ਇਸ ਸਕਸ਼ ਕਰਕੇ ਅੱਜ ਅਸੀਂ ਪੜ ਰਹੇ ਹਾਂ Mobile-Laptop ਤੇ ਗੁਰਬਾਣੀ
#Gurbani #KulbirSinghThind #GurbaniMobile ਇਸ ਸਕਸ਼ ਕਰਕੇ ਅੱਜ ਅਸੀਂ ਪੜ ਰਹੇ ਹਾਂ Mobile-Laptop ਤੇ ਗੁਰਬਾਣੀ ਅੱਜ ਅਸੀਂ ਜੋ ਮੋਬਾਈਲ-ਕੰਪਿਊਟਰ ਤੇ ਪਾਵਨ ਗੁਰਬਾਣੀ ਪੜ੍ਹਦੇ ਹਾਂ ਕੀ ਤੁਹਾਨੂੰ ਪਤਾ ਹੈ ਕਿ ਇਸਦੀ ਸ਼ੁਰੂਆਤ ਕਿਸਨੇ ਕੀਤੀ ਸੀ? ਅੱਜ ਅਸੀਂ ਸੰਪੂਰਨ ਗੁਰੂ ਗਰੰਥ ਸਾਹਿਬ,ਅਰਥ,ਵੱਖੋ-ਵੱਖ ਬਾਣੀਆਂ,ਨਿਤਨੇਮ ਆਦਿ ਨੂੰ ਆਪਣੇ ਮੋਬਾਈਲਾਂ ਵਿਚ ਜਾਂ ਕੰਪਿਊਟਰ-ਲੈਪਟੋਪ ਵਿਚ ਪੜ ਸਕਦੇ ਹਾਂ। ਅੱਜ ਅਸੀਂ ਉਸ ਸ਼ਖਸ ਬਾਰੇ ਦਸਾਂਗੇ ਜਿਨਾਂ ਕਰਕੇ ਇਹ ਸਭ ਕੁਝ ਮੁਮਕਿਨ ਹੋਇਆ। ਉਸ ਸਕਸ਼ ਦਾ ਨਾਮ ਹੈ ਡਾਕਟਰ ਕੁਲਬੀਰ ਸਿੰਘ ਥਿੰਦ। ਇਸ ਸਕਸ਼ ਕਰਕੇ ਆਪਾਂ ਅੱਜ ਮੋਬਾਈਲ-ਕੰਪਿਊਟਰ ਤੇ ਗੁਰਬਾਣੀ ਪੜ ਸਕਦੇ ਹਾਂ। ਤੁਹਾਨੂੰ ਇਹਨਾਂ ਦਾ ਪਤਿਤ ਸਰੂਪ ਵੇਖਕੇ ਹੈਰਾਨੀ ਵੀ ਹੋਵੇਗੀ ਪਰ ਇਹਨਾਂ ਦੀ ਸਿੱਖ ਜਗਤ ਨੂੰ ਬਹੁਤ ਵੱਡਮੁੱਲੀ ਦੇਣ ਹੈ। ਇਲੈਕਟਕਾਨਿਕ ਯੁਗ ਵਿੱਚ ਇਹਨਾਂ ਦੀ ਮੇਹਨਤ ਸਦਕਾ ਹੀ ਪਹਿਲੀ ਵਾਰ ਗੁਰੂ ਗਰੰਥ ਸਾਹਿਬ ਜੀ ਦੀ PDF ਤਿਆਰ ਕੀਤੀ ਗਈ ਸੀ,ਜਿਸ ਸਦਕਾ ਅੱਜ ਅਸੀਂ ਕੰਪਿਊਟਰ ਤੇ ਮੋਬਾਈਲ ਆਦਿਕ ਉਪਰ ਪਾਵਨ ਗੁਰਬਾਣੀ ਦਾ ਲਾਹਾ ਲੈ ਰਹੇ ਹਾਂ। ਇਹਨਾਂ ਦਾ ਕੰਮ ਕਿਸੇ ਇਨਕਲਾਬ ਤੋਂ ਘੱਟ ਨਹੀਂ। ਅੱਜ ਜੋ ਅਸੀਂ ਗੁਰਬਾਣੀ ਨੂੰ ਨੈੱਟ ਉਪਰ ਅਤੇ ਹੋਰ ਜਗਾ ਤੇ ਕਾਪੀ ਪੇਸਟ ਕਰਕੇ ਵਰਤ ਰਹੇ ਹਾਂ,ਇਹ ਇਹਨਾਂ ਦੀ ਹੀ ਦੇਣ ਹੈ ਤਾਂ ਹੀ ਇਹਨਾਂ ਦੇ ਇਸ ਮਹਾਨ ਕਾਰਜ ਦੀ ਇਨਕਲਾਬ ਨਾਲ ਤੁਲਨਾ ਕੀਤੀ ਗਈ ਹੈ।ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਇਸ ਸਭ ਭੰਡਾਰ ਨੂੰ ਡਾਕਟਰ ਕੁਲਬੀਰ ਸਿੰਘ ਥਿੰਦ ਨੇ ਹੀ PDF ਰੂਪ ਵਿਚ ਸੰਕਲਨ ਕੀਤਾ ਸੀ ਜੋ ਅੱਜ ਮੋਬਾਈਲਾਂ-ਕੰਪਿਊਟਰ-ਲੈਪਟੋਪ ਵਿਚ ਸੌਖੇ ਤਰੀਕੇ ਨਾਲ ਗੁਰਬਾਣੀ ਪੜ੍ਹਨ ਵਿਚ ਸਹਾਈ ਹੁੰਦੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **