Bibi Khalra ਨੇ Bibi Jagir Kaur ਨੂੰ ਹਰਾਇਆ !! Khadoor Sahib Lok Sabha Seat
Bibi Khalra ਨੇ Bibi Jagir Kaur ਨੂੰ ਹਰਾਇਆ !! Khadoor Sahib Lok Sabha Seat ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ ਜਿਥੇ ਕਾਂਗਰਸ ਨੂੰ ਜਿਆਦਾ ਸੀਟਾਂ ਮਿਲੀਆਂ ਓਥੇ ਅਕਾਲੀ ਦਲ ਅਤੇ ਭਾਜਪਾ ਨੂੰ ਸਾਂਝੇ ਰੂਪ ਵਿਚ 4 ਸੀਟਾਂ ਮਿਲੀਆਂ। ਜਦਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਵਿਚੋਂ ਸਿਰਫ ਭਗਵੰਤ ਮਾਨ ਵਾਲੀ ਸੰਗਰੂਰ ਸੀਟ ਹਿੱਸੇ ਆਈ। ਇਹਨਾਂ ਚੋਣਾਂ ਵਿਚ ਪੰਥਕ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਜੋ ਕਿ PDA ਅਤੇ ਅਕਾਲੀ ਦਲ ਟਕਸਾਲੀ ਵਲੋਂ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਸਨ ਉਹਨਾਂ ਨੂੰ ਕਾਂਗਰਸ ਦੇ ਜਸਬੀਰ ਡਿੰਪਾ ਅਤੇ ਅਕਾਲੀ ਦਲ ਵਲੋਂ ਬੀਬੀ ਜਗੀਰ ਕੌਰ ਤੋਂ ਬਾਅਦ ਤੀਜਾ ਨੰਬਰ ਮਿਲਿਆ। ਪਰ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਹੁਣ ਇੱਕ ਨਵੀਂ ਗੱਲ ਦੱਸੀ ਹੈ। ਬ੍ਰਹਮਪੁਰਾ ਅਨੁਸਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਇਲਾਕੇ ਤੋਂ ਬੀਬੀ ਜਗੀਰ ਕੌਰ ਨੂੰ 18 ਹਜਾਰ ਵੋਟਾਂ ਨਾਲ ਹਰਾਇਆ ਹੈ। ਇਸ ਮੌਕੇ ਬ੍ਰਹਮਪੁਰਾ ਨੇ ਇਹ ਵੀ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਤੇ ਕੋਟਕਪੂਰਾ ਕਾਂਡ ਦੇ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਸਰਕਾਰਾਂ ਬਚਾ ਰਹੀਆਂ ਹਨ ਤੇ ਇਹਨਾਂ ਘਟਨਾਵਾਂ ਦਾ ਇਨਸਾਫ ਨਾ ਦੇਣ ਵਿਚ ਸਰਕਾਰਾਂ ਦੀ ਮਿਲੀਭੁਗਤ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **