ਕੀ ਹੋਇਆ ਸੀ 5 ਜੂਨ 1984 ਨੂੰ ਲਓ ਦੇਖੋ ?? Indira Gandhi | Brar | Khalsa
ਕੀ ਹੋਇਆ ਸੀ 5 ਜੂਨ 1984 ਨੂੰ ਲਓ ਦੇਖੋ ?? Indira Gandhi | Brar | Khalsa #Bhindranwale #IndiraGandhi #KuldeepBrar 5 ਜੂਨ 1984 ਦਾ ਦਿਨ ਆਇਆ, ਸਿੱਖ ਇਤਹਾਸ ਦਾ ਇਹ ਨਾਭਾਗਾ ਦਿਨ ਸੀ। ਅੱਜ ਫਿਰ ਅਹਿਮਦ ਸ਼ਾਹ ਅਬਦਾਲੀ ਦੀ ਭੈਣ ਇੰਦਰਾ ਗਾਧੀ ਨੇ ਦਰਬਾਰ ਸਾਹਿਬ ਉਪਰ ਹਮਲਾ ਕਰਨ ਵਾਸਤੇ ਹਜ਼ਾਰਾ ਦੀ ਗਿਣਤੀ ਵਿੱਚ ਭਾਰਤੀ ਫੌਜ਼ ਨੂੰ ਭੇਜਿਆ ਹੋਇਆ ਹੈ, ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਪੂਰੀ ਹਮਾਇਤ ਦਿੱਤੀ ਗਈ। ਇਸ ਦਾ ਜਿਕਰ ਐਲ. ਕੇ. ਅਡਵਾਨੀ ਨੇ ਆਪਣੀ ਸਵੈਜੀਵਨੀ ਕਿਤਾਬ 'ਮਾਈ ਕੰਟਰੀ ਮਾਈ ਲਾਈਫ' ਵਿਚ ਵੀ ਕੀਤਾ ਹੈ। ਦਿਨ ਦੇ ਚੜ੍ਹਨ ਸਾਰ ਹੀ ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਉਤੇ ਗੋਲਾ ਬਾਰੀ ਹੋਰ ਤੇਜ ਕਰ ਦਿੱਤੀ, ਜੀਹਦੇ ਨਾਲ ਸੈਕੜਿਆ ਦੀ ਗਿਣਤੀ ਵਿੱਚ ਸਿੱਖ ਸੰਗਤ ਸ਼ਹੀਦੀਆ ਪ੍ਰਪਤ ਕਰ ਗਈ, ਜਿੱਥੇ ਭਾਰਤੀ ਫੌਜ ਵਲੋ ਗੋਲਾਬਾਰੀ ਕੀਤੀ ਜਾ ਰਹੀ ਸੀ, ਉਥੇ ਕਲਗੀਧਰ ਦਸ਼ਮੇਸ਼ ਪਿਤਾ ਦੇ ਮਰਜੀਵੜੇ ਸਿੰਘ ਭਾਰਤੀ ਫੌਜ਼ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ। ਇੱਧਰ ਕੇ. ਐਸ. ਬਰਾੜ ਇਹ ਸੋਚਦਾ ਸੀ ਕਿ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾਭਿੰਡਰਾ ਵਾਲੇ ਆਪਣੇ ਸਾਥੀਆਂ ਸਮੇਤ ਸਰੋਵਰ ਵਿੱਚ ਕਿਧਰੇ ਲੁਕੇ ਹੋਏ ਹੋ ਸਕਦੇ ਨੇ, ਇਸਨੇ ਆਪਣੇ 20-25 ਗੋਤਾਖੋਰ ਫੌਜੀਆ ਨੂੰ ਸਰੋਵਰ ਵਿੱਚ ਉਤਾਰ ਦਿੱਤਾ, ਪਰ ਗੁਰੂ ਕੇ ਖਾਲਸੇ ਦੀ ਬਾਜ਼ ਅੱਖ ਤੋ ਇਹ ਬਚ ਨਾ ਸਕੇ। ਗੁਰੂ ਕੇ ਸਿੰਘਾ ਨੇ ਸਾਰਿਆ ਨੂੰ ਗੋਲੀਆ ਨਾਲ ਭੁੰਨ ਕੇ ਖਤਮ ਕਰ ਦਿੱਤਾ। ਹੁਣ ਕੇ. ਐਸ. ਬਰਾੜ ਗੁੱਸੇ ਨਾਲ ਸੜ ਬਲ ਗਿਆ। ਗੁੱਸੇ ਵਿੱਚ ਆਏ ਬਰਾੜ ਨੇ ਸਰੋਵਰ ਵਿੱਚ ਜ਼ਹਿਰ ਮਿਲਾ ਦਿੱਤਾ। ਜਿਸ ਨਾਲ ਕਈ ਸੰਗਤ ਤੇ ਸਿੰਘ ਸਰੋਵਰ ਦਾ ਜਲ ਪੀ ਕੇ ਸ਼ਹੀਦ ਹੋਗਏ। ਸ਼ਾਮ ਦਾ ਵਕਤ ਘਮਸਾਨ ਦੀ ਜੰਗ ਹੋ ਰਹੀ ਹੈ,ਇਧਰ ਕੇ. ਐਸ. ਬਰਾੜ ਨੇ 60 ਕਮਾਡੋ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਭੇਜੇ। ਪਹਿਲੇ ਹੱਲੇ ਹੀ ਗੁਰੂ ਕੇ ਸਿੰਘਾ ਨੇ 59 ਨੂੰ ਉਡਾ ਦਿੱਤਾ। ਇਹ ਦੇਖਕੇ ਜਨਰਲ ਬਰਾੜ ਕੰਬ ਗਿਆ। ਉਹ ਬਰਾੜ ਜਿਹੜਾ 30 ਮਈ ਨੂੰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਛਾਤੀ ਠੋਕ ਕੇ ਕਹਿੰਦਾ ਸੀ ਕਿ 'ਮੈ ਦੋ ਘੰਟਿਆ ਵਿੱਚ ਭਿੰਡਰਾਵਾਲੇ ਦੇ ਗੋਡੇ ਲਵਾ ਦੇਵਾਗਾ' ਤੇ ਜਦੋਂ ਕਿਸੇ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਐਨੀ ਛੇਤੀ ਹਾਰ ਮੰਨਣ ਵਾਲਿਆ ਵਿੱਚੋ ਨਹੀ ਤਾਂ ਬਰਾੜ ਦੇ ਬੋਲ ਸਨ ਕਿ 'ਜਦੋ ਤੋਪਾˆ ਦੇ ਗੋਲੇ ਚਲਦੇ ਨੇ ਉਦੋˆ ਵੱਡੇ ਵੱਡੇ ਜਰਨੈਲਾˆ ਦੇ ਗੋਡੇ ਟਿਕ ਜਾਦੇ ਨੇ, ਇਹ ਭਿੰਡਰਾਵਾਲਾ ਕੀ ਚੀਜ ਹੈ।' ਪਰ ਅੱਜ ਛੇਵੇ ਦਿਨ ਵੀ ਸੰਤ ਬਾਬਾ ਜਰਨੈਲ ਸਿੰਘ ਹੋਰਾˆ ਨੂੰ ਭੋਰਾ ਵੀ ਡੁਲਾ ਨਾ ਸਕਿਆ। ਹੁਣ ਬਰਾੜ ਸੋਚਦੈ ਕਿ ਮੈਂ ਅੱਜ ਤਕ ਸਿਰਫ ਤੇ ਸਿਰਫ ਆਪਣੀ ਹੀ ਫੌਜ ਮਰਵਾਈ ਹੈ, ਮੈਂ ਸਰਕਾਰ ਨੂੰ ਕਹਿ ਕੇ ਆਇਆ ਸੀ ਕਿ ਦੋ ਘੰਟਿਆˆ ਵਿੱਚ ਭਿੰਡਰਾˆਵਾਲੇ ਨੂੰ ਫੜ੍ਹ ਲਵਾˆਗਾ। ਅੱਜ ਪੰਜਵਾˆ ਦਿਨ ਹੈ ਅਜੇ ਤੱਕ ਭਿੰਡਰਾˆਵਾਲਾ ਫੜ੍ਹਿਆ ਨਹੀਂ ਗਿਆ ਤੇ ਸਵੇਰੇ ਮੇਰੀ ਅਸਫਲਤਾ ਜੱਗ ਜ਼ਾਹਿਰ ਹੋ ਜਾਵੇਗੀ, ਮੈਂ ਸਰਕਾਰ ਨੂੰ ਕੀ ਮੂੰਹ ਦਿਖਾਵਾˆਗਾ ?? ਸੋ ਇਸ ਪਾਪੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾˆ ਨਾਲ ਉਡਾਉਣ ਦਾ ਫੈਸਲਾ ਕਰ ਲਿਆ । 5 ਜੂਨ ਦੀ ਰਾਤ 11 ਵੱਜ ਕੇ 55 ਮਿੰਟ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਇੱਕ ਤੇਜ ਰੌਸ਼ਨੀ ਹੋਈ, ਜਿਸਦਾ ਪ੍ਰਕਾਸ਼ ਇਤਨਾ ਤੇਜ ਸੀ ਕਿ ਇੱਕ ਦਮ ਅੱਖਾˆ ਧੁੰਦਲਾ ਗਈਆˆ, ਇਸ ਤੇਜ ਰੌਸ਼ਨੀ ਵਿੱਚ ਇਸ ਤਰਾˆ ਲੱਗਿਆ ਜਿਵੇˆ ਫਾਇਰ ਬ੍ਰਿਗੇਡ ਦੀਆˆ ਗੱਡੀਆˆ ਅੰਦਰ ਆ ਰਹੀਆˆ ਹੋਣ ਜੋ ਦਰਬਾਰ ਸਾਹਿਬ ਕੰਪਲੈਕਸ ਵਿੱਚ ਲੱਗੀ ਹੋਈ ਅੱਗ ਨੂੰ ਬੁਝਾਉਣ ਲਈ ਬੁਲਾਈਆˆ ਗਈਆˆ ਹੋਣ ਪਰ ਅਸਲ ਵਿੱਚ ਐਸਾ ਕੁਝ ਵੀ ਨਹੀਂ ਸੀ। ਇਹ ਫਾਇਰ ਬ੍ਰਿਗੇਡ ਦੀਆ ਗੱਡੀਆˆ ਨਹੀ ਸਨ ਇਹ ਭਾਰਤੀ ਫੌਜ ਦੇ ਟੈˆਕ ਸਨ, ਜੋ ਦਿੱਲੀ ਦੀ ਜ਼ਾਲਮ ਹਕੂਮਤ ਨੇ ਸਿੱਖਾˆ ਦੀ ਸਰਵਉਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਡਾਉਣ ਵਾਸਤੇ ਭੇਜੇ ਸਨ। ਰਾਤ 12 ਵਜੇ ਦੇ ਲਗਭਗ ਭਾਰਤੀ ਫੌਜ ਨੇ ਪਹਿਲਾ ਟੈˆਕ ਗੁਰੂ ਰਾਮਦਾਸ ਸਾਹਿਬ ਲੰਗਰ ਵਾਲੇ ਪਾਸਿਓਂ ਪਰਕਰਮਾ ਦੇ ਵਿੱਚ ਦਾਖਲ ਕੀਤਾ। ਇਸਦੇ ਨਾਲ ਹੀ ਟੈਕ ਨਾਲ ਪੌੜੀਆ ਤੋੜਕੇ ਇੱਕ ਬਖਤਰਬੰਦ ਗੱਡੀ ਵੀ ਭਾਰਤੀ ਫੌਜ ਵੱਲੋਂ ਪਰਿਕਰਮਾ ਵਿੱਚ ਉਤਾਰੀ ਗਈ। ਰਾਤ ਕਰੀਬ 12 ਵੱਜ ਕੇ 30 ਮਿੰਟ ਤੱਕ 13 ਟੈਕ ਅਤੇ ਦੋ ਬਖਤਰਬੰਦ ਗੱਡੀਆ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦਾਖਲ ਕੀਤੀਆˆ ਜਾ ਚੁੱਕੀਆˆ ਸਨ। ਟੈਂਕਾ ਨੇ ਅੰਦਰ ਦਾਖਲ ਹੁੰਦੇ ਸਾਰ ਹੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਅੰਨ੍ਹੇਵਾਹ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਹੀ 5 ਜੂਨ ਦੀ ਅੱਧੀ ਰਾਤ ਦੇ ਸਮੇਂ ਸੰਤਾਂ ਨੂੰ ਅਤੇ ਭਾਈ ਅਮਰੀਕ ਸਿੰਘ ਨੂੰ ਭੋਰੇ ਵਿਚ ਗਿਆਂ ਅੱਜ ਪੰਜ ਮਿੰਟ ਵੀ ਨਹੀਂ ਹੋਏ ਕਿ ਜਨਰਲ ਸੁਬੇਗ ਸਿੰਘ ਜ਼ਖਮੀ ਹਾਲਤ ਵਿਚ ਲਹੂ ਲੁਹਾਨ ਹੋਏ, ਉਂਤਰੀ ਦਰਸ਼ਨੀ ਡਿਓਡ਼ੀ ਵਲੋਂ ਪ੍ਰਰਿਕਰਮਾ ਵਿਚ ਦੀ ਬਰਾਮਦਿਓਂ ਬਰਾਮਦੀ ਹੁੰਦਾ ਹੋਇਆਂ, ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਕੋਲੋਂ ਦੀ ਹੁੰਦਿਆਂ ਤਖ਼ਤ ਸਾਹਿਬ ਦੀ ਮੰਜ਼ਲ ਵੱਲ ਨੂੰ ਸੱਜੇ ਪਾਸੇ ਵੱਲ ਦੇ ਪੋਡ਼ੀਆਂ ਦੇ ਵਿਚਕਾਰੇ ਜਿਹੇ ਭੋਰੇ ਵੱਲ ਨੂੰ ਪੈਂਦੇ ਦਰਵਾਜੇ ਵਿਚੋਂ ਦੀ ਉਤਰਦੀਆਂ ਪੋਡ਼ੀਆਂ ਰਾਹੀ ਡਿਗਦੀ ਢਹਿੰਦੀ ਹੋਈ ਹਾਲਤ ਵਿਚ ਵੀ ਸੰਤਾਂ ਪਾਸ ਪੁੱਜੇ। ਜਨਰਲ ਸੁਬੇਗ ਸਿੰਘ ਨੇ ਜਾਂਦਿਆਂ ਹੀ ਪਹਿਲਾਂ ਫਤਹਿ ਗਜਾਈ ਤੇ ਫਿਰ ਇਸਦੇ ਨਾਲ ਹੀ ਬਡ਼ੀ ਚਡ਼੍ਰਦੀ ਕਲਾ ਤੇ ਪ੍ਰਸੰਨ ਚਿੰਤ ਅਵਸਥਾ ਵਿਚ ਕਿਹਾ, ਮਹਾਪੁਰਸ਼ੋ,ਵਾਹਿਗੁਰੂ ਨੇ ਦਾਸ ਤੋਂ ਜਿੰਨੀ ਸੇਵਾ ਲੈਣੀ ਸੀ ਉਹ ਲੈ ਲਈ ਲਗਦੀ ਆ,ਪਰ ਦਾਸ ਨੂੰ ਆਤਮਕ ਤੌਰ ਤੇ ਬਹੁਤ ਪ੍ਰੰਸਨਤਾ ਹੈ।ਮਨ ਆਪਦੇ ਦਰਸ਼ਨ ਨੂੰ ਲੋਚਦਾ ਸੀ ਸੋ ਆ ਗਿਆ ਹਾਂ। ਜਨਰਲ ਸਾਹਿਬ ਦੀ ਛਾਤੀ ਦੇ ਸੱਜੇ ਹਿੱਸੇ ਅਰਥਾਤ ਪਾਸੇਂ ਵਿਚੋਂ ਲਹੂ ਦੀਆਂ ਧਾਰਾਂ ਵਰਾਲਾਂ ਵਹਿ ਰਹੀਆਂ ਸਨ ਅਤੇ ਮੋਢਾ ਤੇ ਬਾਹ ਛਲਨੀ ਛਲਨੀ ਹੋਏ ਸਨ। ਜਦ ਭਾਈ ਅਮਰੀਕ ਸਿੰਘ ਨੇ ਉਥੇ ਭੋਰੇ ਵਿਚ ਕੋਲ ਖਲੋਤੇ ਸਿੰਘਾਂ ਨੇ ਜਨਰਲ ਸਾਹਿਬ ਦੇ ਜਖਮਾਂ ਉਂਪਰ ਪੱਟੀਆਂ ਬੰਨ੍ਰਣ ਲਈ ਕਿਹਾ ਤਾਂ ਅਗੋਂ ਜਨਰਲ ਸਾਹਿਬ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ,ਪਰਧਾਨ ਜੀ,ਹੁਣ ਪੱਟੀਆਂ ਦੀ ਕੋਈ ਲੋਡ਼ ਨਹੀਂ ਦਾਸ ਦੇ ਜੁੰਮੇ ਗੁਰੂ ਪੰਥ ਦੀ ਜਿੰਨੀ ਸੇਵਾ ਲਿਖੀ ਹੋਈ ਸੀ ਉਹ ਹੁਣ ਪੂਰੀ ਹੋ ਗਈ ਲਗਦੀ ਆ। ਫਿਰ ਇਸਦੇ ਨਾਲ ਹੀ ਜਨਰਲ ਸ਼ੁਬੇਗ ਸਿੰਘ ਨੇ ਆਪਣਾ ਧਿਆਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲ ਮੋਡ਼ਦਿਆਂ ਹੋਇਆਂ ਕਿਹਾ,ਮਹਾਪੁਰਸ਼ੋ ਹੁਣ ਦਾਸ ਦੇ ਹੱਕ 'ਚ ਵਾਹਿਗੁਰੂ ਦੇ ਦਰਬਾਰ ਵਿਚ ਅਰਦਾਸ ਕਰਨ ਦੀ ਕਿਰਪਾ ਕਰੋ ਕਿ ਦਾਸ ਵਲੋਂ ਤਿਲ ਫੁਲ ਰੂਪ 'ਚ ਨਿਭਾਈ ਗਈ ਸੇਵਾ ਖਾਲਸਾ ਪੰਥ ਦੀ ਕਾਮਨਾ ਅਤੇ ਆਜ਼ਾਦੀ ਦੇ ਲੇਖੇ ਲੱਗੇ। ਇਸ ਤਰਾਂ ਸਿੱਖ ਫੌਜਾਂ ਦੇ ਕਮਾਂਡਰ-ਇਨ-ਚੀਫ ਜਨਰਲ ਸੁਬੇਗ ਸਿੰਘ ਜੀ 5 ਜੂਨ ਨੂੰ ਸ਼ਹਾਦਤ ਦਾ ਜਾਮ ਪੀ ਗਏ। ਇਹ ਸੀ ਅੱਜ 5 ਜੂਨ 1984 ਦਾ ਸ਼ਹੀਦੀ ਇਤਿਹਾਸ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਸਿੰਘਾਂ ਨੇ ਦੋਹਰਾਇਆ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **