 16 ਸਾਲ ਦੀ ਕੁੜੀ ਮਨੂ ਭਾਕਰ ਨੇ ਦੇਸ਼ ਨੂੰ ਉਲੰਪਿਕ ਚ ਗੋਲਡ ਮੈਡਲ ਦਿਵਾਇਆ ਤੇ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਉਸ ਲਈ 2 ਕਰੋੜ ਦਾ ਇਨਾਮ ਐਲਾਨ ਦਿੱਤਾ। ਜਦੋਂ 2 ਮਹੀਨਿਆਂ ਬਾਅਦ ਵੀ ਇਨਾਮੀ ਪੈਸੇ ਨਾ ਮਿਲੇ ਤਾਂ ਮਨੂ ਭਾਕਰ ਨੇ ਸਰਕਾਰ ਤੋਂ ਟਵੀਟ ਕਰਕੇ ਪੁੱਛ ਲਿਆ ਕਿ ਭਾਈ ਤੁਸੀਂ ਇਨਾਮ ਦੇਣਾ ਵੀ ਹੈ ਜਾਂ ਉਹ ਵੀ ਇਕ 'ਜੁਮਲਾ' ਈ ਸੀ ? ਏਸ ਟਵੀਟ ਤੋਂ ਬਾਅਦ ਅਨਿਲ ਵਿਜ ਨੂੰ ਬੜੀਆਂ ਮਿਰਚਾਂ ਲੱਗੀਆਂ ਤੇ ਉਸਨੇ ਕਿਹਾ ਕਿ ਮਨੂ ਭਾਕਰ ਨੇ ਖੇਡ 'ਚ ਬਹੁਤ ਅੱਗੇ ਜਾਣਾ,ਉਹਨੂੰ ਅਨੁਸ਼ਾਸਨ ਚ ਰਹਿਣਾ ਚਾਹੀਦਾ ਤੇ ਉਹ ਮੁਆਫੀ ਮੰਗੇ ਕਿਉਂਕਿ ਏਸ ਤਰਾਂ ਕਰਨ ਨਾਲ ਸਰਕਾਰ ਦੀ ਕਿਰਕਿਰੀ ਹੋਈ ਐ। ਮਤਲਬ ਕਿ ਮਨੁ ਭਾਕਰ ਨੇ ਸਰਕਾਰ ਕੋਲੋਂ ਐਲਾਨੇ ਇਨਾਮ ਬਾਰੇ ਪੁੱਛ ਕਿਉਂ ਲਿਆ ?? ਕਿੰਨੇ ਬੇਸ਼ਰਮ ਲੋਕ ਨੇ ਇਹ ਲੋਕਾਂ ਦੇ ਨੁੰਮਾਇਦੇ ? ਬੰਦਾ ਪੁੱਛੇ ਕਿ ਜੇ ਕੁੜੀ ਨੇ ਪੁੱਛ ਈ ਲਿਆ ਤਾਂ ਕੀ ਲੋਹੜਾ ਆ ਗਿਆ ? ਉਹਨੇ ਕੋਈ ਤੁਹਾਡੇ ਘਰੇ ਆ ਕੇ ਇਨਾਮ ਮੰਗਿਆ ਸੀ ? ਤੁਸੀਂ ਇਨਾਮ ਐਲਾਨਿਆ ਤਾਂ ਹੀ ਪੈਸੇ ਮੰਗੇ, ਜੇ ਏਨੀ ਓ ਗੈਰਤ ਰੱਖਦੇ ਓ ਤਾਂ ਫੇਰ ਮੌਕੇ 'ਤੇ ਦਿਓ ਅਗਲੇ ਨੂੰ ਇਨਾਮ ਤੇ ਪੁਗਾਓ ਆਪਣੇ ਬੋਲ। ਕੀ ਬੰਦਾ ਇਨ੍ਹਾਂ ਘਟੀਆ ਲੋਕਾਂ ਨੂੰ ਸੁਆਲ ਵੀ ਨਹੀਂ ਕਰ ਸਕਦਾ,ਇਕ ਕੁੜੀ ਨੂੰ ਅਨੁਸ਼ਾਸਨ ਸਿਖਾ ਰਿਹਾ ਇਹ ਮੰਤਰੀ ਪਰ ਆਪ ਅਨੁਸ਼ਾਸਨ 'ਚ ਕਿਵੇਂ ਰਹਿਣਾ ਇਹ ਨਹੀਂ ਪਤਾ ? ਵਿਜ ਸਾਬ੍ਹ !!!! ਮੁਆਫੀ ਮਨੂ ਭਾਕਰ ਨੂੰ ਨਹੀਂ ਬਲਕਿ ਤੁਹਾਨੂੰ ਮੰਗਣੀ ਚਾਹੀਦੀ ਐ ਦੇਸ਼ ਭਰ ਦੀਆਂ ਔਰਤਾਂ ਤੇ ਖਿਡਾਰੀਆਂ ਤੋਂ। ਦੱਸ ਦਈਏ ਕਿ ਇਹ ਅਨਿਲ ਵਿਜ ਓਹੀ ਬੰਦਾ ਜਿਸਨੇ ਐਸ.ਪੀ ਸੰਗੀਤਾ ਕਾਲੀਆ ਤੋਂ ਵੀ ਬੇਜਤੀ ਕਰਵਾਈ ਸੀ ਪਰ ਸ਼ਾਇਦ ਚੰਮ ਏਨਾ ਮੋਟਾ ਕਿ ਮਹਿਸੂਸ ਈ ਨਹੀਂ ਕਰਦਾ। ਵੱਡੇ ਆਏ ਰਾਸ਼ਟਰ ਪ੍ਰੇਮੀ ਪਹਿਲਾਂ ਇਕ ਖਿਡਾਰੀ ਤੇ ਇਕ ਔਰਤ ਨੂੰ ਸਨਮਾਨ ਦੇਣਾ ਸਿੱਖ ਲਵੋ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **