Video paused

ਹੱਡੀਆਂ ਦੀ ਮੁੱਠ ਬਣੀ ਅੱਖਾਂ ਤੋਂ ਅੰਨ੍ਹੀ ਭੈਣ ਅੱਜ ਤੰਦਰੁਸਤ ਹੋ ਕੇ ਸਾਰਾ ਦਿਨ ਕਰਦੀ ਸੇਵਾ

Playing next video...

NGO

ਹੱਡੀਆਂ ਦੀ ਮੁੱਠ ਬਣੀ ਅੱਖਾਂ ਤੋਂ ਅੰਨ੍ਹੀ ਭੈਣ ਅੱਜ ਤੰਦਰੁਸਤ ਹੋ ਕੇ ਸਾਰਾ ਦਿਨ ਕਰਦੀ ਸੇਵਾ

ਹੱਡੀਆਂ ਦੀ ਮੁੱਠ ਬਣੀ ਅੱਖਾਂ ਤੋਂ ਅੰਨ੍ਹੀ ਭੈਣ ਅੱਜ ਤੰਦਰੁਸਤ ਹੋ ਕੇ ਸਾਰਾ ਦਿਨ ਕਰਦੀ ਸੇਵਾ ਦੇਖੋ ਇੱਕ ਸਾਲ ਵਿੱਚ ਹੀ ਕਿੰਨੀ ਬਦਲ ਗਈ ਭੈਣ ਗੀਤਿਕਾ ਦੀ ਜ਼ਿੰਦਗੀ #manukhta_di_sewa_sab_ton_waddi_sewa #mdss #manukhtadisewa #gurpreetsinghmintumalwa #manukhtadisewasabtonwaddisewa #wmk #geetikamdss #manukhtadisewasociety #help #changinglives #humanity #ludhiana #ngo #punjab Watch Rescue Video : https://www.facebook.com/mdsso....ciety/videos/1178221 ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਭੈਣ ਗੀਤਿਕਾ ਸ਼ਰਮਾ ਦੀ ਸੇਵਾ ਮਿਤੀ 1-08-2024 ਨੂੰ IMG ਫਲੈਟ ਨੰਬਰ-1130, ਮਾਡਲਟਾਊਨ, ਬਠਿੰਡਾ ਤੋਂ ਮਿਲੀ। ਜਿੱਥੇ ਬੈਂਕ ਮੈਨੇਜਰ ਰਹਿ ਚੁੱਕੀ ਭੈਣ ਅੱਖਾਂ ਤੋਂ ਅੰਨ੍ਹੀ ਹੋ ਕੇ ਘਰ ਵਿੱਚ ਇਕੱਲੀ ਨਰਕ ਕੱਟ ਰਹੀ ਸੀ। ਕਈ ਸਾਲ ਪਹਿਲਾਂ ਭੈਣ ਦਾ ਵਿਆਹ ਹੋਇਆ ਪਰ ਹਾਲਤ ਕੁੱਝ ਅਜਿਹੇ ਬਣੇ ਕਿ ਤਲਾਕ ਹੋ ਗਿਆ। ਮਾਂ-ਬਾਪ, ਭੈਣ-ਭਰਾ ਸਭ ਸਨ, ਪਰ ਕੋਈ ਵੀ ਮਾੜੇ ਸਮੇਂ 'ਚ ਭੈਣ ਦੇ ਨਾਲ ਨਹੀਂ ਖੜਿਆ। ਪੜ੍ਹੀ-ਲਿਖੀ "ਪੋਸਟ ਗਰੈਜੂਏਟ" ਭੈਣ ਨੇ ਸਿਲਾਈ-ਕਢਾਈ ਦੇ ਨਾਲ-ਨਾਲ ਹੋਰ ਵੀ ਕਈ ਕੋਰਸ ਕੀਤੇ। ਪਰ ਵਖਤ ਦੀ ਐਸੀ ਮਾਰ ਪਈ ਕਿ ਭੈਣ ਮਾਨਸਿਕ ਬਿਮਾਰ ਹੋ ਗਈ ਤੇ ਆਪਣੇ-ਆਪ ਨਾਲ ਹੀ ਗੱਲਾਂ ਕਰਦੀ ਰਹਿੰਦੀ। ਆਪਣਾ-ਆਪ ਸਾਂਭਣ 'ਚ ਅਸਮਰਥ ਭੈਣ ਦੇ ਘਰੋ ਸਾਰਾ ਸਮਾਨ, ਸੋਨਾ-ਚਾਂਦੀ, ਭਾਂਡੇ ਤੱਕ ਚੋਰ ਲੈ ਗਏ। "ਹੱਡੀਆਂ ਦਾ ਪਿੰਜਰ" ਬਣੀ ਭੈਣ ਦਾ ਸੁਪਨਿਆਂ ਦੇ ਘਰ ਆਉਣ ਤੋਂ ਬਾਅਦ ਦੋਵਾਂ ਅੱਖਾਂ ਦਾ ਅਪਰੇਸ਼ਨ ਹੋਇਆ ਤੇ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਹੈ। ਹੁਣ ਪੂਰੀ ਤਰ੍ਹਾਂ ਨਾਲ ਤੰਦਰੁਸਤ ਭੈਣ ਸਾਰਾ ਦਿਨ ਸੇਵਾ ਕਰਦੀ ਹੈ। ਅਰਦਾਸ ਕਰਿਓ ਕਿ ਭੈਣ ਸੁਪਨਿਆਂ ਦੇ ਘਰ ਦੇ ਵਿੱਚ ਰਹਿ ਕੇ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰੇ ।

Show more