Pakistan ਤੋਂ ਆਈ ਇੱਕ ਐਸੀ ਖਬਰ | ਜਦੋਂ ਮੁਸਲਮਾਨਾਂ ਕੀਤੀ Mandir ਦੀ ਰਾਖੀ
Pakistan ਤੋਂ ਆਈ ਇੱਕ ਐਸੀ ਖਬਰ | ਜਦੋਂ ਮੁਸਲਮਾਨਾਂ ਕੀਤੀ Mandir ਦੀ ਰਾਖੀ ਆਮ ਕਰਕੇ ਪਾਕਿਸਤਾਨ ਬਾਰੇ ਨਫਰਤੀ ਸੋਚ ਵਾਲੇ ਲੋਕ ਇੱਕ ਸ਼ਬਦ ਬੋਲਦੇ ਹਨ "ਮੁੱਲਿਆਂ ਦਾ ਦੇਸ਼"। ਜਦੋਂ ਕਦੇ ਕੋਈ ਸਿੱਖ ਪਾਕਿਸਤਾਨ ਦੀ ਸਿਫਤ ਕਰੇ ਤਾਂ ਕਹਿੰਦੇ ਹਨ 'ਸਿੱਖ ਵੀ ਮੁੱਲਾ ਹੈ'। ਪਿਛਲੇ ਸਮੇਂ ਵਿਚ ਪਾਕਿਸਤਾਨ ਵਿਚ ਸਿੱਖ ਬੱਚੀ ਨਾਲ ਜੋ ਕੁਝ ਹੋਇਆ,ਕੁਝ ਹੋਰ ਘਟਨਾਵਾਂ ਜਿਨਾਂ ਵਿਚ ਹਿੰਦੂ ਭਾਈਚਾਰੇ ਨਾਲ ਕੁਝ ਘਟਨਾਵਾਂ ਵਾਪਰੀਆਂ। ਇਹਨਾਂ ਘਟਨਾਵਾਂ ਨੂੰ ਕੈਸ਼ ਕਰਨ ਤੇ ਭਾਰਤ-ਪਾਕਿਸਤਾਨ,ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਵਿਚਕਾਰ ਆਪਸੀ ਨਫਰਤ ਫੈਲਾਉਣ ਦਾ ਜੋ ਕੰਮ ਮੀਡੀਆ ਦੇ ਕੁਝ ਚੈਨਲਾਂ ਨੇ ਕੀਤਾ,ਕੁਝ ਫਿਰਕੂ ਸੋਚ ਦੇ ਲੋਕਾਂ ਨੇ ਕੀਤਾ ਉਸਨੂੰ ਮੂੰਹ ਪਰਨੇ ਹਾਰ ਦਿੰਦੀ ਇੱਕ ਖਬਰ ਆਈ ਹੈ ਪਾਕਿਸਤਾਨ ਤੋਂ...। ਖਬਰ ਜਾਣਕੇ ਸ਼ਾਇਦ ਤੁਸੀਂ ਵੀ ਇਹ ਜਰੂਰ ਸੋਚੋਗੇ ਕਿ ਮੁੱਲਿਆਂ ਦਾ ਦੇਸ਼ ਬਦਨਾਮ ਜਰੂਰ ਕੀਤਾ ਹੈ ਪਰ ਲੋਕਾਂ ਵਿਚ ਨਫਰਤ ਸਿਰਫ ਰਾਜਨੀਤੀ ਨੇ ਪਾਈ ਹੈ,ਅਸਲੀਅਤ ਵਿਚ ਲੋਕ ਸਿਰਫ ਪਿਆਰ ਚਾਹੁੰਦੇ ਹਨ। ਖਬਰ ਇਹ ਹੈ ਕਿ ਪਾਕਿਸਤਾਨ ਦੇ ਸਿੰਧ ਸੂਬੇ 'ਚ ਘੱਟਗਿਣਤੀ ਹਿੰਦੂ ਮਾਸਟਰ ਨਾਲ ਧੱਕਾ ਕਰਨ ਅਤੇ ਫਿਰ ਮੰਦਰ 'ਚ ਭੰਨ-ਤੋੜ ਕਰਨ ਵਾਲੇ ਕੁਝ ਲੋਕਾਂ ਖਿਲਾਫ ਉੱਥੋਂ ਦੇ ਮੁਸਲਮਾਨ ਲੋਕ ਇਕੱਠੇ ਹੋਏ ਤੇ ਮੰਦਰ 'ਚ ਬਹਿ ਕੇ ਹਿੰਦੂ ਮਿਸਟਰ ਜੀ ਨੂੰ ਤੰਗ ਕਰਨ ਵਾਲੇ ਸ਼ਰਾਰਤੀ ਲੋਕਾਂ ਨੂੰ ਚੁਣੌਤੀ ਦਿੱਤੀ ਕਿ ਹੁਣ ਆਣ ਕੇ ਖੱਪ ਪਾ ਕੇ ਦਿਖਾਓ। ਅਜਿਹੀਆਂ ਖਬਰਾਂ ਅਕਸਰ ਰੁਲ਼ ਜਾਂਦੀਆਂ ਹਨਜੋ ਆਪਸੀ ਪਿਆਰ ਵਧਾਉਂਦੀਆਂ ਹਨ ਪਰ ਅਸੀਂ ਅਜਿਹੀਆਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਜ਼ਿੰਮਾ ਲਿਆ ਹੈ। ਪੱਤਰਕਾਰ ਪਰਮੋਦ ਪਾਹਵਾ ਵਲੋਂ ਉਕਤ ਖਬਰ ਨੂੰ ਪੋਸਟ ਕੀਤਾ ਗਿਆ ਹੈ ਜਿਸ ਵਿਚ ਉਹ ਹਿੰਦੀ ਵਿਚ ਲਿਖਦੇ ਹਨ ਕਿ #मुल्लो_का_देश पड़ोस के देश पाकिस्तान के सिंध प्रांत की घटना है जहां उनके अल्पसंख्यक हिन्दू मास्टरजी से उसका नौंवी कक्षा का विद्यार्थी नाराज हो गया और उसपर धर्म की निंदा का आरोप लगा दिया। कुछ शरारती तत्व इकट्ठे हुए और जिस मन्दिर में मास्टरजी ट्यूशन पढ़ाते थे उसमे तोड़फोड़ कर दी। प्रशासन ने अपने स्तर पर कार्यवाही की और स्थिति शांत कर दी। लेकिन रात बड़ी संख्या में मुस्लिम समुदाय के स्थानीय लोगों ने मन्दिर में डेरा डाल दिया और दंगा भड़काने वालो को खुली चुनौती दी कि जिसमे हिम्मत हो वो आये और उनके होते हुए मन्दिर की मान मर्यादा को हाथ लगाकर दिखा दे। क्योंकि हमे हमारी सरकार का साथ देना है तो पड़ोस की प्रशंसा में कुछ नहीं कह सकते लेकिन वहां की आवाम को जरूर सलाम करते हैं जिन्होंने अपने अल्पसंख्यक भाई के साथ खड़े होकर इंसानियत और भाईचारे की मिसाल कायम की है।। जय शियाराम ਹੁਣ ਉਕਤ ਪੋਸਟ ਨੂੰ ਨਸ਼ਰ ਕਰਨ ਵਾਲਾ ਵੀ ਹਿੰਦੂ ਵੀਰ ਹੈ,ਜਿਸ ਨਾਲ ਧੱਕਾ ਹੋਇਆ ਉਹ ਮਾਸਟਰ ਜੀ ਵੀ ਹਿੰਦੂ ਹਨ ਪਰ ਜਿਨਾਂ ਨੂੰ ਨਫਰਤ ਦਾ ਪਾਤਰ ਬਣਾਕੇ ਮੁੱਲੇ ਕਿਹਾ ਜਾਂਦਾ ਉਹ ਇਸ ਧੱਕੇ ਖਿਲਾਫ ਹਿੰਦੂ ਮਸਟਰਜੀ ਨਾਲ ਮੋਢੇ ਨਾਲ ਮੋੜਾ ਜੋੜਕੇ ਖੜੇ ਹਨ। ਕੀ ਕਹੋਗੇ ?? ਰਾਜਨੀਤੀ ਨਾਲ ਪਾਈਆਂ ਇਹ ਹੱਦਾਂ-ਸਰਹੱਦਾਂ ਲੋਕਾਂ ਦੇ ਅੰਦਰਲੇ ਪਿਆਰ ਨੂੰ ਮਿਟਾ ਨਹੀਂ ਸਕਦੀਆਂ। ਜ਼ੁਲਮ ਕਿਸੇ ਖਿਲਾਫ ਹੋਵੇ,ਜਿਸ ਇਨਸਾਨ ਦੀ ਜ਼ਮੀਰ ਜਾਗਦੀ ਹੈ,ਉਹ ਉਸ ਜ਼ੁਲਮ ਦਾ ਵਿਰੋਧ ਕਰੇਗਾ ਹੀ ਕਰੇਗਾ ਭਾਵੇਂ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ। ਅੱਗੇ ਤੋਂ ਕਿਸੇ ਵੀ ਧਰਮ ਨੂੰ ਬਦਨਾਮ ਕਰਨ ਤੋਂ ਪਹਿਲਾਂ ਜਰੂਰ ਸੋਚਿਓ,ਧਰਮ ਪਿਆਰ ਵੰਡਦਾ ਹੈ ਨਫਰਤ ਨਹੀਂ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **