ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿੱਚ ਆਹ ਰਾਤ ਨੂੰ ਦੇਖੋ ਕੀ ਹੋ ਗਿਆ | Bangla Sahib Delhi
ਹੁਣ ਗੁਰਦਵਾਰਿਆਂ ਵਿਚ ਤੋੜਨ ਲੱਗੇ ਲੋਕ ਵਰਤ !! Delhi Gurdwara Committee ਸੁੱਤੀ !! ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਇਹ ਵੀਡੀਓ ਦਿੱਲੀ ਦੇ ਬੰਗਲਾ ਸਾਹਿਬ ਗੁਰਦਵਾਰਾ ਸਾਹਿਬ ਦੀਆਂ ਜਿਥੇ ਗੁਰਮਤਿ ਤੋਂ ਉਲਟ ਚਲਦੇ ਹੋਏ ਕਰਵਾਚੌਥ ਦੇ ਵਰਤ ਤੋੜੇ ਜਾ ਰਹੇ ਹਨ। ਗੁਰਦਵਾਰਾ ਸਾਹਿਬ ਦੇ ਸਰੋਵਰ ਵਾਲੇ ਪਾਸੇ ਕਰਵਾਚੌਥ ਦਾ ਵਰਤ ਤੋੜਨ ਦੀਆਂ ਰਸਮਾਂ ਕੀਤੀਆਂ ਜਾ ਰਹੀਆਂ ਹਨ ਪਰ ਓਥੇ ਇਹਨਾਂ ਲੋਕਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਗੁਰੂ ਗਰੰਥ ਸਾਹਿਬ ਚ ਵਰਤ ਰੱਖਣ ਦੀ ਮਨਾਹੀ ਹੈ। ਗੁਰਬਾਣੀ ਚ ਗੁਰੂ ਸਾਹਿਬ ਨੇ ਵਰਤ ਤੋਂ ਰੋਕਿਆ ਹੈ,ਵਰਤ ਦਾ ਵਿਰੋਧ ਕੀਤਾ ਹੈ। ਸਿੱਖ ਪ੍ਰਚਾਰਕਾਂ ਨੇ ਸਮੇ ਸਮੇ ਬਹੁਤ ਪ੍ਰਚਾਰ ਵੀ ਕੀਤਾ ਹੈ ਕਿ ਵਰਤ ਰੱਖਣਾ ਗਲਤ ਹੈ ਜਿਸਦਾ ਅਸਰ ਵੀ ਕਾਫੀ ਹੈ ਤੇ ਲੋਕਾਂ ਵਿੱਚ ਜਾਗਰਉਕਤਾ ਵੀ ਆਈ ਹੈ। ਪਰ ਇਸ ਤਰਾਂ ਦੀਆਂ ਘਟਨਾਵਾਂ ਜੇਕਰ ਗੁਰਦਵਾਰੇ ਸਾਹਿਬਾਨ ਵਿਚ ਹੋਣਗੀਆਂ ਤਾਂ ਫਿਰ ਸੋਚਣਾ ਪੈਣਾ ਕਿ ਇਸਦਾ ਹੱਲ ਕੀ ਹੈ ? ਕੀ ਪ੍ਰਬੰਧਕਾਂ ਦੇ ਧਿਆਨ ਵਿਚ ਇਹ ਸਭ ਨਹੀਂ ਆਇਆ ? ਸਰੋਵਰ ਦੇ ਆਸ ਪਾਸ ਖੜੇ ਸੇਵਾਦਾਰਾਂ ਚੋਂ ਕਿਸੇ ਨੇ ਨਹੀਂ ਰੋਕਿਆ ਕਿ ਇਹ ਸਭ ਗੁਰਮਤਿ ਦੇ ਉਲਟ ਹੈ ਤੇ ਗੁਰਦਵਾਰਾ ਸਾਹਿਬ ਅੰਦਰ ਨਹੀਂ ਹੋਵੇਗਾ ? ਸਿੱਖ ਹਰ ਧਰਮ ਦਾ ਸਤਿਕਾਰ ਕਰਦੇ ਨੇ। ਪਿਛਲੇ ਕਈ ਸਾਲਾਂ ਤੋਂ ਮੁਸਲਮਾਨਾਂ ਦੇ ਰੋਜੇ ਵੀ ਗੁਰਦੁਆਰਿਆਂ ਵਿੱਚ ਖਲਵਾਉਂਦੇ ਆ ਰਹੇ ਹਨ। ਸਿੱਖ ਹਰ ਧਰਮ ਦੀ ਪ੍ਰੰਪਰਾ ਰੀਤੀ ਰਿਵਾਜ ਦਾ ਸਤਿਕਾਰ ਕਰਦੇ ਨੇ ਪਰ ਵਰਤ ਬਾਰੇ ਤਾਂ ਗੁਰਬਾਣੀ ਨੇ ਸਾਫ ਹੀ ਪਖੰਡ ਲਿਖਿਆ ਹੈ, ਇਸ ਲਈ ਅਜਿਹੇ ਕੰਮਾਂ ਤੋਂ ਗੁਰਜ ਕਰਨਾ ਚਾਹੀਦਾ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **