Movie Talk (First Man)
ਪਿਛਲੇ ਦਿਨੀਂ ਇਸਰੋ ਦੇ ਚੰਦਰਯਾਨ ਮਿਸ਼ਨ ਦੀ ਸਫਲਤਾ ਨਾਲ ਇੱਕ ਵਾਰ ਫਿਰ ਤੋਂ ਚੰਦ ਅਤੇ ਚੰਦ ਵਾਲੇ ਮਿਸ਼ਨ ਚਰਚਾ ’ਚ ਨੇ। ਜਦੋਂ ਵੀ ਗੱਲ ਚੰਦ ਦੇ ਸਪੇਸ ਮਿਸ਼ਨਾਂ ਦੀ ਆਉਂਦੀ ਆ ਤਾਂ ਸ਼ਾਇਦ ਹੀ ਕੋਈ ਹੋਊਗਾ ਜਿਹਦੇ ਜ਼ਿਹਨ ’ਚ ਨੀਲ ਆਰਮਸਟ੍ਰਾਂਗ ਦਾ ਨਾਮ ਨਾ ਆਇਆ ਹੋਵੇ। ਇਸ ਮਿਸ਼ਨ ਤੇ ਨੀਲ ਆਰਮਸਟ੍ਰਾਂਗ ਉੱਤੇ ਬਣੀ ਫਿਲਮ ਦਾ ਨਾਂ “ਫਸਟ ਮੈਨ“ ਹੈ, ਇਹ ਫਿਲਮ 2018 ਵਿੱਚ ਆਈ ਸੀ। ਇੱਕ ਆੱਸਕਰ ਸਮੇਤ 32 ਅਵਾਰਡ ਜਿੱਤਣ ਵਾਲੀ ਇਹ ਫਿਲਮ ਬਣਾਉਣ ਵਾਲਾ ਬੰਦਾ Damien Chazelle ਹੈ ਅਤੇ ਮੁੱਖ ਭੂਮਿਕਾਵਾਂ ਵਿੱਚ Ryan Gosling, Claire Foy ਅਤੇ Jason Clarke ਆਦਿ ਹਨ। ਰੇਟਿੰਗ ਵੇਖੀਏ ਤਾਂ IMDB ਉੱਤੇ 7.3 ਅਤੇ Rotten Tomatoes ਉੱਤੇ 87% ਹੈ। ਉਸ ਸਮੇਂ ਦੀ ਸਪੇਸ ਰੇਸ ਦੌਰਾਨ, ਸੰਨ 1969 ਦੀ 20 ਜੁਲਾਈ ਨੂੰ ਚੰਦ ਉੱਤੇ ਪਹਿਲਾ ਪੈਰ ਪਾਉਣ ਇਨਸਾਨ ਅਤੇ ਉਸਦੀ ਸਫ਼ਲ ਯਾਤਰਾ ਦੀ ਕਹਾਣੀ ਨੂੰ ਇੱਕ ਸੁਪਰ-ਹੀਰੋ ਤੋਂ ਉੱਲਟ, ਅਸਲੀਅਤ ਦੇ ਨੇੜੇ ਜਾ ਕੇ ਵੇਖ ਸਕਦੇ ਹੋ। ਪਰਿਵਾਰ ਦੀ ਮਾਨਸਿਕ ਸਥਿਤੀ, ਇਸ ਔਖੇ ਕੰਮ ਲਈ ਹਿੰਮਤ ਜੁਟਾਉਣਾ, ਆਸੇ-ਪਾਸੇ ਦੀਆਂ ਘਟਨਾਵਾਂ ਆਦਿ ਵਧੀਆ ਤਰੀਕੇ ਨਾਲ ਵਿਖਾਏ ਨੇ। ਕਈ ਜਗ੍ਹਾਂ ਤਾਂ ਸਿਚੂਏਸ਼ਨ ਦੀ ਟੈਂਸਨ ਵੇਖਣ ਵਾਲੇ ਨੂੰ ਫੀਲ ਹੁੰਦੀ ਆ ਅਤੇ ਵੇਖ ਕੇ ਏਸ ਔਖੇ ਕੰਮ ਦਾ ਪਤਾ ਲੱਗਦਾ । ਆਪਾਂ ਉਸ ਬੰਦੇ ਦੀ ਅਮਰੀਕਾ ਦੇ ਝੰਡੇ ਨਾਲ ਖੜੇ ਦੀ ਫੋਟੋ ਬਹੁਤ ਸੈਲੀਬਰੇਟ ਕੀਤੀ ਆ, ਪਰ ਉਸ ਫੋਟੋ ਤੱਕ ਦਾ ਸਫ਼ਰ ਬਹੁਤ ਹੀ ਜਿਆਦਾ ਔਖਾ ਸੀ ਅਤੇ ਕਾਫ਼ੀ ਹੱਦ ਤੱਕ ਇਸ ਫਿਲਮ ਵਿੱਚ ਵੇਖ ਸਕਦੇ ਆਂ। ਜੇ ਤੁਸੀਂ ਵੀ ਸੋਚਦੇ ਵੀ ਹੁਣ ਬੰਦਾ ਨਹੀਂ ਜਾਂਦਾ ਚੰਦ ‘ਤੇ ਜਾਂ ਕਿਵੇਂ ਗਿਆ ਜਾਂ ਸਪੇਸ ਫਿਲਮਾਂ ਨੂੰ ਪਿਆਰ ਕਰਦੇ ਹੋ ਤਾਂ ਵੇਖਣਯੋਗ ਹੈ। ਤੁਸੀਂ ਇਸਨੂੰ ਵੇਖ ਸਕਦੇ ਹੋ ਪ੍ਰਾਈਮ ਵੀਡਿਓ ਉੱਤੇ.....ਤੇ ਹਾਂ ਹੁਣ ਇਹ ਫਿਲਮ ਸ਼ਾਇਦ ਹਿੰਦੀ ਸਮੇਤ ਕੁੱਲ 6 ਭਾਸ਼ਾਵਾਂ ਵਿੱਚ ਉਪਲੱਬਧ ਹੈ। ਫਿਲਮ ਦਾ ਲਿੰਕ : https://rb.gy/fsbp9 IMDB : https://www.imdb.com/title/tt1213641/ Rotten Tomatoes : https://www.rottentomatoes.com/m/first_man ਨੀਲ ਬਾਰੇ ਜਾਣਕਾਰੀ : https://en.wikipedia.org/wiki/Neil_Armstrong @techwithjaggy