Video paused

NZ ਦੀ ਪ੍ਰਧਾਨ ਮੰਤਰੀ Jacinda Ardern ਨੇ Set ਕੀਤੀ Example | Surkhab TV

Playing next video...

NZ ਦੀ ਪ੍ਰਧਾਨ ਮੰਤਰੀ Jacinda Ardern ਨੇ Set ਕੀਤੀ Example | Surkhab TV

Surkhab Tv
Followers

NZ ਦੀ ਪ੍ਰਧਾਨ ਮੰਤਰੀ Jacinda Ardern ਨੇ Set ਕੀਤੀ Example | Surkhab TV #JacindaArdern #NewZealand #Covid19 ਕੋਰੋਨਾ ਫੈਲਿਆ ਹੋਇਆ ਪਰ ਇੱਕ ਦੇਸ਼ ਐਸਾ ਜਿਥੇ ਕੋਰੋਨਾ ਆਪਣੀ ਮਾਰ ਨਹੀਂ ਮਾਰ ਸਕਿਆ...ਇੱਕ ਦੇਸ਼ ਐਸਾ ਜਿਥੇ ਕੋਰੋਨਾ ਦੇ ਕੇਸ 1000 ਦੇ ਕਰੀਬ ਆਏ ਨੇ ਪਰ ਸਿਰਫ 2 ਹੀ ਮੌਤਾਂ ਹੋਈਆਂ ਨੇ...ਇੱਕ ਦੇਸ਼ ਐਸਾ ਜਿਥੇ ਦੀ ਪ੍ਰਧਾਨ ਮੰਤਰੀ ਬੀਬੀ ਹੈ ਜੋ ਰੋਜ ਆਪਣੇ ਘਰੋਂ ਹੀ ਆਪਣੇ Facebook Page ਤੇ LIVE ਹੁੰਦੀ ਹੈ ਤੇ ਆਪਣੇ ਦੇਸ਼ ਦੇ ਲੋਕਾਂ ਨੂੰ ਦਸਦੀ ਹੈ ਕਿ ਕੋਰੋਨਾ ਤੋਂ ਬਚਣਾ ਕਿਵੇਂ ਹੈ ? ਪ੍ਰਸ਼ਾਂਤ ਮਹਾਸਾਗਰ,ਜਿਸਨੂੰ ਅੰਗਰੇਜ਼ੀ ਵਿਚ Pacific Ocean ਕਿਹਾ ਜਾਂਦਾ ਤੇ ਇਸਦੇ ਦੱਖਣੀ ਪਾਸੇ ਤੇ ਨਿੱਕਾ ਜਿਹਾ ਦੇਸ਼ ਵੱਸਦਾ,ਅਬਾਦੀ 50 ਕੁ ਲੱਖ ਤੋਂ ਵੀ ਘੱਟ,ਇਸ ਦੇਸ਼ ਦਾ ਨਾਮ ਹੈ New Zealand ਮਾਹਰ ਆਖ ਰਹੇ ਕਿ ਇਸ ਦੇਸ਼ ਵਿਚ ਕੋਰੋਨਾ ਖਤਮ ਹੋ ਜਾਣਾ ਜਲਦੀ ਕਿਉਂਕਿ ਇਸ ਦੇਸ਼ ਨੇ ਕੋਰੋਨਾ ਖਿਲਾਫ ਜੋ Plan ਕੀਤਾ ਹੈ ਉਹ ਬਾਕੀ ਮੁਲਕਾਂ ਸਾਹਮਣੇ ਮਿਸਾਲ ਹੈ। New Zealand ਵਿਚ ਕੋਰੋਨਾ ਖਿਲਾਫ ਜੰਗ ਦੀ ਕਮਾਂਡ ਕਰ ਰਹੀ ਹੈ New Zealand ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ (Jacinda Ardern) ਜਿਹੜੀ ਰੋਜ ਦੁਪਹਿਰ 1 ਵਜੇ ਖੁੱਦ ਆਉਂਦੀ ਹੈ ਆਪਣੇ Facebook Page ਤੇ LIVE ਟੀ.ਵੀ ਤੇ Live ਤੇ ਲੋਕਾਂ ਨੂੰ ਸੰਬੋਧਨ ਕਰਨ ਤੇ ਰੋਜ ਦੱਸਦੀ ਕਿ ਆਪਾਂ ਇਸ ਬਿਮਾਰੀ ਤੋ ਕਿਵੇ ਨਿਜਾਤ ਪਾਉਣੀ ਹੈ ? ਜਿੱਥੇ ਸਾਰੀ ਦੁਨੀਆਂ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ ਓਥੇ ਨਿਊਜੀਲੈਂਡ 'ਕੱਲਾ ਅਜਿਹਾ ਦੇਸ਼ ਆ ਕਿੱਥੇ ਹਾਲੇ ਤੀਕ 1000 ਦੇ ਕਰੀਬ ਕੋਰੋਨਾ ਕੇਸ ਆਏ ਹਨ ਤੇ ਸਿਰਫ 2 ਮੌਤਾਂ ਹੋਈਆਂ ਹਨ। ਜਦ 2 ਹਫਤੇ ਪਹਿਲਾਂ ਨਿਊਜੀਲੈਂਡ ਚ ਲਾਕਡਾਊਨ ਹੋਇਆ ਤਾਂ ਤਕਰੀਬਨ ਸਾਰਿਆਂ ਨੂੰ 3 ਦਿਨ ਦਾ ਟਾਇਮ ਦਿੱਤਾ ਗਿਆ ਤਾਂ ਜੋ ਜਰੂਰੀ ਕੰਮ ਤੇ ਸਾਜੋ ਸਮਾਨ ਖਰੀਦ ਲਿਆ ਜਾਵੇ। ਘਰੇ ਬੈਠਿਆ ਨੂੰ ਹਰੇਕ ਬੰਦੇ ਨੂੰ ਹਫਤੇ ਦੇ ਤਕਰੀਬਨ 585 ਡਾਲਰ ਮਿਲਦੇ ਤੇ ਸਟੂਡੈਂਟ ਵੀਜੇ ਵਾਲਿਆ ਨੂੰ ਕਹਿ ਦਿੱਤਾ ਕਿ ਹੋਰ ਕੰਮ ਕਰੋ ਤੇ ਆਪਣਾ ਵਖਤ ਲੰਘਾਉ। ਜਿਹਨਾਂ ਦੇ ਵੀਜੇ ਮੁੱਕਣ ਵਾਲੇ ਸੀ ਉਹਨਾਂ ਦੇ ਵੀਜੇ ਵਧਾ ਦਿੱਤੇ ਗਏ। ਅਕਤੂਬਰ 2017 ਵਿਚ ਜੈਸਿੰਡਾ ਆਰਡਰਨ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਬਣੀ ਸੀ ਤੇ ਇਸ ਵਕ਼ਤ ਦੁਨੀਆਭਰ ਦਾ ਮੀਡੀਆ ਉਸਦੀਆਂ ਸਿਫਤਾਂ ਕਰ ਰਿਹਾ ਉਸ ਵਲੋਂ ਕੋਰੋਨਾ ਖਿਲਾਫ ਲਏ ਫੈਸਲਿਆਂ ਕਰਕੇ। 26 ਫਰਵਰੀ ਨੂੰ ਨਿਊਜੀਲੈਂਡ ਵਿਚ ਇੱਕ ਬਜ਼ੁਰਗ ਮਾਤਾ ਇਰਾਨ ਤੋਂ ਨਿਊਜੀਲੈਂਡ ਆਈ ਜੋ ਕਿ ਬਿਮਾਰ ਸੀ। 28 ਫਰਵਰੀ ਨੂੰ ਪਤਾ ਲੱਗਾ ਕਿ ਉਸਨੂੰ ਕੋਰੋਨਾ ਹੈ। ਸਰਕਾਰ ਨੇ ਹਰਕਤ ਕੀਤੀ ਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਤੇ ਪਬੰਦੀ ਲਗਾ ਦਿੱਤੀ। ਸਰਕਾਰ ਨੇ ਆਪਣੀ Website ਬਣਾਈ ਤੇ ਹਰ ਤਰਾਂ ਦੀ ਕੋਰੋਨਾ ਦੀ Update ਓਸਤੇ ਪਾਉਣੀ ਸ਼ੁਰੂ ਕੀਤੀ। ਜਿਸ ਵਕ਼ਤ ਨਿਊਜੀਲੈਂਡ ਵਿਚ ਕੋਰੋਨਾ ਦੇ 102 ਕੇਸ ਆਏ ਉਸ ਦਿਨ ਨਿਊਜੀਲੈਂਡ ਨੇ Lockdown ਕਰ ਦਿੱਤਾ ਪਰ ਇਹ Lockdown ਸਿੱਧਾ ਨਹੀਂ ਸੀ ਕਿ ਕੱਲ ਨੂੰ ਕੋਈ ਬਾਹਰ ਨਾ ਨਿਕਲੇ,Lockdown ਹੈ। ਸਰਕਾਰ ਨੇ ਲੋਕਾਂ ਨੂੰ 3 ਦਿਨ ਦਾ ਸਮਾਂ ਦਿੱਤਾ ਕਿ ਆਪਣਾ ਖਾਣ-ਪੀਣ,ਦਵਾਈਆਂ,ਤੇ ਹੋਰ ਜਰੂਰੀ ਸਮਾਨ ਖਰੀਦ ਲਓ। ਲੋਕਾਂ ਨੇ ਵੀ ਬੜੀ ਸਹਿਜ ਤੇ ਸਿਆਣਪ ਨਾਲ 3 ਦਿਨ ਵਿਚ ਜਰੂਰੀ ਸਮਾਨ ਖਰੀਦਿਆ ਤੇ ਸਰਕਾਰੀ ਹੁਕਮਾਂ ਤਹਿਤ Social Distancing ਕਰਦੇ ਹੋਏ ਸਟੋਰਾਂ ਤੋਂ ਸਮਾਨ ਖਰੀਦਿਆ,ਕੋਈ ਲੜਾਈ ਝਗੜੇ ਨਹੀਂ,ਕੋਈ ਫਸਾਦ ਨਹੀਂ। 25 March ਦੀ ਅੱਧੀ ਰਾਤ ਤੋਂ Lockdown ਸ਼ੁਰੂ ਹੋਇਆ ਜੋ ਅਗਲੇ 4 ਹਫਤੇ ਰਹਿਣਾ ਸੀ 14-14 ਦਿਨਾਂ ਦੇ 2 Isolation ਪੜ੍ਹਾਅ। 25 March ਤੱਕ ਕੋਰੋਨਾ ਦੇ ਮਾਮਲੇ ਸਨ 205 । ਲੋਕਾਂ ਨੇ ਬੜੀ ਸਿਆਣਪ ਨਾਲ ਇਹ ਸਮਾਂ ਕੱਢਿਆ ਹੈ ਤੇ ਅੱਜ ਤਰੀਕ ਹੈ 10 ਅਪ੍ਰੈਲ ਤੇ ਹੁਣ ਤੱਕ New Zealand ਵਿਚ ਕੋਰੋਨਾ ਦੇ 1,015 ਮਾਮਲੇ ਆਏ ਨੇ,317 ਲੋਕ ਠੀਕ ਹੋਏ ਨੇ ਅਤੇ 2 ਮੌਤਾਂ ਹੋਈਆਂ ਹਨ। ਹੁਣ ਤੁਸੀਂ ਕਹੋਗੇ ਕਿ ਕੋਰੋਨਾ ਕੇਸ ਤਾਂ 1000 ਟੱਪ ਗਿਆ ਤੇ 25 March ਨੂੰ 205 ਮਾਮਲੇ ਸਨ। ਅਸਲ ਵਿਚ ਇਹ ਮਾਮਲੇ ਪੁਰਾਣੇ ਮਾਮਲੇ ਹੀ ਵਧਕੇ 1000 ਟੱਪੇ ਹਨ ਜਦੋਂ ਕਿ ਨਵੇਂ ਮਾਮਲੇ ਘਟ ਆਏ ਹਨ। ਜੇ 1 ਅਪ੍ਰੈਲ ਤੋਂ ਹੁਣ ਤੱਕ ਦੇ ਮਾਮਲੇ ਦੇਖੀਏ ਤਾਂ Graph ਥੱਲੇ ਗਿਆ ਹੈ। 6 ਅਪ੍ਰੈਲ ਤੱਕ 66,7 ਅਪ੍ਰੈਲ ਤੱਕ 54,8 ਅਪ੍ਰੈਲ ਤੱਕ 50 ਤੇ 9 ਅਪ੍ਰੈਲ ਤੱਕ 29 ਨਵੇਂ ਕੇਸ ਆਏ ਹਨ। ਦੁਨੀਆਭਰ ਵਿਚ ਕੋਰੋਨਾ ਦੇ ਕੇਸ Flate ਕਰਨ ਦੀ ਕੋਸ਼ਿਸ਼ ਹੋ ਰਹੀ ਜਦੋਂ ਕਿ ਨਿਊਜੀਲੈਂਡ ਵਿਚ ਕੋਰੋਨਾ ਨੂੰ ਖਤਮ ਕੀਤਾ ਜਾ ਰਿਹਾ ਉਹ ਵੀ Lockdown ਦੇ 15 ਦਿਨਾਂ ਵਿਚ ਤੇ ਅਜੇ 2 ਹਫਤੇ ਬਾਕੀ ਹਨ ਤੇ ਇਸ ਸਭ ਪਿੱਛੇ ਸਭ ਤੋਂ ਵੱਡਾ ਯੋਗਦਾਨ ਹੈ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਜਿਸਨੇ ਵਧੀਆ ਲੀਡਰਸ਼ਿਪ ਨਾਲ ਇਹ ਸਭ ਕੀਤਾ। ਇਸਤੋਂ ਅੱਗੇ ਦੀ ਗੱਲ ਕਿ ਇਸ ਮੌਕੇ ਨਿਊਜੀਲੈਂਡ ਦੀ ਵਿਰੋਧੀ ਪਾਰਟੀ ਸਰਕਾਰ ਦੀਆਂ ਲੱਤਾਂ ਖਿੱਚਣ ਦੀ ਥਾਂ ਸਰਕਾਰ ਦਾ ਸਾਥ ਦੇ ਰਹੀ ਹੈ। ਕੋਰੋਨਾ ਖਿਲਾਫ ਜੰਗ ਹੈ ਤਾਂ ਇਹ ਜੰਗ ਵਧੀਆ ਲੀਡਰਸ਼ਿਪ ਦੇ Under ਜਿੱਤੀ ਜਾ ਸਕਦੀ ਹੈ,ਥਾਲੀਆਂ ਖੜਕਾ ਤੇ ਜਾਂ ਦੀਵੇ ਬਾਲਕੇ ਨਹੀਂ... (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **

Show more

Up next