ਅਮਰੀਕਨ ਲੋਕਾਂ ਦੀ ਦੂਰ ਅੰਦੇਸ਼ੀ | United States | Surkhab TV
ਅਮਰੀਕਾ ਆਲ਼ੇ ਬਾਹਲੇ ਫੁਰਤੀਲੇ ਆ | United States | Surkhab TV - ਸਿਰਫ 3 ਹਫਤਿਆਂ ਵਿਚ ਅਮਰੀਕਨ ਲੋਕਾਂ ਨੇ ਖਰੀਦੇ ਨੇ 2 ਮਿਲੀਅਨ ਦੇ ਕਰੀਬ ਹਥਿਆਰ - ਜੇ ਅੰਕੜੇ ਦੇਖੀਏ ਤਾਂ ਅਮਰੀਕਾ ਵਿਚ ਪਿਛਲੇ 20 ਸਾਲਾਂ ਵਿਚ ਖਰੀਦੇ ਹਥਿਆਰਾਂ ਦੀ ਗਿਣਤੀ ਤੋਂ ਵੀ ਜਿਆਦਾ ਗਿਣਤੀ ਚ ਖਰੀਦੇ ਗਏ ਨੇ ਇਹਨਾਂ 3 ਹਫਤਿਆਂ ਵਿਚ ਹਥਿਆਰ - ਅਮਰੀਕੀ ਏਜੰਸੀ FBI ਨੇ ਇਹ ਅੰਕੜੇ ਜਾਰੀ ਕੀਤੇ ਨੇ ਪਰ ਸਵਾਲ ਇਹ ਹੈ ਕਿ ਅਮਰੀਕਨ ਲੋਕਾਂ ਨੇ ਇਹ ਹਥਿਆਰ ਕਿਉਂ ਖਰੀਦੇ ? ਕੋਈ ਜੰਗ ਲੱਗਣੀ ? ਅਸਲ ਵਿਚ ਹਥਿਆਰਾਂ ਦੀ ਇਸ ਵੱਡੀ ਖਰੀਦ ਨੂੰ ਕੋਰੋਨਾਵਾਇਰਸ ਫੈਲਣ ਨਾਲ ਬਣੇ ਹਾਲਾਤਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਅਮਰੀਕਾ ਵਿਚ ਕੋਰੋਨਾ ਕਰਕੇ ਮੌਤਾਂ ਦੀ ਗਿਣਤੀ ਪੂਰੀ ਦੁਨੀਆ ਵਿਚ ਸਭ ਤੋਂ ਵੱਧ ਹੈ। Lockdown ਕਰਕੇ ਅਮਰੀਕਾ ਵਿਚ ਬੇਰੁਜਗਾਰੀ ਵਧਣ ਦੇ ਵੀ ਅਸਰ ਨੇ ਇਸ ਕਰਕੇ ਲੋਕ ਇਹ ਹਥਿਆਰ ਖਰੀਦ ਰਹੇ ਹਨ। ਅੰਕੜੇ ਦੇਖੀਏ ਤਾਂ ਸਭ ਤੋਂ ਵੱਧ ਹਥਿਆਰ ਇਲੀਨਿਓਸ ਸੂਬੇ ਵਿਚ ਵਿਕਿਆ। ਇਸ ਤੋਂ ਬਾਅਦ ਸਭ ਤੋਂ ਵੱਧ ਵਿਕਰੀ ਟੈਕਸਸ, ਕੈਨਟਕੀ, ਫਲੋਰੀਡਾ ਅਤੇ ਕੈਲੀਫੋਰਨੀਆ ਸੂਬਿਆਂ ਵਿਚ ਹੋਈ। ਇਹ ਹਥਿਆਰ ਹਨ ਵਿਕੇ ਹਨ ਕਿ ਗਨHouses ਦੇ ਬਾਹਰ ਲੰਮੀਆਂ ਲਾਈਨਾਂ ਲੱਗਿਆਂ ਰਹੀਆਂ ਤੇ ਕਈ ਗਨHouses ਵਿਚ ਹਥਿਆਰਾਂ ਦੀ ਤੋਟ ਵੀ ਆਈ। ਜੋਰਜੀਆ ਸਟੇਟ ਯੂਨੀਵਰਸਿਟੀ ਲਾਅ ਸਕੂਲ ਦੇ ਪ੍ਰੋਫੈਸਰ ਟਿਮੋਥੀ ਲਾਈਟਨ ਮੁਤਾਬਕ ਇਸ ਵਿਕਰੀ ਪਿੱਛੇ ਦੋ ਮੁੱਖ ਕਾਰਨ ਹਨ ਜੋ ਕੋਰੋਨਾਵਾਇਰਸ ਨਾਲ ਜੁੜੇ ਹਨ। ਪਹਿਲਾ ਇਹ ਕਿ ਕਿਸੇ ਵੀ ਸਮੇਂ ਹਾਲਾਤ ਸਰਕਾਰ ਤੇ ਪ੍ਰਸ਼ਾਸ਼ਨ ਦੇ ਹੱਥਾਂ ਚੋਂ ਬਾਹਰ ਹੋ ਸਕਦੇ ਹਨ ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਖਰਾਬ ਹੋ ਸਕਦੀ ਹੈ। ਅਜਿਹੇ ਵਿਚ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਆਖਰੀ ਵਸੀਲਾ ਆਪਣੇ ਕੋਲ ਪਿਆ ਹਥਿਆਰ ਹੀ ਲਗਦਾ ਹੈ। ਦੂਜਾ ਕਾਰਨ ਇਹ ਹੈ ਕਿ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਸ ਮਹਾਮਾਰੀ ਦੌਰਾਨ ਸਰਕਾਰ ਦੀ ਤਾਕਤ ਵਧ ਸਕਦੀ ਹੈ ਅਤੇ ਅਮਰੀਕੀ ਸੰਵਿਧਾਨ ਵਿਚ ਲੋਕਾਂ ਨੂੰ ਮਿਲੀਆਂ ਅਜ਼ਾਦੀਆਂ 'ਤੇ ਪਾਬੰਦੀ ਲਾਈ ਜਾ ਸਕਦੀ ਹੈ ਜਿਵੇਂ ਹਥਿਆਰ ਰੱਖਣ ਜਾਂ ਖਰੀਦਣ 'ਤੇ ਸਖਤੀ ਹੋ ਸਕਦੀ ਹੈ। ਇਸ ਕਰਕੇ ਪਹਿਲਾਂ ਹੀ ਆਪਣਾ ਇੰਤਜ਼ਾਮ ਕੀਤਾ ਜਾਵੇ। ਪ੍ਰੋਫੈਸਰ ਟਿਮੋਥੀ ਲਾਈਟਨ ਮੁਤਾਬਕ "ਲੋਕਾਂ ਦੇ ਇਕ ਹਿੱਸੇ ਨੂੰ ਡਰ ਹੈ ਕਿ ਜੇ ਕੋਰੋਨਾ ਕਰਕੇ ਹਾਲਾਤ ਵਿਗੜਗੇ ਹਨ ਤਾਂ ਸਰਕਾਰ ਦਾ ਪ੍ਰਬੰਧ ਨਹੀਂ ਰਹਿਣਾ ਅਤੇ ਸਰਕਾਰ ਉਹਨਾਂ ਦੀ ਸੁਰੱਖਿਆ ਕਰਨ ਯੋਗ ਨਹੀਂ ਰਹੇਗੀ ਜਦਕਿ ਦੂਜਾ ਹਿੱਸੇ ਨੂੰ ਡਰ ਹੈ ਕਿ ਸਰਕਾਰ ਹੋਰ ਮਜ਼ਬੂਤ ਹੋਵੇਗੀ ਤੇ ਉਹਨਾਂ ਦੀਆਂ ਅਜ਼ਾਦੀਆਂ ਖਤਮ ਹੋਣਗੀਆਂ।" ਇਸ ਨਾਲ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਅਮਰੀਕਨ ਲੋਕ ਬਿੱਲਕੁੱਲ ਮਾਰਸ਼ਲ ਕੌਮ ਅਤੇ ਦੂਰ ਅੰਦੇਸ਼ੀ ਲੋਕ ਹਨ। ਮੁਸੀਬਤ ਆਉਂਦੀ ਜਾਂ ਨਹੀਂ ਇਹ ਬਾਅਦ ਦੀ ਗੱਲ ਹੈ ਪਰ ਦਿਮਾਗ ਵਰਤਕੇ ਤਿਆਰੀ ਜਰੂਰ ਕਰ ਲਈ ਹੈ। ਜਦੋਂ ਦਾ ਕਰੋਨਾ ਵਾਇਰਸ ਦੀ ਦਹਿਸ਼ਤ ਸਾਰੀ ਦੁਨੀਆ ਵਿੱਚ ਫੈਲਣੀ ਸ਼ੁਰੂ ਹੋਈ ਹੈ,ਜਿੱਥੇ ਲੋਕ ਰੋਜ਼ਾਨਾ ਘਰੇਲੂ ਵਸਤਾਂ ਖਰੀਦ ਰਹੇ ਸਨ ਉੱਥੇ ਅਮਰੀਕਨਾਂ ਲੋਕਾਂ ਦੀਆ ਗੰਨ ਸਟੋਰਾਂ ਮੋਹਰੇ ਵੱਡੀਆਂ ਲਾਇਨਾ ਲੱਗਣ ਲੱਗ ਪਈਆ ਸਨ। ਪਹਿਲਾਂ ਤਾਂ ਇਹ ਵੇਖ ਅਚੰਭਾ ਵੀ ਸੀ ਕਿ ਲੋੜ ਤਾਂ ਬਰੈੱਡ ਤੇ ਗਰੋਸਰੀ ਖਰੀਦਣ ਦੀ ਹੈ ਇਹ ਲੋਕ ਬਰੂਦ ਖਰੀਦਣ ਨੂੰ ਲਾਇਨਾ ਲਾਈ ਫਿਰਦੇ। ਪਰ ਜਦੋਂ ਹਲਾਤ ਵੇਖ ਰਹੇ ਹਾਂ ਤਾਂ ਇਵੇ ਲਗਦਾ ਹੈ ਕਿ ਆਉਣ ਵਾਲੇ ਜੇਕਰ ਕੁੱਝ ਮਹੀਨੇ ਇਸੇ ਤਰਾਂ ਚੱਲਿਆਂ ਤਾਂ ਹੋ ਸਕਦਾ ਲੋਕ ਆਪਣੇ ਆਪੇ ਤੋਂ ਬਾਹਰ ਹੋ ਜਾਣ,ਲੋਕਾਂ ਦੇ ਸਵਰ ਦਾ ਬੰਨ ਟੁੱਟ ਜਾਵੇ,ਕਿਉਕਿ ਇਸ ਲਾਕਡਾਉਨ ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਨਾਲ ਪੂਰੀ ਦੁਨੀਆਂ ਦੀ ਆਰਥਿਕਤਾ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਜੋ ਸ਼ਾਇਦ ਝੱਲਣਾ ਬਹੁਤ ਸਾਰਿਆ ਲਈ ਔਖਾ ਹੋਵੇਗਾ। ਸਰਕਾਰਾਂ ਬਹੁਤ ਜਿਆਦਾ ਲੰਬਾ ਸਮਾਂ ਲੋਕਾਂ ਨੂੰ ਸੁੱਖ ਸਹੂਲਤ ਨਹੀਂ ਦੇ ਸਕਣੀਆਂ, ਆਖਿਰ ਜੇਕਰ ਅਜਿਹੇ ਹਲਾਤ ਬਣਦੇ ਹਨ ਜਦੋਂ ਹਰ ਇੱਕ ਘਰ ਤੱਕ ਭੁੱਖਮਰੀ ਪਹੁੰਚ ਗਈ ਤਾਂ ਲੋਕਾਂ ਵਿੱਚ ਦਹਿਸ਼ਤ ਦਾ ਫੈਲਣਾ ਸੰਭਵ ਹੈ। ਜਦੋਂ ਇਹ ਹਲਾਤ ਬਣਨਗੇ ਤਾਂ ਲੋਕ ਲੁੱਟਾਂ ਖੋਹਾਂ ਉੱਪਰ ਉੱਤਰ ਸਕਦੇ ਹਨ। ਦੱਸ ਦਈਏ ਕਿ ਅਮਰੀਕਾ ਵਿਚ ਹਥਿਆਰ ਰੱਖਣ ਦੇ ਨਿਯਮ ਬਹੁਤ ਨਰਮ ਹਨ ਅਤੇ ਇਕ ਤਰ੍ਹਾਂ ਨਾਲ ਨਾਗਰਿਕ ਹਥਿਆਰ ਰੱਖਣ ਲਈ ਅਜ਼ਾਦ ਹੈ। ਹਲਾਂਕਿ ਅਮਰੀਕਾ ਦੀ ਰਾਜਨੀਤੀ ਵਿਚ ਹਥਿਆਰਾਂ ਦੇ ਇਹ ਨਰਮ ਨਿਯਮ ਇਕ ਵੱਡਾ ਮਸਲਾ ਹਨ ਜੋ ਹਮੇਸ਼ਾ ਅਮਰੀਕਾ ਦੀ ਰਾਜਨੀਤੀ ਨੂੰ ਪ੍ਰਭਾਵਤ ਕਰਦਾ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **