Video paused

ਇਹ \'ਵੱਡੇ ਸੂਰਮੇ\' ਤਾਂ ਠੁੱਸ ਹੋ ਗਏ !! Punjabi Singers | 6 June

Playing next video...

ਇਹ \'ਵੱਡੇ ਸੂਰਮੇ\' ਤਾਂ ਠੁੱਸ ਹੋ ਗਏ !! Punjabi Singers | 6 June

Surkhab Tv
Followers

ਇਹ 'ਵੱਡੇ ਸੂਰਮੇ' ਤਾਂ ਠੁੱਸ ਹੋ ਗਏ !! Punjabi Singers | 6 June ਕੱਲ ਹੀ ਘੱਲੂਘਾਰਾ ਦਿਹਾੜਾ ਲੰਘ ਕੇ ਗਿਆ ਹੈ। ਇਸ ਮੌਕੇ ਜਿਥੇ ਸਮੁੱਚੀ ਸਿੱਖ ਕੌਮ ਨੇ ਜੂਨ '84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁਲ ਭੇਂਟ ਕੀਤੇ ਓਥੇ ਹੀ ਪੰਜਾਬ ਦੇ ਉਹ ਸੂਰਮੇ ਜਿਨਾਂ ਨੂੰ ਅਕਸਰ ਗੀਤਾਂ ਵਾਲੇ ਸੂਰਮੇ ਕਿਹਾ ਜਾਂਦਾ ਹੈ,ਉਹਨਾਂ ਵਲੋਂ ਅਸਲੀ ਸੂਰਮੇ ਸਿੰਘਾਂ ਬਾਰੇ ਬਹੁਤ ਨਾ ਮਾਤਰ ਹੀ ਪੋਸਟਾਂ ਦੇਖਣ ਨੂੰ ਮਿਲੀਆਂ। ਅਕਸਰ ਹੀ ਚਰਚਾ ਚਲਦੀ ਰਹਿੰਦੀ ਹੈ ਕਿ ਜਦੋਂ ਕੀਤੇ ਕੋਈ ਹਮਲਾ ਹੋਵੇ ਤਾਂ ਇਹਨਾਂ ਸੂਰਮਿਆਂ ਨੂੰ ਬਾਡਰਾਂ ਤੇ ਭੇਜਣਾ ਚਾਹੀਦਾ ਹੈ ਜਿਹੜੇ ਗੀਤਾਂ ਵਿਚ ਸ਼ਰੇਆਮ ਬੰਦੇ ਮਾਰ ਦਿੰਦੇ ਨੇ,ਜਿਹੜੇ ਬੰਦੂਕਾਂ ਚੱਕ ਦੇ ਨੇ,ਰਿਵਾਲਵਰਾਂ ਨਾਲ ਖੇਡ ਦੇ ਨੇ ਤੇ ਖੁਲੇਆਮ ਬਦਮਾਸ਼ੀ ਵਾਲੇ ਵੀਡੀਓ ਬਣਾਕੇ ਪੰਜਾਬ ਦੀ ਜਵਾਨੀਂ ਨੂੰ ਗਲਤ ਰਾਹ ਪਾਉਂਦੇ ਹਨ। ਇਹ ਗੀਤਾਂ ਵਾਲੇ ਸੂਰਮੇ ਕੱਲ ਦੇ ਦਿਹਾੜੇ ਤੇ ਇਸ ਧਰਤੀ ਦੇ ਅਸਲੀ ਸੂਰਮਿਆਂ ਨੂੰ ਭੁੱਲ ਹੀ ਗਏ ਜਿਨਾਂ ਕਰਕੇ ਅੱਜ ਪੰਜਾਬ ਵੱਸਦਾ ਹੈ। ਗੀਤਾਂ ਵਿਚ ਕੁੜੀ ਪਿੱਛੇ ਬੰਦਾ ਮਾਰਨ ਵਾਲੇ,ਵੱਟਾਂ ਪਿੱਛੇ ਗਵਾਂਢੀ ਨਾਲ ਲੜਨ ਵਾਲੇ so called ਜੱਟ,ਜਿਹੜੇ ਖੁਦ ਦੇ ਵੀਡੀਓ ਵਿਚ ਪੱਲਿਓਂ ਪੈਸੇ ਲਾ ਕੇ ਆਪਦੀ ਹੀ ਖੁਸ਼ਾਮਦੀ ਕਰਦੇ ਨੇ,ਉਹ ਉਹਨਾਂ ਸੂਰਮਿਆਂ ਨੂੰ ਭੁੱਲ ਗਏ ਜਿਨਾਂ ਇਸ ਪੰਜਾਬ ਦੀ ਅਣਖ ਖਾਤਰ,ਗੁਰੂ ਗਰੰਥ ਸਾਹਿਬ ਦੇ ਸਤਿਕਾਰ ਖਾਤਰ,ਸ੍ਰੀ ਅਕਾਲ ਤਖ਼ਤ ਸਾਹਿਬ,ਸ੍ਰੀ ਦਰਬਾਰ ਸਾਹਿਬ ਨੂੰ ਬਚਾਉਣ ਖਾਤਿਰ ਆਪਣੀਆਂ ਛਾਤੀਆਂ ਵਿਚ ਗੋਲੀਆਂ ਖਾਦੀਆਂ ਸੀ। ਜੇ ਗੱਲ ਕਰੀਏ ਬੱਬੂ ਮਾਨ ਦੀ,Elly Mangat ਦੀ,ਤਰਸੇਮ ਜੱਸੜ ਦੀ,ਕੁਲਬੀਰ ਝਿੰਜਰ ਦੀ ਜਿਹੜੇ ਅਕਸਰ ਬਾਗੀ ਤਬੀਅਤਾਂ ਵਾਲੇ ਗੀਤ ਗਾਉਂਦੇ ਨੇ,ਤਾਂ ਇਹਨਾਂ ਵਲੋਂ ਇਸ ਘੱਲੂਘਾਰੇ ਸਬੰਧੀ ਕੋਈ ਵੀ ਪੋਸਟ ਨਹੀਂ ਪਾਈ ਗਈ। ਓਥੇ ਹੀ 18 ਸਾਲਾਂ ਚ ਬਦਨਾਮ ਹੋਇਆ ਮਾਨਕਿਰਤ ਔਲਖ ਤੇ 18 ਸਾਲਾਂ ਵਿਚ cz Gun ਕੋਲ ਰੱਖਣ ਵਾਲਾ ਸਿੱਧੂ ਮੂਸੇਵਾਲਾ ਵੀ ਉਹਨਾਂ ਸਿੰਘਾਂ ਨੂੰ ਭੁੱਲ ਗਏ ਜਿਨਾਂ ਟੋਕੇ ਦੀਆਂ ਗਰਾਰੀਆਂ ਨਾਲ ਬੰਬ ਬਣਾਕੇ ਫੌਜ ਨੂੰ ਪੜ੍ਹਨੇ ਪਾਇਆ ਸੀ। ਕਰਨ ਔਜਲਾ ਤੇ ਦਿਲਪ੍ਰੀਤ ਢਿੱਲੋਂ ਜਿਹੜੇ ਬੇਗਾਨੇ ਪਿੰਡਾਂ ਵਿਚ ਕੁੜੀਆਂ ਛੇੜਨ ਜਾਂਦੇ ਨੇ ਤੇ ਕੁੜੀ ਪਿੱਛੇ ਬੰਦੇ ਮਾਰਕੇ ਗਿਣਤੀ ਵੀ ਨਹੀਂ ਕਰਦੇ ਉਹਨਾਂ ਨੂੰ ਵੀ ਉਹ ਫੌਜ ਦੀ ਗਿਣਤੀ ਭੁੱਲ ਗਈ ਜਿਹੜੀ ਸਿੰਘਾਂ ਹੱਥੋਂ ਜਾਨ ਗਵਾ ਬੈਠੀ। ਰਣਜੀਤ ਬਾਵੇ ਨੇ ਭਾਵੇਂ 1 ਜੂਨ ਪੋਸਟ ਪਾਈ ਸੀ ਪਰ ਕੱਲ ਦੇ ਦਿਹਾੜੇ ਉਹ ਵੀ ਚੁੱਪ ਹੀ ਰਿਹਾ। ਨਿੱਜੀ ਲੜਾਈ ਨੂੰ ਵੱਡੀ ਲੜਾਈ ਬਣਾਕੇ ਲੁਧਿਆਣੇ ਧਰਨਾ ਲਾਉਣ ਵਾਲੇ ਅਨਮੋਲ ਕਵਾਤਰਾ ਦੇ ਹੱਕ ਵਿਚ ਡੱਟਣ ਵਾਲਾ ਐਮੀ ਵਿਰਕ ਗੁਰੂ ਗਰੰਥ ਸਾਹਿਬ ਦੀ ਰਾਖੀ ਖਾਤਿਰ ਜੂਝਣ ਵਾਲੇ ਸਿੰਘਾਂ ਬਾਰੇ ਚੁੱਪੀ ਵੱਟ ਗਿਆ। ਹਾਂ ਜੈਜੀ ਬੈਂਸ ਨੇ #neverforget1984 ਨਾਲ ਕਨੇਡਾ ਦੀ ਅਸੈੰਬਲੀ ਵਿਚ ਸਪੀਚ ਦਿੰਦੇ ਸਰਦਾਰ ਗੁਰਰਤਨ ਸਿੰਘ ਦੀ ਵੀਡੀਓ ਜਰੂਰ ਪਾਈ ਓਥੇ ਹੀ ਨਿਮਰਤ ਖੈਰਾ ਨੇ 6 ਜੂਨ ਬਾਰੇ ਪੋਸਟ ਪਾ ਕੇ ਆਪਣਾ ਫਰਜ਼ ਨਿਭਾਇਆ। ਗਾਇਕ ਅਨਮੋਲ ਗਗਨ ਮਾਨ ਨੇ ਵੀ ਜਿਥੇ ਆਪਣੇ ਇੰਸਟਾਗ੍ਰਾਮ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ DP ਲਈ ਓਥੇ ਇੱਕ ਵੀਡੀਓ ਵੀ ਪੋਸਟ ਕੀਤੀ। ਸੋ ਕੁੱਲ ਮਿਲਾਕੇ ਜਿਸ ਧਰਤੀ ਦਾ ਇਹ ਗਾਇਕ-ਕਲਾਕਾਰ ਖਾਂਦੇ ਨੇ,ਉਸ ਧਰਤੀ ਲਈ ਇਹਨਾਂ ਕੁ ਕੰਮ ਤਾਂ ਕਰ ਹੀ ਸਕਦੇ ਸੀ ਇਹ ਲੋਕ,ਕਿਹੜਾ ਕੋਈ ਅਹਿਸਾਨ ਹੈ ?? ਫਰਜ਼ ਹੀ ਹੈ...। ਆਪਣੇ ਗੀਤ ਬਾਰੇ ਪਹਿਲਾਂ ਪੋਸਟਰ ਪਾਉਣ ਵਾਲੇ,ਫਿਰ ਟਰੇਲਰ ਪਾਉਣ ਵਾਲੇ,ਫਿਰ ਆਡੀਓ ਰਲੀਜ ਕਰਨ ਵਾਲੇ,ਫਿਰ ਅਖੀਰ ਤੇ ਜਾ ਕੇ ਵੀਡੀਓ ਪਾਉਣ ਵਾਲੇ ਇਹ ਗਾਇਕ,ਇਥੇ ਹੀ ਬੱਸ ਨਹੀਂ,ਫਿਰ ਪੰਜਾਬ ਦੀ ਜਵਾਨੀ ਇਹਨਾਂ ਦੇ ਗੀਤਾਂ ਤੇ ਜੋ ਵੀਡੀਓ ਬਣਾਉਂਦੀ ਹੈ,ਉਹ ਵੰਨ-ਸੁਵੰਨੀਆਂ ਵੀਡੀਓ ਪੋਸਟ ਕਰਨ ਵਾਲੇ ਇਹ so called Star ਕੱਲ ਦੇ ਦਿਹਾੜੇ ਤੇ ਕਿਵੇਂ ਭੁੱਲ ਗਏ ਉਹਨਾਂ Real Stars ਨੂੰ ਜਿਨਾਂ ਕਰਕੇ ਅੱਜ ਅਸੀਂ ਅਣਖ ਨਾਲ,ਮੜਕ ਨਾਲ,ਸਿਰ ਉੱਚਾ ਕਰਕੇ ਤੁਰਦੇ ਹਾਂ। ਪੈਸੇ ਬਹੁਤ ਕਮਾ ਲੈਣਗੇ ਇਹ ਲੋਕ,ਪਰ ਲਾਹਨਤਾਂ ਵੀ ਬਰੋਬਰ ਪੈਣਗੀਆਂ ਜਦੋਂ ਨਬੇੜੇ ਹੋਏ....। ਜੇ ਕੋਈ ਇਹਨਾਂ ਗਾਇਕਾਂ ਕਲਾਕਾਰਾਂ ਨੂੰ ਚਾਹੁਣ ਵਾਲਾ ਗੁੱਸਾ ਕਰੇ ਤਾਂ ਭਾਈ ਇੱਕੋ ਗੱਲ ਕਹਾਂਗੇ,ਗਾਇਕੀ ਕਲਾਕਾਰੀ ਇਹਨਾਂ ਦਾ ਕਿੱਤਾ ਹੈ,ਕੋਈ ਗੱਲ ਨਹੀਂ ਪਰ ਜਿਸ ਮਿੱਟੀ ਦਾ ਖਾਂਦੇ ਹਾਂ,ਜਿਸ ਮਿੱਟੀ ਚੋਂ ਜੰਮੇ ਹਾਂ,ਓਹਦੇ ਲਈ ਸਾਡਾ ਫਰਜ਼ ਵੀ ਬਣਦਾ ਕਿ ਉਸ ਮਿੱਟੀ ਲਈ ਅਸੀਂ ਵੀ ਕੁਝ ਕਰੀਏ। ਇਹਨਾਂ ਦੇ ਚੰਗੇ ਕੰਮ ਦੀ ਸ਼ਲਾਘਾ ਹੈ ਪਰ ਇਹ ਵੀ ਤਾਂ ਜਰੂਰੀ ਹੈ ਤਾਂ ਜੋ ਅਸਲੀਅਤ ਪਤਾ ਲੱਗੇ ਕਿ ਸਾਡੇ ਅਸਲੀ ਸੂਰਮੇ ਕੌਣ ਸਨ ਜਿਨਾਂ ਕੁਰਬਾਨੀਆਂ ਕੀਤੀਆਂ ਇਹਨਾਂ ਗਾਇਕਾਂ ਨੂੰ ਸਾਡੀ ਜਵਾਨੀ follow ਕਰਦੀ ਹੈ,ਇਹ ਸਾਡੇ ਯੋਧਿਆਂ ਬਾਰੇ ਪੋਸਟ ਪਾਉਣਗੇ ਤਾਂ ਸਾਡੀ ਜਵਾਨੀ ਨੂੰ ਵੀ ਪਤਾ ਲੱਗੂ ਕਿ ਸੰਤ ਭਿੰਡਰਾਂ ਵਾਲੇ ਕੌਣ ਸਨ ? ਅਕਾਲ ਤਖ਼ਤ ਤੇ ਹਮਲਾ ਕਿਉਂ ਹੋਇਆ ਸੀ ?? ਕਿਸਨੇ ਕੀਤਾ ਸੀ ਹਮਲਾ ?? ਇਹ ਜਿੰਮੇਵਾਰੀ ਸਿਰਫ ਪ੍ਰਚਾਰਕਾਂ ਦੀ ਨਹੀਂ,ਇਹਨਾਂ ਗਾਇਕਾਂ ਕਲਾਕਾਰਾਂ ਦੀ ਵੀ ਹੈ ਕਿਉਂਕਿ ਇਹ ਵੀ ਇਸੇ ਪੰਜਾਬ ਦਾ ਦਿੱਤਾ ਖਾਂਦੇ ਨੇ। ਜੇ ਸਹਿਮਤ ਹੋ ਤਾਹੀਂ ਇਹ ਵੀਡੀਓ ਸ਼ੇਅਰ ਕਰਿਓ,ਧੰਨਵਾਦ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **

Show more