Video paused

Google ਨੇ ਤਾਂ ਨਵਾਂ ਹੀ ਸੱਪ ਕੱਢ ਦਿੱਤਾ !! \'ਰਾਜਧਾਨੀ ਦਾ ਭੰਬਲਭੂਸਾ\'

Playing next video...

Google ਨੇ ਤਾਂ ਨਵਾਂ ਹੀ ਸੱਪ ਕੱਢ ਦਿੱਤਾ !! \'ਰਾਜਧਾਨੀ ਦਾ ਭੰਬਲਭੂਸਾ\'

Surkhab Tv
Followers

Google ਨੇ ਤਾਂ ਨਵਾਂ ਹੀ ਸੱਪ ਕੱਢ ਦਿੱਤਾ !! ਰਾਜਧਾਨੀਆਂ ਨੇ ਪਾਇਆ 'ਚੱਕਰ' #GoogleSearch #KhalistanCapital #Lahore ਖਾਲਿਸਤਾਨ ਸ਼ਬਦ ਤੋਂ ਹਰ ਪੰਜਾਬੀ ਵਾਕਿਫ ਹੈ। ਖਾਲਿਸਤਾਨ ਜੋ ਕਿ ਸਿੱਖ ਰਾਜ ਹੀ ਹੋਵੇਗਾ। ਵੈਸੇ ਤਾਂ ਖਾਲਿਸਤਾਨ ਦੀ ਸਥਾਪਨਾ ਅਜੇ ਤੱਕ ਹੋਈ ਨਹੀਂ ਹੈ। ਜੇ ਸਥਾਪਿਤ ਹੀ ਨਹੀਂ ਤਾਂ ਫਿਰ ਰਾਜਧਾਨੀ ਵੀ ਨਹੀਂ ਹੋ ਸਕਦੀ ਪਰ ਜੇਕਰ ਤੁਸੀਂ Google ਨੂੰ ਪੁੱਛੋਂ ਕਿ ਖਾਲਿਸਤਾਨ ਦੀ ਰਾਜਧਾਨੀ ਕਿਹੜੀ ਹੈ? ਤਾਂ Google ਅਨੁਸਾਰ ਖਾਲਿਸਤਾਨ ਦੀ ਰਾਜਧਾਨੀ ਲਾਹੌਰ ਹੈ। ਜੀ ਹਾਂ ਪਾਕਿਸਤਾਨ ਦਾ ਸ਼ਹਿਰ ਲਾਹੌਰ ਹੀ Google ਅਨੁਸਾਰ ਖਾਲਿਸਤਾਨ ਦੀ ਰਾਜਧਾਨੀ ਵੀ ਹੈ। ਗੂਗਲ ਤੇ Search ਕਰਨ ਤੇ ਖਾਲਿਸਤਾਨ ਦੀ ਰਾਜਧਾਨੀ ਲਾਹੌਰ ਦੱਸੀ ਜਾ ਰਹੀ ਹੈ। ਗੂਗਲ ਉਤੇ ਜੇਕਰ ਤੁਸੀਂ ਖਾਲਿਸਤਾਨ ਦੀ ਰਾਜਧਾਨੀ (CAPITAL OF KHALISTAN) ਲਿਖ ਕੇ ਸਰਚ ਕਰਦੇ ਹੋ ਤਾਂ ਤਹਾਨੂੰ ਖਾਲਿਸਤਾਨ ਦੀ ਰਾਜਧਾਨੀ ਲਾਹੌਰ ਹੈ ਵਜੋਂ ਨਤੀਜਾ ਮਿਲੇਗਾ। ਹਲਾਂਕਿ ਗੂਗਲ ਦੇ ਅਜਿਹੇ ਨਤੀਜੀਆਂ ਤੋਂ ਭਾਵੇਂ ਪਾਕਿਸਤਾਨ ਵੀ ਹੈਰਾਨ ਹੈ। ਆਨਲਾਈਨ ਇਨਸਾਈਕਲੋਪੀਡੀਆ ਵਿਕੀਪੀਡੀਆ ਦੇ ਮੁਤਾਬਕ,"ਪੂਰਬੀ ਪਾਕਿਸਤਾਨ ਅਤੇ ਪੱਛਮੀ ਭਾਰਤ ਦੇ ਆਧੁਨਿਕ ਖੇਤਰਾਂ ਵਿਚ ਨਵੇਂ ਬਣੇ ਦੇਸ਼ ਨੂੰ ਖਾਲਿਸਤਾਨ ਕਿਹਾ ਜਾਵੇਗਾ। ਇਸ ਦੀ ਘੋਸ਼ਿਤ ਰਾਜਧਾਨੀ ਲਾਹੌਰ ਹੋਵੇਗੀ, ਇਕ ਅਜਿਹਾ ਸ਼ਹਿਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਦੇ ਵੰਸ਼ਜਾਂ ਨੇ ਸਦੀਆਂ ਤੱਕ ਸ਼ਾਸਨ ਕੀਤਾ।" ”ਦਿਲਚਸਪ ਤੌਰ ‘ਤੇ ਵਿਕੀਪੀਡੀਆ ਵਿਚ ਬਾਰ-ਬਾਰ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਖਾਲਿਸਤਾਨ ਵਿਚ ਭਾਰਤ ਅਤੇ ਪਾਕਿਸਤਾਨ ਦੋਹਾਂ ਦੇ ਹਿੱਸੇ ਵਾਲਾ ਪੰਜਾਬ ਸ਼ਾਮਲ ਹੋਵੇਗਾ। ਇਸ ਦੇ ਇਲਾਵਾ ਖੈਬਰ ਪਖਤੂਨਖਵਾ, ਬਲੋਚਿਸਤਾਨ, ਸਿੰਧ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸੇ ਵੀ ਖਾਲਿਸਤਾਨ ਵਿਚ ਹੋਣਗੇ। ਗੌਰਤਲਬ ਹੈ ਕਿ ਹਾਲ ਹੀ ਵਿਚ ਗੂਗਲ ਸਰਚ ਵਿਚ ‘ਭਿਖਾਰੀ’ ਸ਼ਬਦ ਟਾਈਪ ਕਰਨ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵੀਰ ਖੁੱਲ੍ਹਦੀ ਸੀ। ਇਸਤੋਂ ਇਲਾਵਾ ਪਿਛਲੇ ਸਮੇਂ ਵਿਚ ਗੂਗਲ ਤੇ Criminal ਯਾਨੀ ਅਪਰਾਧੀ ਦੀ Search ਕਰਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਆਉਂਦੀ ਰਹੀ ਹੈ ਜਿਸਨੂੰ ਬਾਅਦ ਵਿਚ Google ਨੇ ਹਟਾ ਦਿੱਤਾ ਸੀ। ਅਸਲ ਵਿਚ ਗੂਗਲ ਸਰਚ ਰਿਜਲਟ ਕੁਝ ਖਾਸ ਕੀਵਰਡਜ਼ ‘ਤੇ ਆਧਾਰਿਤ ਹੁੰਦੇ ਹਨ, ਜੋ ਦੱਸਦੇ ਹਨ ਕਿ ਕੁਝ ਲੋਕ ਵੱਡੀ ਗਿਣਤੀ ਵਿਚ ਲਾਹੌਰ ਨੂੰ ਖਾਲਿਸਤਾਨ ਦੀ ਰਾਜਧਾਨੀ ਬਣਾਉਣ ‘ਤੇ ਗੱਲ ਕਰ ਰਹੇ ਹੋਣਗੇ। ਇਸ ਮਸਲੇ ਤੋਂ ਇਹ ਤਾਂ ਸਾਫ ਹੈ ਕਿ ਖਾਲਿਸਤਾਨ ਦੀ ਚਰਚਾ ਇੰਟਰਨੈਟ ਉੱਪਰ ਚਲ ਜਰੂਰ ਰਹੀ ਹੈ। ਬਾਕੀ ਖਾਲਿਸਤਾਨ ਦੀ ਰਾਜਧਾਨੀ ਦਾ ਮਸਲਾ ਕੀ ਹੈ ? ਕੀ ਸੱਚਮੁੱਚ ਲਾਹੌਰ ਹੀ ਹੋਵੇਗੀ ਖਾਲਿਸਤਾਨ ਦੀ ਰਾਜਧਾਨੀ ? ਜਾਂ ਸਵਾਲ ਇਹ ਹੋਵੇ ਕਿ ਅਖੀਰ ਖਾਲਿਸਤਾਨ ਦੀ ਰਾਜਧਾਨੀ ਕਿਹੜੀ ਹੋਵੇਗੀ ? ਇਸ ਬਾਰੇ ਅਸੀਂ ਜਲਦ ਹੀ ਵੀਡੀਓ ਪਾਵਾਂਗੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **

Show more