ਸਿੱਖਾਂ-ਸਰਦਾਰਾਂ ਦੇ ਅਮੀਰ ਹੋਣ ਦੇ 5 ਕਾਰਨ | Sikh People Are Always Rich,Successful and Wealthy
ਸਿੱਖਾਂ-ਸਰਦਾਰਾਂ ਦੇ ਅਮੀਰ ਹੋਣ ਦੇ 5 ਕਾਰਨ | Sikh People Are Always Rich,Successful and Wealthy - ਪਹਿਲੀ ਗੱਲ ਕਿ ਸਿੱਖ-ਸਰਦਾਰ ਕਿਸੇ ਵੀ ਕੰਮ ਦਾ ਸਿਹਰਾ ਖੁਦ ਨੂੰ ਨਹੀਂ ਲੈਂਦੇ। ਉਹ ਹਮੇਸ਼ਾ ਭਲਾ ਕਰਕੇ ਉਸਦੀ ਵਡਿਆਈ ਦੂਸਰਿਆਂ ਨੂੰ ਦਿੰਦੇ ਹਨ। ਸਿੱਖ ਬੱਚਿਆਂ ਨੂੰ ਨਿੱਕੇ ਹੁੰਦੇ ਹੀ ਸਿਖਾਇਆ ਜਾਂਦਾ ਹੈ ਕਿ ਜੇਕਰ ਉਸਨੇ ਸਿੱਖ ਬਣਨਾ ਹੈ ਤਾਂ ਪਹਿਲਾਂ ਆਪਣੀ ਪਹਿਚਾਣ ਯਾਨੀ ਸਾਬਤ ਸੂਰਤ ਹੋਣਾ ਪਵੇਗਾ ਫਿਰ ਹੀ ਉਹ ਸਿੱਖ ਬਣੇਗਾ,ਸਰਦਾਰ ਬਣੇਗਾ ਤੇ ਦੂਜੀ ਗੱਲ ਕਿ ਕਿਸੇ ਦਾ ਭਲਾ ਕਰਕੇ ਉਸਦਾ credit ਨਹੀਂ ਲੈਣਾ ਬਲਕਿ ਸਭ ਕੁਝ ਉਸ ਪਰਮਾਤਮਾ ਦਾ ਮੰਨਕੇ ਉਸਦੀ ਦਾਤ ਉਸਦੇ ਬੰਦਿਆਂ ਤੱਕ ਪਹੁੰਚਾਉਣ ਦਾ ਜਰੀਆ ਬਣਨਾ ਹੈ। - ਦੂਜੀ ਗੱਲ ਕਿ ਸਿੱਖਾਂ ਸਰਦਾਰਾਂ ਵਿਚ ਕਿਸੇ ਚੀਜ ਦਾ,ਕਿਸੇ ਪ੍ਰਾਪਤੀ ਦਾ ਹੰਕਾਰ ਨਹੀਂ ਹੁੰਦਾ। ਬਹੁਤ ਲੋਕ ਕਹਿਣਗੇ ਜੀ ਕਈ ਸਿੱਖ ਸਰਦਾਰ ਤਾਂ ਬੜਾ ਮਾਣ ਕਰਦੇ ਹਨ,ਬਹੁਤ ਸਰਦਾਰ ਹੰਕਾਰੀ ਦੇਖੇ ਹਨ ਤਾਂ ਉਹਨਾਂ ਨੂੰ ਜਵਾਬ ਇਹ ਹੈ ਕਿ ਕਮੀਆਂ ਬਹੁਤ ਲੋਕਾਂ ਵਿਚ ਹੁੰਦੀਆਂ ਹਨ ਤੇ ਦੂਜੀ ਗੱਲ ਕਿ ਹੰਕਾਰ ਅਤੇ ਮਾਣ ਵਿਚ ਬਹੁਤ ਫਰਕ ਹੁੰਦਾ ਹੈ। ਜਦੋਂ ਕਿਸੇ ਨੂੰ ਹੰਕਾਰ ਹੋਵੇ ਤਾਂ ਉਸਨੂੰ ਬਾਕੀ ਦੁਨੀਆ ਛੋਟੀ ਤੇ ਨੀਚ ਲਗਦੀ ਹੈ ਪਰ ਜਦੋਂ ਮਾਣ ਹੋਵੇ ਤਾਂ ਉਹ ਮਾਣ ਚੰਗੇ ਕੰਮ ਦਾ ਹੁੰਦਾ ਹੈ,ਬੁਰੇ ਦਾ ਨਹੀਂ। ਯਾਨੀ ਸਿੱਖ ਸਰਦਾਰਾਂ ਵਿਚ ego ਨਹੀਂ ਹੁੰਦੀ proud ਹੁੰਦਾ ਹੈ। ਜੇ - ਸਿੱਖਾਂ ਸਰਦਾਰਾਂ ਦੇ ਅਮੀਰ ਤੇ ਸਮਰਥ ਹੋਣ ਦਾ ਤੀਜਾ ਕਾਰਨ ਇਹ ਹੈ ਕਿ ਉਹ ਪੈਸੇ ਕਮਾਉਂਦੇ ਹਨ ਤੇ ਉਸਨੂੰ ਦਾਨ ਵੀ ਕਰਦੇ ਹਨ। ਸਿੱਖ ਗੁਰੂ ਸਾਹਿਬਾਨ ਵਲੋਂ ਹਰ ਸਿੱਖ ਨੂੰ ਇਹ ਹੁਕਮ ਹੈ ਕਿ ਉਹ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਾਨ ਕਰੇ ਜਿਸਨੂੰ ਦਸਵੰਧ ਕਿਹਾ ਜਾਂਦਾ ਹੈ। ਇਹ ਦਾਨ ਕਰਨ ਪਿੱਛੇ ਵੀ ਇੱਕ ਬਹੁਤ ਵੱਡੀ ਸੋਚ ਹੈ ਜਦੋਂ ਤੁਸੀਂ ਕਮਾਈ ਕਰਦੇ ਹੋ ਤੇ ਤੁਹਾਨੂੰ ਪਤਾ ਹੈ ਕਿ ਤੁਸੀਂ ਉਸਦਾ ਦਸਵੰਧ ਵੀ ਕੱਢਣਾ ਹੈ ਤਾਂ ਤੁਹਾਨੂੰ ਆਪਣੀ ਕਮਾਈ ਦਾ ਸੰਤੁਲਨ ਵੀ ਬਣਾਉਣਾ ਆ ਜਾਂਦਾ ਹੈ ਤੇ ਤੁਸੀਂ ਪੈਸੇ ਮੈਨੇਜ ਕਰਨਾ ਵੀ ਸਿੱਖ ਜਾਂਦੇ ਹੋ। ਜਿਸਨੂੰ ਆਪਣੀ ਕਮਾਈ ਨੂੰ ਸਹੀ ਤਰੀਕੇ ਨਾਲ ਮੈਨੇਜ ਕਰਨਾ ਆਗਿਆ ਤਾਂ ਉਹ ਕਦੇ ਵੀ ਨੁਕਸਾਨ ਵੀ ਨਹੀਂ ਝੱਲੇਗਾ ਤੇ ਨਾ ਹੀ ਕਦੇ ਕਰਜਾਈ ਹੋਵੇਗਾ। - ਅਗਲੀ ਗੱਲ ਇਹ ਹੈ ਕਿ ਸਿੱਖ ਸਰਦਾਰ ਭਾਵੇਂ ਨਵੇਂ ਜਮਾਨੇ ਦੇ ਹਿਸਾਬ ਨਾਲ ਨਵੀਆਂ ਗੱਲਾਂ ਨੂੰ ਵੀ ਧਾਰਨ ਕਰਦੇ ਹਨ ਪਰ ਆਪਣੇ ਧਰਮ ਦੀਆਂ ਪੁਰਾਣੀਆਂ ਰਹੁ ਰੀਤਾਂ-ਸਿਧਾਂਤ ਨਹੀਂ ਛੱਡਦੇ। ਇਹ ਚੀਜ ਉਹਨਾਂ ਨੂੰ ਜਿੰਮੇਵਾਰ ਬਣਾਉਂਦੀ ਹੈ। ਕੋਈ ਵੀ ਸਿੱਖ ਸਰਦਾਰ ਜੋ ਅਮ੍ਰਿਤਧਾਰੀ ਹੈ ਉਹ 5 ਕਕਾਰ ਧਾਰਨ ਕਰਕੇ ਰੱਖਦਾ ਹੈ। ਇਹ ਰੀਤ ਦਸਮ ਪਾਤਸ਼ਾਹ ਵਲੋਂ ਸਾਜੇ ਖਾਲਸੇ ਤੋਂ ਲੈ ਹੁਣ ਤੱਕ ਚਲਦੀ ਆਈ ਹੈ ਤੇ ਅੱਗੇ ਵੀ ਚਲਦੀ ਰਹਿਣੀ ਹੈ। ਪਰ ਸਿੱਖ ਸਰਦਾਰ ਆਪਣੀਆਂ ਪੁਰਾਣੀਆਂ ਰੀਤਾਂ ਤੇ ਨਵੀਆਂ ਰੀਤਾਂ ਵਿਚ ਤਾਲਮੇਲ ਬਿਠਾਕੇ ਰੱਖਦੇ ਹਨ ਤੇ ਇਸ ਨਾਲ ਉਹਨਾਂ ਨੂੰ ਸਹੀ ਗਲਤ ਦੀ ਪਰਖ ਵੀ ਹੁੰਦੀ। ਉਹਨਾਂ ਨੂੰ ਜਿੰਮੇਵਾਰੀ ਸਮਝਣ ਦੀ ਸਮਝ ਆਉਂਦੀ ਹੈ। ਸਿੱਖਾਂ ਨੂੰ ਜੋ ਹੁਕਮ ਗੁਰੂ ਸਾਹਿਬ ਨੇ ਕੀਤੇ ਹਨ ਉਹ ਹੁਕਮ ਹਰ ਸਿੱਖ ਪਾਲਦਾ ਹੈ। - ਸਿੱਖ ਸਰਦਾਰਾਂ ਦੀ ਤਰੱਕੀ ਤੇ ਅਮੀਰੀ ਦਾ ਅਗਲਾ ਕਾਰਨ ਹੈ ਕਿ ਸਿੱਖ ਸਰਦਾਰ ਰਿਸਕ ਲੈਂਦੇ ਹਨ। ਇਹਨਾਂ ਦੀਆਂ ਭਾਵੇਂ ਪੰਜਾਬ ਵਿਚ ਵੀ ਜਮੀਨ ਹੋਵੇ ਪਰ ਇਹ ਬਾਹਰਲੇ ਮੁਲਕਾਂ ਵਿਚ ਜਾ ਕੇ ਵੀ ਰਿਸਕ ਲੈ ਕੇ zero ਤੋਂ ਸ਼ੁਰੂਆਤ ਕਰਕੇ ਵੀ ਤਰੱਕੀ ਕਰਦੇ ਹਨ। ਸਿੱਖ ਸਰਦਾਰਾਂ ਦੀ ਗਿਣਤੀ ਕਰੀਬ ਢਾਈ ਕਰੋੜ ਹੈ ਪਰ ਫਿਰ ਵੀ ਦੁਨੀਆ ਦਾ ਕੋਈ ਅਜਿਹਾ ਮੁਲਕ ਨਹੀਂ ਜਿਥੇ ਇਹਨਾਂ ਨੇ ਆਪਣੇ ਬਲਬੂਤੇ ਤਰੱਕੀ ਨਾ ਕੀਤੀ ਹੋਵੇ। ਇਹੀ ਵਜਾ ਹੈ ਕਿ ਇਹਨਾਂ ਵਲੋਂ ਰਿਸਕ ਲੈ ਕੇ ਨਵਾਂ ਕੰਮ zero ਤੋਂ ਸ਼ੁਰੂ ਕਰਨਾ ਤੇ ਉਸ ਕੰਮ ਨੂੰ ਇਹਨੀਂ ਮਿਹਨਤ ਨਾਲ ਕਰਨਾ ਕਿ ਅੱਜ ਦੇ ਸਮੇਂ ਦੁਨੀਆ ਵਿਚ ਬਾਹਰਲੇ ਮੁਲਕਾਂ ਵਿਚ ਸਿੱਖ ਸਰਦਾਰ ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਕ ਹਨ। ਸਿੱਖ ਸਰਦਾਰ ਕਦੇ ਵੀ ਕਿਸੇ ਕੰਮ ਨੂੰ ਨਾਂਹ ਨਹੀਂ ਕਹਿੰਦੇ। ਜੋ ਵੀ ਕਰਦੇ ਹਨ ਡੱਟਕੇ ਕਰਦੇ ਹਨ,ਮਿਹਨਤ ਨਾਲ ਕਦੇ ਹਨ ਤੇ ਇਸੇ ਕਰਕੇ ਅੱਜ ਦੁਨੀਆ ਵਿਚ ਸਿੱਖ ਸਰਦਾਰ ਤਰੱਕੀ ਦੀਆਂ ਮੰਜ਼ਿਲਾਂ ਛੂਹ ਰਹੇ ਹਨ।