ਕਿਤੇ Gurdware ਢਾਹ ਰਹੇ,ਕਿਤੇ ਗੁਰਦਵਾਰਿਆਂ ਨੂੰ Mandir ਬਣਾ ਰਹੇ | ਵੱਡੇ ਜਥੇਦਾਰ \'ਚੁੱਪ\'
ਕਿਤੇ Gurdware ਢਾਹ ਰਹੇ,ਕਿਤੇ ਗੁਰਦਵਾਰਿਆਂ ਨੂੰ Mandir ਬਣਾ ਰਹੇ | ਵੱਡੇ ਜਥੇਦਾਰ 'ਚੁੱਪ' ਪਿਛਲੇ ਕੁਝ ਦਿਨਾਂ ਤੋਂ ਜਗਨਨਾਥ ਪੁਰੀ ਉੜੀਸਾ ਦੇ ਗੁਰਦਵਾਰਾ ਸਾਹਿਬ ਗੰਗੂ ਮੱਠ ਨੂੰ ਢਾਹੇ ਜਾਣ ਦਾ ਮਸਲਾ ਸੁਰਖੀਆਂ ਵਿਚ ਹੈ। ਕੁਝ ਸਿੱਖ ਸੰਸਥਾਵਾਂ ਵੱਲੋਂ ਅਖਬਾਰਾਂ ਰਾਹੀਂ ਜਗਨਨਾਥਪੁਰੀ ਉੜੀਸਾ ਦੇ 'ਗੁਰਦੁਆਰਾ ਸਾਹਿਬ ਮੰਗੂ-ਮੱਠ' ਅਤੇ ਸਿਕਮ ਦੇ 'ਗੁਰਦੁਆਰਾ ਡਾਂਗਮਾਰ ਸਾਹਿਬ' ਦੇ ਢਾਹੁਣ ਦੀ ਨਿਖੇਧੀ ਤਾਂ ਕੀਤੀ ਜਾ ਰਹੀ ਹੈ। ਪ੍ਰੰਤੂ, ਹਰਿਦੁਆਰ ਦੇ 'ਗੁਰਦੁਆਰਾ ਗੋਦੜੀ ਸਾਹਿਬ' ਨੂੰ ਸਰਕਾਰੀ ਤੌਰ 'ਤੇ ਢਾਹੁਣ ਅਤੇ ਗਵਾਲੀਅਰ ਦੇ ਇਤਿਹਾਸਕ ਅਸਥਾਨ 'ਗੁਰਦੁਆਰਾ ਭਾਈ ਹਰਿਦਾਸ' ਨੂੰ 1984 ਵਿੱਚ ਹਿੰਦੂ ਭੀੜ ਵੱਲੋਂ ਉਥੋਂ ਦੇ ਸੇਵਾਦਾਰ ਨੂੰ ਕਤਲ ਕਰਕੇ 'ਸ੍ਰੀ ਕਾਲੀ ਦੇਵੀ ਭੈਰਉ ਮੰਦਰ' ਵਿੱਚ ਬਦਲਣ ਦੀਆਂ ਸਿੱਖ ਮਾਰੂ ਯਾਦਾਂ ਸਹਿਜੇ ਸਹਿਜੇ ਭੁੱਲਾਈ ਜਾ ਰਹੇ ਹਾਂ, ਜੋ ਸਾਡੀ ਅਣਖਹੀਨ ਗੁਲ਼ਾਮ ਮਾਨਸਿਕਤਾ ਦਾ ਪ੍ਰਗਟਾਵਾ ਹੀ ਕਹਿਆ ਜਾ ਸਕਦਾ ਹੈ। ਇਸ ਲਈ ਹੁਣ ਤਖ਼ਤ ਸਾਹਿਬਨਾਂ ਦੇ ਪੰਜੇ ਜਥੇਦਾਰਾਂ ਦਾ ਮੁੱਖ ਫ਼ਰਜ਼ ਬਣਦਾ ਹੈ ਕਿ ਉਹ ਮੀਟਿੰਗਾਂ ਕਰਨ ਦੀ ਥਾਂ ਆਪਣੇ ਆਪਣੇ ਇਲਾਕਿਆਂ ਵਿੱਚ ਢਾਹੇ ਤੇ ਮੰਦਰਾਂ ਵਿੱਚ ਬਦਲੇ ਹੋਏ ਗੁਰਦੁਆਰਾ ਸਾਹਿਬਾਨ ਨੂੰ ਉਨ੍ਹਾਂ ਥਾਵਾਂ 'ਤੇ ਦੁਬਾਰਾ ਉਸਾਰਨ ਤੇ ਮਨੂੰਵਾਦੀਆਂ ਤੋਂ ਅਜ਼ਾਦ ਕਰਾਉਣ ਲਈ ਜਥੇ ਲੈ ਕੇ ਤੁਰਨ। ਇਹ ਵਿਚਾਰ ਪ੍ਰਚਾਰਕ ਗਿ. ਜਗਤਾਰ ਸਿੰਘ ਨੇ ਮੀਡੀਆ ਦੇ ਨਾਮ ਜਾਰੀ ਪ੍ਰੈਸ ਬਿਆਨ ਵਿਚ ਕਹੇ ਹਨ। ਗਿਆਨੀ ਜਾਚਕ ਅਨੁਸਾਰ ਕਾਲੀ ਦੇਵੀ ਭਗਤ ਹਰੀ ਰਾਮ ਉਰਫ਼ 'ਹਰਿਦਾਸ' ਗਵਾਲੀਅਰ ਦੇ ਕਿਲੇ ਦਾ ਦਾਰੋਗਾ ਸੀ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਮਦ੍ਰਿਸ਼ਟੀ, ਸੂਰਬੀਰਤਾ ਤੇ ਸਚਿਆਰੇ ਕਿਰਦਾਰ ਤੋਂ ਪ੍ਰਭਾਵਤ ਹੋ ਕੇ ਗੁਰਸਿੱਖ ਬਣ ਗਿਆ ਉਸ ਨੇ ਆਪਣੇ ਘਰ ਵਿੱਚਲੀ ਕਾਲੀ ਦੇਵੀ ਦੀ ਮੂਰਤੀ ਨੂੰ ਪੂਜਾ ਸਥਲ ਤੋਂ ਚੁੱਕ ਕੇ ਸੁੱਟਣ ਦੀ ਥਾਂ ਉਸ ਨੂੰ ਬੁੱਤ ਤਰਾਸ਼ੀ ਦੀ ਇੱਕ ਵਧੀਆ ਕਲਾਕ੍ਰਿਤੀ ਜਾਣਦਿਆਂ ਦੀਵਾਰ ਵਿੱਚ ਚਿਣ ਦਿੱਤਾ ਸੀ। ਭੱਟ ਵਹੀਆਂ ਮੁਤਾਬਿਕ ਜਦੋਂ ਛੇਵੇਂ ਸਤਿਗੁਰੂ 52 ਹਿੰਦੂ ਰਾਜਿਆ ਸਮੇਤ ਕਿਲੇ ਚੋਂ ਰਿਹਾਅ ਹੋ ਕੇ 'ਬੰਦੀ ਛੋੜ ਦਾਤਾ' ਅਖਵਾਏ, ਉਸ ਰਾਤ ਨੂੰ ਉਹ ਭਾਈ ਹਰਿਦਾਸ ਦੇ ਘਰ ਹੀ ਠਹਿਰੇ ਤੇ ਉਸ ਨੇ ਖੁਸ਼ੀ ਵਿੱਚ ਦੀਪਮਾਲਾ ਵੀ ਕੀਤੀ। ਇਸ ਤਰ੍ਹਾਂ ਭਾਈ ਹਰਿਦਾਸ ਦਾ ਇਤਿਹਾਸਕ ਘਰ ਗੁਰਦੁਆਰੇ ਵਿੱਚ ਬਦਲ ਗਿਆ। ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਦੇ ਸਾਥੀ ਗਿ. ਹਰਿੰਦਰ ਸਿੰਘ ਅਲਵਰ ਤੇ ਹੋਰ ਕਈ ਗੁਰਮਤਿ ਪ੍ਰਚਾਰਕ ਇਸ ਅਸਥਾਨ ਵਿਖੇ ਗੁਰਬਾਣੀ ਵੀਚਾਰ ਵੀ ਕਰਦੇ ਰਹੇ। ਸੰਨ 1984 ਦੇ ਘੱਲੂਘਾਰੇ ਵੇਲੇ ਬਾਬਾ ਸੇਵਾ ਸਿੰਘ ਖਡੂਰ ਵਾਲਿਆਂ ਦਾ ਇੱਕ ਸਿੰਘ ਉਸ ਅਸਥਾਨ ਦੀ ਸੇਵਾ-ਸੰਭਾਲ ਕਰ ਰਿਹਾ ਸੀ, ਜਿਨ੍ਹਾਂ ਨੇ ਗੁਰਦੁਆਰੇ ਦੀ ਕਾਰ-ਸੇਵਾ ਕਰਦਿਆਂ ਪਿਛਵਾੜੇ ਦੀ ਥਾਂ ਖਰੀਦ ਕੇ ਚਾਰ ਦੀਵਾਰੀ ਵੀ ਕੀਤੀ ਹੋਈ ਸੀ ਪਰ, ਹਿੰਦੂ ਖਰੂਦੀਆਂ ਨੇ ਉਸ ਸੇਵਾਦਾਰ ਦਾ ਕਤਲ ਕਰਕੇ ਗੁਰਦੁਆਰੇ ਦੇ ਗੇਟ ਤੇ 'ਸ੍ਰੀ ਕਾਲੀ ਦੇਵੀ ਭੈਰਉ ਮੰਦਰ' ਲਿਖ ਦਿੱਤਾ। ਬਾਬਾ ਸੇਵਾ ਸਿੰਘ ਹੁਰਾਂ ਨੇ ਇਸ ਨਜਾਇਜ਼ ਕਬਜੇ ਪ੍ਰਤੀ ਕਈ ਸਾਲ ਕਾਨੂੰਨੀ ਲੜਾਈ ਵੀ ਲੜੀ ਅਤੇ ਕੇਂਦਰ ਦੇ ਸਿੱਖ ਮੰਤਰੀਆਂ ਤਕ ਪਹੁੰਚ ਵੀ ਕੀਤੀ, ਪ੍ਰੰਤੂ ਕਿਸੇ ਨੇ ਨਹੀਂ ਸੁਣੀ। ਸੰਨ 2013 ਵਿੱਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਗਿਆਨੀ ਜਾਚਕ ਤੇ ਕੁਝ ਹੋਰ ਸਿੰਘ ਵਿਸ਼ੇਸ਼ ਤੌਰ 'ਤੇ ਇਸ ਥਾਂ ਗਏ ਸਨ। ਉਥੋਂ ਦੀ ਸਿੰਘ ਸਭਾ ਤੇ ਕਾਰਸੇਵਾ ਦੇ ਸਿੰਘਾਂ ਤੋਂ ਸਾਰੀ ਗੱਲਬਾਤ ਸੁਣੀ, ਉਸ ਅਸਥਾਨ ਦੀ ਯਾਤ੍ਰਾ ਵੀ ਕੀਤੀ ਅਤੇ ਓਥੋਂ ਦੇ ਪੁਜਾਰੀ ਪੰਤਿਡ ਨੂੰ ਵੀ ਮਿਲੇ। ਵਾਪਸੀ ਉਪਰੰਤ ਜਥੇਦਾਰ ਕੇਵਲ ਸਿੰਘ ਨੇ ਇਹ ਸਾਰੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਪੀ ਪਰ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ। ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਐਸੇ ਇਤਿਹਾਸਕ ਗੁਰਸਥਾਨਾਂ ਨੂੰ ਅਜ਼ਾਦ ਕਰਵਾਉਣ ਤੇ ਨਵ-ਉਸਾਰੀ ਲਈ ਮਿਲ ਕੇ ਵੱਡਾ ਹੰਭਲਾ ਮਾਰਨ। ਜੇ ਹਿੰਦੂਆਂ ਵੱਲੋਂ ਮਿਥਿਹਾਸ ਦੇ ਸਹਾਰੇ ਸੈਂਕੜੇ ਸਾਲਾ ਪਿੱਛੋਂ ਇੱਕ ਬਾਬਰੀ ਮਸਜਦ ਨੂੰ ਕਾਨੂੰਨਨ 'ਰਾਮ ਮੰਦਰ' ਵਿੱਚ ਬਦਲਿਆ ਜਾ ਸਕਦਾ ਹੈ ਤਾਂ ਜੀਊਂਦੇ-ਜਾਗਦੇ ਇਤਿਹਾਸ ਦੇ ਸਹਾਰੇ ਧੱਕੇ ਨਾਲ ਬਣਾਏ ਮੰਦਰਾਂ ਨੂੰ ਗੁਰਦੁਆਰਿਆਂ ਵਿੱਚ ਕਿਉਂ ਨਹੀਂ ਬਦਲਿਆ ਜਾ ਸਕਦਾ ? ਦੱਸ ਦਈਏ ਕਿ ਉੜੀਸਾ ਦੇ ਗੁਰਦਵਾਰਾ ਗੰਗੂ ਮੱਠ ਦੇ ਇਤਿਹਾਸਕ ਸਥਾਨ 'ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਚਰਨ ਪਾਏ ਸਨ। ਇਸ ਸਥਾਨ 'ਤੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਦੀ ਸੱਚੀ ਆਰਤੀ ਦਾ ਸ਼ਬਦ, "ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ" ਉਚਾਰਿਆ ਸੀ। ਇਸ ਸਥਾਨ ਨੂੰ ਸਦੀਆਂ ਤੱਕ ਸੰਭਾਲਿਆ ਗਿਆ ਪਰ ਹੁਣ ਵਿਕਾਸ ਦੇ ਨਾਂ 'ਤੇ ਇਸ ਸਥਾਨ ਨੂੰ ਢਾਹਿਆ ਗਿਆ ਹੈ। ਇਸਤੋਂ ਇਲਾਵਾ ਸਿੱਕਮ ਦਾ ਗੁਰਦਵਾਰਾ ਗੁਰੂਡਾਂਗਮਾਰ ਸਾਹਿਬ ਦਾ ਅਸਥਾਨ,ਗੁਰੂ ਨਾਨਕ ਸਾਹਿਬ ਜੀ ਇਸ ਸਥਾਨ ਤੇ ਉਦੋਂ ਆਏ ਸਨ ਜਦੋਂ ਉਹ ਚਾਈਨਾ ਤੇ ਸਿੱਕਮ ਦੀ ਯਾਤਰਾ ਕਰ ਰਹੇ ਸਨ। ਕਹਿੰਦੇ ਹਨ ਕਿ ਇਸ ਸਥਾਨ ਨੇ ਗੁਰੂ ਨਾਨਕ ਦੇਵ ਜੀ ਨੇ ਡਾਂਗ ਮਾਰ ਕੇ ਪਾਣੀ ਦਾ ਚਸ਼ਮਾ ਕੱਢਿਆ ਸੀ ਕਿਉਂਕਿ ਇਸ ਸਥਾਨ ਤੇ ਤਾਪਮਾਨ ਵਿੱਚ ਗਿਰਾਵਟ ਹੋਣ ਕਰਕੇ ਪਾਣੀ ਦਾ ਮੁੱਖ ਸਰੋਤ ਝੀਲ ਜੰਮ ਜਾਂਦੀ ਹੈ। ਸੋ ਸੰਗਤ ਨੂੰ ਬੇਨਤੀ ਹੈ ਕਿ ਸੰਗਤ ਇਹਨਾਂ ਇਤਿਹਾਸਕ ਗੁਰਧਾਮਾਂ ਨੂੰ ਬਚਾਵੇ ਜੋ ਧੱਕੇ ਨਾਲ ਕੀਤੇ ਢਾਹੇ ਜਾ ਰਹੇ ਹਨ,ਕਿਤੇ ਸਰੂਪ ਬਦਲੇ ਜਾ ਰਹੇ ਹਨ ਤੇ ਕਿਤੇ ਗੁਰਦਵਾਰਿਆਂ ਨੂੰ ਮੰਦਿਰਾਂ ਵਿਚ ਬਦਲਕੇ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ।(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **