Panjab again Help Indians with Food | Panjabi Farmers | Surkhab TV
Panjab again Help Indians with Food | Panjabi Farmers | Surkhab TV ਪੰਜਾਬ ਨੂੰ ਭਾਵੇਂ ਕੇਂਦਰ ਦੀਆਂ ਸਰਕਾਰਾਂ ਨੇ ਖੂੰਜੇ ਲਾਉਣ ਵਿਚ ਕੋਈ ਕਸਰ ਨਹੀਂ ਚੜਦੀ ਪਰ ਕੋਰੋਨਾ ਦੀ ਮੁਸੀਬਤ ਵਿਚ ਪੰਜਾਬ ਇੱਕ ਵਾਰੀ ਫਿਰ ਪੂਰੇ ਮੁਲਕ ਦਾ ਢਿਡ੍ਹ ਭਰਨ ਵਿਚ ਮੋਹਰੀ ਰਲ ਨਿਭਾ ਰਿਹਾ ਹੈ। ਪੰਜਾਬੀ ਟ੍ਰਿਬਿਊਨ ਨੇ ਖਬਰ ਲਾਈ ਹੈ ਜਿਸਦਾ ਸਿਰਲੇਖ ਹੈ "ਸੰਕਟ ਦੀ ਘੜੀ ਪੰਜਾਬ ਨੇ ਮੁਲਕ ਦੀ ਬਾਂਹ ਫੜੀ"। ਚਰਨਜੀਤ ਭੁੱਲਰ ਵਲੋਂ ਲਿਖੇ ਇਸ ਲੇਖ ਅਨੁਸਾਰ ਕੌਮੀ ਆਫ਼ਤ ਦੀ ਘੜੀ ’ਚ ਪੰਜਾਬ ਪੂਰੇ ਮੁਲਕ ਲਈ ਅੰਨਦਾਤਾ ਬਣਿਆ ਹੈ। ਗਰੀਬ ਲੋਕਾਂ ਦਾ ਢਿੱਡ ਭਰਨ ਲਈ ਪੰਜਾਬ ਦੇ ਗੁਦਾਮਾਂ ’ਚੋਂ ਅਨਾਜ ਜਾਣ ਲੱਗਾ ਹੈ। ਲੱਖ ਦਿੱਕਤਾਂ ਦੇ ਬਾਵਜੂਦ ਤਾਲਾਬੰਦੀ ਪੰਜਾਬ ਲਈ ਧਰਵਾਸ ਵੀ ਬਣੀ ਹੈ। ਪੰਜਾਬ ਅੱਗੇ ਵੱਡਾ ਮਸਲਾ ਅਨਾਜ ਭੰਡਾਰਨ ਦਾ ਸੀ। ਹੁਣ ਜਦੋਂ ਪੰਜਾਬ ਦੇ ਗੁਦਾਮਾਂ ਖਾਲੀ ਹੋਣ ਲੱਗੇ ਹਨ ਤਾਂ ਸੂਬਾ ਸਰਕਾਰ ਨੇ ਰਾਹਤ ਮਹਿਸੂਸ ਕੀਤੀ ਹੈ। ਬੇਸ਼ੱਕ ਕੇਂਦਰ ਸਰਕਾਰ ਨੇ ਅੰਨਦਾਤੇ ਦੇ ਪਸੀਨੇ ਦੀ ਕਦੇ ਵੁੱਕਤ ਨਹੀਂ ਪਾਈ ਪ੍ਰੰਤੂ ਹੁਣ ਭੀੜ ਪੈਣ ’ਤੇ ਪੰਜਾਬ ਦੇ ਅਨਾਜ ਨੇ ਹੀ ਕੇਂਦਰ ਦੀ ਲਾਜ ਰੱਖੀ ਹੈ। ਤਾਲਾਬੰਦੀ ਮਗਰੋਂ ਤੇਜ਼ੀ ਨਾਲ ਪੰਜਾਬ ਦੇ ਗੁਦਾਮਾਂ ’ਚੋਂ ਉੱਚੀ ਦਰ ਨਾਲ ਅਨਾਜ ਦੂਸਰੇ ਰਾਜਾਂ ਵਿੱਚ ਗਿਆ ਹੈ। ਉੱਤਰ ਪ੍ਰਦੇਸ਼, ਬਿਹਾਰ, ਕਰਨਾਟਕਾ ਅਤੇ ਪੱਛਮੀ ਬੰਗਾਲ ਵਿਚ ਚੌਲਾਂ ਦੀ ਸਭ ਤੋੋਂ ਵੱਧ ਪਖ਼ਤ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 810 ਮਿਲੀਅਨ ਗਰੀਬ ਲੋਕਾਂ ਨੂੰ ਤਿੰਨ ਮਹੀਨੇ ਲਈ ਬਿਲਕੁਲ ਮੁਫ਼ਤ ਰਾਸ਼ਨ ਦਿੱਤਾ ਜਾਣਾ ਹੈ। ਵੇਰਵਿਆਂ ਅਨੁਸਾਰ ਤਾਲਾਬੰਦੀ ਮਗਰੋਂ ਲੰਘੇ ਇੱਕ ਮਹੀਨੇ ਦੌਰਾਨ ਪੰਜਾਬ ’ਚੋਂ 20 ਲੱਖ ਮੀਟਰਿਕ ਟਨ ਅਨਾਜ ਦੂਸਰੇ ਰਾਜਾਂ ਨੂੰ 800 ਸਪੈਸ਼ਲਾਂ (ਰੇਲਵੇ) ਜ਼ਰੀਏ ਚਲਾ ਗਿਆ ਹੈ, ਜਿਸ ’ਚ 14.10 ਲੱਖ ਐੱਮ.ਟੀ. ਚੌਲ ਅਤੇ 5.90 ਲੱਖ ਕਣਕ ਸ਼ਾਮਲ ਹੈ। ਔਸਤਨ ਦੇਖੀਏ ਤਾਂ ਪੰਜਾਬ ’ਚੋਂ ਰੋਜ਼ਾਨਾ 25 ਸਪੈਸ਼ਲ ਟਰੇਨਾਂ ’ਚ ਅਨਾਜ ਮੁਲਕ ਭਰ ਵਿੱੱਚ ਜਾ ਰਿਹਾ ਹੈ। ਪਿਛਲੇ ਵਰ੍ਹੇ ਦੀ ਔਸਤਨ ਵੇਖੀਏ ਤਾਂ ਪ੍ਰਤੀ ਮਹੀਨਾ ਪੌਣੇ ਪੰਜ ਸੌ ਸਪੈਸ਼ਲਾਂ (ਟਰੇਨਾਂ) ਜ਼ਰੀਏ ਹੀ ਅਨਾਜ ਭੇਜਿਆ ਗਿਆ ਜਦੋਂਕਿ 22 ਮਾਰਚ ਤੋਂ 23 ਅਪਰੈਲ 2020 ਦੇ ਇੱਕੋ ਮਹੀਨੇ ਵਿੱਚ 800 ਸਪੈਸ਼ਲਾਂ ’ਚ ਅਨਾਜ ਚਲਾ ਗਿਆ ਹੈ। ਇੱਥੋਂ ਤੱਕ ਕਿ ਜੋ ਮੰਡੀਆਂ ਵਿਚ ਹੁਣ ਕਣਕ ਆ ਰਹੀ ਹੈ, ਉਸ ਦੀਆਂ ਵੀ 10 ਸਪੈਸ਼ਲਾਂ ਲੋਡ ਹੋ ਕੇ ਚਲੀਆਂ ਗਈਆਂ ਹਨ। ਪੰਜਾਬ ਲਈ ਇਹ ਸੁਖ਼ਦ ਸੁਨੇਹਾ ਹੈ। ਉਂਜ, ਲੰਘੇ ਪੰਜ ਛੇ ਵਰ੍ਹਿਆਂ ਤੋਂ ਪੰਜਾਬ ਦੇ ਅਨਾਜ ਤੋਂ ਕੇਂਦਰ ਮੂੰਹ ਫੇਰਨ ਲੱਗਾ ਸੀ। ਤੱਥ ਬੋਲਦੇ ਹਨ ਕਿ ਪੰਜਾਬ ’ਚੋਂ ਸਾਲ 2014-15 ਵਿਚ ਅਨਾਜ ਦੇ ਭਰੇ 7370 ਰੇਲ ਰੈਕ ਦੂਸਰੇ ਸੂਬਿਆਂ ਵਿਚ ਗਏ ਸਨ। ਵਰ੍ਹਾ 2016-17 ’ਚ 6952 ਰੈਕ(214.09 ਲੱਖ ਐਮ.ਟੀ), ਸਾਲ 2017-18 ’ਚ 6095 ਰੈਕ (191.85 ਲੱਖ ਐਮ.ਟੀ) ਅਤੇ 2018-19 ਵਿਚ 5744 ਰੈਕ(179.38 ਲੱਖ ਐਮ.ਟੀ) ਪੰਜਾਬ ’ਚੋਂ ਦੂਸਰੇ ਰਾਜਾਂ ਵਿਚ ਗਏ ਸਨ। ਪੰਜਾਬ ਵਿਚ ਇਸ ਵੇਲੇ ਹਰ ਤਰ੍ਹਾਂ ਦੇ 547 ਗੁਦਾਮ ਹਨ ਜਿਨ੍ਹਾਂ ਦੀ ਅਨਾਜ ਭੰਡਾਰਨ ਸਮਰੱਥਾ 234.24 ਲੱਖ ਮੀਟਰਿਕ ਟਨ ਦੀ ਹੈ। ਪੰਜਾਬ ਦੇ ਗੁਦਾਮਾਂ ਵਿੱਚ ਪਿਛਲੇ ਸਾਲਾਂ ਦਾ 102 ਲੱਖ ਐਮ.ਟੀ ਚੌਲ ਅਤੇ 75 ਲੱਖ ਐਮ.ਟੀ ਕਣਕ ਪਈ ਹੈ। ਐਤਕੀਂ ਕਣਕ ਦੀ ਨਵੀਂ ਫਸਲ 135 ਲੱਖ ਮੀਟਰਿਕ ਟਨ ਆਉਣ ਦਾ ਅਨੁਮਾਨ ਹੈ। ਭਾਵੇਂ ਚੌਲ ਮਿੱਲਾਂ ਵਿਚ ਕਣਕ ਭੰਡਾਰ ਕੀਤੀ ਜਾਣੀ ਹੈ ਪ੍ਰੰਤੂ ਖਾਲੀ ਹੋ ਰਹੇ ਗੁਦਾਮ ਪੰਜਾਬ ਲਈ ਠੁੰਮਣਾ ਜ਼ਰੂਰ ਬਣਨਗੇ। ਆਉਂਦੇ ਜੀਰੀ ਦੀ ਸੀਜ਼ਨ ਵਿਚ ਵੀ ਔਖ ਨਹੀਂ ਕੱਟਣੀ ਪਵੇਗੀ। ਪਿਛਲੇ ਵਰ੍ਹੇ ਪੰਜਾਬ ’ਚੋਂ ਅਨਾਜ ਦੀ 238.88 ਲੱਖ ਮੀਟਰਿਕ ਟਨ ਕੁੱਲ ਖਰੀਦ ਹੋਈ ਸੀ। ਪੰਜਾਬ ਵਿਚ ਸਾਲ 2012-13 ਵਿਚ 85.58 ਲੱਖ ਮੀਟਰਿਕ ਟਨ ਜੀਰੀ ਦੀ ਖਰੀਦ ਹੋਈ ਸੀ ਜਦੋਂ ਕਿ ਸਾਲ 2019-20 ਵਿਚ 108.76 ਲੱਖ ਜੀਰੀ ਖਰੀਦ ਕੀਤੀ ਗਈ ਸੀ। ਇਵੇਂ ਹੀ ਪੰਜਾਬ ’ਚੋਂ ਸਾਲ 2015-16 ਵਿਚ 103.44 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਜੋ ਕਿ ਲੰਘੇ ਸੀਜ਼ਨ ਵਿੱਚ ਵਧ ਕੇ 129.12 ਲੱਖ ਐੱਮ.ਟੀ. ਦੀ ਹੋ ਗਈ ਹੈ। ਦੱਸਣਯੋਗ ਹੈ ਕਿ ਦੂਸਰੇ ਸੂਬਿਆਂ ਵਿਚ ਕਣਕ ਦੀ ਪੈਦਾਵਾਰ ਵਧਣ ਮਗਰੋਂ ਪੰਜਾਬ ਦੀ ਕਣਕ ਦੀ ਵੁੱਕਤ ਘੱਟ ਗਈ ਸੀ। ਸੋ ਅਖੀਰ ਇਹੀ ਕਹਾਂਗੇ ਕਿ ਇਹ ਪੰਜਾਬ ਹੈ ਜਿਹੜਾ ਗੁਰੂ ਸਾਹਿਬਾਨ ਦੇ ਨਾਮ ਤੇ ਵੱਸਦਾ ਹੈ ਤੇ ਗੁਰੂ ਸਾਹਿਬਾਨ ਵਲੋਂ ਦੱਸਿਆ ਰਾਹ ਪੰਜਾਬ ਦੀ ਰਹਿਨੁਮਾਈ ਕਰਦਾ ਰਹੂਗਾ। ਕੇਂਦਰ ਦੀਆਂ ਸਰਕਾਰਾਂ ਨੇ ਭਾਵੇਂ ਪੰਜਾਬ ਨੂੰ ਖਤਮ ਕਰਨ ਲਈ ਪਾਣੀ ਲੁੱਟ ਲਿਆ,ਜਵਾਨੀ ਬਰਬਾਦ ਕਰ ਦਿੱਤੀ,ਆਰਥਿਕਤਾ ਨੂੰ ਬਚਾਉਣ ਲਈ ਕੋਈ ਕਦਮ ਨਹੀਂ ਚੁੱਕਿਆ,ਕਿਸਾਨੀ ਨੂੰ ਬਦਬਾਦ ਕਰਨ ਵਿਚ ਕਸਰ ਨਹੀਂ ਛੱਡੀ ਪਰ ਅਖੀਰ ਪੰਜਾਬ ਫਿਰ ਮੁਲਕ ਨੂੰ ਰਜਾ ਰਿਹਾ। ਵੱਡੇ ਵੱਡੇ ਅਖਬਾਰ ਕਹਿੰਦੇ ਹੁੰਦੇ ਸੀ ਕਿ ਦੇਸ਼ ਨੂੰ ਬਿਜਨਸਮੈਨ ਬਚਾ ਰਹੇ,ਪਰ ਕੋਰੋਨਾ ਨੇ ਨਿਤਾਰਾ ਕਰ ਦਿੱਤਾ ਕਿ ਮੁਲਕ ਨੂੰ ਪੰਜਾਬ ਦਾ ਜਿਮੀਦਾਰ ਬਚਾ ਰਿਹਾ ਜਿਸਨੂੰ ਭਾਵੇਂ ਆਪਣੀ ਮਿਹਨਤ ਦਾ,ਫਸਲ ਦਾ ਮਰਜੀ ਦਾ ਮੁੱਲ ਤਾਂ ਨਹੀਂ ਮਿਲਿਆ ਪਰ ਉਹ ਫਿਰ ਵੀ ਭਲਾ ਕਰ ਰਿਹਾ। ਜਿਉਂਦਾ ਰਹਿ ਪੰਜਾਬ ਸਿਆਂ... (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **