Video paused

ਰੱਖੜੀ ਬਨਾਮ ਸਿੱਖੀ | Sikh vs Rakhdi | ਹਰ ਸਿੱਖ ਦੇਖ ਲਵੇ ਇਹ ਵੀਡੀਓ

Playing next video...

ਰੱਖੜੀ ਬਨਾਮ ਸਿੱਖੀ | Sikh vs Rakhdi | ਹਰ ਸਿੱਖ ਦੇਖ ਲਵੇ ਇਹ ਵੀਡੀਓ

Surkhab Tv
Followers

ਰੱਖੜੀ ਬਨਾਮ ਸਿੱਖੀ | Sikh vs Rakhdi | ਹਰ ਸਿੱਖ ਦੇਖ ਲਵੇ ਇਹ ਵੀਡੀਓ ਅਕਸਰ ਸਵਾਲ ਕੀਤਾ ਜਾਦਾ ਹੈ ਕਿ ਰੱਖੜੀ ਦਾ ਸਿੱਖ ਇਤਿਹਾਸ ਨਾਲ ਕੀ ਸੰਬੰਧ ਹੈ? ਕੀ ਸਿੱਖ ਇਤਿਹਾਸ ਨਾਲ ਇਸ ਦਾ ਕੋਈ ਸੰਬੰਧ ਹੈ ? ਕੀ ਗੁਰੂ ਨਾਨਕ ਦੇਵ ਜੀ ਦੇ ਬੇਬੇ ਨਾਨਕੀ ਜੀ ਨੇ ਰੱਖੜੀ ਬੰਨੀ ਸੀ ਜਿਵੇਂ ਕੀ ਕੁਝ ਪ੍ਰਚਾਰੀਆਂ ਜਾਂਦੀਆਂ ਫੋਟੋਆਂ ਇਛ ਦਿਖਾਇਆ ਜਾਂਦਾ ਹੈ ? ਇਹ ਤਿਓਹਾਰ ਮਨਾਉਣਾ ਜਾਂ ਨਾ ਮਨਾਉਣਾ ਹਰੇਕ ਦੀ ਆਪਣੀ ਇੱਛਾ ਹੈ ਪਰ ਸਿੱਖ ਵਜੋਂ ਤੁਹਾਡਾ ਇਜ਼ ਬਾਰੇ ਕੀ ਫਰਜ਼ ਹੈ ਤੇ ਕੀ ਸੋਚ ਹੋਣੀ ਚਾਹੀਦੀ ਹੈ,ਕੁਝ ਪੱਖ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ। ਅਸਲ ਵਿਚ ਇਹ ਤਿਓਹਾਰ ਸਨਾਤਨੀ ਤਿਓਹਾਰ ਮੰਨਿਆ ਜਾਂਦਾ ਹੈ। ਕਦੇ ਪੂਜਾਰੀ ਨੇ ਲੋਕਾਂ ਨੂੰ ਇਹ ਲਾਲਚ ਦਿੱਤਾ ਸੀ ਕਿ ਤੁਸੀਂ ਆਪਣੀਆਂ ਲੜਕੀਆਂ ਮੰਦਿਰਾਂ 'ਚ ਦਾਨ ਦਿਓ ਤੇ ਬਦਲੇ 'ਚ ਸਵਰਗ ਅੰਦਰ ਤੁਹਾਨੂੰ ਪਰੀਆਂ ਮਿਲਣਗੀਆਂ। ਇਸ ਲਾਲਚ 'ਚ ਫਸ ਕੇ ਲੋਕਾਂ ਨੇ ਆਪਣੀਆਂ 7 ਤੋਂ 10 ਸਾਲ ਦੀਆਂ ਬੱਚੀਆਂ ਨੂੰ ਦਾਨ ਦੇਣਾ ਸ਼ੁਰੂ ਕਰ ਦਿੱਤਾ। ਨੋਟ ਕਰਿਓ ਇਥੋਂ ਹੀ ਸ਼ਬਦ ਕੰਨਿਆ ਦਾਨ ਪ੍ਰਚਲਿਤ ਹੋਇਆ। ਹਵਸ ਨਾਲ ਭਰੇ ਪੂਜਾਰੀਆਂ ਨੇ ਇਹਨਾਂ ਲੜਕੀਆਂ ਨੂੰ ਦੇਵਦਾਸੀਆਂ ਬਣਾਇਆ ਅਤੇ ਇਹਨਾਂ ਤੋਂ ਹੋਣ ਵਾਲੇ ਬਚਿਆਂ ਨੂੰ ਹਰੀਜਨ ਨਾਮ ਦਿੱਤਾ। ਕਦੇ ਇਸਤਰੀ ਨੂੰ ਪਾਂਡਵਾਂ ਵੇਲੇ ਜੂਏ ਵਿਚ ਹਰਵਾ ਕੇ ਅਤੇ ਕਦੇ ਭਰਾ ਦੇ ਹੱਥ ਤੇ ਰੱਖੜੀ ਬਨਵਾ ਕੇ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਰਿਹਾ। ਭੈਣ ਭਰਾ ਨੂੰ ਰੱਖੜੀ ਬੰਨ ਕੇ ਇਕ ਪ੍ਰਣ ਲੈਂਦੀ ਹੈ ਕੇ ਭਰਾ ! ਜੇ ਮੇਰੇ ਤੇ ਕੋਈ ਮੁਸ਼ਕਿਲ ਆਈ , ਤੂੰ ਮੇਰੀ ਮਦਦ ਕਰਨੀ ਹੈ। ਹੁਣ ਇੱਕ ਸਵਾਲ ਦਾ ਜਵਾਬ ਦਿਓ , ਜੇ ਦਿੱਲੀ ਬੈਠੀ ਭੈਣ ਨੂੰ ਮਦਦ ਦੀ ਲੋੜ ਪੈ ਜਾਏ ਤੇ ਅਮਰੀਕਾ ਬੈਠਾ ਭਰਾ , ਭੈਣ ਦੀ ਮਦਦ ਕਿਵੇਂ ਕਰੇ ? ਫੇਰ ਲੋਕ ਕਹਿੰਦੇ ਹਨ ਕੇ ਰੱਖੜੀ ਨਾਲ ਭੈਣ ਭਰਾ ਦਾ ਪਿਆਰ ਵੱਧਦਾ ਹੈ। ਸਿੱਖ ਨੂੰ ਤਾਂ ਅਕਾਲ ਪੁਰਖ ਵੱਲੋਂ ਰੱਖਿਆ ਮਿਲੀ ਹੋਈ ਹੈ। ਸਿੱਖ ਸਿਰਫ਼ ਆਪਣੀ ਮਾਂ-ਜਾਈ ਭੈਣ ਦਾ ਹੀ ਰਖਵਾਲਾ ਨਹੀਂ ਬਲਕਿ ਹਰ ਔਰਤ ਦਾ ਰਖਵਾਲਾ ਹੈ। ਜੇ ਸਿੱਖ ਰੱਖੜੀ ਬੰਨ੍ਹਦਾ ਹੈ ਤਾਂ ਉਹ ਸਿੱਖੀ ਤੋਂ ਦੂਰ ਹੈ, ਉਹ ਮਨਮਤੀਆ ਹੈ। ਹੱਥ ’ਚ ਕੜਾ ਪਾ ਕੇ, ਨਾਲ ਹੀ ਰੱਖੜੀ ਬੰਨ੍ਹਣਾ, ਕੜੇ ਦੀ ਵੀ ਤੌਹੀਨ ਕਰਨਾ ਹੈ। ਸਿੱਖ ਦਾ ਤਾਂ ਪੱਕਾ ਯਕੀਨ ਹੈ-ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ ਸੋ ਰੱਖੜੀ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ। ਹੁਣ ਦੂਜੇ ਸਵਾਲ ਦਾ ਜਵਾਬ ਦਿਓ ਕੇ ਮੁਸਲਮਾਨ , ਪਾਰਸੀ , ਬੋਧੀ , ਗੋਰੇ ਅਤੇ ਕਾਲੇ , ਇਹ ਰੱਖੜੀ ਨਹੀਂ ਮਨਾਉਂਦੇ,ਕੀ ਇਹਨਾਂ ਕੌਮਾਂ ਨਾਲ ਸੰਬੰਧਿਤ ਭੈਣਾਂ ਭਰਾਵਾਂ ਦਾ ਪਿਆਰ , ਦੁਸ਼ਮਣੀ ਵਿਚ ਬਦਲ ਗਿਆ ਹੈ ? ਇਕ ਮਾਂ ਪਿਓ ਤੋਂ ਜਨਮ ਲੈ ਕੇ ਜੇ ਪਿਆਰ ਕਾਇਮ ਨਹੀਂ ਰਹਿ ਸਕਿਆ , ਇਕ ਕੱਚਾ ਧਾਗਾ ਉਸ ਪਿਆਰ ਨੂੰ ਕਿਵੇਂ ਕਾਇਮ ਰੱਖ ਸਕਦਾ ਹੈ ???? ਫੇਰ ਇਸ ਪਿਆਰ ਨੂੰ ਹਰ ਸਾਲ Renew ਕਰਾਉਣ ਦੀ ਲੋੜ ਪੈਂਦੀ ਹੈ ??? ਇਹ ਪਿਆਰ ਤਾਂ ਫੇਰ Driving License ਤੋਂ ਵੀ ਗਿਆ ਗੁਜ਼ਰਿਆ ਹੋਇਆ , Driving License ਵੀ 20 ਸਾਲ ਦਾ ਬਣਦਾ ਹੈ ਪਰ ਰੱਖੜੀ ਹਰ ਸਾਲ ਬਨਵਾਉਣੀ ਪੈਂਦੀ ਹੈ। ਜਿਥੋਂ ਤਕ ਇਸ ਪ੍ਰਚਲਿਤ ਤਸਵੀਰ ਦਾ ਸਵਾਲ ਹੈ ਜਿਸ 'ਚ ਭੈਣ ਨਾਨਕੀ ਗੁਰੂ ਪਾਤਸ਼ਾਹ ਨੂੰ ਰੱਖੜੀ ਬੰਨਦੀ ਦਿਖਾਈ ਗਈ ਹੈ, ਇਹ ਸੌ ਫੀ ਸਦੀ FAKE ਹੈ। ਇਹ ਫੋਟੋ ਬਿਲਕੁਲ ਓਸੇ ਤਰਾਂ ਹੀ ਮੂਰਤੀ ਪੂਜਾ ਤੇ ਫੋਟੋ ਪੂਜਾ ਨੂੰ ਪ੍ਰਵਾਨ ਕਰਵਾਉਣ ਦੀ ਚਾਲ ਦਾ ਹੀ ਹਿੱਸਾ ਹੀ ਹੈ ਜਿਵੇਂ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾਂ ਬਣਾਕੇ ਉਹਨਾਂ ਨੂੰ ਪੂਜਣ ਲਾਇਆ ਗਿਆ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **

Show more