Video paused

New Jersey Assembly ਵਲੋਂ ਗੁਰੂ ਗਰੰਥ ਸਾਹਿਬ ਨੂੰ \'ਜਾਗਤ ਜੋਤ ਗੁਰੂ\' ਦੀ ਮਾਨਤਾ ਮਿਲੀ | Surkhab Tv

Playing next video...

New Jersey Assembly ਵਲੋਂ ਗੁਰੂ ਗਰੰਥ ਸਾਹਿਬ ਨੂੰ \'ਜਾਗਤ ਜੋਤ ਗੁਰੂ\' ਦੀ ਮਾਨਤਾ ਮਿਲੀ | Surkhab Tv

Surkhab Tv
Followers

New Jersey Assembly ਵਲੋਂ ਗੁਰੂ ਗਰੰਥ ਸਾਹਿਬ ਨੂੰ 'ਜਾਗਤ ਜੋਤ ਗੁਰੂ' ਦੀ ਮਾਨਤਾ ਮਿਲੀ | Surkhab Tv ਸੋਮਵਾਰ ਦਾ ਦਿਨ ਵਿਸ਼ਵ ਭਰ ਦੇ ਸਿੱਖਾਂ ਲਈ ਇਕ ਨਿਵੇਕਲੀ ਖੁਸ਼ਖਬਰੀ ਲੈਕੇ ਆਇਆ ਹੈ। ਅਮਰੀਕਾ ਦੀ ਨਿਊ ਜਰਸੀ ਸਟੇਟ ਦੀ ਸੈਨਿਟ ਅਤੇ ਐਸੰਬਲੀ ਨੇ ਇੱਕ Joint Bill ਪਾਸ ਕੀਤਾ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੈਨਿਟ ਅਤੇ ਐਸੰਬਲੀ ਵਲੋਂ ਧਾਰਮਿਕ, ਸਭਿਆਚਾਰਕ ਅਤੇ ਬਾਕੀ ਧਰਮਾਂ ਨਾਲ ਸਾਂਝ ਬਣਾਈ ਰਖਣ ਦਾ ਦਰਜਾ ਦਿਤਾ ਗਿਆ ਹੈ। ਇਸਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਗੁਰੂ ਦੇ ਤੌਰ 'ਤੇ ਪਰਵਾਨ ਕੀਤਾ ਹੈ। ਇਸ ਬਿਲ ਵਿੱਚ ਸਿੱਖ ਕੌਮ ਨੂੰ ਵਖਰਾ ਧਰਮ ਅਤੇ ਘਟ ਗਿਣਤੀ ਧਰਮ ਦੇ ਤੌਰ ਤੇ ਵੀ ਐਲਾਨਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸਰਦਾਰ ਬੂਟਾ ਸਿੰਘ ਖੜੌਦ ਨੇ ਦਸਿਆ ਕਿ ਇਸ ਬਿਲ ਨੂੰ ਸੈਨਿਟ ਅਤੇ ਐਸੰਬਲੀ ਵਿੱਚ ਕਰਮਵਾਰ ਪਿਛਲੇ ਦਸੰਬਰ ਅਤੇ ਇਸ ਸਾਲ ਫਰਵਰੀ ਵਿੱਚ ਪੇਸ਼ ਕੀਤਾ ਗਿਆ ਸੀ। ਪਰ ਇਸ ਸਾਲ 15 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਨੁਮਾਇਦਿਆਂ ਵਲੋਂ ਮਿਜਊਰਟੀ ਸੈਨਿਟ ਆਫਿਸ ਨਾਲ ਮੀਟਿੰਗ ਕਰਕੇ ਬਿਲ ਵਿੱਚ ਕੁਝ ਸੋਧਾਂ ਕਰਕੇ ਦਰੁਸਤ ਕੀਤਾ ਗਿਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਹਿਮਤੀ ਤੋਂ ਬਾਅਦ ਦੁਬਾਰਾ ਸੈਨਿਟ ਵਿੱਚ 22 ਜੂਨ ਨੂੰ ਪੇਸ਼ ਕੀਤਾ ਗਿਆ। ਇਸ ਬਿੱਲ ਦੇ ਸਪੌਂਸਰ ਮਿਸਟਰ ਸਟੀਫਨ ਸਬੀਨੀ ਜੋ ਕਿ ਨਿਊਜਰਸੀ ਸਟੇਟ ਦੀ ਸੈਨਿਟ ਦੇ ਪ੍ਰਧਾਨ ਹਨ ਅਤੇ ਕੋ-ਸਪਾਂਸਰ ਪੈਟਰਿਕ ਡੀਗਨੈਨ ਹਨ। ਮਿਸਟਰ ਪੈਟਰਿਕ ਡੀਗਨੈਨ ਦੀਆਂ ਕੋਸ਼ਿਸ਼ਾਂ ਸਦਕਾ ਇਹ ਮਤਾ ਸੈਨਿਟ ਵਿੱਚ ਸੋਮਵਾਰ 29 ਜੂਨ ਨੂੰ 37-0 ਦੀ ਬਹੁਗਿਣਤੀ ਨਾਲ ਪਾਸ ਕਰ ਦਿਤਾ ਗਿਆ। ਉਹਨਾਂ ਕਿਹਾ, "ਅਸੀਂ ਨਿਊਜਰਸੀ ਸੈਨਿਟ ਤੇ ਐਸੰਬਲੀ ਦੇ ਤਹਿ ਦਿੱਲੋਂ ਧੰਨਵਾਦੀ ਹਾਂ।" ਅਮਰੀਕਾ ਦੀ ਨਿਊਜਰਸੀ ਇਕ ਇਹੋ ਜਿਹੀ ਸਟੇਟ ਹੈ ਜਿਥੇ ਸਿੱਖਾਂ ਦਾ ਭਾਰੀ ਬੋਲਬਾਲਾ ਹੈ। ਇਸ ਸਟੇਟ ਦੇ ਆਟੌਰਨੀ ਜਨਰਲ ਵੀ ਸ੍ਰ ਗੁਰਵੀਰ ਸਿੰਘ ਗਰੇਵਾਲ ਸਿੱਖ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵਲੋਂ ਨਿਊਜਰਸੀ ਦੇ ਸਾਰੇ ਨਾਨਕ ਨਾਮ ਲੇਵਾ ਸਿੱਖਾਂ ਅਤੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿੰਨਾਂ ਦੀ ਸਖਤ ਮਿਹਨਤ ਦਾ ਪ੍ਰਭਾਵ ਨਿਊਜਰਸੀ ਦੀ ਰਾਜਨੀਤਕ ਲੀਡਰਸ਼ਿੱਪ ਵਿੱਚ ਹੈ। ਸੋ ਇਸ ਤਰਾਂ ਵਿਦੇਸ਼ੀ ਮੁਲਕਾਂ ਤੋਂ ਸਿੱਖਾਂ ਦੀ ਚੜ੍ਹਦੀ ਕਲਾਹ ਦੀਆਂ ਖਬਰਾਂ ਆ ਰਹੀਆਂ ਹਨ ਜੋ ਖਾਲਸਾਈ ਬੋਲਬਲਿਆਂ ਨੂੰ ਦਰਸਾਉਂਦੀਆਂ ਹਨ। ਇਸਤੋਂ ਪਹਿਲਾਂ ਵੀ ਬਹੁਤ ਸਾਰੇ ਮੁਲਕਾਂ ਵਿਚ ਸਿੱਖਾਂ ਨੂੰ ਇੱਕ ਅੱਡਰੇ ਧਰਮ ਵਜੋਂ ਮਾਨਤਾ ਮਿਲ ਚੁੱਕੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/KhpC96UIQyXGse9hviiPdb ** Subscribe and Press Bell Icon also to get Notification on Your Phone **

Show more