ਆ ਗਿਆ ਅੰਬਾਨੀ ਦਾ Jio Gigafiber | Calling ਤੋਂ ਲੈ ਕੇ Dish ਤੱਕ ਸਭ FREE FREE FREE !!
ਆ ਗਿਆ ਅੰਬਾਨੀ ਦਾ Jio Gigafiber | Calling ਤੋਂ ਲੈ ਕੇ Dish ਤੱਕ ਸਭ FREE FREE FREE !! #JioGigaFiber #Ambani #JioGigafiberPlans ਜਦੋਂ 3 ਕੁ ਸਾਲ ਪਹਿਲਾਂ Jio ਨੇ Telecom ਦੀ ਦੁਨੀਆ ਵਿਚ Entry ਮਾਰੀ ਸੀ ਤਾਂ ਉਦੋਂ ਤੋਂ ਹੀ ਇਹ ਕੰਪਨੀ ਭਾਰਤ ਵਿੱਚ ਇੰਟਰਨੈਟ ਦੀ ਦੁਨੀਆ ਵਿੱਚ ਛਾ ਚੁੱਕੀ ਹੈ। ਪੁਰਾਣੀਆਂ ਕੰਪਨੀਆਂ ਜੋ ਇੰਟਰਨੈਟ ਸੇਵਾਵਾਂ ਨੂੰ ਮਹਿੰਗੇ ਭਾਅ ਦਿੰਦਿਆਂ ਸਨ,ਉਹ ਸਭ ਜੀਓ ਨੇ ਮੁਫ਼ਤ ਕਰ ਦਿੱਤਾ। ਹਰ ਇੱਕ ਦੇ ਹੱਥ ਵਿੱਚ Smartphone ਆ ਗਏ ਤੇ ਅਨਪੜ ਲੋਕ ਵੀ Youtube-Facebook-Whatsapp ਨਾਲ ਜੁੜ ਗਏ। ਹਾਲਾਂਕਿ ਇਸ ਵਿੱਚ ਅੰਬਾਨੀਆਂ ਦਾ ਕੀ ਫਾਇਦਾ ਹੋਇਆ ਇਸ ਬਾਰੇ ਆਮ ਜਨਤਾ ਨੂੰ ਕੋਈ ਜਾਣਕਾਰੀ ਨਹੀਂ ਹੈ। ਖੈਰ ਹੁਣ ਇੱਕ ਵਾਰੀ ਫਿਰ jio ਨੇ ਨਵਾਂ ਧਮਾਕਾ ਕਰਦਿਆਂ 15 ਅਗਸਤ ਤੋਂ Jio GigaFiber ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਨਵੀਂ ਸਰਵਿਸ ਦੀ ਸ਼ੁਰੂਆਤ ਕਰਦਿਆਂ Jio ਦੇ ਮਾਲਕ ਮੁਕੇਸ਼ ਅੰਬਾਨੀ ਨੇ Jio GigaFiber ਦੇ ਫਾਇਦੇ ਦੱਸਦਿਆਂ ਲੋਕਾਂ ਨੂੰ ਇੱਕ ਵਾਰੀ ਫਿਰ Free ਦੇ ਚਾਟੇ ਲਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਸੋ ਜਿਵੇਂ ਕੀ ਤੁਸੀਂ ਸੁਣਿਆ,5 ਸਤੰਬਰ ਨੂੰ ਲੌਂਚ ਹੋਣ ਜਾ ਰਹੇ Jio GigaFiber ਵਿੱਚ ਤੁਹਾਨੂੰ 100mbps ਦੀ ਸਪੀਡ ਮਿਲੇਗੀ ਜੋ ਕਿ ਵੱਧ ਤੋਂ ਵੱਧ 1GBPS ਤੱਕ ਜਾਵੇਗੀ। ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਅਮਰੀਕਾ ਵਿੱਚ ਐਵਰੇਜ ਇੰਟਰਨੈਟ ਸਪੀਡ ਵੱਧ ਤੋਂ ਵੱਧ 90MBPS ਹੀ ਹੈ। Jio GigaFiber ਵਿੱਚ ਸਭ ਤੋਂ ਸਸਤਾ ਪਲੈਨ 700 ਰੁਪਏ ਦਾ ਹੋ ਸਕਦਾ ਹੈ। Jio GigaFiber ਸਿਰਫ ਬ੍ਰੋਡਬੈਂਡ ਇੰਟਰਨੈਟ ਹੀ ਨਹੀਂ ਲਿਆਇਆ ਸਗੋਂ ਨਾਲ ਹੀ Set Top Box ਵੀ ਲੈ ਕੇ ਆਇਆ ਹੈ ਜਿਸ ਨਾਲ ਤੁਸੀਂ ਕਿਸੇ ਵੀ ਨਵੀਂ ਫਿਲਮ ਦਾ ਪਹਿਲੇ ਦਿਨ,ਪਹਿਲਾ ਸ਼ੋਅ ਘਰ ਬੈਠੇ ਆਪਣੀ ਟੀਵੀ ਸਕਰੀਨ ਤੇ ਦੇਖ ਸਕੋਗੇ। ਮਤਲਬ ਕਿ ਹੁਣ ਸਿਨੇਮਿਆਂ ਨੂੰ ਵੀ ਜਿੰਦੇ ਵੱਜ ਸਕਦੇ ਹਨ ਤੇ ਇਹ ਸਭ ਕਰੇਗਾ ਅੰਬਾਨੀ ਦਾ Jio। Jio GigaFiber ਦਾ Set Top Box HD Channels ਦੇ ਨਾਲ ਨਾਲ ਕਈ premium channels ਦੀ ਲੰਬੀ ਲਿਸਟ ਵੀ ਲੈ ਕੇ ਆਵੇਗਾ ਜੋ ਤੁਹਾਨੂੰ ਘਰ ਵਿੱਚ ਹੀ ਸਿਨਮੇ ਵਰਗਾ ਮਾਹੌਲ ਦੇਵੇਗਾ। ਕਈ ਕਹਿਣਗੇ ਕਿ ਘਰ ਵਿੱਚ ਟੀਵੀ ਤੇ ਸਿਨਮੇ ਵਰਗੀ ਸਹੂਲਤ ਕਿਵੇਂ ਮਿਲ ਸਕਦੀ ਹੈ ?? ਤਾਂ ਜਰਾ ਠਹਿਰੋ,Jio ਨੇ ਇਸਦਾ ਵੀ ਪੂਰਾ ਇੰਤਜ਼ਾਮ ਕਰਕੇ ਰਖਿਆ ਹੈ। Jio ਆਪਣੇ ਗਾਹਕਾਂ ਲਈ ਇੱਕ MR headset ਲੈ ਕੇ ਆਇਆ ਹੈ। ਐਨਕਾਂ ਵਰਗਾ ਇਹ headset ਲਾ ਕੇ ਜਦੋਂ ਤੁਸੀਂ ਟੀਵੀ ਦੇਖੋਗੇ ਤਾਂ ਤੁਹਾਨੂੰ 3D picture quality ਮਿਲੇਗੀ। ਸਿਰਫ ਟੀਵੀ ਜਾਂ ਫ਼ਿਲਮਾਂ ਹੀ ਨਹੀਂ,ਬਲਕਿ ਸ਼ੋਪਿੰਗ ਕਰਦੇ ਹੋਏ ਤੁਸੀਂ ਇਸ headset ਨਾਲ ਆਪਣੇ ਕੱਪੜਿਆਂ ਦੀ ਚੋਣ ਕਰਕੇ ਉਹਨਾਂ ਨੂੰ ਸਕਰੀਨ ਤੇ 3D ਰਾਹੀਂ ਵੀ ਦੇਖ ਸਕਦੇ ਹੋ ਕਿ ਕੱਪੜੇ ਤੁਹਾਡੇ ਤੇ ਕਿਵੇਂ ਲਗਣਗੇ ?? ਹੁਣ ਕਈ ਇਹ ਵੀ ਕਹਿਣਗੇ ਕਿ ਸਾਰਿਆਂ ਕੋਲ HD TV ਨਹੀਂ ਹੁੰਦਾ ਤਾਂ ਭਾਈ ਅੰਬਾਨੀ ਨੇ ਇਹ ਮੁਸ਼ਕਿਲ ਵੀ ਹੱਲ ਕਰ ਦਿੱਤੀ ਹੈ। ਅੰਬਾਨੀ ਨੇ ਐਲਾਨ ਕੀਤਾ ਹੈ ਕਿ ਜੋ ਕੋਈ ਵੀ Set Top Box ਦਾ ਸਾਲਾਨਾ ਪਲੈਨ ਲਵੇਗਾ ਉਸਨੂੰ ਇੱਕ HD 4K TV ਮੁਫ਼ਤ ਦਿੱਤਾ ਜਾਵੇਗਾ। ਇਸ ਸਭ ਪੂਰੇ ਪੈਕ ਨੂੰ Jio Welcome Offer ਦਾ ਨਾਮ ਦਿੱਤਾ ਗਿਆ ਹੈ। ਹੁਣ ਦੱਸੋ ਹੋਰ ਕੀ ਚਾਹੀਦਾ ?? ਅੱਛਾ ਫੋਨ ਕਿਵੇਂ ਕਰੋਗੇ ਤੁਸੀਂ ?? ਲਓ jio ਤੁਹਾਨੂੰ ਦੇਵੇਗਾ ਸਿਰਫ 500 ਰੁਪਏ ਵਿੱਚ ਇੱਕ ਲੈਂਡਲਾਈਨ ਫੋਨ ਕਨੈਕਸ਼ਨ ਜਿਸਤੋਂ ਜਿੰਦਗੀ ਭਰ ਤੁਸੀਂ ਫ੍ਰੀ ਕਾਲਾਂ ਕਰੋ,ਸਵੇਰੇ-ਸ਼ਾਮ ਜਦੋਂ ਮਰਜੀ,ਤੇ ਇਹਨਾਂ ਹੀ ਨਹੀਂ,ਅਮਰੀਕਾ-ਕਨੇਡਾ ਵਰਗੇ ਮੁਲਕਾਂ ਨੂੰ international calling Free। ਸੋ ਅੰਬਾਨੀ ਨੇ ਬਾਕੀ ਕੰਪਨੀਂ ਨੂੰ ਬੰਦ ਕਰਨ ਦਾ ਲਗਦਾ ਸੋਚ ਹੀ ਲਿਆ ਹੈ। ਹੁਣ ਬਾਕੀ ਕੰਪਨੀਆਂ ਅੰਬਾਨੀ ਦੇ JIO ਸਾਹਮਣੇ ਟਿਕਦੀਆਂ ਹਨ ਜਾਂ ਫਿਰ ਮਿੱਟੀ ਹੁੰਦੀਆਂ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ ** Subscribe and Press Bell Icon also to get Notification on Your Phone **