ਮੈਂ 2030 ਤੋਂ ਆਇਆ ਹਾਂ | Time traveller’ Man from 2030
ਮੈਂ 2030 ਤੋਂ ਆਇਆ ਹਾਂ | Time traveller’ Man from 2030 ਤੁਸੀਂ ਫ਼ਿਲਮਾਂ ਵਿਚ ਜਾਂ ਜਾਦੂਈ ਨਾਟਕਾਂ ਵਿਚ Time Machine ਦੇਖੀ ਹੋ ਸਕਦੀ ਹੈ ਜਿਸ ਨਾਲ ਬੰਦਾ ਭਵਿੱਖ ਵਿਚ ਜਾਂ ਅਤੀਤ ਵਿਚ ਜਾ ਸਕਦਾ ਹੈ। ਪਰ ਕੀ ਅਜਿਹਾ ਸੱਚ ਵਿਚ ਹੋ ਸਕਦਾ ਹੈ ?? ਕੀ ਕੋਈ ਇਨਸਾਨ ਭਵਿੱਖ ਦੇਖ ਸਕਦਾ ਹੈ ?? ਜਾਂ ਕੋਈ ਇਨਸਾਨ ਜੇਕਰ ਕਹੇ ਕੀ ਉਹ ਭਵਿੱਖ ਚੋਂ ਆਇਆ ਹੈ ਤਾਂ ਤਸੁਇਨ ਯਕੀਨ ਕਰੋਗੇ ?? ਅਮਰੀਕਾ 'ਚ ਇਕ ਸ਼ਖਸ ਨੇ ਬੇਹੱਦ ਹੈਰਾਨ ਕਰਨ ਵਾਲਾ ਦਾਅਵਾ ਕਰਦੇ ਹੋਏ ਕਿਹਾ ਕਿ ਉਹ ਸੰਨ 2030 'ਚ ਜਾ ਕੇ ਵਾਪਸ ਪਰਤਿਆ ਹੈ। ਇੰਨਾ ਹੀ ਨਹੀਂ ਉਸਨੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਅਜਿਹੇ ਦਾਅਵੇ ਵੀ ਕੀਤੇ ਹਨ, ਜਿਸ 'ਤੇ ਲੋਕ ਨਾ ਚਾਹੁੰਦੇ ਹੋਏ ਵੀ ਭਰੋਸਾ ਕਰਨ ਲੱਗ ਗਏ ਹਨ। ਹਾਲ ਹੀ 'ਚ ਨੋਹਾ ਨਾਮ ਦੇ ਇਸ ਸ਼ਖਸ ਨੇ ਅਮਰੀਕਾ ਦੇ ਇੱਕ ਰੇਡੀਓ ਚੈਨਲ ਨੂੰ ਇੰਟਰਵਿਊ 'ਚ ਇਹ ਗੱਲਾਂ ਦੱਸੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਲਾਈ ਡਿਟੈਕਟਰ ਟੈਸਟ 'ਚ ਵੀ ਇਸ ਸ਼ਖਸ ਦੀਆਂ ਗੱਲਾਂ ਠੀਕ ਸਾਬਤ ਹੋਈਆਂ ਹਨ। ਲਾਈ ਡਿਟੈਕਟਰ ਮਸ਼ੀਨ ਉਸ ਮਸ਼ੀਨ ਨੂੰ ਕਹਿੰਦੇ ਹਨ ਜੋ ਦਸਦੀ ਹੈ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਫਿਰ ਝੂਠ? ਸੱਚ ਜਾਂ ਝੂਠ ਬੋਲਦੇ ਹੋਏ ਇਨਸਾਨ ਦਾ ਚਿਹਰਾ ਤੇ ਹਾਵਭਾਵ ਅਲੱਗ ਅਲੱਗ ਹੁੰਦੇ ਹਨ। ਇਹ ਮਸ਼ੀਨ ਇਸ ਟੈਸਟ ਵਿਚ ਬੰਦੇ ਦੇ ਹਾਵ ਭਾਵ,ਉਸਦਾ ਚਿਹਰਾ ਸਾਇੰਸ ਕਰ ਲੈਂਦੀ ਹੈ ਤੇ ਸੱਚ ਝੂਠ ਦਾ ਨਿਤਾਰਾ ਕਰ ਦਿੰਦੀ ਹੈ। ਜਦੋਂ ਨੋਹਾ ਦਾ ਲਾਈ ਡਿਟੈਕਟਰ ਟੈਸਟ ਕੀਤਾ ਗਿਆ ਤਾਂ ਮਸ਼ੀਨ ਨੇ ਵੀ ਸਾਬਿਤ ਕੀਤਾ ਕਿ ਉਹ ਸੱਚ ਬੋਲ ਰਿਹਾ ਹੈ। ਇਸ ਬਾਰੇ ਨੋਹਾ ਦੀਆਂ ਜੋ ਵੀਡੀਓ ਇੰਸਟ੍ਰਨੈਟ ਤੇ ਉਪਲਬਧ ਹਨ ਉਹਨਾਂ ਵਿਚ ਉਸਦਾ ਚਿਹਰਾ ਲਕੋਇਆ ਗਿਆ ਹੈ। ਨੋਹਾ ਦਾ ਦਾਅਵਾ ਹੈ ਕਿ ਉਹ 2030 'ਚ ਜਾ ਚੁੱਕਿਆ ਹੈ। ਉਸਨੇ ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਭਵਿੱਖਵਾਣੀ ਕੀਤੀ ਕਿ ਟਰੰਪ ਸਾਰੇ ਵਿਵਾਦਾਂ ਦੇ ਬਾਅਦ ਫਿਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣਗੇ। ਇਸਦੇ ਨਾਲ ਹੀ ਉਸ ਸਮੇਂ ਅਜਿਹੇ ਰੋਬਾਟਸ ਸਾਡੇ ਕੋਲ ਹੋਣਗੇ, ਜੋ ਸਾਡਾ ਪੂਰਾ ਘਰ ਇਕੱਲੇ ਹੀ ਸੰਭਾਲ ਲੈਣਗੇ। ਨੋਹਾ ਨੇ ਇਹ ਵੀ ਦਾਅਵਾ ਕੀਤਾ ਕਿ 2020 ਤੱਕ ਮੋਬਾਈਲ ਫੋਨ ਉਮੀਦ ਤੋਂ ਕਈ ਗੁਣਾ ਜ਼ਿਆਦਾ ਸਰੂਪ ਦੇ ਹੋ ਜਾਣਗੇ। 2028 'ਚ ਮਨੁੱਖ ਮੰਗਲ ਗ੍ਰਹਿ 'ਤੇ ਆਉਣਾ ਜਾਣਾ ਸ਼ੁਰੂ ਕਰ ਦੇਵੇਗਾ ਅਤੇ ਇਸ ਸਾਲ ਟਾਈਮ ਟਰੈਵਲ ਅਤੇ ਟਾਈਮ ਮਸ਼ੀਨ ਦਾ ਪ੍ਰਯੋਗ ਆਮ ਹੋ ਜਾਵੇਗਾ। ਨੋਹਾ ਨੇ ਅੱਗੇ ਕਿਹਾ ਕਿ, ਆਉਣ ਵਾਲੇ ਸਮੇਂ 'ਚ ਕੈਂਸਰ ਵਰਗੀ ਜਾਨਲੇਵਾ ਬੀਮਾਰੀਆਂ ਦਾ ਅਸਾਨੀ ਨਾਲ ਇਲਾਜ ਕੀਤਾ ਜਾ ਸਕੇਗਾ। ਨੋਹਾ ਦੁਆਰਾ ਕੀਤੇ ਗਏ ਜ਼ਿਆਦਾਤਰ ਦਾਅਵੇ ਅਜਿਹੇ ਸਨ ਜੋ ਟੈਕਨਾਲੋਜੀ ਦੀ ਨਜ਼ਰ 'ਚ ਸੰਭਵ ਸਨ ਹੋਰ ਕੁਝ ਦਾਅਵਿਆਂ 'ਤੇ ਭਰੋਸਾ ਕਰ ਪਾਉਣਾ ਬੇਹੱਦ ਮੁਸ਼ਕਲ ਸੀ। ਪਰ ਇੱਕ ਸ਼ੋਅ ਵਿੱਚ ਨੋਹਾ ਦਾ ਇਨ੍ਹਾਂ ਦਾਅਵਿਆਂ ਦੇ ਨਾਲ ਲਾਈ ਡਿਟੈਕਟਰ ਟੈਸਟ ਕੀਤਾ ਗਿਆ, ਜਿਸ ਵਿੱਚ ਸਾਹਮਣੇ ਆਇਆ ਕਿ ਉਹ ਸੱਚ ਬੋਲ ਰਹੇ ਹਨ। ਇਸਦੇ ਬਾਅਦ ਕਈ ਲੋਕ ਉਨ੍ਹਾਂ ਉੱਤੇ ਭਰੋਸਾ ਵੀ ਕਰ ਰਹੇ ਹੈ ਅਤੇ ਉਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਪਾਗਲ ਵੀ ਦੱਸਿਆ ਜਾ ਰਿਹਾ ਹੈ। ਸੋ ਕਿ ਤੁਸੀਂ ਇਸ ਘਟਨਾ ਤੇ ਯਕੀਨ ਕਰਦੇ ਹੋ ?? ਤੁਹਾਡੇ ਅਨੁਸਾਰ ਕੀ ਅਜਿਹਾ ਹੋ ਸਕਦਾ ਹੈ ?? ਆਪਣੇ ਵਿਚਾਰ ਜਰੂਰ ਦਿਓ। ਅਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰ ਲਓ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **