Guru Tegh Bahadur Ji ਹਿੰਦ ਦੀ ਚਾਦਰ ਜਾਂ ਧਰਮ ਦੀ ਚਾਦਰ ??
#GuruTeghBahadurJi #NinthGuru #SikhFacts Guru Tegh Bahadur Ji ਹਿੰਦ ਦੀ ਚਾਦਰ ਜਾਂ ਧਰਮ ਦੀ ਚਾਦਰ ?? ਸ੍ਰੀ ਗੁਰੂ ਤੇਗ ਬਹਾਦਰ ਜੀ -- ਹਿੰਦੀ ਦੀ ਚਾਦਰ ਜਾਂ ਧਰਮ ਦੀ ਚਾਦਰ ?? ਇਹ ਇੱਕ ਬੜਾ ਵੱਡਾ ਸਵਾਲ ਹੈ ਜਿਸਦਾ ਜਵਾਬ ਗੈਰ ਸਿੱਖ ਜਾਂ ਕਈ ਅਣਜਾਣ ਸਿੱਖ ਹਿੰਦ ਦੀ ਚਾਦਰ ਦੇ ਰੂਪ ਵਿਚ ਦਿੰਦੇ ਹਨ ਪਰ ਸੂਝਵਾਨ ਸਿੱਖ ਤੇ ਸਿਆਣੇ ਲੋਕ ਇਸਦਾ ਜਵਾਬ ਧਰਮ ਦੀ ਚਾਦਰ ਦੇ ਰੂਪ ਵਿਚ ਦਿੰਦੇ ਹਨ। ਅੱਜ ਅਸੀਂ ਇਸੇ ਮਸਲੇ ਨੂੰ ਵਿਸਥਾਰ ਨਾਲ ਦਸਾਂਗੇ ਕਿ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਸਨ ਜਾਂ ਧਰਮ ਦੀ ਚਾਦਰ ਸਨ ?? ਇਤਿਹਾਸ ਦੇ ਹਵਾਲੇ ਅਨੁਸਾਰ ਜਦੋਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਹਿੰਦੂ ਧਰਮ ਤੇ ਜ਼ੁਲਮ ਕਰਨ ਲੱਗਾ ਸੀ ਤਾਂ ਉਸਦੇ ਸਤਾਏ ਕਸ਼ਮੀਰੀ ਪੰਡਿਤ ਆਪਣੀ ਫਰਿਆਦ ਲੈ ਕੇ ਗੁਰੂ ਤਹਿ ਬਹਾਦਰ ਜੀ ਦੇ ਦਰ ਤੇ ਸ੍ਰੀ ਅਨੰਦਪੁਰ ਸਾਹਿਬ ਆਏ ਸਨ ਕਿ ਸਾਡਾ ਹਿੰਦੂ ਧਰਮ ਖਤਰੇ ਵਿਚ ਹੈ ਆਪ ਜੀ ਸਾਡੀ ਰਾਖੀ ਕਰੋ। ਮਜ਼ਲੂਮਾਂ ਦੇ ਸਹਾਰੇ,ਮਨੁੱਖੀ ਹੱਕਾਂ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਖਾਤਿਰ ਆਪਣਾ ਸੀਸ ਦੇਣ ਦਾ ਫੈਸਲਾ ਕੀਤਾ ਸੀ ਬਾਲ ਗੋਬਿੰਦ ਰਾਏ ਜੀ ਨੇ ਖੁਦ ਆਪਣੇ ਪਿਤਾ ਜੀ ਨੂੰ ਹਿੰਦੂ ਧਰਮ ਦੀ ਰਾਖੀ ਲਈ ਤੋਰਿਆ ਸੀ। ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹਾਦਤ ਦਿੱਤੀ ਤੇ ਹਿੰਦੂ ਧਰਮ ਨੂੰ ਖਤਮ ਹੋਣ ਤੋਂ ਬਚਾਇਆ। ਜੇਕਰ ਅਸੀਂ ਉਸ ਮਸਲੇ ਨੂੰ ਗੌਰ ਨਾਲ ਦੇਖੀਏ ਤਾਂ ਇਥੇ ਜ਼ੁਲਮ ਕਰ ਰਿਹਾ ਬਾਦਸ਼ਾਹ ਔਰੰਗਜ਼ੇਬ ਮੁਸਲਮਾਨ ਹੈ ਤੇ ਜਿਸਤੇ ਜ਼ੁਲਮ ਹੋਈ ਰਿਹਾ ਹੈ ਉਹ ਹਿੰਦੂ ਲੋਕ ਹਨ। ਪਰ ਕੀ ਗੁਰੂ ਤੇਗ ਬਹਾਦਰ ਜੀ ਸਿਰਫ ਹਿੰਦੂ ਧਰਮ ਖਾਤਿਰ ਹੀ ਕੁਰਬਾਨੀ ਦੇ ਗਏ ? ਜੇਕਰ ਹਿੰਦੂ ਦੀ ਜਗਾਹ ਮੁਸਲਮਾਨ ਫਰਿਆਦੀ ਹੁੰਦੇ ਤੇ ਹਿੰਦੂ ਤਖ਼ਤ ਤੇ ਬੈਠਾ ਹੁੰਦਾ ਤਾਂ ਕੀ ਗੁਰੂ ਸਾਹਿਬ ਮੁਸਲਮਾਨ ਧਰਮ ਦੀ ਰਾਖੀ ਨਾ ਕਰਦੇ ?? ਬਿਲਕੁਲ ਕਰਦੇ....100% ਕਰਦੇ ਕਿਉਂਕਿ ਗੁਰੂ ਸਾਹਿਬ ਕਿਸੇ ਧਰਮ ਖਿਲਾਫ ਨਹੀਂ ਸਨ,ਸਗੋਂ ਜ਼ੁਲਮ ਖਿਲਾਫ ਸਨ ਤੇ ਉਹ ਜ਼ੁਲਮ ਜੇ ਔਰੰਗਜ਼ੇਬ ਦੇ ਰੂਪ ਵਿਚ ਮੁਸਲਮਾਨ ਕਰ ਰਿਹਾ ਸੀ ਤਾਂ ਗੁਰੂ ਸਾਹਿਬ ਨੇ ਜ਼ੁਲਮ ਦਾ ਵਿਰੋਧ ਕੀਤਾ,ਓਹੀ ਜ਼ੁਲਮ ਜੇਕਰ ਕੋਈ ਹਿੰਦੂ ਕਰਦਾ ਤਾਂ ਵੀ ਗੁਰੂ ਸਾਹਿਬ ਉਸਦਾ ਵਿਰੋਧ ਕਰਦੇ। ਸਾਨੂੰ ਫਖਰ ਹੈ ਕਿ ਗੁਰੂ ਸਾਹਿਬ ਨੇ ਵੱਖਰੇ ਧਾਰਮਿਕ ਵਿਸਵਾਸ਼ਾਂ ਨੂੰ ਮੰਨਣ ਦੀ ਆਜਾਦੀ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਜੇ ਕਿਧਰੇ ਸਥਿਤੀ ਹੋਰ ਹੁੰਦੀ ਤੇ ਹਿੰਦੂਆਂ ਦੇ ਸਤਾਏ ਮੁਸਲਮਾਨ ਆਕੇ ਫਰਿਆਦ ਕਰਦੇ ਤਾਂ ਵੀ ਗੁਰੂ ਸਾਹਿਬ ਨੇ ਮੁਸਲਮਾਨਾਂ ਲਈ ਸੀਸ ਭੇਂਟ ਕਰਨਾ ਹੀ ਸੀ। ਮਜਲੂਮ ਕਿਸੇ ਵੀ ਧਰਮ ਦਾ ਹੋਵੇ,ਖਾਲਸਾ ਉਸਦਾ ਸਾਥ ਦਿੰਦਾ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਨਹੀਂ ਸਨ ਯਾਨੀ ਸਿਰਫ ਹਿੰਦੂਆਂ ਦੇ ਰਾਖੇ ਨਹੀਂ ਸਨ ਸਗੋਂ ਧਰਮ ਦੀ ਚਾਦਰ ਸਨ ਭਾਵ ਕਿ ਉਹਨਾਂ ਨੇ ਧਰਮ ਬਚਾਇਆ ਤੇ ਉਹ ਧਰਮ ਕੋਈ ਵੀ ਹੁੰਦਾ,ਗੁਰੂ ਸਾਹਿਬ ਉਸਦੀ ਰਾਖੀ ਕਰਦੇ ਤੇ ਜ਼ੁਲਮ ਤੇ ਜ਼ਾਲਮ ਦਾ ਵਿਰੋਧ। ਹਿੰਦ ਦੀ ਚਾਦਰ ਕਹਿਕੇ ਅਸੀਂ ਗੁਰੂ ਸਾਹਿਬ ਨੂੰ ਸਿਰਫ ਹਿੰਦੁਸਤਾਨ ਤੱਕ ਹੀ ਸੀਮਿਤ ਨਹੀਂ ਕਰ ਸਕਦੇ ਕਿਉਂਕਿ ਗੁਰੂ ਸਾਹਿਬਾਨ ਪੂਰੀ ਕਾਇਨਾਤ ਦੇ ਰਚਨਹਾਰ ਤੇ ਕੁੱਲ ਕਾਇਨਾਤ ਦੇ ਮਾਲਕ ਹਨ ਨਾ ਕਿ ਕਿਸੇ ਖਾਸ ਦੇਸ਼ ਜਾਂ ਧਰਮ ਜਾਂ ਖਿੱਤੇ ਦੇ ਰਹਿਬਰ। ਅਸੀਂ ਗੁਰੂ ਸਾਹਿਬਾਨ ਨੂੰ,ਉਹਨਾਂ ਦੀ ਸਖਸੀਅਤ ਨੂੰ,ਉਹਨਾਂ ਦੇ ਫਲਸਫੇ ਨੂੰ ਕਿਸੇ ਇੱਕ ਧਰਮ,ਦੇਸ਼,ਖਿੱਤੇ,ਇਲਾਕੇ ਦੀਆਂ ਬੰਦਿਸ਼ਾਂ ਵਿਚ ਨਹੀਂ ਰੱਖ ਸਕਦੇ ਕਿਉਂਕਿ ਗੁਰੂ ਸਾਹਿਬਾਨ ਦਾ ਉਪਦੇਸ਼ ਸਮੁੱਚੀ ਮਾਨਵਤਾ ਲਈ ਸਾਂਝੀ ਸੀ ਤੇ ਹੈ। ਇਸ ਕਰਕੇ ਅੱਗੇ ਤੋਂ ਜੇਕਰ ਕੋਈ ਕਹੇ ਕਿ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਹਨ ਤਾਂ ਉਸਨੂੰ ਸਹੀ ਜਾਣਕਾਰੀ ਜਰੂਰ ਦਿਓ ਕਿ ਨਹੀਂ ਗੁਰੂ ਸਾਹਿਬ ਧਰਮ ਦੀ ਚਾਦਰ ਸਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **