ਕੀ ਗੁਰਦਵਾਰੇ ਵਿਚ ਹਥਿਆਰ ਰੱਖੇ ਜਾ ਸਕਦੇ ਹਨ ?? Sikh History | Sikh Facts
#SikhHistory #Gurudwara #SikhFacts ਕੀ ਗੁਰਦਵਾਰੇ ਵਿਚ ਹਥਿਆਰ ਰੱਖੇ ਜਾ ਸਕਦੇ ਹਨ ?? Sikh History | Sikh Facts ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਹਨ ਕਿ ਗੁਰਦਵਾਰਿਆਂ ਚ ਹਥਿਆਰ ਕਿਉਂ ਰੱਖੇ ਜਾਂਦੇ ਹਨ ?? ਉਹਨਾਂ ਅਨੁਸਾਰ ਗੁਰਦਵਾਰੇ ਸਾਹਿਬਾਨ ਤਾਂ ਭਗਤੀ ਕਰਨ ਨੂੰ ਹਨ ਓਥੇ ਹਥਿਆਰਾਂ ਦਾ ਕੀ ਕੰਮ ?? ਸੋ ਅੱਜ ਅਸੀਂ ਦਸਾਂਗੇ ਇਹਨਾਂ ਸਵਾਲਾਂ ਦੇ ਜਵਾਬ....ਕਿ ਕੀ ਗੁਰਦਵਾਰੇ ਦੇ ਅੰਦਰ ਹਥਿਆਰ ਰੱਖੇ ਜਾ ਸਕਦੇ ਹਨ ?? ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਤੋਂ ਮਗਰੋਂ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬੈਠੇ ਤਾਂ ਉਹਨਾਂ ਨੇ ਸਮਝ ਲਿਆ ਕਿ ਹੁਣ ਜ਼ੁਲਮ ਖਿਲਾਫ ਲੜਾਈ ਲੜਨੀ ਪੈਣੀ ਹੈ ਤੇ ਉਸਦੇ ਲਈ ਹੁਣ ਸਿਰਫ ਮਾਲਾ ਹੀ ਨਹੀਂ,ਸ੍ਰੀ ਸਾਹਿਬ ਦੀ ਵੀ ਲੋੜ ਹੈ। ਸੋ ਉਹਨਾਂ ਨੇ ਗੁਰਗੱਦੀ ਤੇ ਬੈਠੇਦੇ ਸਾਰ 2 ਤਲਵਾਰਾਂ ਧਾਰਨ ਕੀਤੀਆਂ,ਇੱਕ ਪੀਰੀ ਦੀ ਭਾਵ ਭਗਤੀ ਦੀ ਤੇ ਦੂਜੀ ਮੀਰੀ ਦੀ ਯਾਨੀ ਕਿ ਰਾਜਨੀਤੀ ਤੇ ਤਾਕਤ। ਉਹਨਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਹੁਣ ਸਿੱਖ ਸਿਰਫ ਮਾਇਆ ਜਾਂ ਹੋਰ ਰਸਦਾਂ ਹੀ ਭੇਟ ਨਾ ਕਰਨ ਸਗੋਂ ਚੰਗੇ ਸ਼ਸ਼ਤਰ ਤੇ ਹਥਿਆਰ ਵੀ ਗੁਰੂਘਰ ਨੂੰ ਭੇਟ ਕਰਨ ਤੇ ਹਰ ਸਿੱਖ ਆਪਣੇ ਕੋਲ ਵਧੀਆ ਸ਼ਸਤਰ ਰੱਖੇ। ਉਹਨਾਂ ਨੇ ਸਿੱਖ ਫੌਜ ਤਿਆਰ ਕੀਤੀ। ਓਹਨਾ ਦੇ ਨਾਲ ਹਥਿਆਰਬੰਦ ਅੰਗ ਰਖਿਅਕ ਹਰ ਸਮੇਂ ਤਿਆਰ-ਬਰ-ਤਿਆਰ ਰਹਿੰਦੇ ਸਨ। ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਜਿਥੋਂ ਉਹ ਸਿੱਖਾਂ ਨੂੰ ਰਾਜਨੀਤਿਕ ਅਗਵਾਈ ਦਿੰਦੇ ਸਨ। ਜਿਥੇ ਸ੍ਰੀ ਦਰਬਾਰ ਸਾਹਿਬ ਤੋਂ ਸਿੱਖ ਨੂੰ ਰੂਹਾਨੀ ਤਾਕਤ ਮਿਲਦੀ ਓਥੇ ਸਾਹਮਣੇ ਹੀ ਸ਼ੁਸ਼ੋਬਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਕੌਮ ਨੂੰ ਰਾਜਨੀਤਿਕ ਤਾਕਤ ਤੇ ਅਗਵਾਈ ਮਿਲਦੀ । ਗੁਰੂ ਸਾਹਿਬ ਨੇ ਸ਼ਾਸ਼ਤਰ ਦੇ ਨਾਲ ਸ਼ਸਤਰ ਨੂੰ ਵੀ ਜਰੂਰੀ ਕਰ ਦਿੱਤਾ ਤੇ ਇਸੇ ਤਰਾਂ ਚਲਦੇ ਚਲਦੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਨਾ ਮੌਕੇ ਪੰਜ ਕਕਾਰਾਂ ਚੋਂ ਇੱਕ ਕਕਾਰ ਸ੍ਰੀ ਸਾਹਿਬ ਨੂੰ ਵੀ ਜਰੂਰੀ ਰਖਿਆ ਤੇ ਉਸਤੋਂ ਬਾਅਦ ਦਾ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਜਿਥੇ ਪਰਮਾਤਮਾ ਦੇ ਪ੍ਰਾਪਤੀ ਲਈ ਗੁਰਬਾਣੀ ਤੋਂ ਸੇਧ ਲਈ ਓਥੇ ਜ਼ਾਲਮ ਤੇ ਜ਼ੁਲਮ ਖਿਲਾਫ ਸ਼ਸਤਰ ਵੀ ਚੁੱਕੇ ਤੇ ਜ਼ਾਲਮਾਂ ਦਾ ਨਾਸ਼ ਕੀਤਾ। ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੁਰਾਤਨ ਸ਼ਸਤਰ ਮੌਜੂਦ ਹਨ ਜਿਨਾਂ ਵਿਚ ਗੁਰੂ ਸਾਹਿਬਾਨ ਦੇ ਸ਼ਾਸਤਰ,ਸ਼ਹੀਦ ਸਿੰਘਾਂ ਦੇ ਸ਼ਸਤਰ ਸ਼ਾਮਿਲ ਹਨ। ਇਸਤੋਂ ਇਲਾਵਾ ਦੁਨੀਆ ਵਿਚ ਜਿਥੇ ਕਿਤੇ ਵੀ ਕੋਈ ਗੁਰਦਵਾਰਾ ਸਾਹਿਬ ਸ਼ੁਸ਼ੋਬਿਤ ਹੈ ਓਥੇ ਗੁਰੂ ਗਰੰਥ ਸਾਹਿਬ ਜੀ ਦੇ ਸਨਮੁਖ ਤੀਰ,ਸ੍ਰੀ ਸਾਹਿਬ,ਖੰਡੇ ਆਦਿ ਸ਼ਸ਼ਤਰ ਰੱਖੇ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਸੀ "ਬਿਨ ਸ਼ਸ਼ਤਰੰ ਕੇਸੰ ਨਰ ਭੇਡ ਜਾਨੋ" ਭਾਵ ਕਿ ਸ਼ਸਤਰਾਂ ਬਿਨਾ ਮਨੁੱਖ ਭੇਡ ਸਮਾਨ ਹੈ। ਸਿੱਖ ਇਤਿਹਾਸ ਚੋਂ,ਗੁਰ ਇਤਿਹਾਸ ਚੋਂ ਅਜਿਹੀਆਂ ਬਹੁਤ ਸਾਰੀਆਂ ਗਵਾਹੀਆਂ ਮਿਲ ਜਾਣਗੀਆਂ ਜੋ ਇਸ ਗੱਲ ਤੇ ਮੋਹਰ ਲਾਉਂਦੀਆਂ ਹਨ ਕਿ ਗੁਰਦਵਾਰਾ ਸਾਹਿਬਾਨ ਵਿਚ ਸ਼ਸ਼ਤਰ ਰੱਖੇ ਜਾਣੇ ਜਰੂਰੀ ਹਨ। ਸਮੇਂ ਦੇ ਹਿਸਾਬ ਨਾਲ ਇਹ ਸ਼ਸ਼ਤਰ ਤੀਰ-ਕਮਾਨ,ਕਿਰਪਾਨਾਂ ਤੋਂ ਚਲ ਕੇ ਅਜੋਕੇ ਸ਼ਸ਼ਤਰਾਂ ਵਿਚ ਬਦਲ ਗਏ ਹਨ। ਹਥਿਆਰ ਸਿੱਖੀ ਦਾ ਅੰਗ ਹਨ ਤਾਂ ਹੀ ਤਾਂ ਸਿੱਖਾਂ ਨੂੰ ਕ੍ਰਿਪਾਨ ਪਹਿਨਣ ਦੀ ਕਾਨੂੰਨਨ ਅਜ਼ਾਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹਥਿਆਰਬੰਦ ਰਹਿਣ ਦਾ ਹੁਕਮ ਕੀਤਾ ਸੀ ਅਤੇ ਖੁਦ ਵੀ ਹਮੇਸ਼ਾਂ ਹਥਿਆਰ ਰਖਦੇ ਸਨ। ਹਰ ਇੱਕ ਸਰਕਾਰ ਆਪਣੀ ਰੱਖਿਆ ਲਈ ਫੌਜ ਰੱਖਦੀ ਹੈ ਅਤੇ ਫੌਜ ਨੂੰ ਨਵੇਂ ਤੋਂ ਨਵੇਂ ਹਥਿਆਰ ਮੁੱਹਈਆ ਕਰਦੀ ਹੈ। ਖਾਲਸਾ ਪੰਥ ਵੀ ਅਕਾਲ ਪੁਰਖ ਦੀ ਇੱਕ ਫੌਜ ਹੈ ਅਤੇ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਵਧੀਆ ਤੋਂ ਵਧੀਆ ਹਥਿਆਰ ਰੱਖਣ ਦਾ ਹੁਕਮ ਦਿੱਤਾ ਹੈ ਅਤੇ ਕਾਰਨ ਵੀ ਉਹੋ ਹੀ ਹੈ ਜਿਸ ਵਾਸਤੇ ਹਰ ਇੱਕ ਦੇਸ਼ ਦੀ ਸਰਕਾਰ ਹਥਿਆਰ ਰੱਖਦੀ ਹੈ। ਸਿੱਖਾਂ ਨੇ ਇਹਨਾਂ ਹਥਿਆਰਾਂ ਦੀ ਬਦੌਲਤ ਮੁਗਲਾਂ ਅਤੇ ਅਫਗਾਨੀਆਂ ਨੂੰ ਹਰਾਇਆ ਅਤੇ ਸਦੀਆਂ ਤੋਂ ਗੁਲਾਮ ਹਿੰਦੂਆਂ ਨੂੰ ਅਜ਼ਾਦੀ ਦੁਵਾਈ। ਇਹ ਹਥਿਆਰ ਹੀ ਸਨ ਜਿੰਨ੍ਹਾਂ ਦੀ ਬਦੌਲਤ ਸਿੱਖਾਂ ਨੇ ਰਾਜਪੂਤਾਂ ਦੀਆਂ ਹਜ਼ਾਰਾਂ ਕੁੜੀਆਂ ਨਾਦਰਸ਼ਾਹ ਕੋਲੋਂ ਛੁਡਾਈਆਂ। ਇਹਨਾਂ ਹਥਿਆਰਾਂ ਦੀ ਮਦਦ ਨਾਲ ਸਿੱਖਾਂ ਨੇ ਪੰਜਾਬ ਵਿਚ ਆਪਣਾ ਰਾਜ ਕਾਇਮ ਕਰਕੇ ਹਮੇਸ਼ਾਂ ਲਈ ਵਿਦੇਸ਼ੀ ਹਮਲੇ ਰੋਕ ਦਿੱਤੇ ਅਤੇ ਦੇਸ਼ ਵਿੱਚ ਸ਼ਾਂਤੀ ਕਾਇਮ ਕੀਤੀ। ਸੋ ਇਤਿਹਾਸਕ ਪੱਖ ਇਹ ਗੱਲ ਲਾਜ਼ਮੀ ਕਰਦਾ ਹੈ ਕਿ ਸਿੱਖ ਨੇ ਖੁਦ ਵੀ ਹਥਿਆਰ ਰਖਣੇ ਹਨ ਤੇ ਨਾਲ ਹੀ ਗੁਰਦਵਾਰੇ ਵਿਚ ਵੀ ਹਥਿਆਰ ਰਖਣੇ ਜਰੂਰੀ ਹਨ ਇਸਦੇ ਲਈ ਕਿਸੇ ਦੁਨਿਆਵੀ ਤਾਕਤ,ਕਿਸੇ ਦੁਨਿਆਵੀ ਸਰਕਾਰ ਤੋਂ ਇਜ਼ਾਜਤ ਲੈਣ ਦੀ ਜਰੂਰਤ ਨਹੀਂ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **