DIG ਵੀ ਜੇ ਛੇੜਛਾੜ ਕਰਨਗੇ ਤਾਂ ਲੋਕਾਂ ਦਾ ਕੀ ਬਣੂ ? Maharashtra | DSGMC
DIG ਵਲੋਂ ਸਿੱਖ ਲੜਕੀ ਨਾਲ ਛੇੜਛਾੜ ਦਾ ਮਾਮਲਾ | Maharashtra | DSGMC ਮਹਾਰਾਸ਼ਟਰ ਵਿਚ ਇੱਕ ਨਾਬਾਲਗ ਸਿੱਖ ਲੜਕੀ ਨਾਲ ਪੁਲਿਸ ਦੇ DIG ਵਲੋਂ ਛੇੜਛਾੜ ਕਰਨ ਦਾ ਮਾਮਲਾ ਸੁਰਖੀਆਂ ਵਿਚ ਹੈ। ਜਾਣਕਾਰੀ ਅਨੁਸਾਰ ਡਿਪਟੀ ਇੰਸਪੈਕਟਰ ਜਨਰਲ (ਮੋਟਰ ਟਰਾਂਸਪੋਰਟ, ਪੂਨੇ) ਨਿਸ਼ੀਕਾਂਤ ਮੋਰੇ ਇਸ ਸਾਲ 5 ਜੂਨ ਨੂੰ ਇਸ ਸਿੱਖ ਨਾਬਾਲਗ ਲੜਕੀ ਦੀ ਜਨਮ ਦਿਨ ਪਾਰਟੀ ਵਿਚ ਸ਼ਾਮਲ ਹੋਏ ਸੀ ਜਿਥੇ ਉਹਨਾਂ ਨੇ ਲੜਕੀ ਨਾਲ ਛੇੜਛਾੜ ਕੀਤੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਛੇ ਮਹੀਨੇ ਬੀਤਣ ਮਗਰੋਂ ਵੀ ਇਸ ਮਾਮਲੇ ਵਿਚ ਡੀ ਆਈ ਜੀ ਮੋਰੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਦੋਸ਼ੀ ਵਲੋਂ ਪੀੜਿਤ ਪਰਿਵਾਰ ਨੂੰ ਫਿਰ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਸ੍ਰੀ ਮੋਰੇ ਲੜਕੀ ਦਾ ਪਿੱਛਾ ਕਰ ਰਹੇ ਹਨ ਅਤੇ ਸਾਰੇ ਪਰਿਵਾਰ ਲਈ ਮੁਸ਼ਕਿਲਾਂ ਖੜੀਆਂ ਕਰ ਰਹੇ ਹਨ। ਇਸ ਲੰਘੀ 21 ਦਸੰਬਰ 2019 ਨੂੰ ਜਦੋਂ ਇਹ ਨਾਬਾਲਗ ਲੜਕੀ ਆਪਣੀ ਮਾਤਾ ਦੇ ਨਾਲ ਮਿਲ ਕੇ ਖਰਗੜ ਵਿਚ ਸ਼ਿਲਪ ਚੌਂਕ ਦੇ ਕੋਲ ਆਪਣੀ ਟਿਊਸ਼ਨ ਕਲਾਸ ਦੇ ਨੇੜੇ ਸ਼ਾਪਿੰਗ ਵਾਸਤੇ ਗਈ ਸੀ ਤਾਂ ਇਥੇ ਉਸਨੇ ਡੀ ਆਈ ਜੀ ਮੋਰੇ ਨੂੰ ਉਸਦਾ ਪਿੱਛਾ ਕਰਦੇ ਵੇਖਿਆ। ਉਹਨਾਂ ਦੱਸਿਆ ਕਿ ਲੜਕੀ ਨੇ ਘਬਰਾ ਕੇ ਇਕ ਪਬਲਿਕ ਟੋਇਲਟ ਵਿਚ ਲੁਕ ਗਈ ਤੇ ਉਸਨੇ 100 ਨੰਬਰ ‘ਤੇ ਫੋਨ ਕਰ ਕੇ ਪੁਲਿਸ ਤੋਂ ਮਦਦ ਮੰਗੀ। ਇਸ ਤਰ੍ਹਾਂ ਦੇ ਦਹਿਸ਼ਤ ਘੱਟ ਗਿਣਤੀ ਭਾਈਚਾਰੇ ਦੀ ਅਲ੍ਹੜ ਲੜਕੀ ਨਾਲ ਹੋਣਾ ਆਪਣੇ ਆਪ ਵਿਚ ਇਸ ਅਫਸਰ ਦੇ ਅਨੈਤਿਕ ਰਵੱਈਏ ਕਾਰਨ ਉਸਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਨੂੰ ਬਿਆਨ ਕਰਦੀ ਹੈ। ਲੜਕੀ ਦੇ ਪਿਤਾ ਨੇ ਖਰਗੜ ਪੁਲਿਸ ਥਾਣਾ ਨਵੀਂ ਮੁੰਬਈ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਓਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਮਹਾਰਾਸ਼ਟਰ ਵਿਚ ਸਿੱਖ ਘੱਟ ਗਿਣਤੀ ਦੀ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਤੇ ਉਸਦਾ ਪਿੱਛਾ ਕਰਨ ਵਾਲੇ ਡੀ ਆਈ ਜੀ ਨਿਸ਼ੀਕਾਂਤ ਮੋਰੇ ਨੂੰ ਤੁਰੰਤ ਬਰਖ਼ਾਸਤ ਕਰਨ ਅਤੇ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜਦੋਂ ਸਾਰਾ ਭਾਰਤ ਆਪਣੀਆਂ ਧੀਆਂ ਨੂੰ ਬਲਾਤਕਾਰ ਤੇ ਛੇੜਛਾੜ ਤੋਂ ਬਚਾਉਣ ਵਾਸਤੇ ਇਕਜੁੱਟ ਹੈ, ਅਜਿਹੇ ਵਿਚ ਪੁਲਿਸ ਅਧਿਕਾਰੀਆਂ ਵੱਲੋਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਾ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਕਾਰਵਾਈ ਨਾ ਹੋਈ ਤਾਂ ਇਸ ਨਾਲ ਪੁਲਿਸ ਦੀ ਬਚਾ ਕਰਨ ਵਾਲੇ ਅਕਸ ਨੂੰ ਵੀ ਖੋਰਾ ਲੱਗੇਗਾ। ਉਹਨਾਂ ਮੰਗ ਕੀਤੀ ਕਿ ਰਾਜ ਸਰਕਾਰ ਇਸ ਅਫਸਰ ਦੇ ਖਿਲਾਫ ਤੁਰੰਤ ਕਾਰਵਾਈ ਕਰ ਕੇ ਸਾਬਤ ਕਰੇ ਉਹ ਘੱਟ ਗਿਣਤੀਆਂ ਦੀ ਸੁਰੱÎਖਆ ਤੇ ਮਾਣ ਸਨਮਾਨ ਪ੍ਰਤੀ ਵਚਨਬੱਧ ਹੈ ਅਤੇ ਇਸ ਲਈ ਉਹ ਤੁਰੰਤ ਡੀ ਆਈ ਜੀ ਮੋਰੇ ਨੂੰ ਬਰਖ਼ਾਸਤ ਕਰੇ ਅਤੇ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਅਜਿਹਾ ਕਰ ਕੇ ਹੀ ਮਹਾਰਾਸ਼ਟਰ ਸਰਕਾਰ ਲੜਕੀਆਂ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਉਦਾਹਰਣ ਪੇਸ਼ ਕਰ ਸਕਦੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **